ਹੈਦਰਾਬਾਦ: ਅੱਜ ਕੱਲ ਦੀ ਖਰਾਬ ਜੀਵਨਸ਼ੈਲੀ ਅਤੇ ਗਲਤ ਖਾਣ-ਪੀਣ ਕਾਰਨ ਭਾਰ ਵਧਣ ਦੀ ਸਮੱਸਿਆਂ ਆਮ ਹੋ ਗਈ ਹੈ। ਭਾਰ ਨੂੰ ਕੰਟਰੋਲ ਕਰਨ ਦੇ ਚੱਕਰ 'ਚ ਲੋਕ ਕਈ ਤਰੀਕੇ ਅਪਣਾਉਦੇ ਹਨ। ਕਈ ਲੋਕ ਜਿਮ, ਸੈਰ ਕਰਦੇ ਅਤੇ ਦੌੜਦੇ ਹਨ, ਤਾਂ ਕਈ ਲੋਕ ਆਪਣੀ ਖੁਰਾਕ ਦੇ ਰਾਹੀ ਭਾਰ ਘਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਦੂਜੇ ਪਾਸੇ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਘਰੇਲੂ ਉਪਾਅ ਰਾਹੀ ਆਪਣਾ ਭਾਰ ਘਟ ਕਰਨ ਦੀ ਕੋਸਿਸ਼ ਕਰ ਰਹੇ ਹਨ। ਇੱਕ ਘਰੇਲੂ ਉਪਾਅ ਜਿਸਨੂੰ ਲੋਕ ਜ਼ਿਆਦਾ ਅਪਣਾਉਦੇ ਹਨ, ਉਹ ਹੈ ਨਿੰਬੂ ਪਾਣੀ ਪੀਣਾ। ਅਕਸਰ ਲੋਕ ਗਰਮ ਪਾਣੀ 'ਚ ਨਿੰਬੂ ਪਾ ਕੇ ਸੁਵੇਰ ਨੂੰ ਖਾਲੀ ਪੇਟ ਪੀਂਦੇ ਹਨ। ਪਰ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਗਰਮ ਪਾਣੀ 'ਚ ਨਿੰਬੂ ਪਾ ਕੇ ਪੀਣ ਨਾਲ ਕੁਝ ਲਾਭ ਹੁੰਦੇ ਹਨ ਜਾਂ ਨਹੀ।
ਗਰਮ ਪਾਣੀ 'ਚ ਨਿੰਬੂ ਪਾ ਕੇ ਪੀਣ ਨਾਲ ਭਾਰ ਘਟ ਨਹੀਂ ਹੁੰਦਾ: ਨਿੰਬੂ 'ਚ ਵਿਟਾਮਿਨ ਸੀ ਹੁੰਦਾ ਹੈ। ਇਸਨੂੰ ਪੀਣ ਨਾਲ ਸਾਡਾ ਇਮਿਊਨ ਸਿਸਟਮ ਕਾਫ਼ੀ ਮਜ਼ਬੂਤ ਹੁੰਦਾ ਹੈ। ਇਸ ਨਾਲ ਸਾਡਾ ਪਾਚਨ ਤੰਤਰ ਵੀ ਸਿਹਤਮੰਦ ਰਹਿੰਦਾ ਹੈ। ਪਰ ਸਵਾਲ ਇਹ ਹੈ ਕਿ ਗਰਮ ਪਾਣੀ 'ਚ ਨਿੰਬੂ ਪਾ ਕੇ ਪੀਣ ਨਾਲ ਭਾਰ ਘਟਾਇਆ ਜਾ ਸਕਦਾ ਹੈ ਜਾਂ ਨਹੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਸਿਰਫ਼ ਇੱਕ ਗਲਤ ਧਾਰਨਾ ਹੈ ਕਿ ਗਰਮ ਪਾਣੀ 'ਚ ਨਿੰਬੂ ਪਾ ਕੇ ਪੀਣ ਨਾਲ ਭਾਰ ਘਟ ਹੋ ਸਕਦਾ ਹੈ। ਸੱਚ ਇਹ ਹੈ ਕਿ ਗਰਮ ਪਾਣੀ 'ਚ ਨਿੰਬੂ ਪਾ ਕੇ ਪੀਣ ਨਾਲ ਭਾਰ ਘਟ ਨਹੀਂ ਹੁੰਦਾ ਹੈ।
ਗਰਮ ਪਾਣੀ 'ਚ ਨਿੰਬੂ ਪਾ ਕੇ ਪੀਣ ਨਾਲ ਸਿਹਤ ਨੂੰ ਕੋਈ ਲਾਭ ਨਹੀਂ: ਗਰਮ ਪਾਣੀ 'ਚ ਨਿੰਬੂ ਪਾ ਕੇ ਪੀਣ ਨਾਲ ਭਾਰ ਘਟ ਨਹੀਂ ਹੁੰਦਾ। ਅਜਿਹਾ ਕਰਨ ਨਾਲ ਕੈਲੋਰੀ 'ਚ ਕਮੀ ਹੋ ਜਾਂਦੀ ਹੈ। ਕੁਝ ਲੋਕ ਅਜਿਹੇ ਹੁੰਦੇ ਹਨ, ਜੋ ਉਬਲਦੇ ਪਾਣੀ 'ਚ ਨਿੰਬੂ ਨਿਚੋੜ ਲੈਂਦੇ ਹਨ ਅਤੇ ਉਸਨੂੰ ਠੰਢਾ ਕਰਕੇ ਫਿਰ ਪੀਂਦੇ ਹਨ। ਪਰ ਅਜਿਹਾ ਕਰਨਾ ਬਿਲਕੁਲ ਸਹੀ ਨਹੀਂ ਹੈ।
ਨਿੰਬੂ ਪਾਣੀ 'ਚ ਸ਼ਹਿਦ ਮਿਲਾ ਕੇ ਪੀਣਾ ਖਤਰਨਾਕ: ਆਯੁਰਵੈਦਿਕ ਮਾਹਿਰਾਂ ਦਾ ਮੰਨਣਾ ਹੈ ਕਿ ਨਿੰਬੂ ਪਾਣੀ 'ਚ ਸ਼ਹਿਦ ਮਿਲਾ ਕੇ ਪੀਣਾ ਵੀ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਕਿਉਕਿ ਗਰਮ ਪਾਣੀ ਅਤੇ ਸ਼ਹਿਦ ਇੱਕ-ਦੂਜੇ ਦੇ ਉਲਟ ਹਨ। ਇਸ ਕਾਰਨ ਢਿੱਡ ਨਾਲ ਜੁੜੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਸਨੂੰ ਪੀਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਨਿੰਬੂ ਦਾ ਸਵਾਦ ਖੱਟਾ, ਹਲਕਾ ਚਿਪਚਿਪਾ ਅਤੇ ਪ੍ਰਭਾਵ ਵਿੱਚ ਗਰਮ ਹੁੰਦਾ ਹੈ। ਦੂਜੇ ਪਾਸੇ ਸ਼ਹਿਦ ਸਵਾਦ 'ਚ ਮਿੱਠਾ, ਭਾਰੀ, ਸੁੱਕਾ ਅਤੇ ਪ੍ਰਭਾਵ ਵਿੱਚ ਠੰਢਾ ਹੁੰਦਾ ਹੈ।
- Green Tea Bad Effects: ਗ੍ਰੀਨ ਟੀ ਬਣਾਉਦੇ ਸਮੇਂ ਤੁਸੀਂ ਵੀ ਕਰਦੇ ਹੋ ਇਹ ਕੰਮ, ਤਾਂ ਹੋ ਜਾਓ ਸਾਵਧਾਨ, ਸਿਹਤ ਲਈ ਹੋ ਸਕਦੈ ਖਤਰਨਾਕ
- Health Tips: ਤੁਸੀਂ ਵੀ ਗਰਮ ਚਾਹ ਪੀਣਾ ਪਸੰਦ ਕਰਦੇ ਹੋ, ਤਾਂ ਅੱਜ ਤੋਂ ਹੀ ਬਦਲ ਲਓ ਆਪਣੀ ਇਹ ਆਦਤ, ਨਹੀਂ ਤਾਂ ਕਈ ਸਮੱਸਿਆਵਾਂ ਦਾ ਕਰਨਾ ਪੈ ਸਕਦੈ ਸਾਹਮਣਾ
- Parenting Tips: ਮਾਪੇ ਹੋ ਜਾਣ ਸਾਵਧਾਨ! ਛੋਟੇ ਬੱਚਿਆਂ ਦੀਆਂ ਅੱਖਾਂ 'ਚ ਕਾਜਲ ਲਗਾਉਣਾ ਹੋ ਸਕਦੈ ਖਤਰਨਾਕ, ਜਾਣੋ ਕਿਵੇਂ
ਗਰਮ ਪਾਣੀ 'ਚ ਨਿੰਬੂ ਪਾ ਕੇ ਪੀਣਾ ਚਮੜੀ ਲਈ ਫਾਇਦੇਮੰਦ: ਗਰਮ ਪਾਣੀ 'ਚ ਨਿੰਬੂ ਪਾ ਕੇ ਪੀਣ ਨਾਲ ਚਮੜੀ ਹਾਈਡ੍ਰੇਟ ਰਹਿੰਦੀ ਹੈ। ਇਸਦੇ ਨਾਲ ਹੀ ਚਮੜੀ ਚਮਕਦਾਰ ਰਹਿੰਦੀ ਹੈ। ਇਸ 'ਚ ਵਿਟਾਮਿਨ-ਸੀ ਹੁੰਦਾ ਹੈ। ਜਿਸ ਨਾਲ ਝੁਰੜੀਆਂ ਘਟ ਹੁੰਦੀਆਂ ਹਨ ਅਤੇ ਚਮੜੀ ਖੁਸ਼ਕ ਨਹੀਂ ਹੁੰਦੀ।