ਹੈਦਰਾਬਾਦ: ਧੂੜ, ਪ੍ਰਦੂਸ਼ਣ ਅਤੇ ਖਰਾਬ ਜੀਵਨ ਸ਼ੈਲੀ ਕਾਰਨ ਚਮੜੀ 'ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਜਿਨ੍ਹਾਂ ਵਿੱਚੋਂ ਇੱਕ ਫਿਣਸੀਆਂ ਦੀ ਸਮੱਸਿਆਂ ਹੈ। ਹਾਲਾਂਕਿ ਇਹ ਸਮੱਸਿਆ ਹਰ ਕਿਸੇ ਨੂੰ ਹੁੰਦੀ ਹੈ ਪਰ ਤੇਲਯੁਕਤ ਚਮੜੀ ਵਾਲੇ ਲੋਕਾਂ ਨੂੰ ਫਿਣਸੀਆਂ ਬਹੁਤ ਪਰੇਸ਼ਾਨ ਕਰਦੀਆਂ ਹਨ। ਇਹ ਨਾ ਸਿਰਫ ਸੁੰਦਰਤਾ ਨੂੰ ਖਰਾਬ ਕਰਦਆਂ ਹਨ ਸਗੋਂ ਇਹ ਦਰਦ ਦਾ ਕਾਰਨ ਵੀ ਬਣਦੀਆਂ ਹਨ। ਕੁਝ ਲੋਕ ਇਸ ਨੂੰ ਦੂਰ ਕਰਨ ਲਈ ਕੁਝ ਘਰੇਲੂ ਨੁਸਖਿਆਂ ਦਾ ਸਹਾਰਾ ਲੈਂਦੇ ਹਨ, ਜਦਕਿ ਕੁਝ ਲੋਕ ਗਲਤ ਜਾਣਕਾਰੀ ਦੇ ਚਲਦਿਆਂ ਗਲਤ ਚੀਜ਼ਾਂ ਦਾ ਇਸਤੇਮਾਲ ਕਰ ਲੈਂਦੇ ਹਨ। ਜੇਕਰ ਤੁਸੀਂ ਵੀ ਫਿਣਸੀਆਂ ਦੇ ਇਲਾਜ ਨੂੰ ਲੈ ਕੇ ਕਿਸੇ ਗਲਤ ਜਾਣਕਾਰੀ ਵਿੱਚ ਉਲਝੇ ਹੋਏ ਹੋ, ਤਾਂ ਇੱਥੇ ਜਾਣੋ ਕਿ ਉਹ ਕਿਹੜੀਆਂ ਮਿੱਥਾਂ ਹਨ, ਜਿਸਦੇ ਚਲਦਿਆਂ ਚਿਹਰੇ ਦੀ ਚਮੜੀ ਨੂੰ ਹੋਰ ਨੁਕਸਾਨ ਹੋ ਸਕਦਾ ਹੈ
ਇਨ੍ਹਾਂ ਮਿੱਥਾਂ 'ਤੇ ਨਾ ਕਰੋ ਭਰੋਸਾ:
ਮਿੱਥ: ਕੀ ਟੂਥਪੇਸਟ ਲਗਾਉਣ ਨਾਲ ਫਿਣਸੀਆਂ ਠੀਕ ਹੋ ਸਕਦੀਆਂ ਹਨ?
ਸੱਚ: ਮਾਹਿਰਾਂ ਦਾ ਕਹਿਣਾ ਹੈ ਕਿ ਫਿਣਸੀਆਂ 'ਤੇ ਟੂਥਪੇਸਟ ਲਗਾਉਣ ਦਾ ਇਲਾਜ ਬਹੁਤ ਪੁਰਾਣਾ ਹੈ ਅਤੇ ਇਸ ਬਾਰੇ ਕਈ ਦਾਅਵੇ ਵੀ ਕੀਤੇ ਜਾਂਦੇ ਹਨ ਪਰ ਇਹ ਇਕ ਮਿੱਥ ਹੈ ਕਿ ਟੂਥਪੇਸਟ ਦੀ ਵਰਤੋਂ ਨਾਲ ਫਿਣਸੀਆਂ ਦੂਰ ਹੋ ਜਾਂਦੀਆ ਹਨ। ਸਗੋਂ ਸੱਚ ਤਾਂ ਇਹ ਹੈ ਕਿ ਇਸ ਵਿਚ ਬਹੁਤ ਮਜ਼ਬੂਤ ਤੱਤ ਮੌਜੂਦ ਹੁੰਦੇ ਹਨ ਅਤੇ ਇਸ ਦੀ ਵਰਤੋਂ ਨਾਲ ਕਾਲੇ ਧੱਬੇ, ਜਲਣ ਅਤੇ ਲਾਲੀ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਇਸ ਨੂੰ ਫਿਣਸੀਆਂ 'ਤੇ ਨਹੀਂ ਲਗਾਉਣਾ ਚਾਹੀਦਾ ਅਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਮਿੱਥ: ਕੀ ਫਿਣਸੀ ਦੀ ਸਮੱਸਿਆਂ ਸਿਰਫ਼ ਬਾਲਗਾਂ ਅਵਸਥਾ ਵਿੱਚ ਹੀ ਹੁੰਦੀ ਹੈ?
ਸੱਚ: ਫਿਣਸੀਆਂ ਕਿਸੇ ਵੀ ਉਮਰ ਵਿੱਚ ਹੋ ਸਕਦੀਆ ਹਨ। ਇਸ ਲਈ ਇਹ ਕਹਿਣਾ ਗਲਤ ਹੈ ਕਿ ਫਿਣਸੀਆਂ ਸਿਰਫ਼ ਬਾਲਗ ਅਵਸਥਾ ਵਿੱਚ ਹੀ ਹੁੰਦੀਆਂ ਹਨ। ਫਿਣਸੀਆਂ ਕਈ ਕਾਰਨਾਂ ਕਰਕੇ ਹੋ ਸਕਦੀਆ ਹਨ। ਫਿਣਸੀਆਂ ਪੀਰੀਅਡਸ ਅਤੇ ਗਰਭ ਅਵਸਥਾ ਵਿੱਚ ਵੀ ਹੁੰਦੀਆਂ ਹਨ ਕਿਉਂਕਿ ਇਸ ਸਮੇਂ ਦੌਰਾਨ ਸਰੀਰ ਵਿੱਚ ਕਈ ਬਦਲਾਅ ਹੁੰਦੇ ਹਨ। ਹਾਰਮੋਨਾਂ ਦੇ ਉਤਰਾਅ-ਚੜ੍ਹਾਅ ਦੇ ਕਾਰਨ ਫਿਣਸੀਆਂ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।
ਮਿੱਥ: ਕੀ ਵਾਰ-ਵਾਰ ਚਿਹਰਾ ਧੋਣ ਨਾਲ ਫਿਣਸੀਆਂ ਨਹੀਂ ਹੁੰਦੀਆਂ?
ਸੱਚ: ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਤੁਹਾਡੀ ਚਮੜੀ ਫਿਣਸੀਆਂ ਵਾਲੀ ਹੈ ਤਾਂ ਤੁਹਾਨੂੰ ਦਿਨ ਵਿਚ 2 ਵਾਰ ਤੋਂ ਜ਼ਿਆਦਾ ਫੇਸ ਵਾਸ਼ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਜੇਕਰ ਤੁਹਾਡੀ ਚਮੜੀ ਤੇਲਯੁਕਤ ਹੈ ਅਤੇ ਚਮੜੀ 'ਤੇ ਬਲੈਕਹੈੱਡਸ, ਵ੍ਹਾਈਟਹੈੱਡਸ ਦੀ ਸਮੱਸਿਆ ਹੈ, ਤਾਂ ਵੀ ਤੁਹਾਨੂੰ ਜ਼ਿਆਦਾ ਫੇਸ ਵਾਸ਼ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।
ਮਿੱਥ: ਆਪਣੇ ਚਿਹਰੇ ਨੂੰ ਧੋਣ ਵੇਲੇ ਕੱਪੜੇ ਦੀ ਵਰਤੋਂ ਕਰਨ ਨਾਲ ਫਿਣਸੀਆਂ ਨੂੰ ਸਾਫ਼ ਕਰਨ ਵਿੱਚ ਮਦਦ ਮਿਲਦੀ ਹੈ।
ਸੱਚ: ਜੇਕਰ ਤੁਸੀਂ ਆਪਣਾ ਚਿਹਰਾ ਧੋਣ ਵੇਲੇ ਵਾਸ਼ਕਲੋਥ ਜਾਂ ਕਿਸੇ ਹੋਰ ਕੱਪੜੇ ਦੀ ਵਰਤੋਂ ਕਰਦੇ ਹੋ, ਤਾਂ ਇਹ ਫਿਣਸੀਆਂ ਨੂੰ ਸਾਫ਼ ਕਰਨ ਵਿੱਚ ਮਦਦ ਨਹੀਂ ਕਰਦਾ, ਪਰ ਇਹ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ। ਇਸ ਲਈ ਤੁਹਾਨੂੰ ਫੇਸਵਾਸ਼ ਕਰਦੇ ਸਮੇਂ ਆਪਣੀਆਂ ਉਂਗਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਫਿਣਸੀਆਂ ਹੋਣ ਦੇ ਕਾਰਨ:
ਹਾਰਮੋਨਸ ਵਿੱਚ ਬਦਲਾਅ: ਉਮਰ ਦੇ ਨਾਲ ਸਰੀਰ ਵਿੱਚ ਕਈ ਬਦਲਾਅ ਹੁੰਦੇ ਹਨ ਜਿਸ ਨਾਲ ਫਿਣਸੀਆਂ ਹੋ ਜਾਂਦੀਆਂ ਹਨ। ਪੀਰੀਅਡਸ, ਗਰਭ ਅਵਸਥਾ ਅਤੇ ਮੀਨੋਪੌਜ਼ ਦੌਰਾਨ ਔਰਤਾਂ ਦੇ ਸਰੀਰ ਵਿੱਚ ਕਈ ਹਾਰਮੋਨਸ ਵਿੱਚ ਉਤਰਾਅ-ਚੜ੍ਹਾਅ ਆਉਂਦੇ ਹਨ।
ਦਵਾਈਆਂ ਕਾਰਨ: ਤਣਾਅ, ਡਿਪਰੈਸ਼ਨ ਅਤੇ ਹੋਰ ਬਿਮਾਰੀਆਂ ਨਾਲ ਸਬੰਧਤ ਦਵਾਈਆਂ ਲੈਣ ਨਾਲ ਵੀ ਫਿਣਸੀਆਂ ਦੀ ਸਮੱਸਿਆ ਹੋ ਜਾਂਦੀ ਹੈ।
ਕਾਸਮੈਟਿਕਸ ਦੀ ਬਹੁਤ ਜ਼ਿਆਦਾ ਵਰਤੋਂ: ਕਾਸਮੈਟਿਕਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਵੀ ਫਿਣਸੀਆਂ ਹੋ ਜਾਂਦੀਆਂ ਹਨ। ਔਰਤਾਂ ਅਕਸਰ ਦਿਨ ਭਰ ਮੇਕਅੱਪ ਵਿੱਚ ਰਹਿੰਦੀਆਂ ਹਨ ਅਤੇ ਰਾਤ ਨੂੰ ਵੀ ਮੇਕਅੱਪ ਨੂੰ ਠੀਕ ਤਰ੍ਹਾਂ ਨਾਲ ਸਾਫ਼ ਨਹੀਂ ਕਰਦੀਆਂ ਹਨ ਤਾਂ ਇਸ ਨਾਲ ਫਿਣਸੀਆਂ ਵੀ ਹੋ ਜਾਂਦੀਆਂ ਹਨ।
ਖਾਣ ਦੀਆਂ ਆਦਤਾਂ: ਅਕੈਡਮੀ ਆਫ ਨਿਊਟ੍ਰੀਸ਼ਨ ਐਂਡ ਡਾਇਟੇਟਿਕਸ ਦੇ ਜਰਨਲ ਦੀ ਰਿਪੋਰਟ ਮੁਤਾਬਕ ਡਾਈਟ 'ਚ ਟਰਾਂਸ ਫੈਟ, ਦੁੱਧ ਅਤੇ ਮੱਛੀ ਫਿਣਸੀਆਂ ਦਾ ਵੱਡਾ ਕਾਰਨ ਹੋ ਸਕਦਾ ਹੈ।
ਤਣਾਅ: ਤਣਾਅ ਵਿੱਚ ਰਹਿਣ ਵਾਲੇ ਲੋਕਾਂ ਨੂੰ ਅਕਸਰ ਫਿਣਸੀਆਂ ਦੀ ਸਮੱਸਿਆ ਹੁੰਦੀ ਹੈ। ਤਣਾਅ ਦੇ ਕਾਰਨ ਸਰੀਰ ਵਿੱਚ ਕਈ ਬਦਲਾਅ ਹੁੰਦੇ ਹਨ ਜਿਸ ਕਾਰਨ ਇਹ ਸਮੱਸਿਆ ਹੋਣ ਲੱਗਦੀ ਹੈ।
Lasoda Benefits: ਦੰਦਾਂ ਦੇ ਦਰਦ ਤੋਂ ਲੈ ਕੇ ਕਈ ਸਮੱਸਿਆਵਾਂ ਲਈ ਫ਼ਾਇਦੇਮੰਦ ਹੈ ਇਹ ਫ਼ਲ, ਜਾਣੋ ਇਸਦੇ ਹੋਰ ਫ਼ਾਇਦੇ
ਪਪੀਤੇ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਨਹੀਂ ਤਾਂ ਇਨ੍ਹਾਂ ਸਮੱਸਿਆਵਾਂ ਦਾ ਕਰਨਾ ਪੈ ਸਕਦੈ ਸਾਹਮਣਾ
ਫਿਣਸੀਆਂ ਤੋਂ ਛੁਟਕਾਰਾਂ ਪਾਉਣ ਦੇ ਉਪਾਅ:
- ਦਿਨ ਵਿੱਚ 2 ਵਾਰ ਚਿਹਰਾ ਸਾਫ਼ ਕਰਨਾ ਚਾਹੀਦਾ ਹੈ।
- ਸਮੇਂ-ਸਮੇਂ 'ਤੇ ਆਪਣੇ ਚਿਹਰੇ ਨੂੰ ਐਕਸਫੋਲੀਏਟ ਕਰੋ।
- ਮੇਕਅੱਪ ਬੁਰਸ਼ਾਂ ਨੂੰ ਸਾਫ਼ ਰੱਖੋ।
- ਪਾਣੀ ਦਾ ਕਾਫ਼ੀ ਮਾਤਰਾ ਵਿੱਚ ਸੇਵਨ ਕਰੋ।
- ਤਣਾਅ ਮੁਕਤ ਰਹੋ।
- ਵਾਰ-ਵਾਰ ਚਿਹਰੇ ਨੂੰ ਨਾ ਛੂਹੋ।
- ਸਿਹਤਮੰਦ ਖੁਰਾਕ ਲਓ।
- ਚੰਗਾ ਮੇਕਅੱਪ ਚੁਣੋ।