ਹੈਦਰਾਬਾਦ: ਗਲਤ ਜੀਵਨਸ਼ੈਲੀ ਕਾਰਨ ਲੋਕਾਂ ਨੂੰ ਕੋਈ ਵੀ ਕੰਮ ਕਰਨ 'ਚ ਜ਼ਿਆਦਾ ਸਮੇਂ ਨਹੀਂ ਮਿਲ ਪਾਉਦਾ। ਜ਼ਿਆਦਾਤਰ ਲੋਕ ਵਿਅਸਤ ਹੋਣ ਕਰਕੇ ਭੋਜਨ ਖਾਣ 'ਚ ਵੀ ਜਲਦਬਾਜ਼ੀ ਕਰਦੇ ਹਨ। ਭੋਜਨ ਖਾਣ 'ਚ ਜਲਦਬਾਜੀ ਕਰਨ ਦੀ ਆਦਤ ਲੋਕਾਂ ਦੀ ਸਿਹਤ ਲਈ ਖਤਰਨਾਕ ਹੋ ਸਕਦੀ ਹੈ। ਵਿਗਿਆਨੀਆਂ ਅਨੁਸਾਰ, ਸਾਨੂੰ ਹਮੇਸ਼ਾ ਹੌਲੀ-ਹੌਲੀ ਭੋਜਨ ਖਾਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਭੋਜਨ ਪਚਣ 'ਚ ਆਸਾਨੀ ਹੁੰਦੀ ਹੈ।
ਭੋਜਨ ਖਾਣ 'ਚ ਜਲਦਬਾਜ਼ੀ ਕਰਨਾ ਇਨ੍ਹਾਂ ਸਮੱਸਿਆਵਾਂ ਦਾ ਬਣ ਸਕਦੈ ਕਾਰਨ:
ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ: ਜਲਦੀ-ਜਲਦੀ ਭੋਜਨ ਖਾਣ ਨਾਲ ਅਸੀ ਭੋਜਨ ਚੰਗੀ ਤਰ੍ਹਾਂ ਚਬਾ ਨਹੀਂ ਸਕਦੇ। ਇਸ ਨਾਲ ਭੋਜਨ ਚੰਗੀ ਤਰ੍ਹਾਂ ਪਚ ਨਹੀਂ ਪਾਉਦਾ ਅਤੇ ਜਲਦਬਾਜ਼ੀ 'ਚ ਅਸੀ ਜ਼ਿਆਦਾ ਭੋਜਨ ਖਾ ਲੈਂਦੇ ਹਾਂ। ਜਿਸ ਕਾਰਨ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸ਼ੂਗਰ ਦੀ ਸਮੱਸਿਆਂ: ਜਲਦੀ-ਜਲਦੀ ਭੋਜਨ ਖਾਣ ਦੀ ਆਦਤ ਸ਼ੂਗਰ ਦੀ ਸਮੱਸਿਆਂ ਦਾ ਕਾਰਨ ਬਣ ਸਕਦੀ ਹੈ। ਜਦੋ ਵੀ ਅਸੀ ਤੇਜ਼ੀ ਨਾਲ ਭੋਜਨ ਖਾਂਦੇ ਹਾਂ, ਤਾਂ ਅਸੀਂ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਨਹੀਂ ਪਾਉਦੇ। ਅਜਿਹਾ ਕਰਨ ਨਾਲ ਭੋਜਨ ਪਚ ਨਹੀਂ ਪਾਉਦਾ ਅਤੇ ਬਲੱਡ ਸ਼ੂਗਰ ਦਾ ਪੱਧਰ ਵਧ ਜਾਂਦਾ ਹੈ। ਸਿਹਤਮੰਦ ਰਹਿਣ ਲਈ ਹਰ ਸਮੇਂ ਹੌਲੀ-ਹੌਲੀ ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਣਾ ਚਾਹੀਦਾ ਹੈ।
- How to deal Panic Attacks: ਤੁਹਾਨੂੰ ਵੀ ਆਉਦੇ ਨੇ ਪੈਨਿਕ ਅਟੈਕ, ਤਾਂ ਇਨ੍ਹਾਂ ਤਰੀਕਿਆਂ ਨਾਲ ਖੁਦ ਨੂੰ ਸੰਭਾਲੋ
- Natural Cough Remedies: ਬੰਦ ਨੱਕ ਅਤੇ ਜ਼ੁਕਾਮ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਘਿਓ ਦਾ ਇਸ ਤਰ੍ਹਾਂ ਕਰੋ ਇਸਤੇਮਾਲ
- World Polio day 2023: ਜਾਣੋ ਕੀ ਹੈ ਪੋਲੀਓ ਦੀ ਬਿਮਾਰੀ ਅਤੇ ਵਿਸ਼ਵ ਪੋਲੀਓ ਦਿਵਸ ਦਾ ਇਤਿਹਾਸ, ਇਨ੍ਹਾਂ ਲੱਛਣਾਂ ਨੂੰ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
ਮੋਟਾਪੇ ਦਾ ਸ਼ਿਕਾਰ: ਭੋਜਨ ਖਾਣ 'ਚ ਜਲਦੀ ਕਰਨ ਦੀ ਆਦਤ ਕਾਰਨ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ। ਇਸਦੇ ਨਾਲ ਹੀ ਪਾਚਨ ਕਿਰੀਆਂ ਵੀ ਹੌਲੀ ਹੋ ਜਾਂਦੀ ਹੈ। ਜੇਕਰ ਤੁਸੀਂ ਭੋਜਨ ਨੂੰ ਹੌਲੀ-ਹੌਲੀ ਖਾਂਦੇ ਹੋ, ਤਾਂ ਪੇਟ ਭਾਰਾ ਮਹਿਸੂਸ ਹੁੰਦਾ ਹੈ ਅਤੇ ਤੁਸੀਂ ਜ਼ਿਆਦਾ ਭੋਜਨ ਖਾਣ ਤੋਂ ਬਚਦੇ ਹੋ। ਇਸ ਨਾਲ ਪਾਚਨ ਵੀ ਠੀਕ ਰਹਿੰਦਾ ਹੈ।