ਹੈਦਰਾਬਾਦ: ਦੋਸਤੀ ਦਾ ਰਿਸ਼ਤਾ ਹਰ ਇੱਕ ਲਈ ਬਹੁਤ ਖਾਸ ਹੁੰਦਾ ਹੈ। ਕਿਉਕਿ ਦੋਸਤ ਨਾਲ ਅਸੀਂ ਹਰ ਇੱਕ ਗੱਲ ਖੁੱਲ੍ਹ ਕੇ ਸ਼ੇਅਰ ਕਰ ਸਕਦੇ ਹਾਂ ਅਤੇ ਸਾਨੂੰ ਪੂਰਾ ਭਰੋਸਾ ਹੁੰਦਾ ਹੈ ਕਿ ਸਾਡਾ ਦੋਸਤ ਸਾਨੂੰ ਗਲਤ ਨਹੀਂ ਸਮਝੇਗਾ ਅਤੇ ਨਾਂ ਹੀ ਸਾਡੀ ਕੋਈ ਪਰਸਨਲ ਗੱਲ ਕਿਸੇ ਹੋਰ ਵਿਅਕਤੀ ਨੂੰ ਦੱਸੇਗਾ। ਪਰ ਦੋਸਤੀ ਵਿੱਚ ਕੁਝ ਅਜਿਹੇ ਰੂਲਸ ਵੀ ਹੁੰਦੇ ਹਨ, ਜਿਸ ਨੂੰ ਨਜ਼ਰਅੰਦਾਜ਼ ਕਰਨਾ ਤੁਹਾਡੀ ਦੋਸਤੀ ਵਿੱਚ ਦੂਰੀ ਦੀ ਵਜ੍ਹਾਂ ਬਣ ਸਕਦਾ ਹੈ।
ਇਨ੍ਹਾਂ ਕਾਰਨ ਕਰਕੇ ਤੁਹਾਡੀ ਦੋਸਤੀ ਵਿੱਚ ਆ ਸਕਦੀ ਹੈ ਦਰਾਰ:-
ਪਿੱਠ ਪਿੱਛੇ ਦੋਸਤ ਦੀ ਬੁਰਾਈ ਕਰਨਾ: ਦੋਸਤੀ ਦਾ ਸਭ ਤੋਂ ਪਹਿਲਾ ਰੂਲ ਹੁੰਦਾ ਹੈ ਕਿ ਤੁਸੀਂ ਆਪਣੇ ਦੋਸਤ ਦੀ ਨਾਂ ਤਾਂ ਬੁਰਾਈ ਕਰੋਗੇ ਅਤੇ ਜੇਕਰ ਕੋਈ ਹੋਰ ਤੁਹਾਡੇ ਦੋਸਤ ਦੀ ਬੁਰਾਈ ਕਰਦਾ ਹੈ, ਤਾਂ ਉਸਨੂੰ ਚੁੱਪ ਕਰਵਾਓਗੇ। ਜੇਕਰ ਤੁਹਾਨੂੰ ਆਪਣੇ ਦੋਸਤ ਦੀ ਕੋਈ ਆਦਤ ਚੰਗੀ ਨਹੀਂ ਲੱਗਦੀ, ਤਾਂ ਉਸਦੇ ਮੂੰਹ 'ਤੇ ਬੋਲੋ ਅਤੇ ਆਪਣੇ ਦੋਸਤ ਦੀ ਪਿੱਠ ਪਿੱਛੇ ਗੱਲ ਕਰਨਾ ਛੱਡ ਦਿਓ। ਕਿਉਕਿ ਤੁਹਾਡੀ ਇਸ ਆਦਤ ਕਾਰਨ ਤੁਹਾਡੇ ਦੋਸਤ ਨੂੰ ਬੂਰਾ ਲੱਗ ਸਕਦਾ ਹੈ ਅਤੇ ਤੁਹਾਡੇ ਰਿਸ਼ਤੇ ਵਿੱਚ ਦਰਾਰ ਵੀ ਆ ਸਕਦੀ ਹੈ।
ਦੋਸਤ ਨੂੰ ਝੂਠ ਬੋਲਣਾ: ਜੇਕਰ ਆਫ਼ਸ, ਕਾਲਜ ਜਾ ਘਰ ਦੇ ਆਲੇ-ਦੁਆਲੇ ਕੋਈ ਤੁਹਾਡਾ ਪੱਕਾ ਦੋਸਤ ਹੈ, ਤਾਂ ਉਸਨੂੰ ਕਦੇ ਵੀ ਝੂਠ ਨਾ ਬੋਲੋ। ਕਿਉਕਿ ਜਦੋ ਤੁਹਾਡੇ ਦੋਸਤ ਨੂੰ ਸੱਚਾਈ ਦਾ ਪਤਾ ਲੱਗੇਗਾ, ਤਾਂ ਉਸਨੂੰ ਬਹੁਤ ਦੁੱਖ ਪਹੁੰਚੇਗਾ ਅਤੇ ਤੁਹਾਡੇ ਰਿਸ਼ਤੇ 'ਚ ਦਰਾਰ ਆ ਜਾਵੇਗੀ। ਇਸ ਲਈ ਦੋਸਤੀ ਵਿੱਚ ਹਮੇਸ਼ਾ ਸੱਚ ਬੋਲੋ ਕਿਉਕਿ ਦੋਸਤ ਹਮੇਸ਼ਾ ਤੁਹਾਡਾ ਸਾਥ ਦੇਣਗੇ।
ਦੋਸਤ ਦਾ ਮਜਾਕ ਉਡਾਣਾ: ਜੇਕਰ ਗੱਲ ਕੀਤੀ ਜਾਵੇ ਮਜਾਕ ਦੀ, ਤਾਂ ਦੋਸਤੀ ਵਿੱਚ ਮਜਾਕ ਤਾਂ ਚਲਦਾ ਹੀ ਰਹਿੰਦਾ ਹੈ। ਪਰ ਕਈ ਵਾਰ ਤੁਹਾਡੇ ਵੱਲੋ ਕੀਤਾ ਮਜਾਕ ਦੇਖ ਕੇ ਤੁਹਾਡੇ ਦੋਸਤ ਨੂੰ ਲੱਗਦਾ ਹੈ ਕਿ ਤੁਸੀਂ ਉਸਨੂੰ ਨੀਚਾ ਦਿਖਾ ਰਹੇ ਹੋ। ਦੋਸਤੀ ਵਿੱਚ ਜੇਕਰ ਕੋਈ ਇੱਕ-ਦੂਜੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰੇ, ਤਾਂ ਤੁਹਾਡੀ ਦੋਸਤੀ ਵਿੱਚ ਦਰਾਰ ਆ ਸਕਦੀ ਹੈ। ਇਸ ਲਈ ਜੇਕਰ ਤੁਹਾਡੇ ਦੋਸਤ ਨੂੰ ਕੋਈ ਗਲਤਫਹਿਮੀ ਹੋ ਜਾਂਦੀ ਹੈ, ਤਾਂ ਉਸ ਨਾਲ ਗੱਲ ਕਰਕੇ ਆਪਣੀ ਦੋਸਤੀ ਨੂੰ ਬਚਾਇਆ ਜਾ ਸਕਦਾ ਹੈ।
- Corneal Abrasion: ਜੇਕਰ ਤੁਹਾਡੀਆਂ ਅੱਖਾਂ 'ਚ ਦਰਦ ਹੋਣ ਦੇ ਨਾਲ-ਨਾਲ ਪਾਣੀ ਵੀ ਆਉਦਾ ਹੈ, ਤਾਂ ਤੁਸੀਂ ਇਸ ਸਮੱਸਿਆਂ ਦਾ ਹੋ ਸਕਦੇ ਹੋ ਸ਼ਿਕਾਰ, ਛੁਟਕਾਰਾ ਪਾਉਣ ਲਈ ਬਸ ਕਰ ਲਓ ਇਹ ਕੰਮ
- Pregnancy Tips: ਗਰਭ ਅਵਸਥਾ ਦੌਰਾਨ ਇਹ ਭੋਜਨ ਖਾਣ ਨਾਲ ਅਣਜੰਮੇ ਬੱਚੇ 'ਤੇ ਪੈ ਸਕਦੈ ਗਲਤ ਅਸਰ, ਅੱਜ ਤੋਂ ਹੀ ਇਨ੍ਹਾਂ ਭੋਜਨਾ ਤੋਂ ਬਣਾ ਲਓ ਦੂਰੀ
- Health Tips: ਡਾਇਬੀਟੀਜ਼ ਕਾਰਨ ਹੋ ਸਕਦੀਆਂ ਨੇ ਕਈ ਬਿਮਾਰੀਆਂ, ਇਸਨੂੰ ਕੰਟਰੋਲ ਕਰਨ ਲਈ ਇੱਥੇ ਦੇਖੋ ਕੁਝ ਸੁਝਾਅ
ਦੋਸਤ ਨੂੰ ਧੋਖਾ ਦੇਣਾ: ਜੇਕਰ ਕੋਈ ਦੋਸਤ ਤੁਹਾਡੇ ਨਾਲ ਆਪਣੀ ਪਰਸਨਲ ਗੱਲ ਸ਼ੇਅਰ ਕਰਦਾ ਹੈ, ਤਾਂ ਉਸ ਗੱਲ ਨੂੰ ਆਪਣੇ ਤੱਕ ਹੀ ਰੱਖੋ। ਕਦੇ ਮਸਤੀ ਵਿੱਚ ਵੀ ਉਹ ਪਰਸਨਲ ਗੱਲ ਕਿਸੇ ਹੋਰ ਵਿਅਕਤੀ ਨਾਲ ਸ਼ੇਅਰ ਨਾ ਕਰੋ। ਇਹ ਆਦਤ ਬਹੁਤ ਹੀ ਖਰਾਬ ਹੁੰਦੀ ਹੈ ਅਤੇ ਦੋਸਤੀ ਟੁੱਟਣ ਦੀ ਵਜ੍ਹਾਂ ਬਣ ਸਕਦੀ ਹੈ।