ਹੈਦਰਾਬਾਦ: ਸਵੇਰੇ-ਸਵੇਰੇ ਚਾਹ ਦੇ ਨਾਲ ਰਸ ਖਾਣਾ ਸਾਰਿਆਂ ਨੂੰ ਪਸੰਦ ਹੁੰਦਾ ਹੈ। ਇਸ ਤੋਂ ਬਿਨ੍ਹਾਂ ਕੁਝ ਲੋਕਾਂ ਦੀ ਸਵੇਰ ਨਹੀਂ ਹੁੰਦੀ। ਇਸ ਤੋਂ ਇਲਾਵਾ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਦਿਨ 'ਚ ਜਿੰਨੀ ਵਾਰ ਵੀ ਚਾਹ ਪੀਂਦੇ ਹਨ, ਉਸਦੇ ਨਾਲ ਰਸ ਜ਼ਰੂਰ ਖਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਇਹ ਰਸ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦੇ ਹਨ।
ਚਾਹ ਦੇ ਨਾਲ ਰਸ ਖਾਣ ਦੇ ਨੁਕਸਾਨ:
ਦਿਲ ਦੀ ਸਿਹਤ ਲਈ ਨੁਕਸਾਨ: ਦਿਲ ਦੀ ਸਿਹਤ ਲਈ ਚਾਹ ਦੇ ਨਾਲ ਰਸ ਖਾਣਾ ਬਿਲਕੁਲ ਵੀ ਸਹੀ ਨਹੀ ਹੈ, ਕਿਉਕਿ ਇਸ ਨਾਲ ਉਨ੍ਹਾਂ ਸਾਰੇ ਰੋਗਾਂ ਦਾ ਖਤਰਾ ਵਧ ਜਾਂਦਾ ਹੈ, ਜੋ ਦਿਲ ਦੀ ਸਿਹਤ ਲਈ ਖਤਰਨਾਕ ਹੋ ਸਕਦੇ ਹਨ। ਜਿਵੇ ਹਾਈ ਬੀ.ਪੀ, ਜ਼ਿਆਦਾ ਭਾਰ ਹੋਣਾ, ਸ਼ੂਗਰ ਆਦਿ।
ਪਾਚਨ: ਜ਼ਿਆਦਾਤਰ ਰਸ ਬਣਾਉਣ ਲਈ ਮੈਦੇ ਦਾ ਇਸਤੇਮਾਲ ਹੁੰਦਾ ਹੈ ਜਾਂ ਤਾਂ ਸੂਜੀ 'ਚ ਮੈਦਾ ਮਿਲਾਇਆ ਜਾਂਦਾ ਹੈ। ਰਸ ਨੂੰ ਪਚਾਉਣਾ ਬਿਲਕੁਲ ਵੀ ਆਸਾਨ ਨਹੀਂ ਹੁੰਦਾ। ਇਸ ਨਾਲ ਭਾਰ ਵਧਦਾ ਹੈ ਅਤੇ ਪਾਚਨ ਵੀ ਖਰਾਬ ਹੋ ਸਕਦਾ ਹੈ।
ਅੰਤੜੀਆਂ 'ਚ ਛਾਲੇ: ਜੇਕਰ ਤੁਸੀਂ ਰੋਜ਼ਾਨਾ ਚਾਹ ਦੇ ਨਾਲ ਰਸ ਖਾਂਦੇ ਹੋ, ਤਾਂ ਤੁਹਾਡੀਆਂ ਅੰਤੜੀਆਂ 'ਚ ਛਾਲੇ ਹੋ ਸਕਦੇ ਹਨ। ਇਸ ਨਾਲ ਢਿੱਡ 'ਚ ਗੈਸ, ਖਰਾਬ ਪਾਚਨ, ਕਬਜ਼ ਅਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।
ਸ਼ੂਗਰ ਦਾ ਖਤਰਾ: ਰਸ ਵਿੱਚ ਮਿੱਠਾਪਨ ਲਿਆਉਣ ਲਈ ਰਿਫਾਈਡ ਸ਼ੂਗਰ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਸਿਹਤ ਲਈ ਕਾਫੀ ਨੁਕਸਾਨਦੇਹ ਹੈ। ਇਸ ਨਾਲ ਬਲੱਡ ਸ਼ੂਗਰ ਦਾ ਪੱਧਰ ਵਧਦਾ ਹੈ ਅਤੇ ਸ਼ੂਗਰ ਵਰਗੀਆਂ ਗੰਭੀਰ ਸਮੱਸਿਆਵਾਂ ਵਧ ਸਕਦੀਆਂ ਹਨ।
- Ways To Use Spoiled Milk: ਦੁੱਧ ਫੱਟਣ 'ਤੇ ਇਸਨੂੰ ਸੁੱਟਣ ਦੀ ਨਹੀਂ ਹੈ ਲੋੜ, ਇਨ੍ਹਾਂ 6 ਤਰੀਕਿਆਂ ਨਾਲ ਕਰ ਸਕਦੇ ਹੋ ਇਸ ਦੁੱਧ ਦਾ ਇਸਤੇਮਾਲ
- Cold And Cough Remedies: ਖੰਘ ਅਤੇ ਜ਼ੁਕਾਮ ਤੋਂ ਛੁਟਕਾਰਾ ਪਾਉਣ ਲਈ ਇੱਥੇ ਦੇਖੋ ਕੁਝ ਘਰੇਲੂ ਉਪਾਅ
- Late Night Snacks: ਜੇਕਰ ਤੁਹਾਨੂੰ ਵੀ ਰਾਤ ਨੂੰ ਲੱਗ ਜਾਂਦੀ ਹੈ ਭੁੱਖ, ਤਾਂ ਇਨ੍ਹਾਂ ਸਿਹਤਮੰਦ ਚੀਜ਼ਾਂ ਨੂੰ ਆਪਣੀ ਖੁਰਾਕ 'ਚ ਕਰ ਲਓ ਸ਼ਾਮਲ
ਮੋਟਾਪਾ: ਚਾਹ ਨਾਲ ਰਸ ਖਾਣ ਨਾਲ ਮੋਟਾਪਾ ਵੀ ਵਧਦਾ ਹੈ। ਦੁੱਧ ਦੀ ਚਾਹ ਅਤੇ ਰਸ ਢਿੱਡ ਦੀ ਚਰਬੀ ਨੂੰ ਵਧਾਉਦੇ ਹਨ। ਮੋਟਾਪੇ ਕਰਕੇ ਸ਼ੂਗਰ, ਥਾਈਰੋਇਡ, ਕੈਂਸਰ, ਚਮੜੀ ਨਾਲ ਜੁੜੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ।
ਕੰਮਜੋਰੀ: ਸਵੇਰ ਦੀ ਸ਼ੁਰੂਆਤ ਹਮੇਸ਼ਾ ਪੌਸ਼ਟਿਕ ਭੋਜਨ ਤੋਂ ਕਰਨੀ ਚਾਹੀਦੀ ਹੈ। ਜਿਸ ਨਾਲ ਸਰੀਰ ਨੂੰ ਐਨਰਜੀ ਮਿਲ ਸਕੇ। ਰਸ 'ਚ ਅਜਿਹੇ ਗੁਣ ਨਹੀ ਹੁੰਦੇ, ਜਿਸ ਨਾਲ ਸਾਨੂੰ ਐਨਰਜੀ ਮਿਲ ਸਕੇ।