ਹੈਦਰਾਬਾਦ: ਅਮਰੂਦ ਲੋਕਾਂ ਦਾ ਪਸੰਦੀਦਾ ਫਲ ਹੈ ਅਤੇ ਅਮਰੂਦ ਨੂੰ ਸਿਹਤ ਲਈ ਵੀ ਵਧੀਆਂ ਮੰਨਿਆ ਜਾਂਦਾ ਹੈ। ਇਸ ਵਿੱਚ ਵਿਟਾਮਿਨ-ਸੀ, ਏ ਅਤੇ ਬੀ ਪਾਇਆ ਜਾਂਦਾ ਹੈ। ਅਮਰੂਦ ਹਰ ਤਰ੍ਹਾਂ ਦੀ ਮਿੱਟੀ 'ਚ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ। ਭਾਰਤ 'ਚ ਅਮਰੂਦ ਦੀਆਂ ਕਈ ਕਿਸਮਾਂ ਹਨ। ਜਿਨ੍ਹਾਂ ਵਿੱਚ ਇਲਾਹਾਬਾਦੀ, ਸਫੇਦਾ, ਚਿਟੀਦਾਰ, ਕਰੇਲਾ, ਬੇਦਾਨਾ ਸ਼ਾਮਲ ਹਨ। ਅਮਰੂਦ ਵਿੱਚ ਵਿਟਾਮਿਨ ਸੀ, ਲਾਈਕੋਪੀਨ ਅਤੇ ਐਂਟੀ-ਆਕਸੀਡੈਂਟ ਅਤੇ ਕਈ ਵਿਟਾਮਿਨ, ਮਿਨਰਲ ਵੀ ਪਾਏ ਜਾਂਦੇ ਹਨ।
ਅਮਰੂਦ ਦੇ ਫਾਇਦੇ:
ਸ਼ੂਗਰ ਦੇ ਮਰੀਜ਼ਾਂ ਲਈ ਅਮਰੂਦ ਫਾਇਦੇਮੰਦ: ਅਮਰੂਦ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਫਾਈਬਰ ਅਤੇ ਘੱਟ ਗਲਾਈਸੈਮਿਕ ਇੰਡੈਕਸ ਪਾਇਆ ਜਾਂਦਾ ਹੈ। ਘੱਟ ਗਲਾਈਸੈਮਿਕ ਇੰਡੈਕਸ ਸ਼ੂਗਰ ਨੂੰ ਵਧਣ ਤੋਂ ਰੋਕਦਾ ਹੈ ਅਤੇ ਫਾਈਬਰ ਕਾਰਨ ਸ਼ੂਗਰ ਕੰਟਰੋਲ ਰਹਿੰਦੀ ਹੈ।
ਭਾਰ ਘਟਾਉਣ 'ਚ ਅਮਰੂਦ ਮਦਦਗਾਰ: ਅਮਰੂਦ Metabolism ਨੂੰ ਵਧਾਉਦਾ ਹੈ ਅਤੇ ਭਾਰ ਘਟ ਕਰਨ 'ਚ ਮਦਦ ਕਰਦਾ ਹੈ। ਅਮਰੂਦ ਖਾਣ ਨਾਲ ਪੇਟ ਭਰਿਆ ਰਹਿੰਦਾ ਹੈ ਅਤੇ ਕੈਲੋਰੀ ਵੀ ਘਟ ਲੈਣੀ ਪੈਂਦੀ ਹੈ। ਕੱਚੇ ਅਮਰੂਦ 'ਚ ਘਟ ਸ਼ੂਗਰ ਹੁੰਦੀ ਹੈ।
ਅਮਰੂਦ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ: ਨਰਮ ਅਤੇ ਮਿੱਠੇ ਅਮਰੂਦਾ ਨੂੰ ਮਸਲ ਕੇ ਦੁੱਧ 'ਚ ਮਿਕਸ ਕਰ ਲਓ। ਇਸ ਤੋਂ ਬਾਅਦ ਇਸਨੂੰ ਛਾਨ ਕੇ ਬੀਜਾਂ ਨੂੰ ਕੱਢ ਲਓ। ਫਿਰ ਇਸ ਵਿੱਚ ਜ਼ਰੂਰਤ ਅਨੁਸਾਰ ਸ਼ੱਕਰ ਮਿਲਾ ਲਓ ਅਤੇ ਸਵੇਰੇ 21 ਦਿਨਾਂ ਤੱਕ ਇਸਨੂੰ ਲੈਣ ਨਾਲ ਸਰੀਰ ਨੂੰ ਕਾਫ਼ੀ ਤਾਕਤ ਮਿਲਦੀ ਹੈ।
ਅਮਰੂਦ ਖਾਣ ਨਾਲ ਦਿਲ ਸਿਹਤਮੰਦ: ਅਮਰੂਦ ਦਿਲ ਨੂੰ ਸਿਹਤਮੰਦ ਰੱਖਦਾ ਹੈ। ਅਮਰੂਦ ਵਿੱਚ ਪੋਟਾਸ਼ੀਅਮ ਅਤੇ ਸੋਡੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ। ਇਹ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਭੋਜਨ ਤੋਂ ਪਹਿਲਾਂ ਪੱਕੇ ਹੋਏ ਅਮਰੂਦ ਖਾਣ ਨਾਲ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ। ਅਮਰੂਦ ਖਾਣ ਨਾਲ ਹਾਈ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਵੀ ਮਦਦ ਮਿਲਦੀ ਹੈ। ਅਮਰੂਦ ਖਾਣ ਨਾਲ ਚੰਗੇ ਕੋਲੈਸਟ੍ਰੋਲ ਨੂੰ 8% ਤੱਕ ਵਧਾਇਆ ਜਾ ਸਕਦਾ ਹੈ। ਇਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਅਮਰੂਦ ਦੇ ਪੱਤਿਆਂ ਦਾ ਐਬਸਟਰੈਕਟ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦੇ ਜੋਖਮ ਨੂੰ ਘਟਾ ਸਕਦਾ ਹੈ।
ਅਮਰੂਦ ਖਾਣ ਨਾਲ ਇਮਿਊਨਿਟੀ ਵਧਦੀ: ਅਮਰੂਦ ਤੁਹਾਡੇ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਅਮਰੂਦ ਵਿੱਚ ਵਿਟਾਮਿਨ ਸੀ ਹੁੰਦਾ ਹੈ। ਇਸ ਵਿੱਚ ਸੰਤਰੇ ਨਾਲੋਂ ਦੁੱਗਣਾ ਵਿਟਾਮਿਨ ਸੀ ਹੁੰਦਾ ਹੈ। ਵਿਟਾਮਿਨ ਸੀ ਤੁਹਾਡੀ ਇਮਿਊਨ ਸਿਸਟਮ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ। ਇਹ ਹਾਨੀਕਾਰਕ ਬੈਕਟੀਰੀਆ ਅਤੇ ਵਾਇਰਸਾਂ ਨੂੰ ਮਾਰ ਕੇ ਸਾਡੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਅਮਰੂਦ ਦਾ ਸੇਵਨ ਕਰਨਾ ਚਾਹੀਦਾ ਹੈ।