ਵਾਸ਼ਿੰਗਟਨ: ਕੋਵਿਡ -19 ਦੇ ਮਰੀਜ਼ਾਂ 'ਤੇ ਕੀਤੀਆਂ ਗਈਆਂ 80 ਤੋਂ ਵੱਧ ਖੋਜਾਂ ਵਿੱਚ ਇੱਕ ਤਿਹਾਈ ਨੇ ਦਿਮਾਗ ਦੇ ਕਈ ਹਿੱਸਿਆਂ ਵਿੱਚ ਕੁੱਝ ਪੇਚੀਦਗੀਆਂ ਦਰਸਾਈਆਂ ਹਨ। ਇਹ ਖੋਜ ਦਿਮਾਗੀ ਪ੍ਰਣਾਲੀ 'ਤੇ ਬੀਮਾਰੀ ਦੇ ਪ੍ਰਭਾਵਾਂ 'ਤੇ ਚਾਨਣਾ ਪਾ ਸਕਦਾ ਹੈ।
ਅਧਿਐਨ ਰਿਪੋਰਟ ਸੀਜਰ: ਯੂਰਪੀਅਨ ਜਰਨਲ ਆਫ਼ ਐਪੀਲੇਪੀ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ ਜੋ ਈਈਜੀ (ਇਲੈਕਟ੍ਰੋਐਂਸਫੈਲੋਗਰਾਮ) ਦੁਆਰਾ ਦਿਮਾਗ ਵਿੱਚ ਅਸਧਾਰਨਤਾਵਾਂ ਦਾ ਪਤਾ ਲਗਾਉਣ ਉੱਤੇ ਕੇਂਦਰਿਤ ਹੈ।
ਅਮਰੀਕਾ ਦੇ ਬੇਯਲਰ ਕਾਲਜ ਆਫ਼ ਮੈਡੀਸਨ ਵਿੱਚ ਨਰਵਸ ਸਿਸਟਮ ਸਾਇੰਸ ਦੇ ਸਹਾਇਕ ਪ੍ਰੋਫੈਸਰ ਜ਼ੁਲਫੀ ਹਨੀਫ਼ ਨੇ ਕਿਹਾ ਕਿ ਸਾਨੂੰ 600 ਤੋਂ ਵੱਧ ਮਰੀਜ਼ ਮਿਲੇ ਜੋ ਇਸ ਤਰ੍ਹਾਂ ਪ੍ਰਭਾਵਿਤ ਹੋਏ ਸਨ। ਜਦੋਂ ਅਸੀਂ ਇਨ੍ਹ ਨੂੰ ਛੋਟੇ ਸਮੂਹਾਂ ਵਿੱਚ ਵੇਖਿਆ, ਸਾਨੂੰ ਪੱਕਾ ਪਤਾ ਨਹੀਂ ਸੀ ਕਿ ਇਹ ਇਕ ਇਤਫ਼ਾਕ ਹੈ ਜਾਂ ਕੁਝ ਹੋਰ, ਪਰ ਹੁਣ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਇਸਦਾ ਕੁਝ ਸਬੰਧ ਹੈ।
ਖੋਜਕਰਤਾਵਾਂ ਨੇ ਕਿਹਾ ਕਿ ਅਧਿਐਨ ਵਿੱਚ ਸ਼ਾਮਿਲ ਵਿਅਕਤੀਆਂ ਦੇ ਦਿਮਾਗ ਦੇ ਅਗਲੇ ਹਿੱਸੇ ਵਿੱਚ ਅਸਧਾਰਨਤਾਵਾਂ ਵੇਖੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਕੋਵਿਡ -19 ਦੇ ਮਰੀਜਾਂ ਦੀ ਈਈਜੀ ਵਿੱਚ ਕੁਝ ਸੰਕੇਤ ਮਿਲੇ ਸਨ ਕਿ ਦਿਮਾਗ ਨੂੰ ਇਸ ਹੱਦ ਤੱਕ ਨੁਕਸਾਨ ਵੀ ਹੋ ਸਕਦਾ ਹੈ ਕਿ ਬੀਮਾਰੀ ਤੋਂ ਠੀਕ ਹੋਣ ਦੇ ਬਾਅਦ ਵੀ ਇਸ ਨੂੰ ਦੁਬਾਰਾ ਭਰਪਾਈ ਨਹੀਂ ਹੋ ਸਕਦੀ।
ਹਨੀਫ਼ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਵਾਇਰਸ ਦੇ ਜ਼ਿਆਦਾਤਰ ਨੱਕ ਰਾਹੀਂ ਦਾਖ਼ਲ ਹੋਣ ਦੀ ਸੰਭਾਵਨਾ ਹੈ, ਇਸ ਲਈ ਦਿਮਾਗ ਦੇ ਉਸ ਹਿੱਸੇ ਦੇ ਵਿਚਕਾਰ ਜੋ ਕਿ ਐਂਟਰੀ ਪੁਆਇੰਟ ਦੇ ਨੇੜੇ ਹੈ, ਦਾ ਆਪਸ ਵਿੱਚ ਸੰਪਰਕ ਹੁੰਦਾ ਪ੍ਰਤੀਤ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਇੱਕ ਹੋਰ ਗੱਲ ਇਹ ਵੀ ਵੇਖੀ ਗਈ ਕਿ ਇਸ ਤਰ੍ਹਾਂ ਪ੍ਰਭਾਵਿਤ ਲੋਕਾਂ ਦੀ ਔਸਤ ਉਮਰ 61 ਸਾਲ ਸੀ। ਉਨ੍ਹਾਂ ਵਿੱਚੋਂ ਇੱਕ ਤਿਹਾਈ ਔਰਤਾਂ ਸਨ ਅਤੇ ਦੋ ਤਿਹਾਈ ਆਦਮੀ ਸਨ। ਇਹ ਸੁਝਾਅ ਦਿੰਦਾ ਹੈ ਕਿ ਬਜ਼ੁਰਗ ਆਦਮੀਆਂ ਵਿੱਚ ਕੋਰੋਨਵਾਇਰਸ ਸਬੰਧੀ ਦਿਮਾਗ ਦੀਆਂ ਅਸਧਾਰਨਤਾਵਾਂ ਆਮ ਹੋ ਸਕਦੀਆਂ ਹਨ।
ਹਾਲਾਂਕਿ, ਵਿਗਿਆਨੀ ਮੰਨਦੇ ਹਨ ਕਿ ਇਸ ਸਬੰਧੀ ਹੋਰ ਖੋਜ ਕਰਨ ਦੀ ਜ਼ਰੂਰਤ ਹੈ।