ਜਿਸ ਤਰ੍ਹਾਂ ਮੋਟਾਪਾ ਇਕ ਸਮੱਸਿਆ ਹੈ, ਉਸੇ ਤਰ੍ਹਾਂ ਪਤਲਾਪਨ ਵੀ ਇਕ ਸਮੱਸਿਆ ਹੈ। ਜੋ ਲੋਕ ਜ਼ਿਆਦਾ ਹੀ ਪਤਲੇ ਹੁੰਦੇ ਹਨ, ਉਨ੍ਹਾਂ ਨੂੰ ਨਾ ਸਿਰਫ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ, ਸਗੋਂ ਅਜਿਹੇ ਲੋਕ ਵਾਰ-ਵਾਰ ਬੀਮਾਰ ਵੀ ਹੁੰਦੇ ਹਨ। ਕਈ ਵਾਰ ਲੋਕ ਪਤਲੇਪਣ ਨੂੰ ਦੂਰ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਟੀਨ ਪਾਊਡਰ ਦੀ ਵਰਤੋਂ ਕਰਦੇ ਹਨ ਅਤੇ ਜਿਮ ਜਾਂਦੇ ਹਨ ਪਰ ਪ੍ਰੋਟੀਨ ਸਪਲੀਮੈਂਟ ਅਤੇ ਜ਼ਿਆਦਾ ਜਿਮ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਜੇਕਰ ਤੁਸੀਂ ਪਤਲੇ ਹੋ, ਤਾਂ ਤੁਹਾਨੂੰ ਇੱਕ ਸਹੀ ਪੌਸ਼ਟਿਕ ਖੁਰਾਕ ਦੀ ਜ਼ਰੂਰਤ ਹੈ ਜੋ ਤੁਹਾਨੂੰ ਸਿਹਤਮੰਦ ਬਣਾਏਗੀ। ਹੇਠਾ ਕੁਝ ਪੌਸ਼ਟਿਕ ਖੁਰਾਕਾਂ ਦਾ ਸੂਚੀ ਦਿੱਤੀ ਗਈ ਹੈ, ਜਿਸਨੂੰ ਤੁਹਾਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਨਾ ਚਾਹੀਦਾ ਹੈ।
ਅੰਡੇ: ਦਿਨ ਕੋਈ ਵੀ ਹੋਵੇ ਅੰਡੇ ਨੂੰ ਆਪਣੀ ਡਾਈਟ ਦਾ ਹਿੱਸਾ ਜ਼ਰੂਰ ਬਣਾਉਣਾ ਚਾਹੀਦਾ ਹੈ। ਅੰਡੇ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਅਤੇ ਕੈਲੋਰੀ ਪਾਈ ਜਾਂਦੀ ਹੈ, ਜੋ ਕਮਜ਼ੋਰ ਸਰੀਰ ਨੂੰ ਮਜ਼ਬੂਤ ਅਤੇ ਸਿਹਤਮੰਦ ਬਣਾਉਂਦੀ ਹੈ। ਰੋਜ਼ਾਨਾ ਇੱਕ ਜਾਂ ਦੋ ਉਬਲੇ ਅੰਡੇ ਖਾਣ ਨਾਲ ਤੁਹਾਨੂੰ ਕਾਫ਼ੀ ਪ੍ਰੋਟੀਨ ਮਿਲੇਗਾ। ਜੇਕਰ ਤੁਸੀਂ ਚਾਹੋ ਤਾਂ ਅੰਡੇ ਦੀ ਪੀਲੀ ਜ਼ਰਦੀ ਨੂੰ ਦੁੱਧ 'ਚ ਘੋਲ ਕੇ ਵੀ ਪੀ ਸਕਦੇ ਹੋ, ਇਸ ਨਾਲ ਤੁਹਾਡੀ ਸਿਹਤ 'ਚ ਜਲਦੀ ਸੁਧਾਰ ਹੋਵੇਗਾ।
ਦੁੱਧ ਦੇ ਨਾਲ ਕੇਲੇ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ: ਕੇਲਾ ਸਰੀਰ ਨੂੰ ਪੋਸ਼ਣ ਦਿੰਦਾ ਹੈ ਅਤੇ ਜੇਕਰ ਇਸ ਨੂੰ ਦੁੱਧ ਦੇ ਨਾਲ ਲਿਆ ਜਾਵੇ ਤਾਂ ਇਸ ਨਾਲ ਸਿਹਤ ਬਣਦੀ ਹੈ। ਕੇਲੇ ਅਤੇ ਦੁੱਧ 'ਚ ਕਾਫੀ ਮਾਤਰਾ 'ਚ ਪ੍ਰੋਟੀਨ ਪਾਇਆ ਜਾਂਦਾ ਹੈ, ਇਸ ਲਈ ਇਹ ਸਰੀਰ ਨੂੰ ਮਜ਼ਬੂਤ ਬਣਾਉਣ 'ਚ ਕਾਫੀ ਮਦਦ ਕਰਦਾ ਹੈ। ਇਸ ਨਾਲ ਤੁਹਾਨੂੰ ਕਾਫੀ ਕੈਲੋਰੀ ਮਿਲੇਗੀ ਅਤੇ ਤੁਹਾਡੀ ਸਿਹਤ 'ਚ ਜਲਦੀ ਸੁਧਾਰ ਹੋਵੇਗਾ।
ਰੋਜ਼ਾਨਾ ਦੁੱਧ ਪੀਓ: ਦੁੱਧ ਹਮੇਸ਼ਾ ਤੋਂ ਹੀ ਸਾਡੀ ਖੁਰਾਕ ਦਾ ਅਹਿਮ ਹਿੱਸਾ ਰਿਹਾ ਹੈ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕਿਸੇ ਲਈ ਰੋਜ਼ਾਨਾ ਦੁੱਧ ਪੀਣਾ ਸਿਹਤ ਲਈ ਬਹੁਤ ਜ਼ਰੂਰੀ ਦੱਸਿਆ ਜਾਂਦਾ ਹੈ। ਦੁੱਧ ਸਾਡੇ ਸਰੀਰ ਦੀ ਲੋੜੀਂਦੀ ਪ੍ਰੋਟੀਨ ਦੀ ਵੱਡੀ ਲੋੜ ਨੂੰ ਪੂਰਾ ਕਰਦਾ ਹੈ। ਦੁੱਧ ਦੇ ਅੰਦਰ ਕਈ ਪੋਸ਼ਕ ਤੱਤ ਹੁੰਦੇ ਹਨ ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਦੇ ਹਨ ਅਤੇ ਇਸ ਨਾਲ ਸਿਹਤ ਬਣਦੀ ਹੈ। ਜੇ ਤੁਸੀਂ ਪਤਲੇਪਣ ਤੋਂ ਪਰੇਸ਼ਾਨ ਹੋ ਤਾਂ ਦਿਨ 'ਚ ਦੋ ਵਾਰ ਦੁੱਧ ਪੀਓ।
- Diabetic Patients: ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੋ ਸਕਦੈ ਇਹ ਸਿਹਤਮੰਦ ਡ੍ਰਿੰਕਸ, ਰੋਜ਼ਾਨਾ ਪੀਣ ਨਾਲ ਕੰਟਰੋਲ 'ਚ ਰਹੇਗੀ ਸ਼ੂਗਰ
- Papaya During Pregnancy: ਕੀ ਗਰਭ ਅਵਸਥਾ ਦੌਰਾਨ ਪਪੀਤਾ ਖਾਣਾ ਹੋ ਸਕਦੈ ਖਤਰਨਾਕ? ਇੱਥੇ ਜਾਣੋ ਪੂਰੀ ਸਚਾਈ
- ਸਾਵਧਾਨ! ਭੋਜਨ ਖਾਣ ਤੋਂ ਬਾਅਦ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦੈ ਖਤਰਨਾਕ
ਬਦਾਮ ਦੇ ਨਾਲ ਦੁੱਧ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ: ਦੁੱਧ ਅਤੇ ਬਦਾਮ ਖਾਣ ਨਾਲ ਸਿਹਤ ਵਿੱਚ ਸੁਧਾਰ ਹੁੰਦਾ ਹੈ। ਦੁੱਧ 'ਚ ਕਾਫੀ ਮਾਤਰਾ 'ਚ ਪ੍ਰੋਟੀਨ ਪਾਇਆ ਜਾਂਦਾ ਹੈ ਅਤੇ ਜੇਕਰ ਇਸ ਨੂੰ ਬਦਾਮ ਦੇ ਨਾਲ ਲਿਆ ਜਾਵੇ ਤਾਂ ਇਹ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਕਰਨ ਦਾ ਤਰੀਕਾ ਇਸ ਤਰ੍ਹਾਂ ਹੈ ਕਿ ਚਾਰ ਤੋਂ ਪੰਜ ਬਦਾਮ ਰਾਤ ਭਰ ਭਿਓ ਦਿਓ। ਸਵੇਰੇ ਇਸ ਦੇ ਛਿਲਕੇ ਨੂੰ ਪੀਸ ਕੇ ਦੁੱਧ 'ਚ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਕੁਝ ਹੀ ਦਿਨਾਂ ਵਿਚ ਤੁਹਾਡੀ ਸਿਹਤ ਬਣਨੀ ਸ਼ੁਰੂ ਹੋ ਜਾਵੇਗੀ।
ਪੀਨਟ ਬਟਰ: ਪੀਨਟ ਬਟਰ ਦਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਸਾਰਾ ਪ੍ਰੋਟੀਨ ਮਿਲਦਾ ਹੈ ਅਤੇ ਜਲਦ ਹੀ ਸਰੀਰ ਸਿਹਤਮੰਦ ਹੋ ਸਕਦਾ ਹੈ। ਪੀਨਟ ਬਟਰ ਵਿੱਚ ਪਾਈ ਜਾਣ ਵਾਲੀ ਉੱਚ ਚਰਬੀ ਦੀ ਗੁਣਵੱਤਾ ਜਲਦੀ ਹੀ ਤੁਹਾਡੀਆਂ ਗੱਲ੍ਹਾਂ ਨੂੰ ਮੋਟਾ ਬਣਾ ਦੇਵੇਗੀ। ਜੇਕਰ ਤੁਸੀਂ ਰੋਜ਼ ਬਰੈੱਡ ਦੇ ਨਾਲ ਪੀਨਟ ਬਟਰ ਖਾਂਦੇ ਹੋ ਤਾਂ ਜਲਦੀ ਹੀ ਤੁਹਾਡੇ ਸਰੀਰ 'ਤੇ ਸਕਾਰਾਤਮਕ ਅਸਰ ਦੇਖਣ ਨੂੰ ਮਿਲੇਗਾ।