ਹੈਦਰਾਬਾਦ: ਸ਼ੂਗਰ ਇੱਕ ਖਤਰਨਾਕ ਬਿਮਾਰੀ ਹੈ। ਅੱਜ ਦੇ ਸਮੇਂ 'ਚ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਬਿਮਾਰੀ ਕਾਰਨ ਸਰੀਰ ਦੇ ਅੰਗ ਜਿਵੇਂ ਕਿ ਜਿਗਰ, ਅੱਖਾਂ ਅਤੇ ਦਿਲ ਆਦਿ 'ਤੇ ਗਲਤ ਪ੍ਰਭਾਵ ਪੈਂਦਾ ਹੈ। ਇਸ ਬਿਮਾਰੀ ਦਾ ਕੋਈ ਇਲਾਜ਼ ਨਹੀ ਹੈ, ਪਰ ਆਪਣੀਆਂ ਕੁਝ ਆਦਤਾਂ 'ਚ ਸੁਧਾਰ ਕਰਕੇ ਤੁਸੀਂ ਇਸ ਸਮੱਸਿਆਂ ਨੂੰ ਕਾਫ਼ੀ ਹੱਦ ਤੱਕ ਕੰਟਰੋਲ ਕਰ ਸਕਦੇ ਹੋ।
ਸ਼ੂਗਰ ਦੀ ਸਮੱਸਿਆਂ ਨੂੰ ਕੰਟਰੋਲ ਕਰਨ ਲਈ ਕਰੋ ਇਹ ਕੰਮ:
ਕਸਰਤ ਕਰੋ: ਸ਼ੂਗਰ ਦੀ ਸਮੱਸਿਆਂ ਹੋਣ ਕਰਕੇ ਭਾਰ ਵਧਣ ਦਾ ਖਤਰਾ ਰਹਿੰਦਾ ਹੈ। ਇਸ ਲਈ ਰੋਜ਼ਾਨਾ ਕਸਰਤ ਕਰੋ। ਇਸ ਨਾਲ ਤੁਹਾਡਾ ਭਾਰ ਕੰਟਰੋਲ 'ਚ ਰਹੇਗਾ। ਇਸਦੇ ਨਾਲ ਹੀ ਕਸਰਤ ਕਰਨ ਨਾਲ ਮੈਟਾਬਾਲੀਜ਼ਮ ਵੀ ਤੇਜ਼ ਹੁੰਦਾ ਹੈ, ਜਿਸ ਨਾਲ ਫੈਟ ਬਰਨ ਹੁੰਦਾ ਹੈ। ਇਸ ਲਈ ਤੁਹਾਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ।
ਸਿਹਤਮੰਦ ਖੁਰਾਕ: ਆਪਣੀ ਖੁਰਾਕ 'ਚ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰੋ। ਇਸ ਲਈ ਤੁਸੀਂ ਫਾਈਬਰ, ਪ੍ਰੋਟੀਨ, ਵਿਟਾਮਿਨ ਅਤੇ ਮਿਨਰਲਸ ਨਾਲ ਭਰਪੂਰ ਭੋਜਨ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਤੁਸੀਂ ਆਪਣੀ ਖੁਰਾਕ 'ਚ ਫ਼ਲ, ਹਰੀਆਂ ਸਬਜ਼ੀਆਂ ਅਤੇ ਦਹੀ ਆਦਿ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਮਿਲੇਗੀ ਅਤੇ ਸ਼ੂਗਰ ਵੀ ਕੰਟਰੋਲ 'ਚ ਰਹੇਗੀ।
ਸਿਗਰਟ ਨਾ ਪੀਓ: ਸ਼ੂਗਰ ਦੀ ਸਮੱਸਿਆਂ ਨੂੰ ਕੰਟਰੋਲ ਕਰਨ ਲਈ ਸਿਗਰਟ ਨਾ ਪੀਓ। ਸਿਗਰਟ ਛੱਡਣ ਨਾਲ ਸ਼ੂਗਰ ਦੀ ਸਮੱਸਿਆਂ ਨੂੰ ਕੰਟਰੋਲ ਕਰਨ ਦੀ ਸੰਭਾਵਨਾ 30-40 ਫੀਸਦੀ ਤੱਕ ਵਧ ਜਾਂਦੀ ਹੈ। ਇਸ ਤੋਂ ਇਲਾਵਾ ਸਿਗਰਟ ਪੀਣ ਨਾਲ ਦਿਲ ਅਤੇ ਫੇਫ਼ੜਿਆਂ 'ਤੇ ਵੀ ਗਲਤ ਅਸਰ ਪੈਂਦਾ ਹੈ।
- Foods for Diabetes: ਸ਼ੂਗਰ ਦੀ ਸਮੱਸਿਆਂ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ, ਤਾਂ ਇਨ੍ਹਾਂ ਚੀਜ਼ਾਂ ਨੂੰ ਬਣਾਓ ਆਪਣੀ ਖੁਰਾਕ ਦਾ ਹਿੱਸਾ
- Diabetes Tips: ਸ਼ੂਗਰ ਦੀ ਸਮੱਸਿਆਂ ਤੋਂ ਹੋ ਪਰੇਸ਼ਾਨ, ਕੰਟਰੋਲ ਕਰਨ ਲਈ ਖੁਰਾਕ 'ਚ ਸ਼ਾਮਲ ਕਰੋ ਇਹ 2 ਸਮੂਦੀਜ਼, ਸਿੱਖੋ ਬਣਾਉਣ ਦਾ ਤਰੀਕਾ
- Tips For Diabetes: ਸ਼ੂਗਰ ਦੇ ਮਰੀਜ਼ਾਂ ਲਈ ਖਤਰਨਾਕ ਹੋ ਸਕਦੀਆਂ ਨੇ ਇਹ 4 ਡ੍ਰਿੰਕਸ, ਅੱਜ ਤੋਂ ਹੀ ਬਣਾ ਲਓ ਇਨ੍ਹਾਂ ਤੋਂ ਦੂਰੀ
ਤਣਾਅ ਨੂੰ ਘਟ ਕਰੋ: ਤਣਾਅ ਦਾ ਤੁਹਾਡੀ ਸਿਹਤ 'ਤੇ ਗਲਤ ਅਸਰ ਪੈ ਸਕਦਾ ਹੈ। ਤਣਾਅ ਜ਼ਿਆਦਾ ਹੋਣ ਕਰਕੇ ਤੁਹਾਡੇ ਸਰੀਰ ਦਾ ਮੈਟਾਬਾਲੀਜ਼ਮ ਹੌਲੀ ਹੋ ਜਾਂਦਾ ਹੈ, ਜਿਸ ਕਾਰਨ ਸਰੀਰ 'ਚ ਫੈਟ ਦੀ ਮਾਤਰਾ ਵਧ ਸਕਦੀ ਹੈ। ਇਸਦੇ ਨਾਲ ਹੀ ਤਣਾਅ ਕਾਰਨ ਮਾਨਸਿਕ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ। ਜਿਸ ਕਾਰਨ ਤੁਸੀਂ ਹੋਰ ਵੀ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਤਣਾਅ ਨੂੰ ਕੰਟਰੋਲ 'ਚ ਰੱਖੋ। ਤਣਾਅ ਸ਼ੂਗਰ ਨੂੰ ਵਧਾਉਣ ਦਾ ਵੀ ਕੰਮ ਕਰਦਾ ਹੈ।
ਮੋਟਾਪੇ ਤੋਂ ਬਚੋ: ਮੋਟਾਪਾ ਸਿਹਤ ਲਈ ਖਤਰਨਾਕ ਹੁੰਦਾ ਹੈ। ਇਸ ਕਾਰਨ ਹੋਰ ਵੀ ਕਈ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ਮੋਟਾਪੇ ਕਾਰਨ ਤੁਸੀਂ ਸ਼ੂਗਰ ਦੀ ਸਮੱਸਿਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਆਪਣਾ BMI ਚੈਕ ਕਰਵਾਓ।