ਹੈਦਰਾਬਾਦ: ਗਲਤ ਜੀਵਨਸ਼ੈਲੀ ਕਾਰਨ ਬੇਚੈਨੀ ਅਤੇ ਘਬਰਾਹਟ ਦੀ ਸਮੱਸਿਆਂ ਵਧ ਸਕਦੀ ਹੈ। ਬੇਚੈਨੀ ਅਤੇ ਘਬਰਾਹਟ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਇਸ ਲਈ ਸਿਹਤਮੰਦ ਰਹਿਣ ਲਈ ਆਪਣੇ ਭੋਜਨ ਦਾ ਖਾਸ ਧਿਆਨ ਰੱਖੋ।
ਇਹ ਭੋਜਨ ਬਣ ਸਕਦੇ ਨੇ ਬੇਚੈਨੀ ਅਤੇ ਘਬਰਾਹਟ ਦਾ ਕਾਰਨ:
ਮਿੱਠਾ ਖਾਣ ਨਾਲ ਹੋ ਸਕਦੀ ਬੇਚੈਨੀ ਅਤੇ ਘਬਰਾਹਟ: ਜੇਕਰ ਤੁਸੀਂ ਕੈਂਡੀ, ਕੇਕ ਅਤੇ ਹੋਰ ਮਿੱਠੀਆਂ ਚੀਜ਼ਾਂ ਖਾਣ ਦੇ ਸ਼ੌਕੀਨ ਹੋ, ਤਾਂ ਤੁਹਾਨੂੰ ਆਪਣੀ ਇਸ ਪਸੰਦ ਨੂੰ ਬਦਲਣ ਦੀ ਲੋੜ ਹੈ। ਕਿਉਕਿ ਇਨ੍ਹਾਂ ਚੀਜ਼ਾਂ ਨਾਲ ਸਰੀਰ 'ਚ ਬਲੱਡ ਸ਼ੂਗਰ ਦਾ ਪੱਧਰ ਵਧ ਸਕਦਾ ਹੈ। ਜਿਸ ਕਰਕੇ ਉਦਾਸੀ, ਬੇਚੈਨੀ ਅਤੇ ਘਬਰਾਹਟ ਹੋ ਸਕਦੀ ਹੈ। ਇਸ ਲਈ ਮਿੱਠੀਆਂ ਚੀਜ਼ਾਂ ਨੂੰ ਖਾਣ ਤੋਂ ਪਰਹੇਜ਼ ਕਰੋ।
ਮਸਾਲੇਦਾਰ ਭੋਜਨ ਖਾਣ ਨਾਲ ਬੇਚੈਨੀ ਅਤੇ ਘਬਰਾਹਟ ਹੋ ਸਕਦੀ: ਜ਼ਿਆਦਾ ਮਸਾਲੇਦਾਰ ਭੋਜਨ ਖਾਣ ਨਾਲ ਸਿਹਤ 'ਤੇ ਗਲਤ ਅਸਰ ਪੈ ਸਕਦਾ ਹੈ। ਇਸ ਨਾਲ ਮੂਡ ਖਰਾਬ ਹੋ ਸਕਦਾ ਹੈ। ਇਸਦੇ ਨਾਲ ਹੀ ਬੇਚੈਨੀ ਅਤੇ ਘਬਰਾਹਟ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਲਈ ਜ਼ਿਆਦਾ ਮਸਾਲੇਦਾਰ ਭੋਜਨ ਨਾ ਖਾਓ।
ਲੂਣ ਨਾਲ ਵੀ ਵਧ ਸਕਦੀ ਬੇਚੈਨੀ ਅਤੇ ਘਬਰਾਹਟ: ਜੇਕਰ ਤੁਸੀਂ ਜ਼ਿਆਦਾ ਲੂਣ ਖਾਂਦੇ ਹੋ ਅਤੇ ਸਬਜ਼ੀ 'ਚ ਵੀ ਜ਼ਿਆਦਾ ਲੂਣ ਦਾ ਇਸਤੇਮਾਲ ਕਰਦੇ ਹੋ, ਤਾਂ ਤੁਹਾਨੂੰ ਆਪਣੀ ਇਸ ਆਦਤ ਨੂੰ ਬਦਲਣ ਦੀ ਲੋੜ ਹੈ। ਕਿਉਕਿ ਇਸ ਨਾਲ ਬੇਚੈਨੀ ਅਤੇ ਘਬਰਾਹਟ ਵਧ ਸਕਦੀ ਹੈ। ਇਸ ਲਈ ਜ਼ਿਆਦਾ ਲੂਣ ਦਾ ਇਸਤੇਮਾਲ ਨਾ ਕਰੋ ਅਤੇ ਸੀਮਿਤ ਮਾਤਰਾ 'ਚ ਲੂਣ ਦਾ ਇਸਤੇਮਾਲ ਕਰਨਾ ਸਹੀ ਹੋ ਸਕਦਾ ਹੈ।
ਕੈਫਿਨ ਵਾਲੀਆਂ ਚੀਜ਼ਾਂ ਨਾਲ ਬੇਚੈਨੀ ਅਤੇ ਘਬਰਾਹਟ ਦਾ ਖਤਰਾ: ਕੈਫਿਨ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਕਰਨਾ ਨੁਕਸਾਨਦੇਹ ਹੋ ਸਕਦਾ ਹੈ। ਜੇਕਰ ਤੁਸੀਂ ਚਾਹ, ਕੌਫ਼ੀ ਅਤੇ ਸੋਡੇ ਵਰਗੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹੋ, ਤਾਂ ਇਸ ਨਾਲ ਸਰੀਰ 'ਚ ਬੇਚੈਨੀ ਅਤੇ ਘਬਰਾਹਟ ਵਧ ਸਕਦੀ ਹੈ। ਇਸ ਲਈ ਕੈਫਿਨ ਵਾਲੀਆਂ ਚੀਜ਼ਾਂ ਦਾ ਸੀਮਿਤ ਮਾਤਰਾ 'ਚ ਹੀ ਇਸਤੇਮਾਲ ਕਰੋ।
ਸ਼ਰਾਬ ਨਾਲ ਬੇਚੈਨੀ ਅਤੇ ਘਬਰਾਹਟ ਦਾ ਖਤਰਾ: ਜੇਕਰ ਤੁਸੀਂ ਸ਼ਰਾਬ ਦਾ ਜ਼ਿਆਦਾ ਇਸਤੇਮਾਲ ਕਰਦੇ ਹੋ, ਤਾਂ ਇਸ ਨਾਲ ਤੁਹਾਡੀ ਨੀਂਦ 'ਤੇ ਗਲਤ ਅਸਰ ਪੈ ਸਕਦਾ ਹੈ ਅਤੇ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਇਨ੍ਹਾਂ ਸਮੱਸਿਆਵਾਂ 'ਚ ਬੇਚੈਨੀ ਅਤੇ ਘਬਰਾਹਟ ਵੀ ਸ਼ਾਮਲ ਹੈ।