ETV Bharat / sukhibhava

ਸਕਿਨ ਫਾਸਟਿੰਗ ਨਾਲ ਪਾਓ ਕੁਦਰਤੀ ਨਿਖਾਰ - ਕਿੰਝ ਕਰੀਏ ਸਕਿਨ ਫਾਸਟਿੰਗ

ਸਕਿਨ ਫਾਸਟਿੰਗ (SKIN FASTING) ਅੱਜ ਕੱਲ ਬੇਹਦ ਜ਼ਿਆਦਾ ਟ੍ਰੈਂਡ ਵਿੱਚ ਹੈ। ਮਾਹਰ ਤੇ ਜਾਣਕਾਰ ਮੰਨਦੇ ਹਨ ਕਿ ਇਹ ਪ੍ਰਕੀਰਿਆ ਸਾਡੀ ਚਮੜੀ ਦੇ ਕੁਦਰਤੀ ਨਿਖਾਰ (natural Glow) ਨੂੰ ਹੋਰ ਵਧਾਉਂਦੀ ਹੈ। ਇਸ ਦੇ ਨਾਲ ਕਈ ਤਰ੍ਹਾਂ ਦੀ ਬਾਹਰੀ ਚਮੜੀ ਸਬੰਧੀ ਕਈ ਸਮੱਸਿਆਵਾਂ (skin problems) ਵੀ ਘੱਟ ਹੋ ਜਾਂਦੀਆਂ ਹਨ। ਆਓ ਜਾਣਦੇ ਹਾਂ ਕੀ ਹੈ ਸਕਿਨ ਫਾਸਟਿੰਗ..

ਸਕਿਨ ਫਾਸਟਿੰਗ ਨਾਲ ਪਾਓ ਕੁਦਰਤੀ ਨਿਖਾਰ
ਸਕਿਨ ਫਾਸਟਿੰਗ ਨਾਲ ਪਾਓ ਕੁਦਰਤੀ ਨਿਖਾਰ
author img

By

Published : Sep 23, 2021, 2:49 PM IST

ਹੈਦਰਾਬਾਦ : ਤਿਉਹਾਰਾਂ 'ਚ, ਲੋਕ ਰੱਬ ਦੀ ਭਗਤੀ ਦੇ ਤੌਰ 'ਤੇ ਵਰਤ ਰੱਖਦੇ ਹਨ। ਇਸ ਨੂੰ ਅੰਗਰੇਜ਼ੀ ਵਿੱਚ ਫਾਸਟਿੰਗ ਵੀ ਕਿਹਾ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਵਰਤ ਰੱਖਣ ਨਾਲ ਸਿਹਤ ਨੂੰ ਵੀ ਲਾਭ ਹੁੰਦਾ ਹੈ, ਪਰ ਕੀ ਤੁਸੀਂ ਜਾਣਦੇ ਹੋ, ਲੋਕ ਚਮੜੀ ਦੀ ਸਿਹਤ ਨੂੰ ਬਣਾਈ ਰੱਖਣ ਲਈ ਸਕਿਨ ਫਾਸਟਿੰਗ (skin fasting) ਕਰਦੇ ਹਨ। ਸੁੰਦਰਤਾ ਮਾਹਿਰਾਂ ਦਾ ਮੰਨਣਾ ਹੈ ਕਿ ਸਕਿਨ ਫਾਸਟਿੰਗ ਕਰਨ ਨਾਲ ਤੁਹਾਡੇ ਚਿਹਰੇ 'ਤੇ ਕੁਦਰਤੀ ਨਿਖਾਰ (natural Glow) ਆਉਂਦਾ ਹੈ। ਇਨ੍ਹਾਂ ਦਿਨਾਂ ਵਿੱਚ ਨੌਜਵਾਨਾਂ ਵਿੱਚ ਸਕਿਨ ਫਾਸਟਿੰਗ ਕਰਨ ਦਾ ਬੇਹਦ ਜ਼ਿਆਦਾ ਟ੍ਰੈਂਡ ਹੈ।

ਕੀ ਹੈ ਸਕਿਨ ਫਾਸਟਿੰਗ

ਸੁੰਦਰਤਾ ਮਾਹਰ ਮੀਨੂ ਵਰਮਾ ਦੱਸਦੀ ਹੈ ਕਿ ਬਹੁਤ ਸਾਰੇ ਕਾਰਨ ਹਨ ਜਿਵੇਂ ਕਿ ਪ੍ਰਦੂਸ਼ਣ, ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ, ਭੱਜਦੌੜ ਵਾਲੀ ਜੀਵਨ ਸ਼ੈਲੀ ਅਤੇ ਕਈ ਵਾਰ ਮੇਕਅੱਪ ਉਤਪਾਦਾਂ, ਖਾਸ ਕਰਕੇ ਰਸਾਇਣ ਨਾਲ ਭਰਪੂਰ ਉਤਪਾਦਾਂ ਦੀ ਬਹੁਤ ਜ਼ਿਆਦਾ ਵਰਤੋਂ, ਇਹ ਸਭ ਸਾਡੀ ਚਮੜੀ ਨੂੰ ਪ੍ਰਭਾਵਤ ਕਰਦੇ ਹਨ। ਅਜਿਹੇ ਹਲਾਤਾਂ 'ਚ, ਕਈ ਵਾਰ ਸਕਿਨ ਫਾਸਟਿੰਗ , ਯਾਨੀ ਚਮੜੀ ਨੂੰ ਕੁਦਰਤੀ ਤੌਰ 'ਤੇ ਚੰਗਾ ਕਰਨ ਲਈ ਛੱਡਣਾ, ਮਦਦ ਕਰਦਾ ਹੈ। ਇੱਥੋਂ ਤੱਕ ਕਿ ਕਿਸੇ ਵੀ ਕਿਸਮ ਦੇ ਉਤਪਾਦਾਂ ਜਿਵੇਂ ਕਿ ਕਲੀਨਜ਼ਰ, ਟੋਨਰ, ਸਨਸਕ੍ਰੀਨ, ਮਾਇਸਚਰਾਇਜ਼ਰ ਦੀ ਵਰਤੋਂ ਨਾ ਕਰਨਾ ਜਾਂ ਆਪਣੀ ਰੋਜ਼ਾਨਾ ਦੀ ਚਮੜੀ ਦੀ ਦੇਖਭਾਲ ਦੇ ਹਿੱਸੇ ਵਜੋਂ ਥੋੜ੍ਹੀ ਮਾਤਰਾ ਦੀ ਵਰਤੋਂ ਕਰਨਾ ਵੀ ਲਾਭਦਾਇਕ ਹੋ ਸਕਦਾ ਹੈ।

ਮੀਨੂੰ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿੱਚ ਲੋਕਾਂ ਵਿਚਾਲੇ ਸਕਿਨ ਕੇਅਰ ਤੇ ਚਮੜੀ ਦੀ ਸਾਂਭ ਸੰਭਾਲ ਬਾਰੇ ਜਾਗਰੂਕਤਾ ਵੱਧੀ ਹੈ। ਨਾਂ ਮਹਿਜ਼ ਔਰਤਾਂ ਬਲਕਿ ਮਰਦ ਵੀ ਆਪਣੀ ਚਮੜੀ ਦੀ ਦੇਖਭਾਲ ਲਈ ਹਰ ਤਰ੍ਹਾਂ ਦੇ ਉਤਪਾਦਾਂ ਦੀ ਵਰਤੋਂ ਕਰਦੇ ਹਨ। ਹਾਲਾਂਕਿ, ਇਨ੍ਹਾਂ ਉਤਪਾਦਾਂ ਦੀ ਬਹੁਤ ਜ਼ਿਆਦਾ ਵਰਤੋਂ ਚਮੜੀ ਦੀ ਕੁਦਰਤੀ ਦਿੱਖ ਨੂੰ ਪ੍ਰਭਾਵਤ ਕਰਦੀ ਹੈ। ਇਸ ਕਾਰਨ, ਚਮੜੀ ਵਿੱਚ ਪਾਏ ਜਾਣ ਵਾਲੇ ਕੁਦਰਤੀ ਤੇਲ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਇਸ ਦੇ ਕਾਰਨ ਸਾਡੀ ਚਮੜੀ ਖੁਸ਼ਕ ਤੇ ਬੇਜਾਨ ਹੋ ਜਾਂਦੀ ਹੈ।

ਸਕਿਨ ਫਾਸਟਿੰਗ ਦੇ ਤਹਿਤ ਨਿਯਮਤ ਅੰਤਰਾਲ ਮਗਰੋਂ ਇੱਕ ਜਾਂ ਦੋ ਦਿਨ ਦੇ ਲਈ ਹਰ ਤਰ੍ਹਾਂ ਦੇ ਮੇਅਕਪ ਜਾਂ ਸਕਿਨ ਕੇਅਰ (ਕੈਮਿਕਲ) ਦਾ ਨਹੀਂ ਕਰਨਾ ਚਾਹੀਦਾ ਜਾਂ ਬੇਹਦ ਘੱਟ ਕਰਨਾ ਚਾਹੀਦਾ ਹੈ।

ਡੇਲੀ ਸਕਿਨ ਕੇਅਰ ਰੁਟੀਨ ਫਾਲੋ ਕਰਨਾ ਜ਼ਰੂਰੀ

ਮੀਨੂੰ ਵਰਮਾ ਦਾ ਕਹਿਣਾ ਹੈ ਕਿ ਉਂਝ ਤਾਂ ਔਰਤਾਂ ਅਤੇ ਮਰਦਾਂ ਨੂੰ ਆਪਣੀ ਸਕਿਨ ਦੇ ਮੁਤਾਬਕ ਆਮ ਅਤੇ ਰੋਜ਼ਾਨਾ ਵਰਤੋਂ ਲਈ ਸਿਰਫ ਘੱਟ ਤੋਂ ਘੱਟ ਰਸਾਇਣਕ ਚਮੜੀ ਦੇਖਭਾਲ ਉਤਪਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇ ਸੰਭਵ ਹੋਵੇ, ਹਰਬਲ ਜਾਂ ਕੁਦਰਤੀ ਉਤਪਾਦਾਂ ਦੀ ਵਰਤੋਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਅਜਿਹਾ ਇਸ ਲਈ ਹੈ, ਕਿਉਂਕਿ ਹਰਬਲ ਉਤਪਾਦ ਚਮੜੀ ਦੀ ਕੁਦਰਤੀ ਦਿੱਖ ਨੂੰ ਬਹੁਤ ਪ੍ਰਭਾਵਤ ਨਹੀਂ ਕਰਦੇ। ਇਸ ਦੇ ਨਾਲ, ਸਕਿਨ ਦੇ ਮੁਤਾਬਕ ਸੰਤੁਲਿਤ ਤਰੀਕੇ ਨਾਲ ਸਕਿਨ ਕੇਅਰ ਦੇ ਡੇਲੀ ਰੁਟੀਨ ਨੂੰ ਫਾਲੋ ਕਰਨਾ ਵੀ ਮਹੱਤਵਪੂਰਨ ਹੈ। ਬਹੁਤ ਸਾਰੇ ਲੋਕ ਚਮੜੀ ਦੀ ਦੇਖਭਾਲ ਦੇ ਨਾਂਅ 'ਤੇ ਬਹੁਤ ਜ਼ਿਆਦਾ ਉਤਪਾਦਾਂ ਦੀ ਵਰਤੋਂ ਕਰਨਾ ਸ਼ੁਰੂ ਕਰਦੇ ਹਨ। ਇਹ ਤੁਹਾਡੀ ਸਕਿਨ ਨੂੰ ਲਾਭ ਪਹੁੰਚਾਉਣ ਦੀ ਬਜਾਏ, ਇਸ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦੇ ਹਨ। ਚਮੜੀ ਦੀ ਬੇਹਤਰ ਦੇਖਭਾਲ ਲਈ, ਕਲੀਨਜ਼ਰ, ਸਨਸਕ੍ਰੀਨ, ਡੇ ਕਰੀਮ ਅਤੇ ਨਾਈਟ ਕਰੀਮ ਦੀ ਵਰਤੋਂ ਕਾਫ਼ੀ ਹੈ।

ਕਿੰਝ ਕਰੀਏ ਸਕਿਨ ਫਾਸਟਿੰਗ

  • ਸਕਿਨ ਫਾਸਟਿੰਗ ਦੀ ਪ੍ਰਕਿਰਿਆ ਨਾਲ ਸਕਿਨ 'ਤੇ ਕੁਦਰਤੀ ਨਿਖਾਰ ਆਉਂਦਾ ਹੈ। ਇਹ ਸਕਿਨ ਨੂੰ ਅੰਦਰੋਂ ਡੀਟੌਕਸ ਕਰਦੀ ਹੈ। ਸਕਿਨ ਫਾਸਟਿੰਗ ਦਾ ਤਰੀਕਾ ਇੰਝ ਹੈ।
  • ਸਕਿਨ ਫਾਸਟਿੰਗ ਦੀ ਸ਼ੁਰੂਆਤ ਰਾਤ ਨੂੰ ਸੌਂਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਕਿਨ ਨੂੰ ਸਾਫ਼ ਕਰਕੇ ਕਰੋ।
  • ਬਿਨਾਂ ਕੋਈ ਸਕਿਨ ਕੇਅਰ ਪ੍ਰੋਡਕਟ ਲਗਾਏ ਸੌਂ ਜਾਓ।
  • ਅਗਲੀ ਸਵੇਰ ਨੂੰ ਉੱਠ ਕੇ ਚਿਹਰੇ ਨੂੰ ਹਲਕੇ ਗਰਮ ਪਾਣੀ ਨਾਲ ਸਾਫ਼ ਕਰੋ।
  • ਜਦੋਂ ਤੱਕ ਤੁਹਾਡੀ ਸਕਿਨ ਵਿੱਚ ਨਮੀ ਮਹਿਸੂਸ ਨਾਂ ਹੋਵੇ , ਕਿਸੇ ਵੀ ਸਕਿਨ ਕੇਅਰ ਪ੍ਰੋਡਕਟ ਦਾ ਇਸਤੇਮਾਲ ਨਾਂ ਕਰੋ।
  • ਸਕਿਨ ਫਾਸਟਿੰਗ ਦਾ ਸਮਾਂ ਇਸ ਗੱਲ 'ਤੇ ਅਧਾਰਤ ਹੁੰਦਾ ਹੈ ਕਿ ਸਕਿਨ ਉੱਤੇ ਕੁਦਰਤੀ ਤੌਰ 'ਤੇ ਨਮੀ ਦਾ ਅਸਰ ਕਿੰਨੀ ਕੁ ਦੇਰ ਰਹਿੰਦਾ ਹੈ। ਅਜਿਹੇ ਲੋਕ ਜਿਨਾਂ ਦੀ ਸਕਿਨ ਬੇਹਦ ਜ਼ਿਆਦਾ ਡ੍ਰਾਈ ਜਾਂ ਬੇਜਾਨ ਹੁੰਦੀ ਹੈ, ਉਹ ਪਾਣੀ ਨਾਲ ਮੂੰਹ ਧੋ ਕੇ ਕੋਈ ਵੀ ਹਲਕਾ ਤੇਲ ਜਾਂ ਵਾਟਰ ਬੇਸਡ ਮਾਸਚਰਾਇਜ਼ਰ ਬੇਹਦ ਘੱਟ ਮਾਤਰਾ 'ਚ ਲੱਗਾ ਸਕਦੇ ਹਨ।

ਸਕਿਨ ਫਾਸਟਿੰਗ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਖਿਆਲ

  • ਸਕਿਨ 'ਤੇ ਕੋਈ ਰੋਗ ਜਾਂ ਸਮੱਸਿਆ ਹੋਣ 'ਤੇ ਸਕਿਨ ਫਾਸਟਿੰਗ ਨਾ ਕਰੋ
  • ਭਰਪੂਰ ਮਾਤਰਾ ਵਿੱਚ ਪਾਣੀ ਪੀਓ, ਜੇਕਰ ਸਰੀਰ ਵਿੱਚ ਪਾਣੀ ਦੀ ਕਮੀ ਹੋਵੇਗੀ ਤਾਂ ਉਸ ਦਾ ਅਸਰ ਸਕਿਨ 'ਤੇ ਨਜ਼ਰ ਆਉਂਦਾ ਹੈ
  • ਇੱਕ ਹਫ਼ਤੇ ਤੋਂ ਵੱਧ ਸਕਿਨ ਫਾਸਟਿੰਗ ਨਾਂ ਕਰੋ
  • ਕਿਸੇ ਤਰ੍ਹਾਂ ਦੇ ਸਕਿਨ ਟ੍ਰੀਟਮੈਂਟ ਦੌਰਾਨ, ਸਕਿਨ ਫਾਸਟਿੰਗ ਬਿਲਕੁਲ ਨਾਂ ਕਰੋ
  • ਹਮੇਸ਼ਾ ਹਲਕਾ, ਸੰਤੁਲਤ ਤੇ ਜਲਦੀ ਪਚਨ ਵਾਲਾ ਭੋਜਨ ਖਾਓ
  • ਤਣਾਅ ਤੇ ਚਿੰਤਾ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ

ਇਹ ਵੀ ਪੜ੍ਹੋ : ਆਮ ਸੈਰ ਕਰਨ ਨਾਲੋਂ ਵਧੇਰੇ ਲਾਭਦਾਇਕ ਹੈ ਬ੍ਰਿਸਕ ਵਾਕ

ETV Bharat Logo

Copyright © 2025 Ushodaya Enterprises Pvt. Ltd., All Rights Reserved.