ਹੈਦਰਾਬਾਦ: ਮੇਥੀ ਨੂੰ ਵਾਲਾਂ ਦੀ ਦੇਖਭਾਲ ਲਈ ਕਾਫ਼ੀ ਸਮੇਂ ਤੋਂ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ। ਇਸ ਨਾਲ ਵਾਲਾਂ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਮੇਥੀਦਾਣੇ ਦਾ ਪਾਣੀ ਤਿਆਰ ਕਰਨ ਲਈ ਇਸਨੂੰ ਰਾਤ ਭਰ ਪਾਣੀ 'ਚ ਭਿਗੋ ਦਿਓ ਅਤੇ ਸਵੇਰੇ ਉੱਠ ਕੇ ਉਸ ਪਾਣੀ ਦਾ ਸੇਵਨ ਕਰ ਲਓ। ਇਸ ਪਾਣੀ ਦਾ ਇਸਤੇਮਾਲ ਕਰਨ ਨਾਲ ਸ਼ੂਗਰ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਅਤੇ ਦਾਗ-ਧੱਬਿਆਂ ਦੀ ਸਮੱਸਿਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਲਈ ਰੋਜ਼ਾਨਾ ਇਸ ਪਾਣੀ ਦਾ ਇਸਤੇਮਾਲ ਕਰੋ।
ਮੇਥੀਦਾਣੇ ਦੇ ਫਾਇਦੇ:
ਮੇਥੀਦਾਣੇ ਨਾਲ ਵਾਲਾਂ 'ਚ ਵਾਧਾ ਹੁੰਦਾ: ਮੇਥੀਦਾਣੇ ਦਾ ਪਾਣੀ ਵਾਲਾਂ ਨੂੰ ਸਿਹਤਮੰਦ ਰੱਖਣ ਅਤੇ ਵਧਾਉਣ 'ਚ ਮਦਦਗਾਰ ਹੁੰਦਾ ਹੈ। ਮੇਥੀਦਾਣੇ 'ਚ ਪ੍ਰੋਟੀਨ, ਨਿਕੋਟਿਨਿਕ ਐਸਿਡ ਅਤੇ ਲਾਇਸਿਨ ਪਾਇਆ ਜਾਂਦਾ ਹੈ, ਜੋ ਵਾਲਾਂ ਨੂੰ ਵਧਾਉਣ ਅਤੇ ਮਜ਼ਬੂਤ ਬਣਾਉਣ 'ਚ ਮਦਦਗਾਰ ਹੁੰਦਾ ਹੈ। ਇਸ ਪਾਣੀ ਨਾਲ ਵਾਲਾਂ ਵਿੱਚ ਪ੍ਰੋਟੀਨ ਦੀ ਕਮੀ ਪੂਰੀ ਹੁੰਦੀ ਹੈ ਅਤੇ ਵਾਲ ਨਹੀਂ ਝੜਦੇ। ਇਸ ਲਈ ਰੋਜ਼ਾਨਾ ਮੇਥੀਦਾਣੇ ਦੇ ਪਾਣੀ ਦਾ ਇਸਤੇਮਾਲ ਕਰੋ।
ਮੇਥੀਦਾਣੇ ਦੇ ਪਾਣੀ ਨਾਲ ਡੈਂਡਰਫ਼ ਦੀ ਸਮੱਸਿਆਂ ਤੋਂ ਛੁਟਕਾਰਾ ਮਿਲਦਾ: ਮੇਥੀਦਾਣੇ 'ਚ ਐਂਟੀਫੰਗਲ ਗੁਣ ਪਾਏ ਜਾਂਦੇ ਹਨ। ਇਸ ਨਾਲ ਡੈਂਡਰਫ਼ ਅਤੇ ਸਿਰ ਦੀ ਚਮੜੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਜੇਕਰ ਤੁਸੀਂ ਡੈਂਡਰਫ਼ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਮੇਥੀ ਦੇ ਪਾਣੀ ਦਾ ਰੋਜ਼ਾਨਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ।
ਵਾਲਾਂ ਨੂੰ ਚਮਕਦਾਰ ਬਣਾਉਣ ਲਈ ਮੇਥੀ ਦਾ ਪਾਣੀ ਫਾਇਦੇਮੰਦ: ਮੇਥੀ ਦਾ ਪਾਣੀ ਵਾਲਾਂ ਨੂੰ ਚਮਕਦਾਰ ਬਣਾਉਣ 'ਚ ਵੀ ਮਦਦਗਾਰ ਹੁੰਦਾ ਹੈ। ਮੇਥੀ 'ਚ ਪ੍ਰੋਟੀਨ ਅਤੇ ਕਈ ਹੋਰ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜਿਸ ਨਾਲ ਵਾਲਾਂ ਦੀਆਂ ਜੜਾਂ ਨੂੰ ਪੋਸ਼ਣ ਮਿਲਦਾ ਹੈ ਅਤੇ ਵਾਲ ਮਜ਼ਬੂਤ ਹੁੰਦੇ ਹਨ।
- Banana Health Benefits: ਦਿਲ ਦੀ ਸਿਹਤ ਤੋਂ ਲੈ ਕੇ ਅੰਤੜੀਆਂ ਨੂੰ ਮਜ਼ਬੂਤ ਕਰਨ ਤੱਕ, ਇੱਥੇ ਜਾਣੋ ਕੇਲੇ ਦੇ ਫਾਇਦੇ
- Fruit Raita: ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਆਪਣੀ ਖੁਰਾਕ 'ਚ ਸ਼ਾਮਲ ਕਰੋ ਫਰੂਟ ਰਾਇਤਾ, ਇੱਥੇ ਸਿੱਖੋ ਬਣਾਉਣ ਦਾ ਤਰੀਕਾ
- Lemon Water Benefits: ਭਾਰ ਕੰਟਰੋਲ ਕਰਨ ਤੋਂ ਲੈ ਕੇ ਬੀਪੀ ਕੰਟਰੋਲ ਕਰਨ ਤੱਕ, ਇੱਥੇ ਜਾਣੋ ਨਿੰਬੂ ਪਾਣੀ ਦੇ ਫਾਇਦੇ
ਮੇਥੀ ਨੂੰ ਇਸਤੇਮਾਲ ਕਰਨ ਦਾ ਤਰੀਕਾ: ਮੇਥੀਦਾਣੇ ਨੂੰ ਰਾਤ ਭਰ ਪਾਣੀ 'ਚ ਭਿਗੋ ਦਿਓ। ਸਵੇਰੇ ਇਸ ਪਾਣੀ ਨੂੰ ਛਾਣ ਲਓ ਅਤੇ ਫਿਰ ਵਾਲਾਂ 'ਤੇ ਚੰਗੀ ਤਰ੍ਹਾਂ ਲਗਾ ਲਓ। 30-40 ਮਿੰਟ ਬਾਅਦ ਵਾਲਾਂ ਨੂੰ ਧੋ ਲਓ। ਇਸ ਤੋਂ ਇਲਾਵਾ ਭਿਗੋਏ ਹੋਏ ਮੇਥੀਦਾਣੇ ਦਾ ਪੇਸਟ ਵੀ ਬਣਾਇਆ ਜਾ ਸਕਦਾ ਹੈ ਅਤੇ ਇਸਨੂੰ ਵਾਲਾਂ ਅਤੇ ਸਿਰ ਦੀ ਚਮੜੀ 'ਤੇ ਲਗਾ ਲਓ। 30-40 ਮਿੰਟ ਬਾਅਦ ਵਾਲਾਂ ਨੂੰ ਪਾਣੀ ਨਾਲ ਧੋ ਲਓ।