ਹੈਦਰਾਬਾਦ: ਦੰਦਾਂ ਦੇ ਨਾਲ-ਨਾਲ ਮਸੂੜਿਆਂ ਨੂੰ ਸਿਹਤਮੰਦ ਰੱਖਣਾ ਵੀ ਜ਼ਰੂਰੀ ਹੈ। ਇਸ ਲਈ ਰੋਜ਼ਾਨਾ ਦੰਦਾਂ ਦੀ ਸਫ਼ਾਈ ਦੇ ਨਾਲ ਮਸੂੜਿਆਂ ਦੀ ਸਫ਼ਾਈ ਵੀ ਜ਼ਰੂਰੀ ਹੈ। ਜੇਕਰ ਤੁਹਾਡੇ ਮਸੂੜੇ ਸਿਹਤਮੰਦ ਰਹਿਣਗੇ, ਤਾਂ ਦੰਦ ਵੀ ਮਜ਼ਬੂਤ ਹੋਣਗੇ। ਮਸੂੜੇ ਮਜ਼ਬੂਤ ਨਾ ਹੋਣ ਕਰਕੇ ਖੂਨ ਆਉਣਾ ਅਤੇ ਸੋਜ ਆਦਿ ਦੀ ਸਮੱਸਿਆਂ ਹੋ ਜਾਂਦੀ ਹੈ।
ਮਸੂੜਿਆਂ ਨੂੰ ਸਿਹਤਮੰਦ ਰੱਖਣ ਲਈ ਅਪਣਾਓ ਇਹ ਟਿਪਸ:
ਦੋ ਵਾਰ ਬੁਰਸ਼ ਕਰੋ: ਦਿਨ 'ਚ ਦੋ ਵਾਰ ਬੁਰਸ਼ ਕਰਨਾ ਜ਼ਰੂਰੀ ਹੈ। ਇਸ ਲਈ ਸਵੇਰੇ ਉੱਠਣ ਤੋਂ ਬਾਅਦ ਅਤੇ ਰਾਤ ਨੂੰ ਸੌਣ ਤੋਂ ਪਹਿਲਾ ਬੁਰਸ਼ ਜ਼ਰੂਰ ਕਰੋ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਤੁਹਾਨੂੰ ਮਸੂੜਿਆਂ 'ਚ ਖੂਨ ਆਉਣਾ, ਦੰਦਾਂ 'ਚ ਦਰਦ ਅਤੇ ਦੰਦਾਂ 'ਚ ਪਲੇਕ ਜੰਮਣਾ, ਕੈਵਿਟੀ ਆਦਿ ਸਮੱਸਿਆਵਾਂ ਹੋ ਸਕਦੀਆਂ ਹਨ।
ਸਹੀ ਟੂਥਪੇਸਟ ਚੁਣੋ: ਅੱਜ ਕੱਲ ਬਾਜ਼ਾਰ 'ਚ ਕਈ ਤਰ੍ਹਾਂ ਦੇ ਟੂਥਪੇਸਟ ਮਿਲਦੇ ਹਨ। ਪਰ ਤੁਹਾਨੂੰ ਟੂਥਪੇਸਟ ਚੁਣਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਜਿਸ ਟੂਥਪੇਸਟ ਨੂੰ ਚੁਣ ਰਹੇ ਹੋ, ਉਸ 'ਚ ਫਲੋਰਾਈਡ ਜ਼ਰੂਰ ਹੋਵੇ। ਫਲੋਰਾਈਡ ਟੂਥਪੇਸਟ ਦੇ ਇਸਤੇਮਾਲ ਨਾਲ ਦੰਦਾਂ 'ਚ ਪਲੇਕ ਦੀ ਸਮੱਸਿਆਂ, ਮਸੂੜਿਆਂ 'ਚ ਖੂਨ ਆਉਣ ਦੀ ਸਮੱਸਿਆਂ ਸਮੇਤ ਕਈ ਪਰੇਸ਼ਾਨੀਆਂ ਦੂਰ ਹੋ ਸਕਦੀਆਂ ਹਨ।
ਮਾਊਥਵਾਸ਼ ਦਾ ਇਸਤੇਮਾਲ ਕਰੋ: ਮਸੂੜਿਆਂ ਨੂੰ ਸਿਹਤਮੰਦ ਰੱਖਣ ਲਈ ਮਾਊਥਵਾਸ਼ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਰੋਜ਼ਨਾ ਮਾਊਥਵਾਸ਼ ਕਰਨ ਨਾਲ ਦੰਦਾਂ 'ਤੇ ਪਲੇਕ ਨਹੀਂ ਜੰਮਦਾ ਅਤੇ ਦੰਦਾਂ 'ਚ ਕੈਵਿਟੀ ਦੀ ਸਮੱਸਿਆਂ ਨਹੀਂ ਹੁੰਦੀ।
ਸਿਹਤਮੰਦ ਖੁਰਾਕ ਖਾਓ: ਮਸੂੜਿਆਂ ਨੂੰ ਸਿਹਤਮੰਦ ਰੱਖਣ ਲਈ ਸਿਹਤਮੰਦ ਭੋਜਨ ਖਾਣਾ ਬਹੁਤ ਜ਼ਰੂਰੀ ਹੈ। ਇਸ ਲਈ ਆਪਣੀ ਖੁਰਾਕ 'ਚ ਵਿਟਾਮਿਨ-ਸੀ ਨਾਲ ਭਰਪੂਰ ਫ਼ਲ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਦੁੱਧ ਵਾਲੇ ਪ੍ਰੋਡਕਟਸ ਸ਼ਾਮਲ ਕਰੋ। ਇਸ ਨਾਲ ਦੰਦਾਂ ਦੀਆਂ ਕਈ ਸਮੱਸਿਆਵਾਂ ਤੋਂ ਰਾਹਤ ਮਿਲੇਗੀ।