ਹੈਦਰਾਬਾਦ: ਪਪੀਤਾ ਇੱਕ ਅਜਿਹਾ ਫਲ ਹੈ, ਜਿਸ ਦੇ ਕਈ ਸਿਹਤ ਲਾਭ ਹਨ। ਇੰਨਾ ਹੀ ਨਹੀਂ ਇਸ ਦੇ ਬੀਜ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਪਪੀਤਾ ਖਾਣ ਨਾਲ ਸਿਹਤ ਲਈ ਬਹੁਤ ਸਾਰੇ ਫਾਇਦੇ ਹੁੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਜੇਕਰ ਪਪੀਤੇ ਦੇ ਨਾਲ ਜਾਂ ਬਾਅਦ 'ਚ ਖਾਧਾ ਜਾਵੇ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ।
ਪਪੀਤੇ ਨਾਲ ਇਹ ਚੀਜ਼ਾਂ ਖਾਣ ਨਾਲ ਹੋ ਸਕਦਾ ਨੁਕਸਾਨ:

ਸੰਤਰਾ: ਪਪੀਤਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਜੇਕਰ ਤੁਸੀਂ ਸੰਤਰੇ ਦੇ ਨਾਲ ਪਪੀਤੇ ਦਾ ਸੇਵਨ ਕਰਦੇ ਹੋ, ਤਾਂ ਇਸ ਨਾਲ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਤੁਸੀਂ ਇਨ੍ਹਾਂ ਦੋਹਾਂ ਫਲਾਂ ਦਾ ਇਕੱਠੇ ਸੇਵਨ ਕਰਦੇ ਹੋ ਤਾਂ ਇਹ ਸਰੀਰ 'ਚ ਜ਼ਹਿਰੀਲੇ ਤੱਤ ਪੈਦਾ ਕਰਦੇ ਹਨ, ਜਿਸ ਕਾਰਨ ਤੁਹਾਨੂੰ ਦਸਤ, ਬਦਹਜ਼ਮੀ, ਕਬਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਦਹੀਂ: ਪਪੀਤੇ ਦੇ ਨਾਲ ਦਹੀਂ ਖਾਣਾ ਕਾਫੀ ਖਤਰਨਾਕ ਹੋ ਸਕਦਾ ਹੈ। ਪਪੀਤਾ ਅਤੇ ਦਹੀਂ ਇਕੱਠੇ ਖਾਣ ਨਾਲ ਛੋਟੀਆਂ-ਮੋਟੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਹਾਲਾਂਕਿ, ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਪਪੀਤੇ ਦੇ ਨਾਲ ਦਹੀਂ ਦਾ ਸੇਵਨ ਕਰਨ ਨਾਲ ਸਰੀਰਕ ਨੁਕਸਾਨ ਹੁੰਦਾ ਹੈ। ਪਰ ਆਯੁਰਵੇਦ ਅਨੁਸਾਰ ਦੋਵਾਂ ਦੇ ਪ੍ਰਭਾਵ ਇੱਕ ਦੂਜੇ ਦੇ ਉਲਟ ਹਨ। ਪਪੀਤਾ ਗਰਮ ਅਤੇ ਦਹੀਂ ਠੰਡਾ ਹੁੰਦਾ ਹੈ। ਇਸ ਲਈ ਇਨ੍ਹਾਂ ਨੂੰ ਇਕੱਠੇ ਖਾਣ ਨਾਲ ਜ਼ੁਕਾਮ, ਖੰਘ ਅਤੇ ਸਿਰ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਪਪੀਤਾ ਖਾਣ ਤੋਂ ਇਕ ਘੰਟੇ ਬਾਅਦ ਤੁਸੀਂ ਦਹੀਂ ਖਾ ਸਕਦੇ ਹੋ।

ਕਰੇਲਾ: ਪਪੀਤਾ ਅਤੇ ਕਰੇਲਾ ਦੋਵੇਂ ਹੀ ਇੱਕ-ਦੂਜੇ ਤੋਂ ਉਲਟ ਹੁੰਦੇ ਹਨ। ਅਜਿਹੇ 'ਚ ਇਨ੍ਹਾਂ ਦੋਹਾਂ ਦਾ ਇਕੱਠੇ ਸੇਵਨ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਇਨ੍ਹਾਂ ਦੋਵਾਂ ਦਾ ਇਕੱਠੇ ਸੇਵਨ ਕਰਦੇ ਹੋ ਤਾਂ ਇਸ ਨਾਲ ਸਰੀਰ 'ਚ ਡੀਹਾਈਡ੍ਰੇਸ਼ਨ ਹੋ ਸਕਦੀ ਹੈ। ਇਸ ਦੇ ਨਾਲ ਹੀ ਉਲਟੀ, ਬਦਹਜ਼ਮੀ ਵਰਗੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
- Jaggery Benefits: ਭੋਜਣ ਖਾਣ ਤੋਂ ਬਾਅਦ ਗੁੜ ਖਾਣ ਦੇ ਅਨੇਕਾਂ ਫ਼ਾਇਦੇ, ਮਿਲੇਗਾ ਇਨ੍ਹਾਂ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ
- WHO Warning: ਕੋਰੋਨਾ ਖਤਮ ਹੋਣ ਤੋਂ ਬਾਅਦ ਵੀ ਦੁਨੀਆ ਦੇ ਦੇਸ਼ਾਂ ਨੂੰ ਕਰਨਾ ਚਾਹੀਦਾ ਇਹ ਕੰਮ
- summer Diet: ਗਰਮੀਆਂ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਣ ਲਈ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ ਭੋਜਣ

ਦੁੱਧ: ਪਪੀਤੇ ਦੇ ਨਾਲ ਦੁੱਧ ਦਾ ਮਿਸ਼ਰਣ ਵੀ ਨੁਕਸਾਨਦੇਹ ਹੋ ਸਕਦਾ ਹੈ। ਹਾਲਾਂਕਿ, ਦੁੱਧ ਦੇ ਨਾਲ ਕੋਈ ਵੀ ਫਲ ਖਾਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ। ਦੂਜੇ ਪਾਸੇ ਜੇਕਰ ਪਪੀਤੇ ਦੇ ਨਾਲ ਦੁੱਧ ਪੀਤਾ ਜਾਵੇ ਤਾਂ ਕਬਜ਼ ਅਤੇ ਦਸਤ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਸਕਦੀਆਂ ਹਨ। ਦੋਵਾਂ ਨੂੰ ਇਕੱਠੇ ਲੈਣ ਨਾਲ ਪੇਟ ਵਿਚ ਕੜਵੱਲ ਹੋ ਸਕਦੀ ਹੈ। ਇਸ ਲਈ ਪਪੀਤਾ ਖਾਣ ਤੋਂ ਘੱਟੋ-ਘੱਟ 30 ਮਿੰਟ ਬਾਅਦ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।

ਨਿੰਬੂ: ਪਪੀਤਾ ਅਤੇ ਨਿੰਬੂ ਦਾ ਮਿਸ਼ਰਣ ਵੀ ਸਿਹਤ ਲਈ ਫਾਇਦੇਮੰਦ ਨਹੀਂ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਨਿੰਬੂ ਅਤੇ ਪਪੀਤੇ ਦਾ ਇਕੱਠੇ ਸੇਵਨ ਕਰਦੇ ਹੋ ਤਾਂ ਇਸ ਨਾਲ ਬਦਹਜ਼ਮੀ ਹੋ ਸਕਦੀ ਹੈ। ਇਸ ਦੇ ਨਾਲ ਹੀ ਸਰੀਰ 'ਚ ਖੂਨ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਵੀ ਰਹਿੰਦਾ ਹੈ।