ETV Bharat / sukhibhava

Healthy Junk Foods: ਇਨ੍ਹਾਂ ਤਰੀਕਿਆਂ ਨਾਲ ਖਾਓਗੇ ਜੰਕ ਫੂਡ, ਤਾਂ ਨਹੀਂ ਹੋਵੋਗੇ ਬਿਮਾਰੀਆਂ ਦਾ ਸ਼ਿਕਾਰ - health tips

Healthy Junk Foods: ਅੱਜ ਦੇ ਸਮੇਂ 'ਚ ਲੋਕ ਜੰਕ ਫੂਡ ਖਾਣਾ ਬਹੁਤ ਪਸੰਦ ਕਰਦੇ ਹਨ। ਇਸ ਫੂਡ ਨਾਲ ਤੁਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਤੁਸੀਂ ਕੁਝ ਤਰੀਕਿਆਂ ਨਾਲ ਜੰਕ ਫੂਡ ਨੂੰ ਸਿਹਤਮੰਦ ਭੋਜਨ ਬਣਾ ਕੇ ਖਾ ਸਕਦੇ ਹੋ ਅਤੇ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ।

Healthy Junk Foods
Healthy Junk Foods
author img

By ETV Bharat Punjabi Team

Published : Dec 5, 2023, 11:16 AM IST

ਹੈਦਰਾਬਾਦ: ਗਲਤ ਜੀਵਨਸ਼ੈਲੀ ਕਾਰਨ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਜੰਕ ਫੂਡ ਖਾਣ ਨਾਲ ਵੀ ਕਈ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਇਸ ਲਈ ਤੁਹਾਨੂੰ ਜੰਕ ਫੂਡ ਤੋਂ ਦੂਰੀ ਬਣਾਉਣੀ ਚਾਹੀਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜੰਕ ਫੂਡ ਬਣਾਉਣ ਲਈ ਬਹੁਤ ਸਾਰਾ ਤੇਲ, ਮਸਾਲੇ ਅਤੇ ਹੋਰ ਕਈ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਕਾਰਨ ਤੁਸੀਂ ਕੋਲੇਸਟ੍ਰੋਲ, ਸ਼ੂਗਰ ਅਤੇ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਤੁਸੀਂ ਕੁਝ ਤਰੀਕਿਆਂ ਨਾਲ ਇਨ੍ਹਾਂ ਜੰਕ ਫੂਡ ਨੂੰ ਸਿਹਤਮੰਦ ਖੁਰਾਕ ਬਣਾ ਸਕਦੇ ਹੋ।

ਜੰਕ ਫੂਜ ਨੂੰ ਇਸ ਤਰ੍ਹਾਂ ਬਣਾਓ ਸਿਹਤਦਮੰਦ ਖੁਰਾਕ:

ਪੀਜ਼ਾ ਨੂੰ ਬਣਾਓ ਸਿਹਤਮੰਦ ਖੁਰਾਕ: ਪੀਜ਼ਾ ਲੋਕ ਖਾਣਾ ਬਹੁਤ ਪਸੰਦ ਕਰਦੇ ਹਨ ਪਰ ਇਹ ਇੱਕ ਜੰਕ ਫੂਡ ਹੈ, ਜਿਸ ਕਾਰਨ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਤੁਸੀਂ ਘਰ 'ਚ ਹੀ ਸਿਹਤਮੰਦ ਪੀਜ਼ਾ ਬਣਾ ਸਕਦੇ ਹੋ। ਇਸ ਨੂੰ ਸਿਹਤਮੰਦ ਬਣਾਉਣ ਲਈ ਪੀਜ਼ਾ ਕਰਸਟ ਦੀ ਜਗ੍ਹਾਂ ਬ੍ਰਾਊਨ ਬਰੈੱਡ ਜਾਂ ਰੋਟੀ ਦਾ ਇਸਤੇਮਾਲ ਕਰੋ। ਮੇਅਨੀਜ਼ ਦੀ ਜਗ੍ਹਾਂ ਚਿੱਟੇ ਮੱਖਣ ਦੀ ਵਰਤੋ ਕੀਤੀ ਜਾ ਸਕਦੀ ਹੈ ਅਤੇ ਬਹੁਤ ਸਾਰੀਆਂ ਸਬਜ਼ੀਆਂ ਦਾ ਇਸਤੇਮਾਲ ਕਰੋ। ਇਸ ਨਾਲ ਤੁਸੀਂ ਸਿਹਤਮੰਦ ਪੀਜ਼ਾ ਘਰ 'ਚ ਹੀ ਬਣਾ ਸਕਦੇ ਹੋ।

ਸਿਹਤਮੰਦ ਚਿਪਸ ਦਾ ਆਪਸ਼ਨ ਚੁਣੋ: ਜ਼ਿਆਦਾਤਰ ਲੋਕ ਟਾਈਮਪਾਸ ਕਰਨ ਲਈ ਚਿਪਸ ਖਾਂਦੇ ਹਨ ਪਰ ਟਮਾਟਰ ਅਤੇ ਆਲੂ ਵਾਲੇ ਚਿਪਸ ਡੀਪ ਫਰਾਈ ਹੋਣ ਕਰਕੇ ਸਿਹਤ ਲਈ ਨੁਕਸਾਨਦੇਹ ਹੁੰਦੇ ਹਨ। ਇਸ ਲਈ ਤੁਸੀਂ ਚੁਕੰਦਰ ਵਾਲੇ ਚਿਪਸ ਦਾ ਆਪਸ਼ਨ ਚੁਣ ਸਕਦੇ ਹੋ। ਇਨ੍ਹਾਂ ਚਿਪਸ ਨੂੰ ਤੁਸੀਂ ਘਰ 'ਚ ਹੀ ਤਿਆਰ ਕਰ ਸਕਦੇ ਹੋ। ਇਸ ਨੂੰ ਬਣਾਉਣ ਲਈ ਚੁਕੰਦਰ ਨੂੰ ਕੱਟੋ ਅਤੇ ਆਪਣੀ ਪਸੰਦ ਦਾ ਕੋਈ ਵੀ ਤੇਲ ਅਤੇ ਮਸਾਲਾ ਉਸ 'ਤੇ ਲਗਾਓ। ਫਿਰ ਇਸ ਨੂੰ ਓਵਨ 'ਚ 350 ਡਿਗਰੀ 'ਤੇ ਰੱਖੋ ਅਤੇ 20 ਮਿੰਟ ਤੱਕ ਬੇਕ ਕਰੋ।

ਸਿਹਤਮੰਦ Popcorn: ਲੋਕ ਜ਼ਿਆਦਾਤਰ ਫਿਲਮ ਦੇਖਦੇ ਸਮੇਂ Popcorn ਖਾਣਾ ਪਸੰਦ ਕਰਦੇ ਹਨ। ਇਸ 'ਚ ਬਹੁਤ ਹੀ ਘੱਟ ਕੈਲੋਰੀ ਹੁੰਦੀ ਹੈ। ਤੁਹਾਨੂੰ Popcorn ਜ਼ਿਆਦਾ ਮਾਤਰਾ 'ਚ ਨਹੀਂ ਖਾਣੇ ਚਾਹੀਦੇ, ਕਿਉਕਿ ਇਸ 'ਚ ਬਹੁਤ ਸਾਰਾ ਲੂਣ ਹੁੰਦਾ ਹੈ। ਜੇਕਰ ਤੁਸੀਂ ਆਪਣਾ ਭਾਰ ਘਟ ਕਰਨਾ ਚਾਹੁੰਦੇ ਹੋ, ਤਾਂ Popcorn ਇੱਕ ਵਧੀਆਂ ਆਪਸ਼ਨ ਹੋ ਸਕਦਾ ਹੈ। ਇਸ ਲਈ ਤੁਹਾਨੂੰ ਘਰ 'ਚ ਬਣਾ ਕੇ ਸਿਹਤਮੰਦ Popcorn ਖਾਣੇ ਚਾਹੀਦੇ ਹਨ। ਘਰ 'ਚ Popcorn ਬਣਾਉਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਇਸ 'ਚ ਲੂਣ ਅਤੇ ਤੇਲ ਘਟ ਮਾਤਰਾ 'ਚ ਇਸਤੇਮਾਲ ਕੀਤਾ ਜਾਵੇ।

ਨੂਡਲਜ਼ ਨੂੰ ਬਣਾਓ ਸਿਹਤਮੰਦ: ਨੂਡਲਜ਼ ਨੂੰ ਬੱਚੇ ਜ਼ਿਆਦਾ ਖਾਣਾ ਪਸੰਦ ਕਰਦੇ ਹਨ। ਜ਼ਿਆਦਾਤਰ ਨੂਡਲਜ਼ ਮੈਦੇ ਜਾਂ ਗੇਹੂੰ ਦੇ ਆਟੇ ਤੋਂ ਬਣੇ ਹੁੰਦੇ ਹਨ। ਇਸ 'ਚ ਫਾਈਬਰ ਅਤੇ ਮਿਨਰਲ ਦੀ ਮਾਤਰਾ ਬਹੁਤ ਹੀ ਹੀ ਘਟ ਹੁੰਦੀ ਹੈ। ਇਸਦੇ ਨਾਲ ਹੀ ਮੈਦੇ ਨੂੰ ਹੋਰ ਸਫੈਦ ਬਣਾਉਣ ਲਈ ਕੈਮਿਕਲ ਬਲੀਚ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਮੈਦੇ ਵਾਲੇ ਨੂਡਲਜ਼ ਦੀ ਜਗ੍ਹਾਂ ਸੇਵੀਆਂ ਦਾ ਇਸਤੇਮਾਲ ਕਰੋ ਅਤੇ ਇਸਨੂੰ ਸਬਜ਼ੀਆਂ ਦੇ ਨਾਲ ਪਕਾਓ।

ETV Bharat Logo

Copyright © 2025 Ushodaya Enterprises Pvt. Ltd., All Rights Reserved.