ਹੈਦਰਾਬਾਦ: ਜੋ ਲੋਕ ਘਰ ਤੋਂ ਆਫ਼ਿਸ ਦਾ ਕੰਮ ਕਰਦੇ ਹਨ। ਉਨ੍ਹਾਂ ਲਈ ਖੁਦ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ। ਕਿਉਕਿ ਇਸ ਦੌਰਾਨ ਤੁਹਾਨੂੰ ਆਫ਼ਿਸ ਦਾ ਕੰਮ ਵੀ ਅਤੇ ਘਰ ਦਾ ਕੰਮ ਵੀ ਕਰਨਾ ਪੈਂਦਾ ਹੈ। ਅਜਿਹੇ ਵਿੱਚ ਦੋਨੋਂ ਹੀ ਕੰਮ ਤੁਹਾਡੀ ਸਿਹਤ ਅਤੇ ਖੂਬਸੂਰਤੀ ਨੂੰ ਪ੍ਰਭਾਵਿਤ ਕਰ ਸਕਦੇ ਹਨ। ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਸੁੱਤੇ ਉੱਠਦੇ ਹੀ ਕੰਮ ਕਰਨ ਲੱਗ ਜਾਂਦੇ ਹਨ ਅਤੇ ਪੂਰਾ ਦਿਨ ਕੰਮ ਹੀ ਕਰਦੇ ਰਹਿੰਦੇ ਹਨ। ਲਗਾਤਾਰ ਕੰਮ ਕਰਨਾ ਤੁਹਾਡੇ ਲਈ ਸਹੀ ਨਹੀਂ ਹੈ। ਇਸ ਲਈ ਕੁਝ ਤਰੀਕਿਆਂ ਨੂੰ ਅਜ਼ਮਾਂ ਕੇ ਤੁਸੀਂ ਖੁਦ ਨੂੰ ਸਿਹਤਮੰਦ ਰੱਖ ਸਕਦੇ ਹੋ।
ਘਰੋਂ ਆਫ਼ਿਸ ਦਾ ਕੰਮ ਕਰਦੇ ਸਮੇਂ ਇਸ ਤਰ੍ਹਾਂ ਰੱਖੋ ਆਪਣੀ ਸਿਹਤ ਅਤੇ ਚਮੜੀ ਦਾ ਧਿਆਨ:
ਪਾਣੀ ਪੀਓ: ਘਰੋਂ ਕੰਮ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਤੁਹਨੂੰ ਥਕਾਵਟ ਨਹੀਂ ਹੋ ਰਹੀ ਹੈ। ਇਸ ਦੌਰਾਨ ਤੁਹਾਨੂੰ ਜ਼ਿਆਦਾ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਣਗੇ, ਜੋ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਦੇ ਨਾਲ ਹੀ ਜ਼ਿਆਦਾ ਪਾਣੀ ਪੀਣਾ ਸਿਹਤ ਲਈ ਵੀ ਫਾਇਦੇਮੰਦ ਹੋ ਸਕਦਾ ਹੈ। ਜਦਕਿ ਘਟ ਪਾਣੀ ਪੀਣ ਨਾਲ ਪਾਚਨ ਖਰਾਬ ਹੋ ਸਕਦਾ ਹੈ।
ਮਿੱਠੇ ਭੋਜਨਾ ਤੋਂ ਪਰਹੇਜ਼ ਕਰੋ: ਬਹੁਤ ਜ਼ਿਆਦਾ ਮਿੱਠੇ ਭੋਜਨ ਖਾਣ ਨਾਲ ਵੀ ਚਮੜੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਨਾਲ ਫਿਣਸੀਆਂ ਨਿਕਲਣ ਦਾ ਖਤਰਾ ਹੋ ਸਕਦਾ ਹੈ। ਇਸ ਨਾਲ ਤੁਹਾਡਾ ਭਾਰ ਵੀ ਵਧ ਸਕਦਾ ਹੈ। ਸ਼ੁਗਰ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਲਈ ਮਿੱਠੇ ਭੋਜਨ ਖਾਣ ਦੀ ਜਗ੍ਹਾਂ ਫਲ ਅਤੇ ਜੂਸ ਦਾ ਸੇਵਨ ਕਰੋ। ਇਸ ਨਾਲ ਤੁਹਾਡੀ ਚਮੜੀ ਨੂੰ ਫਾਇਦਾ ਹੋਵੇਗਾ।
ਕਸਰਤ ਕਰਨਾ ਜ਼ਰੂਰੀ: ਜੇਕਰ ਤੁਸੀਂ ਘਰੋ ਕੰਮ ਕਰ ਰਹੇ ਹੋ, ਤਾਂ ਰੋਜ਼ਾਨਾ ਕਸਰਤ ਕਰੋ। ਇਸ ਨਾਲ ਬਲੱਡ ਸਰਕੂਲੇਸ਼ਨ ਵਿੱਚ ਸੁਧਾਰ ਹੋਵੇਗਾ ਅਤੇ ਤੁਸੀਂ ਸਿਹਤਮੰਦ ਰਹੋਗੇ। ਕਸਰਤ ਕਰਨ ਨਾਲ ਤੁਹਾਨੂੰ ਪਸੀਨਾ ਆਉਦਾ ਹੈ। ਜਿਸ ਕਾਰਨ ਸਰੀਰ 'ਚੋ ਸਾਰੀ ਗੰਦਗੀ ਬਾਹਰ ਨਿਕਲ ਜਾਂਦੀ ਹੈ। ਕਸਰਤ ਕਰਨ ਨਾਲ ਤੁਹਾਡਾ ਭਾਰ ਵੀ ਸਹੀ ਰਹਿੰਦਾ ਹੈ।
- Health Tips: ਜੇਕਰ ਤੁਸੀਂ ਸਹੀਂ ਸਮੇਂ 'ਤੇ ਭੋਜਨ ਨਹੀਂ ਖਾਂਦੇ ਹੋ, ਤਾਂ ਵਧ ਸਕਦੀ ਹੈ ਸਰੀਰ ਦੀ ਚਰਬੀ, ਜਾਣੋ ਭੋਜਨ ਖਾਣ ਦਾ ਸਹੀ ਸਮਾਂ
- Drinking Water After Tea: ਜਾਣੋ ਕਿਉ ਚਾਹ ਪੀਣ ਤੋਂ ਬਾਅਦ ਪਾਣੀ ਪੀਣਾ ਹੈ ਖਤਰਨਾਕ, ਇਨ੍ਹਾਂ ਗੰਭੀਰ ਬਿਮਾਰੀਆਂ ਦਾ ਹੋ ਸਕਦੇ ਹੋ ਸ਼ਿਕਾਰ
- Lips Care Tips: ਜਾਣੋ, ਬੁੱਲ੍ਹ ਫਟਣ ਦੀ ਸਮੱਸਿਆਂ ਦੇ ਕਾਰਨ ਅਤੇ ਅਪਣਾਓ ਇਹ ਘਰੇਲੂ ਨੁਸਖੇ, ਜਲਦ ਮਿਲ ਜਾਵੇਗੀ ਇਸ ਸਮੱਸਿਆਂ ਤੋਂ ਰਾਹਤ
ਸਨਸਕ੍ਰੀਨ ਦੀ ਵਰਤੋਂ: ਲੰਬੇ ਸਮੇਂ ਤੋਂ ਸਕ੍ਰੀਨ 'ਤੇ ਕੰਮ ਕਰਨ ਨਾਲ ਤੁਹਾਡੀਆਂ ਅੱਖਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਕੰਮ ਕਰਦੇ ਸਮੇਂ ਬ੍ਰੇਕ ਜ਼ਰੂਰ ਲਓ ਅਤੇ ਆਪਣੀਆਂ ਅੱਖਾਂ ਨੂੰ ਬ੍ਰੇਕ ਦਿਓ। ਜਦੋਂ ਤੁਸੀਂ ਘਰ ਵਿੱਚ ਹੁੰਦੇ ਹੋ ਤਾਂ ਇਹ ਵੀ ਯਕੀਨੀ ਬਣਾਓ ਕਿ ਤੁਸੀਂ ਆਪਣੇ CTM ਯਾਨੀ ਕਲੀਜ਼ਰ, ਟੋਨਰ ਅਤੇ ਮੋਇਸਚਰਾਈਜ਼ਰ ਦੀ ਚੰਗੀ ਤਰ੍ਹਾਂ ਵਰਤੋ ਕਰੋ। ਸਨਸਕ੍ਰੀਨ ਵੀ ਲਗਾਓ। ਇਸ ਨਾਲ ਤੁਹਾਡੀ ਚਮੜੀ ਸੰਪੂਰਣ ਬਣੀ ਰਹੇਗੀ।