ਹੈਦਰਾਬਾਦ: ਸ਼ੂਗਰ ਇੱਕ ਅਜਿਹੀ ਬਿਮਾਰੀ ਹੈ, ਜਿਸਦਾ ਕੋਈ ਇਲਾਜ਼ ਨਹੀਂ ਹੈ। ਇਸ ਬਿਮਾਰੀ ਨੂੰ ਕੰਟਰੋਲ ਕਰਨ ਲਈ ਤੁਸੀਂ ਆਪਣੀ ਜੀਵਨਸ਼ੈਲੀ 'ਚ ਬਦਲਾਅ ਕਰ ਸਕਦੇ ਹੋ। ਇਸ ਬਿਮਾਰੀ ਤੋਂ ਦੁਨੀਆਂ ਭਰ 'ਚ ਕਰੋੜਾਂ ਲੋਕ ਪੀੜਿਤ ਹਨ। ਅਕਸਰ ਜ਼ਿਆਦਾ ਉਮਰ ਦੇ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੁੰਦੇ ਹਨ, ਪਰ ਅੱਜ ਦੀ ਜੀਵਨਸ਼ੈਲੀ ਅਤੇ ਗਲਤ ਖਾਣ-ਪੀਣ ਕਾਰਨ ਬੱਚਿਆ 'ਚ ਵੀ ਇਹ ਬਿਮਾਰੀ ਆਮ ਹੋ ਗਈ ਹੈ। ਸ਼ੂਗਰ ਦੀ ਸਮੱਸਿਆ ਨੂੰ ਕੰਟਰੋਲ ਕਰਨ ਲਈ ਤੁਸੀਂ ਆਪਣੀ ਖੁਰਾਕ 'ਚ ਸਿਹਤਮੰਦ ਡ੍ਰਿੰਕਸ ਨੂੰ ਸ਼ਾਮਲ ਕਰ ਸਕਦੇ ਹੋ।
ਸ਼ੂਗਰ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਡ੍ਰਿੰਕਸ:
ਟਮਾਟਰ ਦਾ ਜੂਸ: ਟਮਾਟਰ ਦਾ ਜੂਸ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਜੂਸ 'ਚ ਘਟ ਸ਼ੂਗਰ ਅਤੇ ਕੈਲੋਰੀ ਪਾਈ ਜਾਂਦੀ ਹੈ। ਟਮਾਟਰ ਦਾ ਜੂਸ ਪੀ ਕੇ ਸ਼ੂਗਰ ਦੀ ਸਮੱਸਿਆ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਲਈ ਰੋਜ਼ਾਨਾ ਆਪਣੀ ਖੁਰਾਕ 'ਚ ਟਮਾਟਰ ਦੇ ਜੂਸ ਨੂੰ ਸ਼ਾਮਲ ਕਰੋ।
ਆਂਵਲੇ ਦਾ ਜੂਸ: ਆਂਵਲਾ ਵਿਟਾਮਿਨ-ਸੀ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ। ਇਸ ਲਈ ਤੁਸੀਂ ਆਂਵਲੇ ਦੇ ਜੂਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸਨੂੰ ਪੀਣ ਨਾਲ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਆਂਵਲੇ ਦੇ ਜੂਸ ਨਾਲ ਹੋਰ ਵੀ ਕਈ ਸਿਹਤ ਲਾਭ ਮਿਲ ਸਕਦੇ ਹਨ।
ਕਰੇਲੇ ਦਾ ਜੂਸ: ਸ਼ੂਗਰ ਦੇ ਮਰੀਜ਼ਾਂ ਲਈ ਕਰੇਲੇ ਦਾ ਜੂਸ ਵੀ ਫਾਇਦੇਮੰਦ ਹੁੰਦਾ ਹੈ। ਇਸਨੂੰ ਪੀਣ ਨਾਲ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਕਰੇਲੇ ਦੇ ਜੂਸ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਖਾਲੀ ਪੇਟ ਕਰੇਲੇ ਦਾ ਜੂਸ ਪੀਣਾ ਚਾਹੀਦਾ ਹੈ।
- Diabetes Tips: ਸ਼ੂਗਰ ਦੀ ਸਮੱਸਿਆਂ ਤੋਂ ਹੋ ਪਰੇਸ਼ਾਨ, ਕੰਟਰੋਲ ਕਰਨ ਲਈ ਖੁਰਾਕ 'ਚ ਸ਼ਾਮਲ ਕਰੋ ਇਹ 2 ਸਮੂਦੀਜ਼, ਸਿੱਖੋ ਬਣਾਉਣ ਦਾ ਤਰੀਕਾ
- Curry Leaves Water: ਸ਼ੂਗਰ ਦੀ ਸਮੱਸਿਆਂ ਤੋਂ ਲੈ ਕੇ ਤਣਾਅ ਨੂੰ ਘਟ ਕਰਨ ਤੱਕ, ਇੱਥੇ ਜਾਣੋ ਕੜੀ ਪੱਤੇ ਦਾ ਪਾਣੀ ਪੀਣ ਦੇ ਫਾਇਦੇ
- Diabetes Tips: ਸਾਵਧਾਨ! ਸ਼ੂਗਰ ਦੇ ਮਰੀਜ਼ਾਂ ਲਈ ਖਤਰਨਾਕ ਹੋ ਸਕਦੈ ਨੇ ਇਹ ਫ਼ਲ, ਅੱਜ ਤੋਂ ਹੀ ਇਨ੍ਹਾਂ ਤੋਂ ਬਣਾ ਲਓ ਦੂਰੀ
ਮੇਥੀ ਦਾ ਪਾਣੀ: ਸ਼ੂਗਰ ਦੇ ਮਰੀਜ਼ ਮੇਥੀ ਦੇ ਪਾਣੀ ਨੂੰ ਵੀ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹਨ। ਇਹ ਇੱਕ ਸਿਹਤਮੰਦ ਡ੍ਰਿੰਕ ਹੈ, ਜੋ ਸਿਹਤ ਲਈ ਫਾਇਦੇਮੰਦ ਹੁੰਦੀ ਹੈ। ਇਸ ਡ੍ਰਿੰਕ ਨੂੰ ਬਣਾਉਣ ਲਈ ਮੇਥੀ ਦੇ ਬੀਜਾਂ ਨੂੰ ਰਾਤ ਭਰ ਇੱਕ ਗਲਾਸ ਪਾਣੀ 'ਚ ਭਿਓ ਕੇ ਰੱਖ ਦਿਓ ਅਤੇ ਸਵੇਰੇ ਇਸ ਡ੍ਰਿੰਕ ਨੂੰ ਪੀ ਲਓ। ਇਸ ਨਾਲ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।