ETV Bharat / sukhibhava

Crying Baby: ਨਵਜੰਮੇਂ ਬੱਚੇ ਦਾ ਜ਼ਿਆਦਾ ਸਮੇਂ ਤੱਕ ਰੋਣਾ ਇਸ ਗੱਲ ਦਾ ਹੋ ਸਕਦੈ ਸੰਕੇਤ, ਮਾਵਾਂ ਇਨ੍ਹਾਂ ਗੱਲਾਂ ਦਾ ਰੱਖਣ ਖਾਸ ਧਿਆਨ - baby care

ਕਈ ਵਾਰ ਨਵਜੰਮੇ ਬੱਚੇ ਦਾ ਰੋਣਾ ਉਨ੍ਹਾਂ ਦੇ ਸਰੀਰ ਦੇ ਕਿਸੇ ਹਿੱਸੇ ਵਿੱਚ ਦਰਦ ਤੱਕ ਹੀ ਸੀਮਤ ਨਹੀਂ ਹੁੰਦਾ। ਬੱਚੇ ਦੇ ਰੋਣ ਦੇ ਕਈ ਹੋਰ ਕਾਰਨ ਹੋ ਸਕਦੇ ਹਨ। ਇਸ ਲਈ ਇਨ੍ਹਾਂ ਕਾਰਨਾਂ ਬਾਰੇ ਮਾਵਾਂ ਦਾ ਜਾਣਨਾ ਬਹੁਤ ਜ਼ਰੂਰੀ ਹੈ, ਤਾਂ ਕਿ ਉਹ ਆਪਣੇ ਬੱਚੇ ਦਾ ਜ਼ਿਆਦਾ ਖਿਆਲ ਰੱਖ ਸਕਣ।

Crying Baby
Crying Baby
author img

By

Published : Jun 1, 2023, 1:36 PM IST

ਹੈਦਰਾਬਾਦ: ਆਪਣੇ ਛੋਟੇ ਬੱਚੇ ਦਾ ਰੋਣਾ ਕਈ ਵਾਰ ਹਰ ਮਾਂ ਲਈ ਚਿੰਤਾ ਦਾ ਵਿਸ਼ਾ ਹੁੰਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਛੋਟੇ ਬੱਚੇ ਰੋ ਕੇ ਹੀ ਆਪਣਾ ਦੁੱਖ ਪ੍ਰਗਟ ਕਰ ਸਕਦੇ ਹਨ। ਹਾਲਾਂਕਿ, ਇਹ ਪਤਾ ਲਗਾਉਣਾ ਮੁਸ਼ਕਲ ਹੈ ਕਿ ਬੱਚਾ ਰੋ ਕਿਉ ਰਿਹਾ ਹੈ। ਬੱਚੇ ਕਦੇ ਸ਼ਾਮ ਨੂੰ, ਕਦੇ ਸਵੇਰੇ ਅਤੇ ਕਦੇ ਅੱਧੀ ਰਾਤ ਨੂੰ ਰੋਣਾ ਸ਼ੁਰੂ ਕਰ ਦਿੰਦੇ ਹਨ। ਅਜਿਹੇ ਵਿੱਚ ਮਾਵਾਂ ਸੋਚਦੀਆਂ ਹਨ ਕਿ ਸ਼ਾਇਦ ਬੱਚੇ ਨੇ ਪਿਸ਼ਾਬ ਕਰ ਦਿੱਤਾ ਹੈ, ਜਿਸ ਕਾਰਨ ਉਹ ਰੋ ਰਿਹਾ ਹੈ। ਪਰ ਕਈ ਵਾਰ ਬੱਚੇ ਦਾ ਰੋਣਾ ਪਿਸ਼ਾਬ ਕਰਨ ਜਾਂ ਸਰੀਰ ਦੇ ਕਿਸੇ ਹਿੱਸੇ ਵਿੱਚ ਦਰਦ ਤੱਕ ਸੀਮਿਤ ਹੀ ਨਹੀਂ ਹੁੰਦਾ। ਨਵਜੰਮੇਂ ਬੱਚਿਆਂ ਦੇ ਰੋਣ ਦੇ ਹੋਰ ਵੀ ਬਹੁਤ ਸਾਰੇ ਕਾਰਨ ਹਨ। ਬੱਚੇ ਦੇ ਰੋਣ ਦੇ ਕੁਝ ਕਾਰਨ ਹੇਠ ਲਿਖੇ ਅਨੁਸਾਰ ਹਨ:

ਬੱਚੇ ਕਿਉਂ ਰੋਂਦੇ ਹਨ?

  1. ਜੇਕਰ ਤੁਹਾਡਾ ਬੱਚਾ ਹਰ ਰੋਜ਼ ਇੱਕੋ ਸਮੇਂ 'ਤੇ ਲੰਬੇ ਸਮੇਂ ਤੱਕ ਰੋਂਦਾ ਹੈ, ਖਾਸ ਕਰਕੇ ਸ਼ਾਮ ਨੂੰ, ਤਾਂ ਉਸਦੇ ਕੋਲਿਕ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਇਸ ਬਿਮਾਰੀ ਕਾਰਨ ਬੱਚੇ ਦੇ ਪੇਟ ਵਿੱਚ ਗੰਭੀਰ ਸੰਕੁਚਨ ਹੋ ਜਾਂਦਾ ਹੈ। ਜਿਸ ਕਾਰਨ ਉਹ ਲਗਾਤਾਰ ਰੋਂਦਾ ਰਹਿੰਦਾ ਹੈ ਅਤੇ ਕੁਝ ਵੀ ਖਾਣ-ਪੀਣ ਲਈ ਤਿਆਰ ਨਹੀਂ ਹੁੰਦਾ। ਇਹ ਬਿਮਾਰੀ 3 ਮਹੀਨਿਆਂ ਤੱਕ ਬੱਚੇ ਦੇ ਬੇਅਰਾਮੀ ਦਾ ਕਾਰਨ ਬਣਦੀ ਹੈ। ਹਾਲਾਂਕਿ 3 ਮਹੀਨਿਆਂ ਬਾਅਦ ਬੱਚਾ ਠੀਕ ਹੋ ਜਾਂਦਾ ਹੈ।
  2. ਨਵਜੰਮੇ ਬੱਚਿਆਂ ਦੇ ਰੋਣ ਦਾ ਇੱਕ ਹੋਰ ਕਾਰਨ ਉਹ ਕੱਪੜੇ ਹੋ ਸਕਦੇ ਹਨ ਜੋ ਉਹ ਪਹਿਨਦੇ ਹਨ। ਜੇ ਬੱਚੇ ਨੇ ਬਹੁਤ ਜ਼ਿਆਦਾ ਤੰਗ ਜਾਂ ਅਸਹਿਜ ਕੱਪੜੇ ਪਹਿਨੇ ਹੋਏ ਹਨ, ਤਾਂ ਇਹ ਬੱਚੇ ਦੇ ਬੇਅਰਾਮੀ ਦਾ ਕਾਰਨ ਬਣ ਸਕਦਾ ਹੈ। ਜੇਕਰ ਗਰਮੀਆਂ ਦਾ ਮੌਸਮ ਹੈ ਤਾਂ ਬੱਚੇ ਨੂੰ ਹਲਕੇ ਅਤੇ ਨਰਮ ਕੱਪੜੇ ਪਵਾਓ। ਸਰਦੀਆਂ ਵਿੱਚ ਬੱਚਿਆਂ ਦੇ ਜ਼ਿਆਦਾ ਤੰਗ ਕੱਪੜੇ ਨਹੀਂ ਪਾਉਣੇ ਚਾਹੀਦੇ।
  3. ਜਦੋਂ ਤੱਕ ਬੱਚੇ ਨੂੰ ਮਾਂ ਵੱਲੋਂ ਦੁੱਧ ਪਿਲਾਇਆ ਜਾਂਦਾ ਹੈ, ਉਦੋਂ ਤੱਕ ਮਾਂ ਨੂੰ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਕਿਉਕਿ ਮਾਂ ਦੀਆਂ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਬੱਚੇ ਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਮਾਂ ਪੇਟ ਵਿੱਚ ਗੈਸ ਬਣਾਉਣ ਵਾਲਾ ਜਾਂ ਮਸਾਲੇਦਾਰ ਭੋਜਨ ਖਾਵੇ ਤਾਂ ਬੱਚੇ ਨੂੰ ਵੀ ਇਹ ਭੋਜਣ ਲੱਗ ਸਕਦਾ ਹੈ। ਮਾਂ ਦੇ ਨਾਲ-ਨਾਲ ਬੱਚੇ ਨੂੰ ਬਦਹਜ਼ਮੀ, ਪੇਟ ਦਰਦ ਅਤੇ ਗੈਸ ਦੀ ਸਮੱਸਿਆ ਹੋ ਸਕਦੀ ਹੈ।
  4. ਕਿਸੇ ਵੀ ਸਮੇਂ ਆਪਣੇ ਬੱਚੇ ਨੂੰ ਜ਼ਿਆਦਾ ਦੁੱਧ ਨਾ ਪਿਲਾਓ। ਬਹੁਤ ਜ਼ਿਆਦਾ ਦੁੱਧ ਪੀਣ ਜਾਂ ਕੁਝ ਖਾਸ ਭੋਜਨ ਖਾਣ ਨਾਲ ਬੱਚੇ ਦੀ ਸਿਹਤ ਵਿਗੜ ਸਕਦੀ ਹੈ। ਜ਼ਿਆਦਾ ਖਾਣ ਨਾਲ ਬੱਚੇ ਦਾ ਪੇਟ ਫੁੱਲਣ ਲੱਗਦਾ ਹੈ, ਜਿਸ ਕਾਰਨ ਬੱਚਾ ਬੇਚੈਨੀ ਮਹਿਸੂਸ ਕਰਦਾ ਹੈ ਅਤੇ ਫਿਰ ਰੋਣਾ ਸ਼ੁਰੂ ਕਰ ਦਿੰਦਾ ਹੈ।
  5. ਕਈ ਵਾਰ ਬੱਚੇ ਦਾ ਹੱਥ ਹਿਲਾਉਣ ਜਾਂ ਅਚਾਨਕ ਗਰਦਨ ਲਟਕਣ ਕਾਰਨ ਉਸ ਦੀਆਂ ਹੱਡੀਆਂ ਵਿੱਚ ਦਰਦ ਮਹਿਸੂਸ ਹੁੰਦਾ ਹੈ। ਜਿਸ ਕਾਰਨ ਬੱਚੇ ਰੋਣ ਲੱਗ ਜਾਂਦੇ ਹਨ। ਇਸ ਲਈ ਆਪਣੇ ਬੱਚੇ ਨੂੰ ਫੜਨ ਵੇਲੇ ਹਮੇਸ਼ਾ ਸਾਵਧਾਨ ਰਹੋ।

ETV Bharat Logo

Copyright © 2025 Ushodaya Enterprises Pvt. Ltd., All Rights Reserved.