ਹੈਦਰਾਬਾਦ: ਲਸਣ ਅਤੇ ਸ਼ਹਿਦ ਹਰ ਘਰ 'ਚ ਆਸਾਨੀ ਨਾਲ ਮਿਲ ਜਾਂਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਇਨ੍ਹਾਂ ਦੋਨੋ ਚੀਜ਼ਾਂ ਨੂੰ ਇਕੱਠੇ ਖਾਂਦੇ ਹੋ, ਤਾਂ ਇਸ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ। ਲਸਣ ਅਤੇ ਸ਼ਹਿਦ ਨਾਲ ਸਿਹਤ ਨੂੰ ਸੁਧਾਰਣ 'ਚ ਮਦਦ ਮਿਲਦੀ ਹੈ। ਖਾਲੀ ਪੇਟ ਸ਼ਹਿਦ ਅਤੇ ਲਸਣ ਖਾਣ ਨਾਲ ਸਿਹਤ ਨੂੰ ਜ਼ਿਆਦਾ ਲਾਭ ਮਿਲ ਸਕਦੇ ਹਨ।
ਇਸ ਤਰ੍ਹਾਂ ਕਰੋ ਲਸਣ ਅਤੇ ਸ਼ਹਿਦ ਦੀ ਵਰਤੋ: ਲਸਣ ਅਤੇ ਸ਼ਹਿਦ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ। ਐਕਸਪਰਟ ਦਾ ਕਹਿਣਾ ਹੈ ਕਿ ਇਸ ਨਾਲ ਸਰਦੀ ਅਤੇ ਫਲੂ ਤੋਂ ਰਾਹਤ ਪਾਉਣ 'ਚ ਮਦਦ ਮਿਲਦੀ ਹੈ। ਇਸ ਤੋਂ ਇੱਕ ਸਿਹਤਮੰਦ ਮਿਸ਼ਰਣ ਘਰ 'ਚ ਆਸਾਨੀ ਨਾਲ ਤਿਆਰ ਕੀਤਾ ਜਾ ਸਕਦਾ ਹੈ। ਇਸਨੂੰ ਬਣਾਉਣ ਲਈ ਮਿਕਸਰ ਨੂੰ ਅੱਧੇ ਲਸਣ ਨਾਲ ਭਰ ਲਓ ਅਤੇ ਫਿਰ ਇਸ 'ਚ ਸ਼ਹਿਦ ਪਾ ਲਓ ਅਤੇ ਤਿੰਨ-ਚਾਰ ਹਫ਼ਤੇ ਤੱਕ ਰੱਖ ਦਿਓ। ਪਹਿਲੇ ਕੁਝ ਦਿਨਾਂ 'ਚ ਜਦੋ ਸ਼ਹਿਦ ਗਾੜ੍ਹਾ ਹੋ ਜਾਵੇ, ਤਾਂ ਆਪਣੇ ਮਿਕਸਰ ਨੂੰ ਰੋਜ਼ਾਨਾ ਪਲਟੋ। ਜਦੋ ਸ਼ਹਿਦ ਪਤਲਾ ਹੋਣ ਲੱਗੇ, ਤਾਂ ਇਸਨੂੰ ਹਿਲਾਓ ਅਤੇ ਫਿਰ ਕਿਸੇ ਠੰਡੀ ਜਗ੍ਹਾਂ 'ਤੇ ਰੱਖ ਦਿਓ। 3-4 ਹਫ਼ਤੇ ਤੱਕ ਮਿਸ਼ਰਣ ਤਿਆਰ ਹੋ ਜਾਵੇਗਾ। ਤੁਸੀਂ ਸਰਦੀ ਦੇ ਲੱਛਣ ਨਜ਼ਰ ਆਉਣ, ਕੋਲੇਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਨੂੰ ਘਟ ਕਰਨ ਲਈ ਰੋਜ਼ਾਨਾ ਇਸਨੂੰ ਖਾ ਸਕਦੇ ਹੋ।
ਲਸਣ ਦੇ ਫਾਇਦੇ:
- ਲਸਣ ਸਰੀਰ ਨੂੰ Detox ਕਰਨ 'ਚ ਮਦਦ ਕਰਦਾ ਹੈ। ਇਸ ਨਾਲ ਸਰਦੀ ਤੋਂ ਰਾਹਤ ਪਾਉਣ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਕੈਂਸਰ ਵਰਗੀ ਗੰਭੀਰ ਬਿਮਾਰੀ 'ਚ ਵੀ ਲਸਣ ਫਾਇਦੇਮੰਦ ਹੁੰਦਾ ਹੈ।
- ਬੈਕਟੀਰੀਆਂ ਅਤੇ ਵਾਈਰਲ ਬਿਮਾਰੀ ਤੋਂ ਬਚਾਅ ਹੁੰਦਾ ਹੈ।
- ਲਸਣ ਦੀ ਮਦਦ ਨਾਲ ਪਾਚਨ 'ਚ ਸੁਧਾਰ ਹੁੰਦਾ ਹੈ।
- ਲਸਣ ਇਮਿਊਨਟੀ ਵਧਾਉਣ 'ਚ ਮਦਦਗਾਰ ਹੈ।
- ਲਸਣ ਨਾਲ ਬਲੱਡ ਪ੍ਰੈਸ਼ਰ ਅਤੇ ਕੋਲੇਸਟ੍ਰੋਲ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ।
ਸ਼ਹਿਦ ਦੇ ਫਾਇਦੇ:
- ਖੰਘ ਤੋਂ ਰਾਹਤ ਪਾਉਣ 'ਚ ਸ਼ਹਿਦ ਫਾਇਦੇਮੰਦ।
- ਐਲਰਜ਼ੀ ਨਾਲ ਜੁੜੇ ਲੱਛਣਾਂ ਨੂੰ ਘਟ ਕਰਨ 'ਚ ਸ਼ਹਿਦ ਮਦਦਗਾਰ।
- ਇਮਿਊਨਟੀ ਵਧਾਉਣ 'ਚ ਮਦਦ ਮਿਲਦੀ।
- ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਸ਼ਹਿਦ ਫਾਇਦੇਮੰਦ।