ਹੈਦਰਾਬਾਦ: ਫਰਸ਼ 'ਤੇ ਬੈਠਣਾ ਪੁਰਾਣਾ ਭਾਰਤੀ ਸਭਿਆਚਾਰ ਰਿਹਾ ਹੈ। ਪੁਰਾਣੇ ਸਮੇਂ 'ਚ ਲੋਕ ਭੋਜਨ ਖਾਣ ਤੋਂ ਲੈ ਕੇ ਪੜ੍ਹਾਈ ਕਰਨ ਤੱਕ ਹਰ ਕੰਮ ਫਰਸ਼ 'ਤੇ ਬੈਠ ਕੇ ਕਰਦੇ ਸੀ, ਪਰ ਸਮਾਂ ਬਦਲਣ ਦੇ ਨਾਲ ਕੁਰਸੀਆਂ ਅਤੇ ਸੋਫ਼ੇ ਆ ਗਏ, ਜਿਸ ਕਰਕੇ ਲੋਕਾਂ ਨੇ ਫਰਸ਼ਾਂ 'ਤੇ ਬੈਠਣਾ ਬੰਦ ਕਰ ਦਿੱਤਾ। ਇਸ ਨਾਲ ਸਾਡੀ ਜੀਵਨਸ਼ੈਲੀ ਅਤੇ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਵਧੀਆਂ ਹਨ। ਫਰਸ਼ 'ਤੇ ਬੈਠਣ ਨਾਲ ਸਰੀਰ ਨੂੰ ਕਈ ਲਾਭ ਮਿਲ ਸਕਦੇ ਹਨ।
ਫਰਸ਼ 'ਤੇ ਬੈਠਣ ਦੇ ਫਾਇਦੇ:
ਦਿਮਾਗ ਸਕਾਰਾਤਮਕ ਰਹਿੰਦਾ ਹੈ: ਫਰਸ਼ 'ਤੇ ਬੈਠਣ ਨਾਲ ਮਨ ਸਕਾਰਾਤਮਕ ਰਹਿੰਦਾ ਹੈ। ਇਸ ਨਾਲ ਦਿਲ ਅਤੇ ਦਿਮਾਗ ਤੋਂ ਨਕਾਰਾਤਮਕਤਾ ਦੂਰ ਰਹਿੰਦੀ ਹੈ। ਜੇਕਰ ਤੁਸੀਂ ਵੀ ਹਰ ਦਿਨ 10 ਤੋਂ 15 ਮਿੰਟ ਫਰਸ਼ 'ਤੇ ਬੈਠਦੇ ਹੋ, ਤਾਂ ਤੁਸੀਂ ਇੱਕ ਅਲੱਗ ਤਰ੍ਹਾਂ ਦੀ ਐਨਰਜ਼ੀ ਮਹਿਸੂਸ ਕਰੋਗੇ।
ਸਰੀਰ ਨੂੰ ਆਰਾਮ ਮਿਲਦਾ: ਫਰਸ਼ 'ਤੇ ਬੈਠਣ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ। ਫਰਸ਼ 'ਤੇ ਬੈਠਣ ਅਤੇ ਉੱਠਣ ਲਈ ਸਰੀਰ ਦੇ ਸਾਰੇ ਜੋੜਾਂ ਅਤੇ ਮਾਸਪੇਸ਼ੀਆਂ ਦਾ ਇਸਤੇਮਾਲ ਹੁੰਦਾ ਹੈ। ਰੋਜ਼ਾਨਾ ਫਰਸ਼ 'ਤੇ ਬੈਠਣ ਨਾਲ ਇੱਕ ਤਰੀਕੇ ਦੀ ਕਸਰਤ ਹੋ ਜਾਂਦੀ ਹੈ।
ਦਿਮਾਗ ਲਈ ਫਾਇਦੇਮੰਦ: ਫਰਸ਼ 'ਤੇ ਬੈਠਣਾ ਦਿਮਾਗ ਲਈ ਫਾਇਦੇਮੰਦ ਹੁੰਦਾ ਹੈ। ਜੇਕਰ ਤੁਹਾਡਾ ਮਨ ਪੜ੍ਹਾਈ 'ਚ ਨਹੀ ਲੱਗ ਰਿਹਾ ਜਾਂ ਦਿਮਾਗ ਕੰਮ ਨਹੀਂ ਕਰ ਰਿਹਾ, ਤਾਂ ਤੁਸੀਂ ਫਰਸ਼ 'ਤੇ ਬੈਠ ਸਕਦੇ ਹੋ। ਇਸ ਨਾਲ ਦਿਮਾਗ ਨੂੰ ਲਾਭ ਮਿਲੇਗਾ।
- Winter Soup: ਸਰਦੀਆਂ ਦੇ ਮੌਸਮ 'ਚ ਖੰਘ ਅਤੇ ਜ਼ੁਕਾਮ ਤੋਂ ਹੋ ਪਰੇਸ਼ਾਨ, ਤਾਂ ਪੀਓ ਅਦਰਕ ਅਤੇ ਗਾਜਰ ਦਾ ਸੂਪ, ਇੱਥੇ ਸਿੱਖੋ ਬਣਾਉਣ ਦਾ ਤਰੀਕਾ
- Indoor Air Pollution: ਘਰ ਦੇ ਬਾਹਰ ਹੀ ਨਹੀਂ ਸਗੋ ਅੰਦਰ ਵੀ ਹੋ ਸਕਦਾ ਹੈ ਹਵਾ ਪ੍ਰਦੂਸ਼ਣ, ਇਨ੍ਹਾਂ ਤਰੀਕਿਆਂ ਨਾਲ ਪਾਓ ਪ੍ਰਦੂਸ਼ਣ ਤੋਂ ਛੁਟਕਾਰਾ
- Colic in Newborn: ਭੁੱਖ ਕਰਕੇ ਹੀ ਨਹੀਂ ਸਗੋ ਕੋਲਿਕ ਦੀ ਸਮੱਸਿਆਂ ਕਾਰਨ ਵੀ ਰੋਣ ਲੱਗਦੇ ਨੇ ਬੱਚੇ, ਜਾਣੋ ਕੀ ਹੈ ਇਹ ਸਮੱਸਿਆਂ ਅਤੇ ਰਾਹਤ ਪਾਉਣ ਲਈ ਘਰੇਲੂ ਉਪਾਅ
ਸਰੀਰ ਦੀ ਸਥਿਤੀ ਬਿਹਤਰ ਹੁੰਦੀ: ਜੇਕਰ ਤੁਸੀਂ ਰੋਜ਼ਾਨਾ ਫਰਸ਼ 'ਤੇ ਬੈਠਦੇ ਹੋ, ਤਾਂ ਇਸ ਨਾਲ ਤੁਹਾਡੇ ਸਰੀਰ ਦੀ ਸਥਿਤੀ ਬਿਹਤਰ ਹੁੰਦੀ ਹੈ। ਹਰ ਦਿਨ ਫਰਸ਼ 'ਤੇ ਬੈਠਣ ਨਾਲ ਮਾਸਪੇਸ਼ੀਆਂ ਅਤੇ ਜੋੜ ਕੰਮ ਕਰਦੇ ਹਨ ਅਤੇ ਤੁਹਾਡੇ ਸਰੀਰ ਦੀ ਸਥਿਤੀ 'ਚ ਸੁਧਾਰ ਹੁੰਦਾ ਹੈ।
ਪਾਚਨ ਤੰਤਰ ਸਿਹਤਮੰਦ: ਫਰਸ਼ 'ਤੇ ਬੈਠਣ ਨਾਲ ਪਾਚਨ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਫਰਸ਼ 'ਤੇ ਬੈਠ ਕੇ ਭੋਜਨ ਖਾਣਾ ਪੇਟ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਪਾਚਨ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਰੋਜ਼ਾਨਾ ਫਰਸ਼ 'ਤੇ ਬੈਠੋ।