ਹੈਦਰਾਬਾਦ: ਸਰੀਰ 'ਚ ਮੌਜ਼ੂਦ ਸਾਰੇ ਅੰਗ ਖੂਨ ਕਰਕੇ ਸਹੀ ਤਰੀਕੇ ਨਾਲ ਕੰਮ ਕਰ ਪਾਉਦੇ ਹਨ। ਖੂਨ ਸਰੀਰ ਦੇ ਸਾਰੇ ਅੰਗਾਂ ਨੂੰ ਪੌਸ਼ਟਿਕ ਤੱਤ ਪਹੁੰਚਾਉਣ ਦਾ ਕੰਮ ਕਰਦਾ ਹੈ। ਇਹ ਸਰੀਰ ਨੂੰ ਆਕਸੀਜਨ, ਫੈਟ ਅਤੇ ਸ਼ੂਗਰ ਆਦਿ ਪਹੁੰਚਾਉਦਾ ਹੈ। ਇਸ ਲਈ ਸਰੀਰ 'ਚ ਖੂਨ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ। ਅੱਜ-ਕੱਲ੍ਹ ਗਲਤ ਖਾਣ-ਪੀਣ ਦੀ ਆਦਤ ਕਾਰਨ ਖੂਨ ਅਸ਼ੁੱਧ ਹੋ ਜਾਂਦਾ ਹੈ। ਜੇਕਰ ਖੂਨ ਅਸ਼ੁੱਧ ਹੋ ਜਾਵੇ, ਤਾਂ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ ਅਤੇ ਕਈ ਬਿਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ। ਕਈ ਵਾਰ ਖੂਨ ਅਸ਼ੁੱਧ ਹੋਣ ਕਾਰਨ ਚਮੜੀ 'ਤੇ ਖੁਜਲੀ, ਐਲਰਜੀ ਵਰਗੀਆਂ ਸਮੱਸਿਆਵਾਂ ਵੀ ਹੋਣ ਲੱਗਦੀਆ ਹਨ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਆਪਣੀ ਖੁਰਾਕ 'ਚ ਕੁਝ ਅਜਿਹੇ ਭੋਜਨ ਸ਼ਾਮਲ ਕਰੋ, ਜੋ ਤੁਹਾਡੇ ਖੂਨ ਨੂੰ ਸਾਫ਼ ਕਰਨ 'ਚ ਮਦਦ ਕਰਨ।
ਖੂਨ ਸਾਫ਼ ਕਰਨ ਲਈ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ ਭੋਜਨ:
ਆਂਵਲਾ: ਆਂਵਲੇ 'ਚ ਭਰਪੂਰ ਮਾਤਰਾ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਇਸਨੂੰ ਖਾਣ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ, ਜਿਗਰ ਵਧੀਆ ਕੰਮ ਕਰ ਪਾਉਦਾ ਹੈ ਅਤੇ ਸਰੀਰ 'ਚੋ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ। ਇਸ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ ਅਤੇ ਖੂਨ ਵੀ ਸਾਫ਼ ਰਹਿੰਦਾ ਹੈ।
ਲਸਣ: ਲਸਣ ਦਾ ਸੇਵਨ ਕਰਨਾ ਸਿਹਤ ਲਈ ਫਾਇਦੇਮੰਦ ਹੋ ਸਕਦਾ ਹੈ। ਜੇਕਰ ਤੁਸੀਂ ਇਸਨੂੰ ਖਾਲੀ ਪੇਟ ਖਾਂਦੇ ਹੋ, ਤਾਂ ਤੁਹਾਨੂੰ ਹੋਰ ਵੀ ਫਾਇਦੇ ਮਿਲ ਸਕਦੇ ਹਨ। ਲਸਣ ਖਾਣ ਨਾਲ ਸ਼ੂਗਰ ਅਤੇ ਬਲੱਡ ਪ੍ਰੇਸ਼ਰ ਦੋਨੋਂ ਕੰਟਰੋਲ 'ਚ ਰਹਿੰਦੇ ਹਨ। ਇਸਦੇ ਨਾਲ ਹੀ ਰੋਜ਼ਾਨਾ ਇੱਕ ਲਸਣ ਦੀ ਕਲੀ ਖਾਣ ਨਾਲ ਜਿਗਰ ਵੀ ਸਿਹਤਮੰਦ ਰਹਿੰਦਾ ਹੈ ਅਤੇ ਖੂਨ ਦੀ ਗੰਦਗੀ ਸਾਫ਼ ਹੋ ਜਾਂਦੀ ਹੈ।
ਨਿੰਮ ਦੇ ਪੱਤੇ: ਨਿੰਮ ਦੇ ਪੱਤੇ ਖਾਣ ਨਾਲ ਖੂਨ ਸਾਫ਼ ਹੁੰਦਾ ਹੈ। ਇਨ੍ਹਾਂ ਪੱਤੀਆਂ 'ਚ ਸਾੜ ਵਿਰੋਧੀ, ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਪਾਏ ਜਾਂਦੇ ਹਨ, ਜੋ ਖੂਨ ਨੂੰ ਸਾਫ਼ ਰੱਖਣ 'ਚ ਮਦਦਗਾਰ ਹੁੰਦੇ ਹਨ। ਖਾਲੀ ਪੇਟ ਨਿੰਮ ਦੀਆਂ ਪੱਤੀਆਂ ਚਬਾਉਣ ਨਾਲ ਖੂਨ 'ਚ ਮੌਜ਼ੂਦ ਸਾਰੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।
- Home Remedies For Hiccups: ਜਾਣੋ ਹਿਚਕੀ ਆਉਂਣ ਦੇ ਪਿੱਛੇ ਕੀ ਨੇ ਅਸਲੀ ਕਾਰਨ, ਇਸ ਨੂੰ ਰੋਕਣ ਲਈ ਅਪਣਾਓ ਇਹ ਘਰੇਲੂ ਨੁਸਖੇ
- Red Chilli Side Effects: ਤੁਸੀਂ ਵੀ ਭੋਜਨ ਬਣਾਉਦੇ ਸਮੇਂ ਲਾਲ ਮਿਰਚ ਦਾ ਇਸਤੇਮਾਲ ਕਰਨ ਦੀ ਗਲਤੀ ਤਾਂ ਨਹੀਂ ਕਰ ਰਹੇ, ਜਾਣ ਲਓ ਇਸਦੇ ਇਹ ਨੁਕਸਾਨ
- Nutmeg Milk Benefits: ਰਾਤ ਨੂੰ ਸੌਣ ਤੋਂ ਪਹਿਲਾ ਦੁੱਧ 'ਚ ਇਸ ਚੀਜ਼ ਨੂੰ ਮਿਲਾ ਕੇ ਪੀਣਾ ਸਿਹਤ ਲਈ ਹੋ ਸਕਦੈ ਫਾਇਦੇਮੰਦ, ਇਨ੍ਹਾਂ 6 ਸਮੱਸਿਆਵਾਂ ਤੋਂ ਮਿਲ ਜਾਵੇਗਾ ਛੁਟਕਾਰਾ
ਹਲਦੀ: ਹਲਦੀ ਵਿੱਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਸ ਵਿੱਚ ਮੌਜ਼ੂਦ Curcumin ਨਾਮ ਦਾ ਮਿਸ਼ਰਣ ਸਰੀਰ 'ਚੋ ਬੈਕਟੀਰੀਆਂ ਨੂੰ ਖਤਮ ਕਰ ਦਿੰਦਾ ਹੈ। ਰੋਜ਼ਾਨਾ ਇੱਕ ਗਲਾਸ ਹਲਦੀ ਵਾਲਾ ਦੁੱਧ ਪੀਣ ਨਾਲ ਖੂਨ ਸਾਫ਼ ਹੋ ਜਾਂਦਾ ਹੈ ਅਤੇ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ।