ਹੈਦਰਾਬਾਦ: ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਸਾਡੀ ਜੀਵਨਸ਼ੈਲੀ 'ਚ ਕਈ ਬਦਲਾਅ ਹੋ ਜਾਂਦੇ ਹਨ, ਜਿਸਦਾ ਸਾਡੀ ਸਿਹਤ 'ਤੇ ਬਹੁਤ ਅਸਰ ਪੈਂਦਾ ਹੈ। ਅਜਿਹੇ 'ਚ ਲੋਕ ਖੁਦ ਨੂੰ ਸਿਹਤਮੰਦ ਰੱਖਣ ਲਈ ਆਪਣੇ ਖਾਣ-ਪੀਣ ਅਤੇ ਕੱਪੜਿਆ 'ਚ ਕਈ ਤਰ੍ਹਾਂ ਦੇ ਬਦਲਾਅ ਕਰਦੇ ਹਨ। ਸਰਦੀਆਂ ਦੇ ਮੌਸਮ 'ਚ ਖੁਦ ਨੂੰ ਠੰਡ ਤੋਂ ਬਚਾਉਣਾ ਅਤੇ ਸਰੀਰ 'ਚ ਗਰਮੀ ਬਣਾਏ ਰੱਖਣਾ ਜ਼ਰੂਰੀ ਹੁੰਦਾ ਹੈ। ਇਸ ਲਈ ਸ਼ਹਿਦ ਕਾਫ਼ੀ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਤੁਹਾਨੂੰ ਕਈ ਸਿਹਤ ਲਾਭ ਮਿਲ ਸਕਦੇ ਹਨ। ਸ਼ਹਿਦ ਦੀ ਮਦਦ ਨਾਲ ਤੁਸੀਂ ਕਈ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹੋ।
ਸ਼ਹਿਦ ਦੇ ਫਾਇਦੇ:
ਖੰਘ ਤੋਂ ਰਾਹਤ: ਸਰਦੀਆਂ 'ਚ ਲੋਕ ਅਕਸਰ ਖੰਘ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ, ਜਿਸ ਕਰਕੇ ਗਲੇ 'ਚ ਜਲਨ ਹੋਣ ਲੱਗਦੀ ਹੈ। ਇਸ ਲਈ ਤੁਸੀਂ ਸ਼ਹਿਦ ਦਾ ਇਸਤੇਮਾਲ ਕਰ ਸਕਦੇ ਹੋ। ਸ਼ਹਿਦ ਗਲੇ 'ਚ ਸੋਜ ਅਤੇ ਜਲਨ ਨੂੰ ਘਟ ਕਰਨ 'ਚ ਮਦਦ ਕਰਦਾ ਹੈ। ਇਸ ਲਈ ਤੁਸੀਂ ਸ਼ਹਿਦ ਨੂੰ ਗਰਮ ਪਾਣੀ ਅਤੇ ਹਰਬਲ ਚਾਹ 'ਚ ਮਿਲਾ ਕੇ ਪੀ ਸਕਦੇ ਹੋ। ਇਸ ਨਾਲ ਗਲੇ ਨੂੰ ਆਰਾਮ ਮਿਲੇਗਾ।
ਬਿਹਤਰ ਨੀਂਦ ਲਈ ਸ਼ਹਿਦ ਫਾਇਦੇਮੰਦ: ਬਦਲਦੀ ਜੀਵਨਸ਼ੈਲੀ ਕਾਰਨ ਸਾਡੀ ਨੀਂਦ ਵੀ ਕਾਫ਼ੀ ਪ੍ਰਭਾਵਿਤ ਹੁੰਦੀ ਹੈ, ਜਿਸ ਕਾਰਨ ਕਈ ਸਿਹਤ ਸਮੱਸਿਆਵਾਂ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਸ਼ਹਿਦ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾ ਗਰਮ ਦੁੱਧ ਦੇ ਇੱਕ ਗਲਾਸ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਤੁਹਾਨੂੰ ਬਿਹਤਰ ਨੀਂਦ ਆਵੇਗੀ।
ਇਮਿਊਨਟੀ ਮਜ਼ਬੂਤ: ਸਰਦੀਆਂ ਦੇ ਮੌਸਮ 'ਚ ਇਮਿਊਨਟੀ ਜਲਦੀ ਕੰਮਜ਼ੋਰ ਹੋ ਜਾਂਦੀ ਹੈ, ਜਿਸ ਕਰਕੇ ਕਈ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਤੁਸੀਂ ਸ਼ਹਿਦ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਇਮਿਊਨਟੀ ਸਿਸਟਮ ਮਜ਼ਬੂਤ ਕਰਨ 'ਚ ਮਦਦ ਮਿਲੇਗੀ। ਸ਼ਹਿਦ 'ਚ ਐਂਟੀਐਕਸੀਡੈਂਟ, ਐਂਟੀ-ਬੈਕਟੀਰੀਅਲ ਵਰਗੇ ਗੁਣ ਪਾਏ ਜਾਂਦੇ ਹਨ, ਜੋ ਕਈ ਬਿਮਾਰੀਆਂ ਨਾਲ ਲੜਨ 'ਚ ਮਦਦ ਕਰਦੇ ਹਨ। ਇਸ ਲਈ ਰੋਜ਼ਾਨਾ ਇੱਕ ਚਮਚ ਸ਼ਹਿਦ ਦਾ ਖਾਓ।
- ਬੁਖਾਰ ਨੂੰ ਘਟ ਕਰਨ ਲਈ ਬਹੁਤ ਫਾਇਦੇਮੰਦ ਨੇ ਇਹ 5 ਘਰੇਲੂ ਤਰੀਕੇ, ਅੱਜ ਤੋਂ ਹੀ ਅਜ਼ਮਾਓ
- ਸਰਦੀਆਂ ਦੇ ਮੌਸਮ 'ਚ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ, ਤਾਂ ਅੱਜ ਤੋਂ ਹੀ ਆਪਣੀ ਖੁਰਾਕ 'ਚ ਸ਼ਾਮਲ ਕਰ ਲਓ ਇਹ 4 ਚੀਜ਼ਾਂ
- Cold and Cough in Children's: ਬੱਚੇ ਸਰਦੀ ਅਤੇ ਜ਼ੁਕਾਮ ਦਾ ਹੋ ਰਹੇ ਨੇ ਸ਼ਿਕਾਰ, ਤਾਂ ਇਨ੍ਹਾਂ ਦੇਸੀ ਨੁਸਖਿਆਂ ਨਾਲ ਬੱਚਿਆਂ ਨੂੰ ਘਰ 'ਚ ਹੀ ਕਰੋ ਠੀਕ
ਐਨਰਜ਼ੀ ਮਿਲਦੀ: ਸਰਦੀਆਂ ਦੇ ਮੌਸਮ 'ਚ ਲੋਕਾਂ ਨੂੰ ਸੁਸਤੀ ਆਉਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਰਕੇ ਕੋਈ ਵੀ ਕੰਮ ਕਰਨ ਨੂੰ ਮਨ ਨਹੀਂ ਕਰਦਾ। ਇਸ ਲਈ ਸਰਦੀਆਂ 'ਚ ਐਨਰਜ਼ੀ ਘਟ ਜਾਂਦੀ ਹੈ। ਖੁਦ ਨੂੰ ਐਨਰਜ਼ੀ ਭਰਪੂਰ ਰੱਖਣ ਲਈ ਤੁਸੀਂ ਸ਼ਹਿਦ ਦਾ ਇਸਤੇਮਾਲ ਕਰ ਸਕਦੇ ਹੋ।
ਚਮੜੀ ਲਈ ਫਾਇਦੇਮੰਦ: ਸਰਦੀਆਂ ਦੇ ਮੌਸਮ 'ਚ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਤੁਸੀਂ ਸਰਦੀਆਂ ਦੇ ਮੌਸਮ 'ਚ ਆਪਣੀ ਚਮੜੀ ਨੂੰ ਸਿਹਤਮੰਦ ਰੱਖਣ ਲਈ ਸ਼ਹਿਦ ਦਾ ਇਸਤੇਮਾਲ ਕਰ ਸਕਦੇ ਹੋ। ਸ਼ਹਿਦ ਚਮੜੀ ਨੂੰ ਨਰਮ ਬਣਾਏ ਰੱਖਣ 'ਚ ਮਦਦ ਕਰਦਾ ਹੈ।