ਹੈਦਰਾਬਾਦ: ਅੱਜ-ਕੱਲ ਗਲਤ ਜੀਵਨਸ਼ੈਲੀ ਕਾਰਨ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਘਟ ਉਮਰ 'ਚ ਹੀ ਲੋਕਾਂ ਨੂੰ ਕੰਮਜ਼ੋਰ ਨਜ਼ਰ ਦੀ ਸਮੱਸਿਆਂ ਹੋਣ ਲੱਗਦੀ ਹੈ। ਹੈਲਥ ਐਕਸਪਰਟ ਅਨੁਸਾਰ, ਅੱਖਾਂ ਦੀਆਂ ਕਈ ਬਿਮਾਰੀਆਂ ਕਾਰਨ ਸਾਫ਼ ਨਾ ਦੇਖ ਪਾਉਣ ਦੀ ਸਮੱਸਿਆਂ ਹੋ ਸਕਦੀ ਹੈ। ਇਸ ਲਈ ਤਰੁੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਜੇਕਰ ਇਲਾਜ ਤੋਂ ਬਾਅਦ ਵੀ ਇਸ ਸਮੱਸਿਆਂ ਤੋਂ ਛੁਟਕਾਰਾ ਨਹੀਂ ਮਿਲ ਰਿਹਾ, ਤਾਂ ਡਾਕਟਰ ਨੂੰ ਮਿਲ ਕੇ ਆਪਣੀ ਸਿਹਤ ਦੀ ਜਾਂਚ ਕਰਵਾਓ।
ਇਨ੍ਹਾਂ ਬਿਮਾਰੀਆਂ ਕਾਰਨ ਅੱਖਾਂ 'ਤੇ ਪੈ ਸਕਦੈ ਅਸਰ:
ਸਕ੍ਰੀਨ 'ਤੇ ਜ਼ਿਆਦਾ ਸਮਾਂ ਬਿਤਾਉਣ ਨਾਲ ਨਜ਼ਰ 'ਤੇ ਬੂਰਾ ਅਸਰ: ਲੰਬੇ ਸਮੇਂ ਤੱਕ ਸਕ੍ਰੀਨ 'ਤੇ ਸਮਾਂ ਬਿਤਾਉਣ ਨਾਲ ਅੱਖਾਂ 'ਤੇ ਬੂਰਾ ਅਸਰ ਪੈ ਸਕਦਾ ਹੈ। ਜਦੋ ਅਸੀਂ ਸਕ੍ਰੀਨ 'ਤੇ ਜ਼ਿਆਦਾ ਕੰਮ ਕਰਦੇ ਹਾਂ, ਤਾਂ ਉਸ ਸਮੇਂ ਪਲਕਾ ਘਟ ਝਪਕਾਉਦੇ ਹਾਂ। ਜਿਸ ਕਾਰਨ ਅੱਖਾਂ ਨੂੰ ਤਰੋਤਾਜ਼ਾ ਰੱਖਣ ਲਈ ਹੰਝੂ ਘਟ ਹੋਣ ਲੱਗਦੇ ਹਨ ਅਤੇ ਨਜ਼ਰ ਕੰਮਜ਼ੋਰ ਹੋਣ ਲੱਗਦੀ ਹੈ।
ਸ਼ੂਗਰ ਦਾ ਪੱਧਰ: ਸ਼ੂਗਰ ਦਾ ਪੱਧਰ ਕੰਟਰੋਲ 'ਚ ਨਾ ਰਹਿਣ ਕਰਕੇ ਵੀ ਅੱਖਾਂ ਦੀਆਂ ਸਮੱਸਿਆਵਾਂ ਸ਼ੂਰੂ ਹੋ ਜਾਂਦੀਆਂ ਹਨ। ਸ਼ੂਗਰ ਦੇ ਮਰੀਜ਼ਾਂ ਨੂੰ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਜ਼ਿਆਦਾ ਖਤਰਾ ਹੁੰਦਾ ਹੈ। ਇਸ ਲਈ ਸ਼ੂਗਰ ਨੂੰ ਕੰਟਰੋਲ 'ਚ ਰੱਖਣ ਦੀ ਕੋਸ਼ਿਸ਼ ਕਰੋ।
ਬਲੱਡ ਪ੍ਰੈਸ਼ਰ: ਬਲੱਡ ਪ੍ਰੈਸ਼ਰ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਕਿਉਕਿ ਬਲੱਡ ਪ੍ਰੈਸ਼ਰ ਘਟ ਜਾਂ ਜ਼ਿਆਦਾ ਹੋਣਾ ਖਤਰਨਾਕ ਹੈ। ਇਸ ਨਾਲ ਕੰਮਜ਼ੋਰੀ ਅਤੇ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਨਾਲ ਅੱਖਾਂ 'ਤੇ ਵੀ ਬੂਰਾ ਅਸਰ ਪੈ ਸਕਦਾ ਹੈ। ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਘਟ ਜਾ ਵਧ ਹੈ ਅਤੇ ਦਵਾਈਆਂ ਖਾ ਰਹੇ ਹੋ, ਤਾਂ ਤੁਸੀਂ ਕੰਮਜ਼ੋਰ ਨਜ਼ਰ ਦੀ ਸਮੱਸਿਆਂ ਦਾ ਸ਼ਿਕਾਰ ਹੋ ਸਕਦੇ ਹੋ।
- Jaggery Side Effects: ਗੁੜ ਖਾਣਾ ਸਿਹਤ ਲਈ ਹੋ ਸਕਦੈ ਨੁਕਸਾਨਦੇਹ, ਖਾਣ ਤੋਂ ਪਹਿਲਾ ਜਾਣ ਲਓ ਇਸਦੇ ਇਹ 5 ਨੁਕਸਾਨ
- Bitter Gourd Health Benefits: ਕਰੇਲੇ ਨੂੰ ਕੌੜਾ ਸਮਝ ਕੇ ਨਾ ਖਾਣ ਦੀ ਗਲਤੀ ਨਾ ਕਰੋ, ਇਸਨੂੰ ਖਾਣ ਨਾਲ ਮਿਲ ਸਕਦੈ ਨੇ ਕਈ ਸਿਹਤ ਲਾਭ
- Depression In Youth: ਬੱਚਿਆਂ ਅਤੇ ਨੌਜਵਾਨਾਂ 'ਚ ਡਿਪਰੈਸ਼ਨ ਦਾ ਕਾਰਨ ਨਹੀਂ ਬਣਦੀ ਸੋਸ਼ਲ ਮੀਡੀਆ ਦੀ ਵਰਤੋਂ, ਖੋਜ ਨੇ ਕੀਤਾ ਖੁਲਾਸਾ
- Benefits of Black Pepper: ਪੇਟ ਦੀਆਂ ਸਮੱਸਿਆਵਾਂ ਤੋਂ ਲੈ ਕੇ ਬਲੱਡ ਸ਼ੂਗਰ ਕੰਟਰੋਲ ਕਰਨ ਤੱਕ, ਇੱਥੇ ਜਾਣੋ ਕਾਲੀ ਮਿਰਚ ਦੇ ਫਾਇਦੇ
- Weight Loss Fruits: ਭਾਰ ਘਟਾਉਣ ਲਈ ਸਵੇਰੇ ਖਾਲੀ ਪੇਟ ਖਾਓ ਇਹ 6 ਤਰ੍ਹਾਂ ਦੇ ਫਲ
ਮਾਈਗ੍ਰੇਨ: ਮਾਈਗ੍ਰੇਨ ਦੀ ਸਮੱਸਿਆਂ ਤੋਂ ਪਰੇਸ਼ਾਨ ਲੋਕਾਂ ਨੂੰ ਕੰਮਜ਼ੋਰ ਨਜ਼ਰ ਦੀ ਸਮੱਸਿਆ ਹੋ ਸਕਦੀ ਹੈ। ਮਾਈਗ੍ਰੇਨ ਤੋਂ ਪੀੜਿਤ ਲੋਕਾਂ ਨੂੰ ਸਿਰਦਰਦ ਤੋਂ ਬਿਨ੍ਹਾਂ ਜਾਂ ਬਾਅਦ ਵਿੱਚ ਵੀ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।