ਹੈਦਰਾਬਾਦ: ਆਂਵਲਾ ਇੱਕ ਅਜਿਹਾ ਫ਼ਲ ਹੈ, ਜਿਸਨੂੰ ਖਾਣਾ ਸਿਹਤ ਲਈ ਹੀ ਨਹੀਂ ਸਗੋਂ ਚਿਹਰੇ ਅਤੇ ਵਾਲਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਆਂਵਲੇ 'ਚ ਵਿਟਾਮਿਨ-ਸੀ, ਆਈਰਨ, ਪੋਟਾਸ਼ੀਅਮ, ਕੈਲਸ਼ੀਅਮ ਆਦਿ ਪਾਏ ਜਾਂਦੇ ਹਨ। ਆਂਵਲੇ ਨੂੰ ਕੱਚਾ ਖਾਣ ਤੋਂ ਇਲਾਵਾ ਅਚਾਰ, ਚਟਨੀ ਅਤੇ ਮੁਰੱਬਾ ਬਣਾ ਕੇ ਵੀ ਖਾਇਆ ਜਾ ਸਕਦਾ ਹੈ। ਜੇਕਰ ਤੁਸੀਂ ਇਸਨੂੰ ਖਾਲੀ ਪੇਟ ਖਾਂਦੇ ਹੋ, ਤਾਂ ਇਸਦਾ ਫਾਇਦਾ ਤੁਹਾਡੇ ਸਰੀਰ ਨੂੰ ਜ਼ਿਆਦਾ ਮਿਲੇਗਾ।
ਖਾਲੀ ਪੇਟ ਆਂਵਲਾ ਖਾਣ ਦੇ ਫਾਇਦੇ:
ਚਿਹਰੇ ਅਤੇ ਵਾਲਾਂ ਲਈ ਆਂਵਲਾ ਫਾਇਦੇਮੰਦ: ਜੇਕਰ ਤੁਹਾਡੇ ਵਾਲ ਖਰਾਬ ਹੋ ਰਹੇ ਹਨ, ਤਾਂ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਆਂਵਲੇ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਆਂਵਲੇ ਦਾ ਇਸਤੇਮਾਲ ਕਰਨ ਨਾਲ ਚਿਹਰੇ 'ਤੇ ਨਿਖਾਰ ਵੀ ਆਉਦਾ ਹੈ। ਜੇਕਰ ਤੁਹਾਡੇ ਚਿਹਰੇ 'ਤੇ ਦਾਗ-ਧੱਬੇ ਹਨ, ਤਾਂ ਤੁਸੀਂ ਖਾਲੀ ਪੇਟ ਆਂਵਲੇ ਦਾ ਸੇਵਨ ਕਰੋ। ਇਸ ਨਾਲ ਵਾਲਾਂ ਅਤੇ ਚਿਹਰੇ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਵੇਗਾ।
ਸ਼ੂਗਰ ਦੇ ਰੋਗੀਆਂ ਲਈ ਆਂਵਲਾ ਖਾਣਾ ਫਾਇਦੇਮੰਦ: ਆਂਵਲੇ ਦਾ ਖਾਲੀ ਪੇਟ ਸੇਵਨ ਕਰਨਾ ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਕਰੋਮੀਅਮ ਦੀ ਮਾਤਰਾ ਪਾਈ ਜਾਂਦੀ ਹੈ, ਜੋ ਉੱਪਰ-ਥੱਲੇ ਹੋਣ ਵਾਲੇ ਬਲੱਡ ਸ਼ੂਗਰ ਨੂੰ ਕੰਟਰੋਲ ਰੱਖਦੀ ਹੈ। ਰੋਜ਼ਾਨਾ ਖਾਲੀ ਪੇਟ ਆਂਵਲੇ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ।
ਪਾਚਨ ਤੰਤਰ ਲਈ ਆਂਵਲਾ ਖਾਣਾ ਫਾਇਦੇਮੰਦ: ਆਂਵਲੇ 'ਚ ਫਾਈਬਰ ਦੀ ਵੀ ਚੰਗੀ ਮਾਤਰਾ ਹੁੰਦੀ ਹੈ। ਇਸ ਨਾਲ ਪਾਚਨ ਸਹੀ ਰਹਿੰਦਾ ਹੈ ਅਤੇ ਕਬਜ਼ ਦੀ ਸਮੱਸਿਆਂ ਨਹੀਂ ਹੁੰਦੀ। ਖਾਲੀ ਪੇਟ ਇਸਦਾ ਸੇਵਨ ਕਰਨ ਨਾਲ ਤੁਹਾਨੂੰ ਕੁਦਰਤੀ ਗੁਣ ਮਿਲਦੇ ਹਨ। ਜਿਸ ਨਾਲ ਤੁਹਾਡੇ ਸਰੀਰ 'ਚ ਇਕੱਠੇ ਹੋਏ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।
- Home Remedies For Dengue: ਡੇਂਗੂ ਦੀ ਸਮੱਸਿਆਂ ਦਾ ਹੋ ਸ਼ਿਕਾਰ, ਹਸਪਤਾਲ 'ਚ ਦਾਖਲ ਹੋਣ ਦੀ ਨਹੀਂ ਹੈ ਲੋੜ, ਘਰ ਰਹਿ ਕੇ ਇਸ ਤਰ੍ਹਾਂ ਕਰ ਸਕਦੈ ਹੋ ਆਪਣਾ ਇਲਾਜ
- Turmeric Water Benefits: ਕਈ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੈ ਹਲਦੀ ਵਾਲਾ ਪਾਣੀ, ਇੱਥੇ ਸਿੱਖੋ ਇਸਨੂੰ ਬਣਾਉਣ ਦਾ ਤਰੀਕਾ
- Health Tips: ਅਰਬੀ ਨੂੰ ਛਿੱਲਣ ਨਾਲ ਤੁਹਾਡੇ ਵੀ ਹੱਥਾਂ 'ਚ ਹੁੰਦੀ ਹੈ ਖੁਜਲੀ, ਤਾਂ ਅਪਣਾਓ ਇਹ ਤਰੀਕੇ, ਮਿਲੇਗੀ ਰਾਹਤ
ਇਮਿਊਨਿਟੀ 'ਚ ਵਾਧਾ: ਸਵੇਰੇ ਖਾਲੀ ਪੇਟ ਆਂਵਲਾ ਖਾਣ ਨਾਲ ਸਰੀਰ ਵਿੱਚ ਮੌਜ਼ੂਦ ਗੰਦਗੀ ਆਸਾਨੀ ਨਾਲ ਬਾਹਰ ਨਿਕਲ ਜਾਂਦੀ ਹੈ। ਇਸ ਵਿੱਚ ਵਿਟਾਮਿਨ-ਸੀ ਦੀ ਮਾਤਰਾ ਹੁੰਦੀ ਹੈ, ਜੋ ਐਂਟੀ ਆਕਸੀਡੈਂਟ ਦੇ ਰੂਪ 'ਚ ਕੰਮ ਕਰਦੀ ਹੈ। ਇਸ ਨਾਲ ਇਮਿਊਨਿਟੀ 'ਚ ਵਾਧਾ ਹੁੰਦਾ ਹੈ। ਆਂਵਲਾ ਖਾਣ ਨਾਲ ਇੰਨਫੈਕਸ਼ਨ ਹੋਣ ਦਾ ਖਤਰਾ ਵੀ ਘਟ ਜਾਂਦਾ ਹੈ।