ਹੈਦਰਾਬਾਦ: ਚੰਗੀ ਸਿਹਤ ਲਈ ਪੇਟ ਦਾ ਠੀਕ ਰਹਿਣਾ ਬਹੁਤ ਜ਼ਰੂਰੀ ਹੈ। ਕਈ ਵਾਰ ਗੈਰ ਸਿਹਤਮੰਦ ਚੀਜ਼ਾਂ ਖਾਣ ਨਾਲ ਗੈਸ, ਪੇਟ ਦਰਦ, ਕਬਜ਼ ਅਤੇ ਦਸਤ ਦੀ ਸਮੱਸਿਆਂ ਹੋ ਜਾਂਦੀ ਹੈ। ਇਸ ਲਈ ਹਮੇਸ਼ਾ ਸਿਹਤਮੰਦ ਚੀਜ਼ਾਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਸਿਹਤਮੰਦ ਭੋਜਨ ਖਾਣ ਨਾਲ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਖਤਰਾ ਘਟ ਸਕਦਾ ਹੈ। ਇਸ ਲਈ ਆਪਣੀ ਖੁਰਾਕ 'ਚ ਸਿਹਤਮੰਦ ਭੋਜਨ ਨੂੰ ਸ਼ਾਮਲ ਕਰੋ।
ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਖਾਓ ਇਹ ਭੋਜਨ:
ਮੂੰਗ ਦਾਲ ਦੀ ਖਿਚੜੀ: ਮੂੰਗ ਦਾਲ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਇਸ ਨੂੰ ਖਾਣ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ। ਜੋ ਲੋਕ ਕੰਮਜ਼ੋਰ ਪਾਚਨ ਕਰਕੇ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਉਹ ਲੋਕ ਆਪਣੀ ਖੁਰਾਕ 'ਚ ਮੂੰਗ ਦਾਲ ਦੀ ਖਿਚੜੀ ਨੂੰ ਸ਼ਾਮਲ ਕਰਨ। ਇਸ ਨਾਲ ਭੋਜਨ ਪਚਨ 'ਚ ਆਸਾਨੀ ਹੋਵੇਗੀ ਅਤੇ ਤੁਹਾਡਾ ਪਾਚਨ ਸਿਹਤਮੰਦ ਰਹੇਗਾ।
ਦਹੀ: ਦਹੀ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਨਾਲ ਪਾਚਨ ਠੀਕ ਰਹਿੰਦਾ ਹੈ। ਜੇਕਰ ਤੁਸੀਂ ਪਾਚਨ ਨਾਲ ਜੁੜੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਰੋਜ਼ਾਨਾ ਆਪਣੀ ਖੁਰਾਕ 'ਚ ਦਹੀ ਨੂੰ ਸ਼ਾਮਲ ਕਰ ਲਓ। ਇਸ ਨਾਲ ਤੁਹਾਡੀ ਇਮਿਊਨਟੀ ਵੀ ਮਜ਼ਬੂਤ ਹੋਵੇਗੀ।
ਉਬਲੇ ਆਲੂ: ਪਾਚਨ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਸਰੀਰ 'ਚ ਕੰਮਜ਼ੋਰੀ ਆ ਜਾਂਦੀ ਹੈ। ਇਸ ਲਈ ਤੁਸੀਂ ਉਬਲੇ ਆਲੂ ਖਾ ਸਕਦੇ ਹੋ। ਇਹ ਊਰਜਾ ਦਾ ਚੰਗਾ ਸਰੋਤ ਹੁੰਦੇ ਹਨ। ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਉਬਲੇ ਹੋਏ ਆਲੂ 'ਤੇ ਨਮਕ ਮਿਕਸ ਕਰਕੇ ਖਾਓ। ਇਸ ਨਾਲ ਕਾਫੀ ਫਾਇਦਾ ਮਿਲੇਗਾ।
- Health Tips: ਸਾਵਧਾਨ! ਫਰਿੱਜ਼ 'ਚ ਰੱਖੇ ਹੋਏ ਆਟੇ ਦੀ ਕਰਦੇ ਹੋ ਵਰਤੋ, ਤਾਂ ਸਿਹਤ ਨੂੰ ਹੋ ਸਕਦੈ ਨੁਕਸਾਨ
- Fish Oil Benefits: ਅੱਖਾਂ ਤੋਂ ਲੈ ਕੇ ਦਿਮਾਗ ਨੂੰ ਸਿਹਤਮੰਦ ਰੱਖਣ ਤੱਕ, ਇੱਥੇ ਜਾਣੋ ਮੱਛੀ ਦੇ ਤੇਲ ਦੇ ਅਣਗਿਣਤ ਫਾਇਦੇ
- World Contraception Day 2023: ਜਾਣੋ ਗਰਭ ਨਿਰੋਧਕ ਦਵਾਈਆਂ ਦੀ ਵਰਤੋ ਕਰਨਾ ਸੁਰੱਖਿਅਤ ਹੈ ਜਾਂ ਨਹੀ ਅਤੇ ਇਸ ਦਿਨ ਨੂੰ ਮਨਾਉਣ ਦਾ ਉਦੇਸ਼
ਹਰਬਲ ਟੀ: ਹਰਬਲ ਟੀ ਨਾਲ ਵੀ ਪੇਟ ਨਾਲ ਜੁੜੀਆਂ ਸਮੱਸਿਆਵਾਂ ਦੇ ਖਤਰੇ ਨੂੰ ਘਟ ਕੀਤਾ ਜਾ ਸਕਦਾ ਹੈ। ਇਸ ਚਾਹ ਨਾਲ ਪਾਚਨ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਪਾਚਨ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਅਦਰਕ ਦੀ ਚਾਹ, ਪੁਦੀਨੇ ਦੀ ਚਾਹ ਅਤੇ ਸੌਂਫ਼ ਵਾਲੀ ਚਾਹ ਪੀ ਸਕਦੇ ਹੋ।
ਕੇਲਾ: ਕਈ ਲੋਕਾਂ ਨੂੰ ਕੇਲਾ ਖਾਣਾ ਬਹੁਤ ਪਸੰਦ ਹੁੰਦਾ ਹੈ। ਕੇਲਾ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਦਸਤ ਦੀ ਸਮੱਸਿਆਂ ਤੋਂ ਰਾਹਤ ਮਿਲ ਸਕਦੀ ਹੈ ਅਤੇ ਸਰੀਰ ਨੂੰ ਐਨਰਜ਼ੀ ਮਿਲਦੀ ਹੈ। ਪਾਚਨ ਨੂੰ ਸਿਹਤਮੰਦ ਰੱਖਣ ਲਈ ਕੇਲਾ ਫਾਇਦੇਮੰਦ ਹੋ ਸਕਦਾ ਹੈ।