ਹੈਦਰਾਬਾਦ: ਤੁਲਸੀ ਦੀਆਂ ਪੱਤੀਆਂ 'ਚ ਕਈ ਔਸ਼ਧੀ ਗੁਣ ਹੁੰਦੇ ਹਨ। ਇਸ ਦੀ ਵਰਤੋਂ ਆਯੁਰਵੇਦ ਵਿਚ ਦਵਾਈ ਦੇ ਤੌਰ 'ਤੇ ਕੀਤੀ ਜਾਂਦੀ ਹੈ। ਇਸ ਪੱਤੇ ਵਿੱਚ ਵਿਟਾਮਿਨ-ਕੇ, ਵਿਟਾਮਿਨ-ਏ, ਵਿਟਾਮਿਨ-ਸੀ ਵਰਗੇ ਕਈ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਇਸਦੇ ਨਾਲ ਹੀ ਇਹ ਪੱਤੇ ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਜ਼ਿੰਕ ਅਤੇ ਆਇਰਨ ਨਾਲ ਭਰਪੂਰ ਹੁੰਦੇ ਹਨ। ਤੁਲਸੀ ਇਮਿਊਨ ਬੂਸਟਰ ਦਾ ਵੀ ਕੰਮ ਕਰਦੀ ਹੈ। ਬਦਲਦੇ ਮੌਸਮ ਵਿੱਚ ਇਨਫੈਕਸ਼ਨ ਤੋਂ ਬਚਣ ਲਈ ਤੁਲਸੀ ਦਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਹ ਸਰਦੀ, ਖੰਘ, ਗਲੇ ਦੀ ਖਰਾਸ਼ ਆਦਿ ਵਰਗੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਕਾਰਗਰ ਹੈ।
ਤੁਲਸੀਂ ਸਿਹਤ ਲਈ ਫਾਇਦੇਮੰਦ:
ਤੁਲਸੀਂ ਖਾਣ ਨਾਲ ਤਣਾਅ ਦੂਰ ਹੁੰਦਾ: ਤੁਲਸੀ ਦੇ ਪੱਤੇ ਅਡਾਪਟੋਜਨ ਨਾਲ ਭਰਪੂਰ ਹੁੰਦੇ ਹਨ ਜੋ ਤੁਹਾਡੇ ਸਰੀਰ ਵਿੱਚ ਤਣਾਅ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਇਹ ਨਰਵਸ ਸਿਸਟਮ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਨਤੀਜੇ ਵਜੋਂ, ਇਹ ਤਣਾਅ ਤੋਂ ਛੁਟਕਾਰਾ ਪਾਉਣ ਵਿਚ ਮਦਦ ਕਰਦੇ ਹਨ।
ਤੁਲਸੀਂ ਖਾਣ ਨਾਲ ਪਾਚਨ ਕਿਰਿਆ ਵਿੱਚ ਸੁਧਾਰ: ਜੇਕਰ ਤੁਸੀਂ ਨਿਯਮਿਤ ਤੌਰ 'ਤੇ ਤੁਲਸੀ ਦੇ ਪੱਤੇ ਖਾਂਦੇ ਹੋ, ਤਾਂ ਇਹ ਤੁਹਾਡੀ ਪਾਚਨ ਕਿਰਿਆ ਨੂੰ ਸੁਧਾਰਦਾ ਹੈ। ਇਹ ਅੰਤੜੀਆਂ ਦੀਆਂ ਗਤੀਵਿਧੀਆਂ ਨੂੰ ਸੁਧਾਰ ਸਕਦਾ ਹੈ।
ਤੁਲਸੀਂ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦਗਾਰ: ਤੁਲਸੀ 'ਚ ਅਜਿਹੇ ਗੁਣ ਹੁੰਦੇ ਹਨ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਸਮੱਸਿਆ ਹੈ ਉਨ੍ਹਾਂ ਲਈ ਤੁਲਸੀ ਦੇ ਪੱਤੇ ਵਰਦਾਨ ਤੋਂ ਘੱਟ ਨਹੀਂ ਹਨ।
- World Population Day 2023: ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼, ਜਾਣੋ ਇਸ ਸਾਲ ਕਿਹੜੀ ਥੀਮ 'ਤੇ ਮਨਾਇਆ ਜਾਵੇਗਾ ਇਹ ਦਿਨ
- Ghee Benefits: ਅੱਖਾਂ ਦੀ ਰੌਸ਼ਨੀ ਤੋਂ ਲੈ ਕੇ ਇਮਿਊਨ ਸਿਸਟਮ ਮਜ਼ਬੂਤ ਕਰਨ ਤੱਕ ਕਈ ਸਮੱਸਿਆਵਾਂ ਲਈ ਅਸਰਦਾਰ ਹੈ ਘਿਓ, ਅੱਜ ਤੋਂ ਹੀ ਇਸਨੂੰ ਆਪਣੀ ਡਾਇਟ 'ਚ ਕਰ ਲਓ ਸ਼ਾਮਲ
- Health Tips: ਪੀਰੀਅਡਸ ਦੇ ਅਗਲੇ ਦਿਨ ਤੁਹਾਨੂੰ ਵੀ ਹੁੰਦਾ ਹੈ ਭਿਆਨਕ ਦਰਦ, ਤਾਂ ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਬਸ ਇਨ੍ਹਾਂ ਗੱਲਾਂ ਦਾ ਰੱਖ ਲਓ ਧਿਆਨ
ਤੁਲਸੀਂ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦਗਾਰ: ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹੋ, ਤਾਂ ਤੁਲਸੀ ਸਭ ਤੋਂ ਵਧੀਆ ਦਵਾਈ ਹੋ ਸਕਦੀ ਹੈ। ਤੁਸੀਂ ਇਸ ਦਾ ਸੇਵਨ ਚਾਹ ਦੇ ਰੂਪ 'ਚ ਵੀ ਕਰ ਸਕਦੇ ਹੋ ਜਾਂ ਇਸ ਦੀਆਂ ਪੱਤੀਆਂ ਚਬਾ ਸਕਦੇ ਹੋ।
ਤੁਲਸੀਂ ਖਾਣ ਨਾਲ ਚਮੜੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ: ਤੁਲਸੀ ਦੇ ਪੱਤੇ ਚਮੜੀ ਦੀ ਲਾਗ ਨੂੰ ਰੋਕਣ ਵਿੱਚ ਮਦਦ ਕਰਦੇ ਹਨ। ਇਨ੍ਹਾਂ ਪੱਤਿਆਂ ਵਿੱਚ ਕੁਦਰਤੀ ਦਰਦਨਾਸ਼ਕ ਗੁਣ ਹੁੰਦੇ ਹਨ, ਜੋ ਚਮੜੀ ਦੀ ਸੋਜ ਜਾਂ ਦਰਦ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦੇ ਹਨ।
ਤੁਲਸੀਂ ਖਾਣ ਨਾਲ ਗਲੇ ਦੀ ਖਰਾਸ਼ ਤੋਂ ਮਿਲਦਾ ਛੁਟਕਾਰਾ: ਜੇਕਰ ਤੁਹਾਡੇ ਗਲੇ ਵਿੱਚ ਖਰਾਸ਼ ਹੈ ਤਾਂ ਇਹ ਪੱਤੇ ਬਹੁਤ ਕਾਰਗਰ ਸਾਬਤ ਹੋ ਸਕਦੇ ਹਨ। ਅਜਿਹੀ ਸਥਿਤੀ ਵਿੱਚ ਤੁਸੀਂ ਤੁਲਸੀ ਦੀ ਚਾਹ ਪੀ ਸਕਦੇ ਹੋ। ਇਸ 'ਚ ਮੌਜੂਦ ਐਂਟੀ-ਮਾਈਕ੍ਰੋਬਾਇਲ ਗੁਣ ਗਲੇ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ 'ਚ ਕਾਰਗਰ ਹਨ। ਅਸਥਮਾ ਦੇ ਰੋਗੀਆਂ ਲਈ ਵੀ ਤੁਲਸੀ ਦੇ ਪੱਤੇ ਫਾਇਦੇਮੰਦ ਹਨ।