ਹੈਦਰਾਬਾਦ: ਮੀਂਹ ਦਾ ਮੌਸਮ ਸ਼ੁਰੂ ਹੁੰਦੇ ਹੀ ਕਈ ਸਮੱਸਿਆਵਾਂ ਦਾ ਖਤਰਾ ਵੀ ਵਧ ਜਾਂਦਾ ਹੈ। ਇਸ ਮੌਸਮ 'ਚ ਭਰੀ ਹੋਈ ਨੱਕ ਜਾਂ ਬੰਦ ਨੱਕ ਦੀ ਸਮੱਸਿਆਂ ਵੀ ਦੇਖਣ ਨੂੰ ਮਿਲਦੀ ਹੈ। ਇਸ ਸਮੱਸਿਆਂ ਤੋਂ ਰਾਹਤ ਪਾਉਣ ਲਈ ਜ਼ਿਆਦਾਤਰ ਲੋਕ ਡਾਕਟਰ ਕੋਲ ਜਾਂਦੇ ਹਨ, ਪਰ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਕੀ ਵੀ ਇਸ ਸਮੱਸਿਆਂ ਤੋਂ ਰਾਹਤ ਪਾ ਸਕਦੇ ਹੋ।
ਬੰਦ ਨੱਕ ਦੀ ਸਮੱਸਿਆਂ ਤੋਂ ਰਾਹਤ ਪਾਉਣ ਦੇ ਘਰੇਲੂ ਨੁਸਖੇ:
ਭਾਫ਼ ਲਓ: ਭਾਫ਼ ਲੈਣ ਨਾਲ ਬੰਦ ਨੱਕ ਦੀ ਸਮੱਸਿਆਂ ਤੋਂ ਰਾਹਤ ਮਿਲ ਸਕਦੀ ਹੈ। ਇਸ ਲਈ ਪਾਣੀ ਨੂੰ ਉਬਾਲੋ ਅਤੇ ਉਸਨੂੰ ਇੱਕ ਕਟੋਰੇ ਵਿੱਚ ਪਾ ਕੇ ਸਿਰ ਨੂੰ ਤੌਲੀਏ ਨਾਲ ਢੱਕੋ ਅਤੇ ਕਟੋਰੇ ਦੇ ਉੱਪਰ ਝੁੱਕੋ ਅਤੇ ਨੱਕ ਰਾਹੀ ਸਾਹ ਲੈਣ ਦੀ ਕੋਸ਼ਿਸ਼ ਕਰੋ। ਕੁਝ ਮਿੰਟਾ ਤੱਕ ਅਜਿਹਾ ਕਰਦੇ ਰਹੋ। ਇਸ ਪ੍ਰਕਿਰੀਆਂ ਨੂੰ ਦਿਨ ਵਿੱਚ 2-3 ਵਾਰ ਕਰੋ। ਅਜਿਹਾ ਕਰਨ ਨਾਲ ਤੁਹਾਡੇ ਨੱਕ ਨੂੰ ਕਾਫ਼ੀ ਆਰਾਮ ਮਿਲੇਗਾ।
ਖਾਰੇ ਪਾਣੀ ਦੀ ਮਦਦ ਨਾਲ ਬੰਦ ਨੱਕ ਦੀ ਸਮੱਸਿਆਂ ਤੋਂ ਰਾਹਤ: ਬੰਦ ਨੱਕ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਖਾਰਾ ਪਾਣੀ ਵੀ ਮਦਦਗਾਰ ਹੋ ਸਕਦਾ ਹੈ। ਇਸ ਲਈ ਤੁਹਾਨੂੰ ਖਾਰਾ ਪਾਣੀ ਲੈ ਕੇ ਗਾਰਗਲ ਕਰਨਾ ਹੈ। ਅਜਿਹਾ ਕਰਨ ਲਈ ਇੱਕ ਕੱਪ ਗਰਮ ਪਾਣੀ ਵਿੱਚ ਇੱਕ ਚਮਚ ਲੂਣ ਮਿਲਾਓ ਅਤੇ ਬੰਦ ਨੱਕ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਇਸ ਪਾਣੀ ਨਾਲ ਗਾਰਗਲ ਕਰੋ।
ਗਰਮ ਸੇਕ: ਚਿਹਰੇ 'ਤੇ ਗਰਮ ਸੇਕ ਲਗਾਉਣ ਨਾਲ ਵੀ ਬੰਦ ਨੱਕ ਦੀ ਸਮੱਸਿਆਂ ਤੋਂ ਰਾਹਤ ਪਾਈ ਜਾ ਸਕਦੀ ਹੈ। ਅਜਿਹਾ ਕਰਨ ਨਾਲ ਸੋਜ ਨੂੰ ਘਟ ਕਰਨ 'ਚ ਵੀ ਮਦਦ ਮਿਲ ਸਕਦੀ ਹੈ। ਇੱਕ ਸਾਫ਼ ਕੱਪੜੇ ਨੂੰ ਗਰਮ ਪਾਣੀ 'ਚ ਪਾਓ ਅਤੇ ਕੱਪੜੇ ਨੂੰ ਪਾਣੀ 'ਚੋ ਬਾਹਰ ਕੱਢ ਕੇ ਵਾਧੂ ਪਾਣੀ ਨਿਚੋੜ ਲਓ ਅਤੇ ਇਸਨੂੰ ਆਪਣੇ ਨੱਕ ਅਤੇ ਸਿਰ 'ਤੇ ਕੁਝ ਮਿੰਟਾਂ ਲਈ ਰੱਖੋ। ਇਸ ਨਾਲ ਤੁਹਾਡੇ ਨੱਕ ਨੂੰ ਆਰਾਮ ਮਿਲੇਗਾ।
ਪਾਣੀ ਵਾਲੇ ਪਦਾਰਥ ਜ਼ਿਆਦਾ ਪੀਓ: ਪਾਣੀ, ਹਰਬਲ ਟੀ ਅਤੇ ਗਰਮ ਸੂਪ ਵਿੱਚ ਬਹੁਤ ਸਾਰੇ ਤਰਲ ਪਦਾਰਥ ਪਾਏ ਜਾਂਦੇ ਹਨ। ਇਸ ਲਈ ਇਨ੍ਹਾਂ ਨੂੰ ਪੀਣ ਨਾਲ ਵੀ ਬੰਦ ਨੱਕ ਦੀ ਸਮੱਸਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
- Parenting Mistakes: ਮਾਪੇ ਹੋ ਜਾਣ ਸਾਵਧਾਨ, ਤੁਹਾਡੀਆਂ ਇਹ 4 ਗਲਤੀਆਂ ਤੁਹਾਡੇ ਬੱਚੇ ਨੂੰ ਬਣਾ ਸਕਦੀਆਂ ਨੇ ਜ਼ਿੱਦੀ
- Amla Benefits: ਸਵੇਰੇ ਖਾਲੀ ਪੇਟ ਆਂਵਲਾ ਖਾਣਾ ਹੋ ਸਕਦੈ ਫਾਇਦੇਮੰਦ, ਚਿਹਰੇ ਦੇ ਨਾਲ-ਨਾਲ ਸ਼ੂਗਰ ਦੀ ਸਮੱਸਿਆਂ ਤੋਂ ਵੀ ਮਿਲੇਗਾ ਛੁਟਕਾਰਾ
- Home Remedies For Dengue: ਡੇਂਗੂ ਦੀ ਸਮੱਸਿਆਂ ਦਾ ਹੋ ਸ਼ਿਕਾਰ, ਹਸਪਤਾਲ 'ਚ ਦਾਖਲ ਹੋਣ ਦੀ ਨਹੀਂ ਹੈ ਲੋੜ, ਘਰ ਰਹਿ ਕੇ ਇਸ ਤਰ੍ਹਾਂ ਕਰ ਸਕਦੈ ਹੋ ਆਪਣਾ ਇਲਾਜ
ਅਦਰਕ ਦੀ ਚਾਹ: ਅਦਰਕ ਵਿੱਚ ਸਾੜ ਵਿਰੋਧੀ ਗੁਣ ਹੁੰਦੇ ਹਨ। ਇਸ ਨੂੰ ਪੀਣ ਨਾਲ ਬੰਦ ਨੱਕ ਦੀ ਸਮੱਸਿਆਂ ਤੋਂ ਰਾਹਤ ਮਿਲ ਸਕਦੀ ਹੈ। ਇਸ ਲਈ ਕੱਟੇ ਹੋਏ ਅਦਰਕ ਨੂੰ ਪਾਣੀ ਵਿੱਚ ਕੁਝ ਮਿੰਟ ਤੱਕ ਉਬਾਲ ਕੇ ਅਦਰਕ ਦੀ ਚਾਹ ਤਿਆਰ ਕਰੋ। ਇਸ ਵਿੱਚ ਥੋੜਾ ਜਿਹਾ ਸ਼ਹਿਦ ਮਿਲਾਓ ਅਤੇ ਗਰਮ-ਗਰਮ ਚਾਹ ਪੀਓ। ਇਸ ਨਾਲ ਕਾਫ਼ੀ ਹੱਦ ਤੱਕ ਤੁਹਾਡੇ ਨੱਕ ਨੂੰ ਆਰਾਮ ਮਿਲੇਗਾ।