ਹੈਦਰਾਬਾਦ: ਸਿਹਤਮੰਦ ਜੀਵਨ ਜਿਊਣ ਲਈ ਸਹੀ ਭੋਜਨ ਬਹੁਤ ਜ਼ਰੂਰੀ ਹੈ। ਖਾਸ ਕਰਕੇ ਬੱਚਿਆਂ ਨੂੰ ਸਿਹਤਮੰਦ ਭੋਜਨ ਖਾਣ ਦੀ ਆਦਤ ਪਾਉਣੀ ਚਾਹੀਦੀ ਹੈ। ਬੱਚਿਆਂ ਨੂੰ ਹਮੇਸ਼ਾ ਸਿਹਤਮੰਦ ਭੋਜਨ ਦੇਣਾ ਚਾਹੀਦਾ ਹੈ, ਕਿਉਕਿ ਗੈਰ-ਸਿਹਤਮੰਦ ਭੋਜਨ ਖਾਣ ਨਾਲ ਬੱਚਿਆਂ ਦੀ ਸਿਹਤ 'ਤੇ ਗਲਤ ਅਸਰ ਪੈ ਸਕਦਾ ਹੈ। ਮਾਤਾ-ਪਿਤਾ ਪਿਆਰ ਜਾਂ ਬੱਚਿਆਂ ਦੀ ਜਿੱਦ ਪੂਰੀ ਕਰਨ ਲਈ ਬੱਚਿਆਂ ਨੂੰ ਅਜਿਹੀਆਂ ਚੀਜ਼ਾਂ ਖਾਣ ਨੂੰ ਦੇ ਦਿੰਦੇ ਹਨ, ਜੋ ਉਨ੍ਹਾਂ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੀਆਂ ਹਨ।
ਬੱਚਿਆਂ ਨੂੰ ਇਹ ਚੀਜ਼ਾਂ ਖਾਣ ਨੂੰ ਨਾ ਦਿਓ:
ਸ਼ੂਗਰ ਵਾਲੀ ਡ੍ਰਿੰਕ: ਕੈਂਡੀ, ਐਨਰਜ਼ੀ ਡ੍ਰਿੰਕ ਅਤੇ ਹੋਰ ਸ਼ੂਗਰ ਵਾਲੇ ਫਲਾਂ ਦੇ ਰਸ ਭਾਰ ਵਧਾਉਣ ਅਤੇ ਦੰਦਾ ਵਿੱਚ ਸੜਨ ਦਾ ਕਾਰਨ ਬਣ ਸਕਦੇ ਹਨ। ਇਸ ਲਈ ਆਪਣੇ ਬੱਚਿਆਂ ਨੂੰ ਸ਼ੂਗਰ ਵਾਲੀਆਂ ਡ੍ਰਿੰਕਸ ਤੋਂ ਦੂਰ ਰੱਖੋ।
ਕੈਂਡੀ: ਕੈਂਡੀ, ਚਾਕਲੇਟ ਅਤੇ ਹੋਰ ਮਿੱਠੇ ਪਦਾਰਥਾ ਦਾ ਜ਼ਿਆਦਾ ਸੇਵਨ ਕਰਨ ਨਾਲ ਦੰਦਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਭਾਰ ਵੀ ਵਧ ਸਕਦਾ ਹੈ। ਇਸ ਲਈ ਆਪਣੇ ਬੱਚਿਆਂ ਨੂੰ ਇਨ੍ਹਾਂ ਚੀਜ਼ਾਂ ਤੋਂ ਦੂਰ ਰੱਖੋ।
ਪ੍ਰੋਸੈਸਡ ਭੋਜਨ: ਪ੍ਰੋਸੈਸਡ ਭੋਜਨ ਜਿਵੇਂ ਕਿ ਚਿਪਸ ਆਦਿ ਖਾਣ ਨਾਲ ਮੋਟਾਪੇ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਚੀਜ਼ਾਂ ਬੱਚੇ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦੀਆਂ ਹਨ।
ਤਲਿਆ ਹੋਇਆ ਭੋਜਨ: ਫ੍ਰੈਂਚ ਫਰਾਈਜ਼ ਅਤੇ ਫਰਾਈਡ ਚਿਕਨ ਵਰਗੇ ਤਲੇ ਹੋਏ ਭੋਜਨ ਵਿੱਚ ਕੈਲੋਰੀ ਦੀ ਕਾਫ਼ੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ। ਇਸ ਨਾਲ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਬੱਚੇ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹਨ।
ਫਾਸਟ ਫੂਡ: ਫਾਸਟ ਫੂਡ ਦਾ ਰੋਜ਼ਾਨਾ ਸੇਵਨ ਕਰਨ ਨਾਲ ਬੱਚਿਆਂ ਵਿੱਚ ਪੋਸ਼ਨ ਦੀ ਕਮੀ ਹੋ ਸਕਦੀ ਹੈ ਅਤੇ ਭਾਰ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਬੱਚਿਆਂ ਨੂੰ ਫਾਸਟ ਫੂਡ ਤੋਂ ਦੂਰੀ ਬਣਾਉਣੀ ਚਾਹੀਦੀ ਹੈ।
ਕੱਚਾ ਭੋਜਨ: ਕੱਚੇ ਅੰਡੇ, ਮਾਸ ਅਤੇ ਸਮੂੰਦਰੀ ਭੋਜਨ ਖਾਣ ਨਾਲ ਕਈ ਬਿਮਾਰੀਆਂ ਦਾ ਖਤਰਾ ਵਧ ਸਕਦਾ ਹੈ। ਇਸ ਲਈ ਬੱਚਿਆਂ ਨੂੰ ਠੀਕ ਤਰ੍ਹਾਂ ਨਾਲ ਪੱਕਿਆ ਹੋਇਆ ਭੋਜਨ ਹੀ ਖਾਣ ਨੂੰ ਦਿਓ।