ਚੰਡੀਗੜ੍ਹ: ਪੂਰੇ ਦੇਸ਼ ’ਚ ਕੋਰੋਨਾ ਦਾ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਹਰ ਦਿਨ ਸੂਬਿਆਂ ’ਚ ਕਰੀਬ 12 ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ’ਚ ਔਰਤਾਂ ਵੀ ਸ਼ਾਮਲ ਹਨ। ਕੋਰੋਨਾ ਕਾਲ ’ਚ ਖ਼ਾਸਤੌਰ ’ਤੇ ਗਰਭਵਤੀ ਮਹਿਲਾਵਾਂ ਨੂੰ ਖ਼ਾਸ ਧਿਆਨ ਦੇਣ ਦੀ ਜ਼ਰੂਰਤ ਹੈ। ਕਿਉਂਕਿ ਡਾਕਟਰਾਂ ਦੇ ਮੁਤਾਬਕ ਗਰਭਵਤੀ ਮਹਿਲਾਵਾਂ ਲਈ ਕੋਰੋਨਾ ਜ਼ਿਆਦਾ ਖ਼ਤਰਨਾਕ ਹੈ। ਗਰਭਵਤੀ ਮਹਿਲਾਵਾਂ ਕਿਵੇਂ ਕੋਰੋਨਾ ਦੇ ਨਵੇਂ ਸਟ੍ਰੇਨ ਤੋਂ ਬਚਣ, ਇਸ ਬਾਰੇ ਈ ਟੀਵੀ ਭਾਰਤ ਨੇ ਇਸਤਰੀ ਰੋਗਾਂ ਦੇ ਮਾਹਰ ਡਾ. ਜੀਕੇ ਬੇਦੀ ਨਾਲ ਗੱਲਬਾਤ ਕੀਤੀ।
ਡਾਕਟਰ ਜੀਕੇ ਬੈਦੀ ਨੇ ਦੱਸਿਆ ਕਿ ਗਰਭਵਤੀ ਮਹਿਲਾਵਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਆਮ ਲੋਕਾਂ ਨਾਲੋਂ ਘੱਟ ਹੁੰਦੀ ਹੈ, ਜਿਸ ਕਾਰਣ ਮਹਿਲਾਵਾਂ ਆਸਾਨੀ ਨਾਲ ਕੋਰੋਨਾ ਦੇ ਚਪੇਟ ’ਚ ਆ ਸਕਦੀਆਂ ਹਨ। ਗਰਭਵਤੀ ਮਹਿਲਾਵਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਘੱਟ ਹੋਣ ਦੀ ਵਜ੍ਹਾ ਨਾਲ ਨਾ ਸਿਰਫ਼ ਉਨ੍ਹਾਂ ਨੂੰ ਬਲਕਿ ਉਨ੍ਹਾਂ ਦੇ ਗਰਭ ’ਚ ਪਰ ਰਹੇ ਬੱਚੇ ਨਾਲ ਖ਼ਤਰਾ ਹੁੰਦਾ ਹੈ।
ਡੂੰਘਾ ਸਾਹ ਲੈਣ ਦੀ ਐਕਸਰਸਾਈਜ਼ ਜ਼ਰੂਰੀ
ਡਾ. ਜੀਕੇ ਬੇਦੀ ਦੀ ਮੰਨੀਏ ਤਾਂ ਗਰਭਵਤੀ ਮਹਿਲਾਵਾਂ ਨੂੰ ਡੂੰਘਾ ਸਾਹ ਲੈਣ ਸਬੰਧੀ ਕਈ ਐਕਸਰਸਾਈਜ਼ਾਂ ਦੱਸੀਆਂ ਜਾਦੀਆਂ ਹਨ, ਤਾਂਕਿ ਉਨ੍ਹਾਂ ਦੇ ਫੇਫਰੇ ਮਜ਼ਬੂਤ ਹੋਣ ਅਤੇ ਜਣੇਪੇ ਦੌਰਾਨ ਉਨ੍ਹਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕੋਰੋਨਾ ਦਾ ਮੁਕਾਬਲਾ ਕਰਨ ਲਈ ਉਨ੍ਹਾਂ ਨੂੰ ਸਾਹ ਸਬੰਧੀ ਐਕਸਰਸਾਈਜ਼ਾਂ ਜ਼ਿਆਦਾ ਜ਼ਰੂਰੀ ਹੋ ਜਾਂਦੀਆਂ ਹਨ ਤਾਂਕਿ ਉਨ੍ਹਾਂ ਦੇ ਸ਼ਰੀਰ ’ਚ ਆਕਸੀਜਨ ਦੇ ਲੈਵਲ ਬਣਿਆ ਰਹੇ। ਮਹਿਲਾਵਾਂ ਨੂੰ ਹਰ ਰੋਜ਼ ਡੂੰਘਾ ਸਾਹ ਲੈਣ ਦੀ ਕਸਰਤ ਰੋਜ਼ਾਨਾ ਕਰਨੀ ਚਾਹੀਦੀ ਹੈ।
ਖਾਣ-ਪੀਣ ’ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ
ਗਰਭਵਤੀ ਮਹਿਲਾਵਾਂ ਲਈ ਸਹੀ ਖਾਣ-ਪਾਣ ਬਹੁਤ ਜ਼ਰੂਰੀ ਹੈ। ਉਨ੍ਹਾਂ ਦੇ ਖਾਣੇ ’ਚ ਹਾਈ ਪ੍ਰੋਟੀਨ ਫ਼ੂਡ ਹੋਣਾ ਲਾਜ਼ਮੀ ਹੈ, ਇਸ ਤੋਂ ਇਲਾਵਾ ਵਿਟਾਮਿਨ ਬੀ ਕੰਮਲੈਕਸ, ਕੈਲਸ਼ੀਅਮ, ਆਇਰਨ ਆਦਿ ਵੀ ਹੋਣਾ ਚਾਹੀਦਾ ਹੈ। ਪ੍ਰੋਟੀਨ ਲਈ ਉਹ ਦਾਲਾਂ ਅਤੇ ਅੰਡਿਆਂ ਦੀ ਵਰਤੋਂ ਕਰ ਸਕਦੀਆਂ ਹਨ, ਜੋ ਪ੍ਰੋਟੀਨ ਦਾ ਬਿਹਤਰ ਸ੍ਰੋਤ ਮੰਨਿਆ ਜਾਂਦਾ ਹੈ।
ਬੁਖ਼ਾਰ ਹੋਣ ਦੀ ਸਥਿਤੀ ’ਚ ਤੁਰੰਤ ਡਾਕਟਰ ਨਾਲ ਸੰਪਰਕ ਕਰੋ
ਜੇਕਰ ਕਿਸੇ ਗਰਭਵਤੀ ਮਹਿਲਾ ਨੂੰ ਬੁਖ਼ਾਰ ਹੋ ਜਾਂਦਾ ਹੈ, ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਬੁਖ਼ਾਰ ਆਮ ਹੈ ਜਾ ਕੋਰੋਨਾ ਦੀ ਵਜ੍ਹਾ ਨਾਲ ਹੋਇਆ ਹੈ। ਇਸ ਲਈ ਬੁਖ਼ਾਰ ਹੋਵੇ ਤਾਂ ਮਹਿਲਾ ਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਇਸਤਰੀ ਰੋਗਾਂ ਦੇ ਮਾਹਿਰ ਦਾ ਕਹਿਣਾ ਹੈ ਕਿ ਗਰਭਵਤੀ ਮਹਿਲਾ ਨੂੰ ਚੈਕਅੱਪ ਲਈ ਬਾਰ ਬਾਰ ਹਸਪਤਾਲ ਵੀ ਜਾਣਾ ਪੈਂਦਾ ਹੈ। ਇਸ ਲਈ ਸਾਡੀ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਮਰੀਜ਼ ਡਾਕਟਰ ਨਾਲ ਫ਼ੋਨ ’ਤੇ ਗੱਲਬਾਤ ਕਰਨ ਤੋਂ ਬਾਅਦ ਹੀ ਹਸਪਤਾਲ ’ਚ ਆਉਣ ਤਾਂ ਕਿ ਗਰਭਵਤੀ ਮਹਿਲਾ ਨੂੰ ਹਸਪਤਾਲ ’ਚ ਜ਼ਿਆਦਾ ਇੰਤਜ਼ਾਰ ਨਾ ਕਰਨਾ ਪਵੇ। 5 ਤੋਂ 10 ਮਿੰਟ ’ਚ ਉਹ ਡਾਕਟਰ ਨਾਲ ਮਿਲ ਲੈਣ ਤਾਂ ਕਿ ਹਸਪਤਾਲ ’ਚ ਜ਼ਿਆਦਾ ਭੀੜ ਜਮ੍ਹਾ ਨਾ ਹੋਵੇ।
ਅਜਿਹੇ ਵੀ ਕਈ ਮਾਮਲੇ ਸਾਹਮਣੇ ਆਏ ਹਨ, ਜਦੋਂ ਗਰਭਵਤੀ ਮਹਿਲਾ ਕੋਰੋਨਾ ਪੌਜ਼ੀਟਿਵ ਸੀ, ਪਰ ਉਸਦਾ ਜਣੇਪਾ ਆਮ ਢੰਗ ਨਾਲ ਹੋ ਗਈ। ਮਹਿਲਾ ਨੂੰ ਕੋਈ ਦਿੱਕਤ ਨਹੀਂ ਆਈ ਤੇ ਬੱਚਾ ਤੰਦਰੁਸਤ ਤੇ ਸੁਰੱਖਿਅਤ ਪੈਦਾ ਹੋਇਆ।
ਮਾਂ ਤੋਂ ਬੱਚੇ ’ਚ ਨਹੀਂ ਜਾਂਦਾ ਕੋਰੋਨਾ
ਅਜਿਹੀਆਂ ਵੀ ਘਟਨਾਵਾਂ ਸਾਹਮਣੇ ਆਈਆਂ ਹਨ, ਜਦੋਂ ਮਾਂ ਦੇ ਕੋਰੋਨਾ ਪੌਜ਼ੀਟਿਵ ਹੋਣ ਦੇ ਬਾਵਜੂਦ ਬੱਚੇ ਨੂੰ ਵੀ ਕੋਰੋਨਾ ਹੋਇਆ ਹੋਵੇ, ਪਰ ਅਜਿਹੇ ਮਾਮਲੇ ਬਹੁਤ ਘੱਟ ਹਨ। ਕਿਉਂਕਿ ਕੋਰੋਨਾ ਮਾਂ ਤੋਂ ਬੱਚੇ ਦੇ ਸ਼ਰੀਰ ’ਚ ਨਾ ਤਾਂ ਪਲੇਸੈਂਟਾ ਰਾਹੀਂ ਜਾ ਸਕਦਾ ਹੈ ਅਤੇ ਨਾ ਹੀ ਬੱਚੇਦਾਨੀ ’ਚ ਭਰੇ ਹੋਏ ਪਾਣੀ ਰਾਹੀਂ। ਇਸ ਲਈ ਗਰਭਵਤੀ ਮਹਿਲਾਵਾਂ ਨੂੰ ਇਸ ਸਬੰਧੀ ਜ਼ਿਆਦਾ ਘਬਰਾਉਣ ਦੀ ਜ਼ਰੂਰਤ ਨਹੀਂ ਹੈ।
ਮਹਿਲਾਵਾਂ ’ਚ ਜੇਕਰ ਕੋਰੋਨਾ ਦੇ ਖ਼ਤਰੇ ਨੂੰ ਘੱਟ ਕਰਨਾ ਹੈ ਤਾਂ ਬੇਹੱਦ ਜ਼ਰੂਰੀ ਸਾਵਧਾਨੀਆਂ ਦੇ ਨਾਲ ਨਾਲ ਖ਼ਾਸ ਤੌਰ ’ਤੇ ਖਾਣ-ਪਾਣ ਸਬੰਧੀ ਵੀ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਸ਼ਰੀਰ ’ਚ ਪਾਣੀ ਦੀ ਘਾਟ ਨਹੀਂ ਹੋਣੀ ਚਾਹੀਦੀ ਅਤੇ ਔਰਤਾਂ ਨੂੰ ਪੂਰਾ ਆਰਾਮ ਕਰਨ ਦੀ ਜ਼ਰੂਰਤ ਹੈ। ਕਿਉਂਕਿ ਗਰਭ ਅਵਸਥਾ ’ਚ ਸ਼ਰੀਰ ’ਚ ਬਹੁਤ ਥਕਾਵਟ ਹੁੰਦੀ ਹੈ ਅਤੇ ਸ਼ਰੀਰ ਕਮਜ਼ੋਰ ਵੀ ਹੁੰਦਾ ਹੈ।
ਇਹ ਵੀ ਪੜ੍ਹੋ: ਕੋਵਿਡ-19 ਨੋਸੋਡਸ: ਟੀਕੇ ਦੇ ਗੁਣਾਂ ਨਾਲ ਭਰਪੂਰ ਹੋਮੀਓਪੈਥਿਕ ਦਵਾਈ