ਹੈਦਰਾਬਾਦ: ਦਿਵਾਲੀ ਖੁਸ਼ੀਆਂ ਦਾ ਤਿਓਹਾਰ ਹੈ। ਇਸ ਦਿਨ ਲੋਕ ਘਰਾਂ 'ਚ ਦੀਵੇ ਜਗਾਉਦੇ ਹਨ ਅਤੇ ਮਿਠਾਈਆ ਬਣਾਉਦੇ ਹਨ ਜਦਕਿ ਬੱਚੇ ਇਸ ਦਿਨ ਪਟਾਕੇ ਚਲਾਉਦੇ ਹਨ। ਪਟਾਕੇ ਚਲਾਉਣਾ ਬੱਚਿਆਂ ਲਈ ਖਤਰਨਾਕ ਹੋ ਸਕਦਾ ਹੈ। ਇਸ ਲਈ ਆਪਣੇ ਬੱਚਿਆਂ ਦੀ ਦਿਵਾਲੀ ਨੂੰ ਯਾਦਗਾਰ ਬਣਾਉਣ ਲਈ ਤੁਸੀਂ ਉਨ੍ਹਾਂ ਨੂੰ ਕੁਝ ਮਜ਼ੇਦਾਰ ਗਤੀਵਿਧੀਆਂ ਕਰਨ ਵੱਲ ਲਗਾ ਸਕਦੇ ਹੋ। ਇਸ ਨਾਲ ਬੱਚਿਆਂ ਦੀ ਦਿਵਾਲੀ ਹੋਰ ਵੀ ਮਜ਼ੇਦਾਰ ਹੋ ਜਾਵੇਗੀ।
ਦਿਵਾਲੀ ਮੌਕੇ ਬੱਚਿਆਂ ਤੋਂ ਕਰਵਾਓ ਇਹ ਮਜ਼ੇਦਾਰ ਗਤੀਵਿਧੀਆਂ:
ਬੱਚਿਆਂ ਤੋਂ ਰੰਗੋਲੀ ਬਣਵਾਓ: ਦਿਵਾਲੀ ਮੌਕੇ ਹਰ ਘਰ 'ਚ ਰੰਗੋਲੀ ਬਣਾਈ ਜਾਂਦੀ ਹੈ। ਇਸ ਲਈ ਤੁਸੀਂ ਆਪਣੇ ਬੱਚੇ ਨੂੰ ਰੰਗੋਲੀ ਬਣਾਓਣ ਲਗਾ ਸਕਦੇ ਹੋ। ਰੰਗੋਲੀ ਬਣਾਉਣਾ ਆਸਾਨ ਹੁੰਦਾ ਹੈ। ਇਸ ਤਰ੍ਹਾਂ ਤੁਹਾਡਾ ਕੰਮ ਵੀ ਘਟ ਜਾਵੇਗਾ। ਕਲਰ ਦੀ ਜਗ੍ਹਾਂ ਬੱਚਿਆਂ ਤੋਂ ਫੁੱਲਾਂ ਵਾਲੀ ਰੰਗੋਲੀ ਬਣਵਾਓ, ਕਿਉਕਿ ਫੁੱਲਾਂ ਨਾਲ ਰੰਗੋਲੀ ਬਣਾਉਣਾ ਜ਼ਿਆਦਾ ਆਸਾਨ ਹੁੰਦਾ ਹੈ। ਇਸ ਤਰ੍ਹਾਂ ਬੱਚੇ ਕੰਮ 'ਚ ਵਿਅਸਤ ਰਹਿਣਗੇ ਅਤੇ ਪਟਾਕੇ ਚਲਾਉਣ ਦਾ ਖਿਆਲ ਉਨ੍ਹਾਂ ਦੇ ਮਨ 'ਚ ਨਹੀਂ ਆਵੇਗਾ।
ਦਿਵਾਲੀ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਣਾ: ਦਿਵਾਲੀ ਦਾ ਤਿਓਹਾਰ ਹਰ ਘਰ 'ਚ ਮਨਾਇਆ ਜਾਂਦਾ ਹੈ, ਪਰ ਬਹਤ ਸਾਰੇ ਲੋਕਾਂ ਨੂੰ ਦਿਵਾਲੀ ਮਨਾਉਣ ਦੇ ਪਿੱਛੇ ਦੇ ਅਸਲੀ ਕਾਰਨਾਂ ਬਾਰੇ ਪਤਾ ਨਹੀਂ ਹੁੰਦਾ ਹੈ। ਇਸ ਲਈ ਦਿਵਾਲੀ ਮੌਕੇ ਆਪਣੇ ਬੱਚਿਆਂ ਨੂੰ ਇਸ ਦਿਨ ਦੇ ਇਤਿਹਾਸ ਬਾਰੇ ਜਾਣਕਾਰੀ ਦਿਓ। ਇਸ ਤਰ੍ਹਾਂ ਬੱਚਾ ਆਪਣੇ ਪਰਿਵਾਰ ਨਾਲ ਜ਼ਿਆਦਾ ਸਮੇਂ ਬਿਤਾ ਪਾਉਦਾ ਹੈ ਅਤੇ ਉਨ੍ਹਾਂ ਦੀ ਦਿਵਾਲੀ ਵੀ ਯਾਦਗਾਰ ਬਣ ਸਕਦੀ ਹੈ।
ਦੀਵੇ ਸਜਾਓ: ਦਿਵਾਲੀ ਮੌਕੇ ਹਰ ਘਰ 'ਚ ਦੀਵੇ ਸਜਾਏ ਜਾਂਦੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਦੀਵੇ ਜਗਾਉਣ ਤੋਂ ਪਹਿਲਾ ਦੀਵੇ ਸੁਕਾਏ ਜਾਂਦੇ ਹਨ, ਤਾਂ ਤੁਸੀਂ ਇਹ ਕੰਮ ਬੱਚਿਆਂ ਤੋਂ ਕਰਵਾ ਸਕਦੇ ਹੋ। ਇਸਦੇ ਨਾਲ ਹੀ ਬੱਚੇ ਦੀਵਿਆਂ ਨੂੰ ਕਲਰ ਅਤੇ ਡਿਜ਼ਾਈਨ ਨਾਲ ਹੋਰ ਵੀ ਸਜਾ ਸਕਦੇ ਹਨ।
ਬੱਚਿਆਂ ਤੋਂ ਦਿਵਾਲੀ ਮੌਕੇ ਕਾਰਡ ਬਣਵਾਓ: ਦਿਵਾਲੀ ਮੌਕੇ ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਲਈ ਕਾਰਡ ਬਣਾਉਦੇ ਹਨ। ਇਹ ਕਾਰਡ ਤੁਸੀਂ ਆਪਣੇ ਬੱਚਿਆਂ ਨੂੰ ਬਣਾਉਣ ਲਈ ਕਹਿ ਸਕਦੇ ਹੋ। ਇਸ ਕਾਰਡ ਰਾਹੀ ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਦਿਵਾਲੀ ਦੀਆਂ ਸ਼ੁੱਭਕਾਮਨਾਵਾਂ ਦੇ ਸਕਦੇ ਹੋ। ਜੇਕਰ ਤੁਸੀਂ ਆਪਣੇ ਘਰ 'ਚ ਦਿਵਾਲੀ ਪਾਰਟੀ ਰੱਖੀ ਹੈ, ਤਾਂ ਇਸ ਪਾਰਟੀ ਲਈ ਲੋਕਾਂ ਨੂੰ ਸੱਦਾ ਦੇਣ ਲਈ ਵੀ ਤੁਸੀਂ ਆਪਣੇ ਬੱਚਿਆਂ ਤੋਂ ਕਾਰਡ ਬਣਵਾ ਸਕਦੇ ਹੋ। ਇਸ ਤਰ੍ਹਾਂ ਤੁਹਾਡਾ ਪੈਸਾ ਅਤੇ ਸਮਾਂ ਦੋਨਾਂ ਦੀ ਬਚਤ ਹੋਵੇਗੀ।
ਦਿਵਾਲੀ ਮੌਕੇ ਬੱਚੇ ਗੇਮ ਖੇਡ ਸਕਦੇ ਹਨ: ਦਿਵਾਲੀ ਦੇ ਦਿਨ ਜ਼ਿਆਦਾਤਰ ਲੋਕ ਪਟਾਕੇ ਚਲਾਉਦੇ ਹਨ, ਪਰ ਆਪਣੇ ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਰੱਖਣ ਲਈ ਇਸ ਦਿਨ ਤੁਸੀਂ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਗੇਮਾਂ ਖਿਡਾ ਸਕਦੇ ਹੋ। ਇਨ੍ਹਾਂ ਗੇਮਾਂ 'ਚ ਅੰਤਾਕਸ਼ਰੀ, ਲੁਡੋ, ਸੱਪ ਅਤੇ ਪੌੜੀ ਵਰਗੇ ਗੇਮ ਸ਼ਾਮਲ ਹਨ। ਇਹ ਗੇਮ ਬੱਚਿਆਂ ਨੂੰ ਬਹੁਤ ਪਸੰਦ ਹੁੰਦੇ ਹਨ ਅਤੇ ਬੱਚੇ ਸ਼ੌਕ ਨਾਲ ਖੇਡਦੇ ਹਨ।