ਹੈਦਰਾਬਾਦ: ਬਦਲਦੀ ਜੀਵਨਸ਼ੈਲੀ ਕਾਰਨ ਪਾਚਨ ਸੰਬੰਧੀ ਸਮੱਸਿਆਂ ਆਮ ਹੁੰਦੀ ਜਾ ਰਹੀ ਹੈ। ਪਾਚਨ ਤੰਤਰ ਨੂੰ ਸਰੀਰ ਦਾ ਪਾਵਰ ਹਾਊਸ ਮੰਨਿਆ ਜਾਂਦਾ ਹੈ। ਜੇਕਰ ਇਹ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ, ਤਾਂ ਤੁਸੀਂ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਤੁਸੀਂ ਆਪਣੀ ਖੁਰਾਕ 'ਚ ਜੋ ਵੀ ਖਾਂਦੇ ਹੋ ਅਤੇ ਜੇਕਰ ਉਹ ਚੀਜ਼ ਸਹੀ ਤਰੀਕੇ ਨਾਲ ਨਹੀਂ ਪਚ ਪਾਉਦੀ, ਤਾਂ ਇਸ ਕਾਰਨ ਪਾਚਨ ਨਾਲ ਜੁੜੀਆਂ ਕਈ ਬਿਮਾਰੀਆਂ ਹੋ ਸਕਦੀਆਂ ਹਨ। ਪਾਚਨ ਨੂੰ ਸਿਹਤਮੰਦ ਰੱਖਣ ਲਈ ਆਪਣੇ ਖਾਣ-ਪੀਣ ਵੱਲ ਧਿਆਨ ਦੇਣਾ ਕਾਫੀ ਜ਼ਰੂਰੀ ਹੈ। ਆਪਣੀ ਪਾਚਨ ਸ਼ਕਤੀ ਵਧਾਉਣ ਲਈ ਤੁਸੀਂ ਕੁਝ ਜੂਸਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
ਪਾਚਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਪੀਓ ਇਹ ਜੂਸ:
ਅਨਾਰ ਦਾ ਜੂਸ: ਅਨਾਰ ਵਿੱਚ ਆਇਰਨ, ਫਾਸਫੋਰਸ, ਫਾਈਬਰ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਜਿੰਕ, ਵਿਟਾਮਿਨ-ਸੀ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸਦਾ ਜੂਸ ਪਾਚਨ ਨੂੰ ਸਿਹਤਮੰਦ ਰੱਖਦਾ ਹੈ। ਇਹ ਅੰਤੜੀਆਂ ਦੀ ਸਿਹਤ ਨੂੰ ਵੀ ਵਧਾਉਦਾ ਹੈ। ਲੰਬੇ ਸਮੇਂ ਤੱਕ ਪਾਚਨ ਤੰਤਰ ਨੂੰ ਸਿਹਤਮੰਦ ਰੱਖਣਾ ਚਾਹੁਦੇ ਹੋ, ਤਾਂ ਆਪਣੀ ਖੁਰਾਕ 'ਚ ਅਨਾਰ ਦਾ ਜੂਸ ਸ਼ਾਮਲ ਕਰ ਸਕਦੇ ਹੋ।
ਸੇਬ ਦਾ ਜੂਸ: ਸੇਬ 'ਚ ਫਾਈਬਰ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨਾਲ ਕਬਜ਼ ਦੀ ਸਮੱਸਿਆਂ ਤੋਂ ਰਾਹਤ ਮਿਲਦੀ ਹੈ। ਇਸ ਵਿੱਚ ਪੈਕਟਿਨ ਘੁਲਣਸ਼ੀਲ ਫਾਈਬਰ ਹੁੰਦਾ ਹੈ, ਜੋ ਪਾਚਨ ਨੂੰ ਸਿਹਤਮੰਦ ਰੱਖਦਾ ਹੈ। ਚਾਹੇ ਤਾਂ ਤੁਸੀਂ ਸੇਬ ਦਾ ਤਾਜ਼ਾਂ ਜੂਸ ਆਪਣੇ ਘਰ 'ਚ ਵੀ ਬਣਾ ਸਕਦੇ ਹੋ।
ਚੁਕੰਦਰ ਦਾ ਜੂਸ: ਚੁਕੰਦਰ ਫਾਈਬਰ ਨਾਲ ਭਰਪੂਰ ਹੁੰਦਾ ਹੈ, ਜੋ ਤੁਹਾਡੇ ਪਾਚਨ ਨੂੰ ਠੀਕ ਰੱਖਣ 'ਚ ਮਦਦ ਕਰਦਾ ਹੈ। ਜੇਕਰ ਤੁਸੀਂ ਕਬਜ਼ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਚੁਕੰਦਰ ਦਾ ਜੂਸ ਪੀ ਕੇ ਤੁਸੀਂ ਇਸ ਸਮੱਸਿਆਂ ਤੋਂ ਰਾਹਤ ਪਾ ਸਕਦੇ ਹੋ। ਚੁਕੰਦਰ 'ਚ betaine ਨਾਮ ਦਾ ਤੱਤ ਹੁੰਦਾ ਹੈ, ਜੋ ਪਾਚਨ ਤੰਤਰ ਲਈ ਵਧੀਆ ਹੁੰਦਾ ਹੈ। betaine ਢਿੱਡ 'ਚ ਐਸਿਡ ਦੇ ਪੱਧਰ ਨੂੰ ਵਧਾਉਦਾ ਹੈ, ਜਿਸ ਨਾਲ ਪਾਚਨ 'ਚ ਸੁਧਾਰ ਹੁੰਦਾ ਹੈ।
ਖੀਰੇ ਦਾ ਜੂਸ: ਖੀਰੇ 'ਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਇੱਕ ਹਾਈਡ੍ਰੇਟਿੰਗ ਡ੍ਰਿੰਕ ਹੈ। ਇਸ ਵਿੱਚ ਵਿਟਾਮਿਨ-ਏ, ਵਿਟਾਮਿਨ-ਸੀ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨਾਲ ਪਾਚਨ ਬਿਹਤਰ ਰਹਿੰਦਾ ਹੈ। ਇਸਦਾ ਜੂਸ ਬਣਾਉਣ ਲਈ ਖੀਰੇ ਨੂੰ ਛੋਟੇ ਟੁੱਕੜਿਆਂ 'ਚ ਕੱਟ ਲਓ ਅਤੇ ਇਸ ਵਿੱਚ ਪੁਦੀਨਾ, ਲੂਣ ਅਤੇ ਅਦਰਕ ਦੇ ਨਾਲ ਬਲੈਂਡਰ 'ਚ ਪਾ ਦਿਓ। ਇਸ ਜੂਸ ਦਾ ਸੇਵਨ ਤੁਸੀਂ ਰੋਜ਼ ਸਵੇਰੇ ਭੋਜਨ ਤੋਂ ਪਹਿਲਾ ਕਰ ਸਕਦੇ ਹੋ।
- Relationship Anxiety: ਕਿਸੇ ਵਿਅਕਤੀ ਨਾਲ ਰਿਲੇਸ਼ਨਸ਼ਿੱਪ 'ਚ ਆਉਣ ਤੋਂ ਬਾਅਦ ਤੁਸੀਂ ਵੀ ਸੋਚਦੇ ਹੋ ਇਹ ਗੱਲਾਂ, ਤਾਂ ਸਮਝ ਲਓ ਤੁਸੀਂ ਇਸ ਸਮੱਸਿਆਂ ਨਾਲ ਜੂਝ ਰਹੇ ਹੋ
- Neem Leaves Benefits: ਫਿਣਸੀਆਂ ਤੋਂ ਲੈ ਕੇ ਦੰਦਾਂ ਤੱਕ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ 'ਚ ਮਦਦਗਾਰ ਹੈ ਨਿੰਮ ਦੀਆਂ ਪੱਤੀਆਂ, ਜਾਣੋ ਇਸਦੇ ਹੋਰ ਫਾਇਦੇ
- Pregnancy Tips: ਸਾਵਧਾਨ! ਗਰਭ ਅਵਸਥਾ ਦੌਰਾਨ ਤਣਾਅ ਲੈਣ ਨਾਲ ਹੋਣ ਵਾਲੇ ਬੱਚੇ ਨੂੰ ਹੋ ਸਕਦੀਆਂ ਨੇ ਇਹ ਸਿਹਤ ਸਮੱਸਿਆਵਾਂ, ਇਸ ਤਰ੍ਹਾਂ ਘਟ ਕਰੋ ਆਪਣਾ ਤਣਾਅ
ਨਿੰਬੂ ਦਾ ਰਸ: ਨਿੰਬੂ ਦੇ ਰਸ ਚ ਅਜਿਹੇ ਕਈ ਗੁਣ ਪਾਏ ਜਾਂਦੇ ਹਨ, ਜੋ ਤੁਹਾਡੇ ਸਰੀਰ ਲਈ ਫਾਇਦੇਮੰਦ ਹਨ। ਇਸ ਵਿੱਚ ਵਿਟਾਮਿਨ-ਸੀ ਅਤੇ ਐਂਟੀਆਕਸੀਡੈਂਟ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜੇਕਰ ਤੁਸੀਂ ਰੋਜ਼ਾਨਾ ਇੱਕ ਗਲਾਸ ਗਰਮ ਪਾਣੀ ਵਿੱਚ ਨਿੰਬੂ ਦਾ ਰਸ ਮਿਕਸ ਕਰਕੇ ਪੀਂਦੇ ਹੋ, ਤਾਂ ਇਹ ਪਾਚਨ ਦੇ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਜਿਗਰ ਵੀ ਸਿਹਤਮੰਦ ਰਹਿੰਦਾ ਹੈ। ਤੁਸੀਂ ਸਵੇਰੇ ਖਾਲੀ ਢਿੱਡ ਇਸ ਡ੍ਰਿੰਕ ਨੂੰ ਪੀ ਸਕਦੇ ਹੋ। ਇਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਮਿਲੇਗੀ।