ETV Bharat / sukhibhava

ਜਾਣੋ ਕਿਵੇਂ ਪਾ ਸਕਦੇ ਹੋ ਘੁਰਾੜੇ ਦੀ ਸਮੱਸਿਆਂ ਤੋਂ ਛੁਟਕਾਰਾ - ਘੁਰਾੜੇ ਦਾ ਇਲਾਜ

ਤੁਸੀਂ ਰਾਤ ਭਰ ਚੈਨ ਨਾਲ ਸੌਂਦੇ ਹੋ, ਪਰ ਜੇਕਰ ਤੁਹਾਡੇ ਘੁਰਾੜੇ ਦੂਜਿਆਂ ਦੀ ਨੀਂਦ ਖ਼ਰਾਬ ਹੋ ਜਾਂਦੀ ਹੈ। ਬਹੁਤ ਸਾਰੇ ਜੋੜਿਆਂ ਵਿੱਚ, ਘੁਰਾੜੇ ਮਾਰਨਾ ਜਾਂ ਘੁਰਾੜੇ ਲੈਣਾ ਇੱਕ ਬੇਹਦ ਗੰਭੀਰ ਸਮੱਸਿਆ ਬਣ ਜਾਂਦੀ ਹੈ, ਅਤੇ ਇਹ ਆਪਸੀ ਝਗੜਿਆਂ ਦਾ ਕਾਰਨ ਵੀ ਬਣ ਜਾਂਦਾ ਹੈ। ਦਿ ਨੈਸ਼ਨਲ ਸਲੀਪ ਫਾਊਂਡੇਸ਼ਨ ਦੀ ਇੱਕ ਰਿਪੋਰਟ ਮੁਤਾਬਕ, ਹਰ ਰਾਤ ਤਿੰਨ ਚੋਂ ਇੱਕ ਪੁਰਸ਼ ਤੇ ਚਾਰ ਔਰਤਾਂ ਘੁਰਾੜੇ ਲੈਂਦੀਆਂ ਹਨ।

ਘੁਰਾੜੇ ਦੀ ਸਮੱਸਿਆਂ ਤੋਂ ਛੁਟਕਾਰਾ
ਘੁਰਾੜੇ ਦੀ ਸਮੱਸਿਆਂ ਤੋਂ ਛੁਟਕਾਰਾ
author img

By

Published : Sep 2, 2021, 8:01 PM IST

ਆਮ ਤੌਰ 'ਤੇ ਘੁਰਾੜੇ ਦੀ ਸਮੱਸਿਆ ਨੂੰ ਗੰਭੀਰ ਸਮੱਸਿਆ ਵਜੋਂ ਨਹੀਂ ਲਿਆ ਜਾਂਦਾ ਪਰ ਘੁਰਾੜੇ ਦੇ ਪਿੱਛੇ ਦੇ ਕਾਰਨਾਂ ਨੂੰ ਜਾਣਨਾ ਬੇਹਤ ਜ਼ਰੂਰੀ ਹੁੰਦਾ ਹੈ, ਅਤੇ ਲੋੜ ਪੈਣ 'ਤੇ ਡਾਕਟਰੀ ਸਲਾਹ ਲੈਣੀ ਵੀ ਲਾਜ਼ਮੀ ਹੁੰਦੀ ਹੈ। ਜ਼ਿਆਦਾ ਭਾਰ ਜਾਂ ਮੋਟਾਪਾ ਹੋਣਾ ਘੁਰਾੜੇ ਦੀ ਸਮੱਸਿਆ ਦਾ ਮੁੱਖ ਕਾਰਨਾਂ ਚੋਂ ਇੱਕ ਹੈ। ਅਨਿਯਮਿਤ ਸਾਹ ਦੇ ਨਾਲ ਘੁਰਾੜੇ ਲੈਣਾ ਦਿਲ ਦੀ ਬਿਮਾਰੀ ਦੇ ਜੋਖ਼ਮ ਦੀ ਨਿਸ਼ਾਨੀ ਹੈ।

ਘੁਰਾੜੇ ਦਾ ਇੱਕ ਹੋਰ ਮਹੱਤਵਪੂਰਣ ਕਾਰਨ ਹੈ ਸਲੀਪ ਐਪਨੀਆ, ਇਹ ਇੱਕ ਨੀਂਦ ਵਿਕਾਰ ਹੈ ਜਿਸ ਵਿੱਚ ਸਾਹ ਵਾਰ- ਵਾਰ ਰੁਕਦਾ ਹੈ ਤੇ ਮੁੜ ਸ਼ੁਰੂ ਹੁੰਦਾ ਹੈ। ਖੁਸ਼ਕਿਸਮਤੀ ਨਾਲ, ਓਵਰ ਦੀ-ਕਾਊਂਟਰ (ਓਟੀਸੀ) ਦਵਾਈਆਂ ਦੀ ਵਰਤੋਂ ਕੀਤੇ ਬਿਨਾਂ ਕੁਦਰਤੀ ਤੌਰ 'ਤੇ ਘੁਰਾੜੇ ਦੇ ਇਲਾਜ ਲਈ ਬਹੁਤ ਸਾਰੇ ਵਿਕਲਪ ਉਪਲਬਧ ਹਨ।

ਮੋਟਾਪਾ ਜਾਂ ਜ਼ਿਆਦਾ ਭਾਰ ਹੋਣਾ

ਜਿਨ੍ਹਾਂ ਲੋਕਾਂ ਨੂੰ ਭਾਰ ਵੱਧਣ ਕਾਰਨ ਘੁਰਾੜੇ ਦੀ ਸਮੱਸਿਆ ਹੁੰਦੀ ਹੈ, ਉਹ ਕੁੱਝ ਕਿਲੋਗ੍ਰਾਮ ਭਾਰ ਘਟਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਮੋਟੇ ਲੋਕਾਂ ਦੇ ਗਲੇ ਦੇ ਦੁਆਲੇ ਵੱਡੀ ਮਾਤਰਾ ਵਿੱਚ ਚਰਬੀ ਹੁੰਦੀ ਹੈ, ਜਿਸ ਕਾਰਨ ਸਾਹ ਨਾਲੀਆਂ ਦਾ ਆਕਾਰ ਘੱਟ ਜਾਂਦਾ ਹੈ ਤੇ ਕਈ ਵਾਰ ਇਹ ਰਸਤਾ ਵੀ ਬੰਦ ਹੋ ਜਾਂਦਾ ਹੈ। ਜੇਕਰ ਅਸੀਂ ਨੀਂਦ 'ਤੇ ਕੀਤੀ ਗਈ ਖੋਜ 'ਤੇ ਵਿਸ਼ਵਾਸ ਕਰਦੇ ਹਾਂ, ਤਾਂ ਉਹ ਲੋਕ ਜੋ ਮੋਟਾਪੇ ਤੋਂ ਪਰੇਸ਼ਾਨ ਹਨ ਉਹ ਵੀ ਖਰਾਟੀਆਂ ਦਾ ਸ਼ਿਕਾਰ ਹੋ ਜਾਂਦੇ ਹਨ, ਤੇ ਅਜਿਹੇ ਲੋਕਾਂ ਲਈ ਭਾਰ ਘਟਾਉਣਾ ਹੀ ਇਕੋ ਇੱਕ ਇਲਾਜ ਹੈ।

ਸੌਂਣ ਦਾ ਤਰੀਕਾ

ਘੁਰਾੜੇ ਦੀ ਸਮੱਸਿਆ ਉਦੋਂ ਵੱਧ ਹੁੰਦੀ ਹੈ ਜਦੋਂ ਲੋਕ ਬੇਪਰਵਾਹ ਹੋ ਕੇ ਢਿੱਡ ਦੇ ਪਾਸੇ ਸੌਂਦੇ ਹਨ। ਜਦੋਂ ਕੋਈ ਢਿੱਡ ਦੇ ਪਾਸੇ ਸੌਂਦਾ ਹੈ ਤਾਂ ਸਾਹਨਲੀ ਦੇ ਟਿਸ਼ੂ ਹੇਠਾਂ ਵੱਲ ਖਿੱਚ ਜਾਂਦੇ ਹਨ। ਜਿਸ ਕਾਰਨ ਇਹ ਸਾਹ ਦਾ ਰਾਰ ਤੰਗ ਹੋ ਜਾਂਦਾ ਹੈ। ਜ਼ਿੰਦਰ ਨੇਚਰਕਯੋਰ ਦੀ, ਚੀਫ ਮੈਡੀਕਲ ਅਫਸਰ, ਭਾਰਤੀ ਮੁਤਾਬਕ, ਜਦੋਂ ਲੋਕ ਇੱਕ ਪਾਸੇ ਸੌਂਦੇ ਹਨ, ਉਨ੍ਹਾਂ ਦੀ ਘੁਰਾੜੇ ਲੈਣ ਸਬੰਧੀ ਸਮੱਸਿਆ ਘੱਟ ਸਕਦੀ ਹੈ।

ਨੇਜਲ ਰਾਹ ਬੰਦ ਹੋਣਾ

ਨੇਜਲ ਰਾਹ ਨੂੰ ਖੁੱਲ੍ਹਾ ਰੱਖ ਕੇ ਘੁਰਾੜੇ ਨੂੰ ਰੋਕਿਆ ਜਾ ਸਕਦਾ ਹੈ। ਜਦੋਂ ਤੁਹਾਡਾ ਨੱਕ ਬੰਦ ਹੁੰਦਾ ਹੈ, ਹਵਾ ਤੇਜ਼ੀ ਨਾਲ ਚਲਦੀ ਹੈ, ਜਿਸ ਕਾਰਨ ਤੁਸੀਂ ਘੁਰਾੜੇ ਮਾਰਨਾ ਸ਼ੁਰੂ ਕਰਦੇ ਹੋ। ਗਰਮ ਤੇਲ ਨਾਲ ਮਾਲਿਸ਼ ਜਾਂ ਨੱਕ 'ਚ ਤੇਲ ਦੀਆਂ ਕੁੱਝ ਬੂੰਦਾਂ ਪਾਉਣ ਨਾਲ ਤੁਹਾਡੀਆਂ ਨਾਸਾਂ ਖੁੱਲ੍ਹ ਸਕਦੀਆਂ ਹਨ, ਤੇ ਤੁਹਾਡੀ ਘੁਰਾੜੇ ਦੀ ਸਮੱਸਿਆ ਘੱਟ ਸਕਦੀ ਹੈ। ਇਸ ਤੋਂ ਇਲਾਵਾ, ਸੌਣ ਤੋਂ ਪਹਿਲਾਂ ਗਰਮ ਪਾਣੀ ਨਾਲ ਇਸ਼ਨਾਨ ਕਰੋ, ਤੁਹਾਡੇ ਨੱਕ ਦੇ ਰਸਤੇ ਗਰਮ ਪਾਣੀ ਦੀ ਭਾਫ਼ ਨਾਲ ਖੁੱਲ੍ਹਣਗੇ।

ਸਰੀਰ ਵਿੱਚ ਪਾਣੀ ਦੀ ਕਮੀ

ਸਰੀਰ ਵਿੱਚ ਪਾਣੀ ਦੀ ਕਮੀ ਘੁਰਾੜੇ ਸਣੇ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਤੁਹਾਡੇ ਸਰੀਰ ਵਿੱਚ ਪਾਣੀ ਦੀ ਸਹੀ ਮਾਤਰਾ ਨੱਕ ਦੇ ਅੰਦਰ ਨਮੀ ਨੂੰ ਬਰਕਰਾਰ ਰੱਖਦੀ ਹੈ, ਜੇ ਪਾਣੀ ਦੀ ਇਹ ਮਾਤਰਾ ਵੱਧ ਜਾਂ ਘੱਟ ਹੋ ਜਾਂਦੀ ਹੈ, ਤਾਂ ਨੱਕ ਦੇ ਅੰਦਰ ਚਿਪਚਿਪਾ ਤਰਲ ਦਾ ਨਿਕਾਸ ਹੁੰਦਾ ਹੈ, ਜਿਸ ਕਾਰਨ ਹਵਾ ਬਲੌਕ ਹੋ ਜਾਂਦੀ ਹੈ ਤੇ ਤੁਹਾਨੂੰ ਘੁਰਾੜੇ ਆਉਣ ਲੱਗਦੇ ਹਨ। ਮਰਦਾਂ ਨੂੰ ਹਰ ਰੋਜ਼ ਘੱਟੋ ਘੱਟ 3-4 ਲੀਟਰ ਤਰਲ ਪਦਾਰਥਾਂ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ, ਜਦੋਂ ਕਿ ਔਰਤਾਂ ਨੂੰ ਰੋਜ਼ਾਨਾ 2-3 ਲੀਟਰ ਤਰਲ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਜਾਣੋ ਤੁਹਾਡਾ ਸਾਥੀ ਤੁਹਾਡੇ ਲਈ ਸਹੀ ਹੈ ਜਾਂ ਨਹੀਂ

ETV Bharat Logo

Copyright © 2025 Ushodaya Enterprises Pvt. Ltd., All Rights Reserved.