ਹੈਦਰਾਬਾਦ: ਸੁੰਦਰਤਾ ਵਧਾਉਣ ਲਈ ਅਸੀਂ ਵੱਧ ਤੋਂ ਵੱਧ ਮੇਕਅੱਪ ਦਾ ਸਮਾਨ ਖਰੀਦਦੇ ਹਾਂ। ਅਸੀਂ ਮੇਕਅਪ ਲਗਾ ਕੇ ਸੁੰਦਰ ਲੱਗਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਮੇਕਅਪ ਸਾਡੀ ਕੁਦਰਤੀ ਸੁੰਦਰਤਾ ਨੂੰ ਘਟਾ ਦਿੰਦਾ ਹੈ। ਕਿਉਕਿ ਜ਼ਿਆਦਾ ਮੇਕਅਪ ਲਗਾਉਣ ਨਾਲ ਚਿਹਰਾ ਖਰਾਬ ਹੋ ਜਾਂਦਾ ਹੈ। ਜੇਕਰ ਤੁਸੀਂ ਹਮੇਸ਼ਾ ਜਵਾਨ ਅਤੇ ਸੁੰਦਰ ਦਿਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੀ ਚਮੜੀ ਨੂੰ ਅੰਦਰੋਂ ਹੈਲਦੀ ਬਣਾਉਣ ਦੀ ਲੋੜ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਮੇਕਅਪ ਦਾ ਸਮਾਨ ਖਰੀਦਣ ਦੀ ਬਜਾਏ ਖਾਣ-ਪੀਣ ਦੀਆਂ ਉਹ ਚੀਜ਼ਾਂ ਖਰੀਦ ਸਕਦੇ ਹੋ, ਜਿਸਨੂੰ ਖਾਣ ਨਾਲ ਤੁਹਾਡੇ ਚਿਹਰੇ ਦਾ ਕੁਦਰਤੀ ਨਿਖਾਰ ਵਧ ਜਾਵੇ। ਆਓ ਜਾਣਦੇ ਹਾਂ ਚਮੜੀ ਦੀ ਸੁੰਦਰਤਾ ਵਧਾਉਣ ਲਈ ਸਹੀ ਭੋਜਨ ਕੀ ਹੋਵੇਗਾ।
ਸੰਤਰੇ ਅਤੇ ਨਿੰਬੂ: ਸੰਤਰੇ ਵਿਟਾਮਿਨ ਸੀ ਦੇ ਉੱਚ ਸਰੋਤ ਹਨ ਜੋ ਤੁਹਾਡੀ ਚਮੜੀ ਨੂੰ ਚਮਕਦਾਰ ਬਣਾ ਸਕਦੇ ਹਨ। ਇਸ ਨਾਲ ਤੁਹਾਡੀ ਚਮੜੀ ਦਾ ਲਚਕੀਲਾਪਣ ਬਣਿਆ ਰਹਿੰਦਾ ਹੈ, ਚਿਹਰੇ 'ਤੇ ਬੁਢਾਪੇ ਦੇ ਨਿਸ਼ਾਨ ਨਜ਼ਰ ਨਹੀਂ ਆਉਂਦੇ। ਇਸ ਤੋਂ ਇਲਾਵਾ ਤੁਸੀਂ ਨਿੰਬੂ ਦਾ ਸੇਵਨ ਕਰਕੇ ਚਮੜੀ ਦੀ ਸੁੰਦਰਤਾ ਨੂੰ ਵੀ ਵਧਾ ਸਕਦੇ ਹੋ। ਇਹ ਤੁਹਾਡੇ ਸਰੀਰ ਨੂੰ ਡੀਟੌਕਸਫਾਈ ਕਰਨ ਦਾ ਕੰਮ ਕਰਦਾ ਹੈ। ਜਿਸ ਨਾਲ ਸਰੀਰ ਵਿਚੋਂ ਸਾਰੀ ਗੰਦਗੀ ਦੂਰ ਹੋ ਜਾਂਦੀ ਹੈ। ਪਿੰਪਲਸ ਦੀ ਸੰਭਾਵਨਾ ਘੱਟ ਹੁੰਦੀ ਹੈ। ਇੱਕ ਗਿਲਾਸ ਪਾਣੀ ਵਿਚ ਨਿੰਬੂ ਦਾ ਰਸ ਪਾ ਕੇ ਪੀਣ ਨਾਲ ਤੁਹਾਡੀ ਚਮੜੀ ਚਮਕਦਾਰ ਹੋ ਜਾਵੇਗੀ।
ਸ਼ਕਰਕੰਦੀ: ਸ਼ਕਰਕੰਦੀ ਖਾਣ ਨਾਲ ਵੀ ਤੁਹਾਡੀ ਸਕਿਨ ਗਲੋ ਕਰਦੀ ਹੈ। ਸਕਿਨ ਨੂੰ ਅੰਦਰੋਂ ਪੋਸ਼ਣ ਮਿਲਦਾ ਹੈ। ਸ਼ਕਰਕੰਦੀ ਵਿੱਚ ਬੀਟਾ-ਕੈਰੋਟੀਨ ਵਾਲਾ ਸਟਾਰਚ ਹੁੰਦਾ ਹੈ ਜੋ ਚਮੜੀ ਦੇ ਰੰਗ ਨੂੰ ਸੁਧਾਰ ਸਕਦਾ ਹੈ। ਇਸ ਤੋਂ ਇਲਾਵਾ ਇਹ ਵਿਟਾਮਿਨ ਏ ਅਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ, ਜੋ ਚਮੜੀ ਦੀ ਚਮਕ ਨੂੰ ਸੁਧਾਰ ਸਕਦਾ ਹੈ। ਇਹ ਚਮੜੀ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦਾ ਹੈ। ਸ਼ਕਰਕੰਦੀ ਵਿੱਚ ਬਾਇਓਟਿਨ ਹੁੰਦਾ ਹੈ, ਜੋ ਵਾਲਾਂ ਅਤੇ ਨਹੁੰਆਂ ਦੇ ਵਾਧੇ ਵਿੱਚ ਵੀ ਮਦਦ ਕਰਦਾ ਹੈ।
- ਸੌਣ ਸਮੇਂ ਕਿਸੇ ਨਾਲ ਵੀ ਆਪਣਾ ਬਿਸਤਰਾ ਸ਼ੇਅਰ ਕਰਨ ਦੀ ਨਾ ਕਰੋ ਗਲਤੀ, ਜਾਣੋ ਕਿਉਂ
- Health Tips: ਗਰਮੀਆਂ ਵਿੱਚ ਭੁੱਲ ਕੇ ਵੀ ਨਾ ਪੀਓ ਠੰਡਾ ਪਾਣੀ, ਨਹੀ ਤਾਂ ਇਨ੍ਹਾਂ ਸਿਹਤ ਸਮੱਸਿਆਵਾਂ ਦਾ ਹੋ ਜਾਓਗੇ ਸ਼ਿਕਾਰ
- Global Wind Day 2023: ਜਾਣੋ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਹਵਾ ਦਿਵਸ
ਕੇਲਾ: ਤੁਸੀਂ ਕੇਲੇ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ। ਇਸ 'ਚ ਵਿਟਾਮਿਨ ਏ, ਵਿਟਾਮਿਨ ਬੀ ਅਤੇ ਈ ਹੁੰਦਾ ਹੈ। ਇਹ ਸਾਰੇ ਤੱਤ ਚਮੜੀ ਲਈ ਬਹੁਤ ਜ਼ਰੂਰੀ ਹੁੰਦੇ ਹਨ। ਇਹ ਚਮੜੀ ਨੂੰ ਜਵਾਨ ਬਣਾਉਂਦੇ ਹਨ।
ਚਿਆ ਦੇ ਬੀਜ: ਜੇਕਰ ਤੁਸੀਂ ਸਿਹਤਮੰਦ ਚਮੜੀ ਲਈ ਚਿਆ ਦੇ ਬੀਜ ਨੂੰ ਨਿਯਮਿਤ ਰੂਪ ਨਾਲ ਖਾਂਦੇ ਹੋ ਤਾਂ ਤੁਹਾਡੀ ਚਮੜੀ ਚਮਕਦਾਰ ਹੋ ਜਾਵੇਗੀ। ਇਸ ਵਿਚ ਮੌਜੂਦ ਪੋਸ਼ਕ ਤੱਤ ਵਿਟਾਮਿਨ ਸੀ, ਵਿਟਾਮਿਨ ਏ, ਫੋਲੇਟ, ਆਇਰਨ, ਪੋਟਾਸ਼ੀਅਮ ਚਮੜੀ ਦੀ ਸੁੰਦਰਤਾ ਨੂੰ ਬਣਾਈ ਰੱਖਣ ਵਿਚ ਮਦਦਗਾਰ ਸਾਬਤ ਹੁੰਦੇ ਹਨ। ਚਮੜੀ ਮੁਲਾਇਮ ਅਤੇ ਨਰਮ ਹੋ ਜਾਂਦੀ ਹੈ।
ਅਨਾਨਾਸ: ਸਿਹਤਮੰਦ ਚਮੜੀ ਲਈ ਕੋਲੇਜਨ ਦਾ ਸਹੀ ਪੱਧਰ ਹੋਣਾ ਬਹੁਤ ਜ਼ਰੂਰੀ ਹੈ। ਵਧਦੀ ਉਮਰ ਦੇ ਨਾਲ ਕੋਲੇਜਨ ਦਾ ਪੱਧਰ ਘਟਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨਾਲ ਚਮੜੀ ਵਿੱਚ ਖੁਸ਼ਕੀ, ਝੁਰੜੀਆਂ ਅਤੇ ਢਿੱਲਾਪਨ ਪੈਦਾ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਆਪਣੀ ਖੁਰਾਕ ਵਿੱਚ ਅਨਾਨਾਸ ਨੂੰ ਸ਼ਾਮਲ ਕਰਦੇ ਹੋ, ਤਾਂ ਝੁਰੜੀਆਂ ਦੂਰ ਹੋ ਸਕਦੀਆਂ ਹਨ ਕਿਉਂਕਿ ਇਹ ਕੋਲੇਜਨ ਦੇ ਉਤਪਾਦਨ ਨੂੰ ਵਧਾਉਂਦਾ ਹੈ ਅਤੇ ਇਸ ਨਾਲ ਚਮੜੀ ਵਿੱਚ ਸੁਧਾਰ ਹੁੰਦਾ ਹੈ।