ਹੈਦਰਾਬਾਦ: ਬੁੱਲ੍ਹ ਤੁਹਾਡੇ ਚਿਹਰੇ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹਨ। ਬੁੱਲ੍ਹ ਸੁੰਦਰ ਅਤੇ ਗੁਲਾਬੀ ਹੋਣ ਤਾਂ ਸੁੰਦਰਤਾ ਵਿਚ ਵਾਧਾ ਹੁੰਦਾ ਹੈ। ਪਰ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦੇ ਬੁੱਲ ਕਾਲੇ ਹਨ। ਕੁਝ ਲੋਕਾਂ ਦੇ ਬੁੱਲ੍ਹ ਸਿਗਰਟਨੋਸ਼ੀ ਕਾਰਨ ਕਾਲੇ ਦਿਖਾਈ ਦਿੰਦੇ ਹਨ, ਜਦਕਿ ਕੁਝ ਹੋਰ ਕਾਰਨਾਂ ਕਰਕੇ ਆਪਣੇ ਬੁੱਲ੍ਹਾਂ ਦਾ ਗੁਲਾਬੀ ਰੰਗ ਗੁਆ ਲੈਂਦੇ ਹਨ। ਫਿਰ ਲੋਕ ਆਪਣੇ ਬੁੱਲ੍ਹਾਂ ਦਾ ਰੰਗ ਸੁਧਾਰਨ ਲਈ ਬਿਊਟੀ ਟ੍ਰੀਟਮੈਂਟ ਵੱਲ ਵਧਦੇ ਹਨ ਅਤੇ ਕੁੜੀਆਂ ਲਿਪਸਟਿਕ ਦਾ ਸਹਾਰਾ ਲੈਂਦੀਆਂ ਹਨ। ਪਰ ਤੁਸੀਂ ਕੁਝ ਘਰੇਲੂ ਨੁਸਖੇ ਅਪਣਾ ਕੇ ਆਪਣੇ ਬੁੱਲ੍ਹਾਂ ਦੇ ਕਾਲੇ ਰੰਗ ਤੋਂ ਛੁਟਕਾਰਾ ਪਾ ਸਕਦੇ ਹੋ। ਇਨ੍ਹਾਂ ਘਰੇਲੂ ਉਪਾਆਵਾਂ ਨੂੰ ਅਪਣਾਉਣ ਨਾਲ ਤੁਹਾਡੇ ਬੁੱਲ੍ਹਾਂ ਨੂੰ ਗੁਲਾਬੀ ਚਮਕ ਮਿਲੇਗੀ।
ਹਲਦੀ ਵਾਲਾ ਦੁੱਧ: ਇੱਕ ਚਮਚ ਦੁੱਧ ਵਿੱਚ ਇੱਕ ਚੁਟਕੀ ਹਲਦੀ ਮਿਲਾਓ। ਇਸ ਪੇਸਟ ਨੂੰ ਆਪਣੇ ਬੁੱਲ੍ਹਾਂ 'ਤੇ ਲਗਾਓ ਅਤੇ ਕੁਝ ਦੇਰ ਬਾਅਦ ਪਾਣੀ ਨਾਲ ਧੋ ਲਓ। ਇਸ ਮਿਸ਼ਰਣ ਨੂੰ ਨਿਯਮਿਤ ਰੂਪ ਨਾਲ ਲਗਾਓ।
ਐਲੋਵੇਰਾ ਜੈੱਲ: ਬੁੱਲ੍ਹਾਂ ਦੇ ਕਾਲੇਪਨ ਤੋਂ ਛੁਟਕਾਰਾ ਪਾਉਣ ਲਈ ਐਲੋਵੇਰਾ ਜੈੱਲ ਲਗਾਓ। ਐਲੋਵੇਰਾ ਜੈੱਲ 'ਚ ਕਈ ਔਸ਼ਧੀ ਗੁਣ ਹੁੰਦੇ ਹਨ ਜੋ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ।
ਗੁਲਾਬ ਜਲ: ਗੁਲਾਬ ਜਲ ਹਾਈਪਰਪੀਗਮੈਂਟੇਸ਼ਨ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਕਾਟਨ ਦੀ ਮਦਦ ਨਾਲ ਆਪਣੇ ਬੁੱਲ੍ਹਾਂ 'ਤੇ ਗੁਲਾਬ ਜਲ ਲਗਾਓ ਅਤੇ ਕੁਝ ਦੇਰ ਬਾਅਦ ਸਾਫ਼ ਪਾਣੀ ਨਾਲ ਧੋ ਲਓ।
ਨਾਰੀਅਲ ਤੇਲ: ਬੁੱਲ੍ਹਾਂ ਦੇ ਕਾਲੇਪਨ ਤੋਂ ਛੁਟਕਾਰਾ ਪਾਉਣ ਲਈ ਨਾਰੀਅਲ ਦੇ ਤੇਲ ਦੀ ਵਰਤੋਂ ਕਰੋ। ਇਸ ਉਪਾਅ ਨੂੰ ਨਿਯਮਿਤ ਰੂਪ ਨਾਲ ਲਗਾਉਣ ਨਾਲ ਬੁੱਲ੍ਹਾਂ ਦਾ ਰੰਗ ਸਾਫ਼ ਹੋ ਜਾਵੇਗਾ।
ਸ਼ਹਿਦ ਅਤੇ ਨਿੰਬੂ: ਬੁੱਲ੍ਹਾਂ ਨੂੰ ਗੁਲਾਬੀ ਬਣਾਉਣ ਲਈ ਤੁਸੀਂ ਸ਼ਹਿਦ ਅਤੇ ਨਿੰਬੂ ਦਾ ਮਿਸ਼ਰਣ ਲਗਾ ਸਕਦੇ ਹੋ। ਸ਼ਹਿਦ ਅਤੇ ਨਿੰਬੂ ਦੋਵਾਂ ਵਿੱਚ ਵਿਟਾਮਿਨ ਸੀ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਵਿਟਾਮਿਨ ਸੀ ਬਲੀਚਿੰਗ ਏਜੰਟ ਵਜੋਂ ਕੰਮ ਕਰਦਾ ਹੈ। ਇਹ ਮਿਸ਼ਰਣ ਬੁੱਲ੍ਹਾਂ ਲਈ ਕੰਡੀਸ਼ਨਰ ਅਤੇ ਮਾਇਸਚਰਾਈਜ਼ਰ ਦਾ ਕੰਮ ਕਰਦਾ ਹੈ, ਅਜਿਹੇ 'ਚ ਤੁਸੀਂ ਇਸ ਪੇਸਟ ਨੂੰ ਲਗਾ ਸਕਦੇ ਹੋ। ਇਕ ਕਟੋਰੀ 'ਚ ਇਕ ਚਮਚ ਨਿੰਬੂ ਦਾ ਰਸ ਅਤੇ ਇਕ ਚਮਚ ਸ਼ਹਿਦ ਮਿਲਾ ਕੇ ਬੁੱਲ੍ਹਾਂ 'ਤੇ ਲਗਾਓ। ਲਗਭਗ 1 ਘੰਟੇ ਬਾਅਦ ਇਸਨੂੰ ਸਾਫ਼ ਕਰੋ। ਦਿਨ 'ਚ ਦੋ ਵਾਰ ਇਸ ਦੀ ਵਰਤੋਂ ਕਰਨ ਨਾਲ ਤੁਹਾਡੇ ਬੁੱਲ੍ਹਾਂ ਦਾ ਰੰਗ ਕਾਫੀ ਹੱਦ ਤੱਕ ਸਾਫ਼ ਹੋ ਜਾਵੇਗਾ।
ਚੁਕੰਦਰ: ਤੁਸੀਂ ਬੁੱਲ੍ਹਾਂ ਦੇ ਕਾਲੇਪਨ ਨੂੰ ਘੱਟ ਕਰਨ ਲਈ ਚੁਕੰਦਰ ਦੀ ਵਰਤੋਂ ਵੀ ਕਰ ਸਕਦੇ ਹੋ। ਚੁਕੰਦਰ ਨੂੰ ਠੰਡਾ ਹੋਣ ਲਈ 15 ਤੋਂ 20 ਮਿੰਟ ਤੱਕ ਫਰਿੱਜ ਵਿੱਚ ਰੱਖੋ। ਫਿਰ ਠੰਡੇ ਹੋਏ ਟੁੱਕੜੇ ਨਾਲ ਬੁੱਲ੍ਹਾਂ 'ਤੇ ਕਰੀਬ 5 ਮਿੰਟ ਤੱਕ ਮਾਲਿਸ਼ ਕਰੋ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਬੁੱਲ੍ਹ ਗੁਲਾਬੀ ਹੋ ਜਾਣਗੇ। ਇਸ ਤੋਂ ਇਲਾਵਾ ਜੇਕਰ ਤੁਸੀਂ ਚੁਕੰਦਰ ਦੇ ਰਸ 'ਚ ਅੱਧਾ ਚੱਮਚ ਚੀਨੀ ਮਿਲਾ ਕੇ ਬੁੱਲ੍ਹਾਂ 'ਤੇ ਰਗੜਦੇ ਹੋ ਤਾਂ ਵੀ ਤੁਹਾਡੇ ਬੁੱਲ੍ਹਾਂ ਨੂੰ ਫਾਇਦਾ ਹੋਵੇਗਾ।
ਕੇਸਰ: ਕੇਸਰ ਚਿਹਰੇ ਦੀ ਰੰਗਤ ਨੂੰ ਨਿਖਾਰਨ ਲਈ ਜਾਣਿਆ ਜਾਂਦਾ ਹੈ, ਅਜਿਹੇ 'ਚ ਤੁਸੀਂ ਇਸ ਦੀ ਵਰਤੋਂ ਕਰਕੇ ਬੁੱਲ੍ਹਾਂ ਦੇ ਕਾਲੇਪਨ ਨੂੰ ਦੂਰ ਕਰ ਸਕਦੇ ਹੋ। ਕੇਸਰ ਨੂੰ ਕੱਚੇ ਦੁੱਧ 'ਚ ਮਿਲਾ ਕੇ ਬੁੱਲ੍ਹਾਂ 'ਤੇ ਲਗਾਉਣ ਨਾਲ ਬੁੱਲ੍ਹਾਂ ਦਾ ਕਾਲਾਪਨ ਦੂਰ ਹੋ ਜਾਂਦਾ ਹੈ।
- Childs Diet: ਬੱਚਿਆਂ ਦੀ ਯਾਦਦਾਸ਼ਤ ਵਧਾਉਣ ਲਈ ਇਹ ਭੋਜਣ ਮਦਦਗਾਰ, ਅੱਜ ਤੋਂ ਹੀ ਖੁਰਾਕ 'ਚ ਕਰੋ ਸ਼ਾਮਲ
- Cool Drinks Side Effects: ਸਾਵਧਾਨ!...ਕੀ ਤੁਸੀਂ ਵੀ ਗਰਮੀਆਂ 'ਚ ਬਹੁਤ ਜ਼ਿਆਦਾ ਪੀਂਦੇ ਹੋ ਕੋਲਡ ਡਰਿੰਕਸ, ਤਾਂ ਹੋ ਸਕਦੇ ਹੋ ਇਹਨਾਂ ਬੀਮਾਰੀਆਂ ਦੇ ਸ਼ਿਕਾਰ
- Summer Vaccation: ਗਰਮੀਂ ਦੇ ਮੌਸਮ ਵਿੱਚ ਜੇ ਤੁਸੀਂ ਵੀ ਟ੍ਰੇਨ 'ਚ ਸਫ਼ਰ ਕਰਨ ਦੀ ਬਣਾ ਰਹੇ ਹੋ ਯੋਜਨਾ, ਤਾਂ ਆਪਣੇ ਨਾਲ ਇਹ ਚੀਜ਼ਾਂ ਰੱਖਣਾ ਨਾ ਭੁੱਲੋ
ਬਦਾਮ ਦਾ ਤੇਲ: ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਬੁੱਲ੍ਹਾਂ 'ਤੇ ਬਦਾਮ ਦਾ ਤੇਲ ਲਗਓ ਅਤੇ ਇਸ ਨੂੰ ਰਾਤ ਭਰ ਲੱਗਾ ਰਹਿਣ ਦਿਓ, ਇਸ ਤਰ੍ਹਾਂ ਕਰਨ ਨਾਲ ਤੁਹਾਡੇ ਬੁੱਲ੍ਹ ਗੁਲਾਬੀ ਹੋ ਜਾਣਗੇ ਅਤੇ ਤੁਹਾਨੂੰ ਬੱਲ੍ਹਾਂ ਦੇ ਕਾਲੇਪਨ ਤੋਂ ਛੁਟਕਾਰਾਂ ਮਿਲ ਜਾਵੇਗਾ ਪਰ ਤੁਹਾਨੂੰ ਘੱਟੋ-ਘੱਟ 15 ਦਿਨਾਂ ਤੱਕ ਨਿਯਮਿਤ ਤੌਰ 'ਤੇ ਇਸਨੂੰ ਲਗਾਉਣਾ ਹੋਵੇਗਾ।
ਬਰਫ਼: ਜੇਕਰ ਤੁਸੀਂ ਰੋਜ਼ਾਨਾ ਬਰਫ਼ ਨਾਲ ਬੁੱਲ੍ਹਾਂ ਨੂੰ ਫੈਂਟਦੇ ਹੋ ਤਾਂ ਇਸ ਨਾਲ ਬੁੱਲ੍ਹਾਂ 'ਤੇ ਬਲੱਡ ਸਰਕੁਲੇਸ਼ਨ ਬਿਹਤਰ ਹੁੰਦਾ ਹੈ। ਬੁੱਲ੍ਹਾਂ ਦੇ ਮਰੇ ਹੋਏ ਸੈੱਲ ਬਾਹਰ ਆ ਜਾਂਦੇ ਹਨ ਅਤੇ ਬੁੱਲ੍ਹਾਂ ਦਾ ਗੁਲਾਬੀ ਰੰਗ ਵੀ ਵਧ ਜਾਂਦਾ ਹੈ।