ਭੋਪਾਲ: ਹਸਪਤਾਲਾਂ 'ਚ ਲਗਾਤਾਰ ਅੱਖਾਂ ਦੇ ਫਲੂ ਦੇ ਮਰੀਜ਼ ਪਹੁੰਚ ਰਹੇ ਹਨ। ਇਸ ਬਾਰੇ ਅੱਖਾਂ ਦੇ ਡਾਕਟਰ ਲਲਿਤ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਕੰਨਜਕਟਿਵਾਇਟਿਸ ਦੇ ਕੇਸ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਕੁਝ ਜ਼ਿਆਦਾ ਦੇਖਣ ਨੂੰ ਮਿਲ ਰਹੇ ਹਨ। ਪਰ ਡਰਨ ਦੀ ਗੱਲ ਨਹੀਂ ਹੈ। ਇਹ ਕੋਈ ਮਹਾਂਮਾਰੀ ਨਹੀਂ ਹੈ। ਅੱਖਾਂ ਦਾ ਫਲੂ ਬੈਕਟੀਰੀਆਂ ਅਤੇ ਵਾਇਰਸ ਦੀ ਐਲਰਜ਼ੀ ਤੋਂ ਹੋਣ ਵਾਲੀ ਬਿਮਾਰੀ ਹੈ। ਇਹ ਬਿਮਾਰੀ ਮੀਂਹ ਦੇ ਦਿਨਾਂ 'ਚ ਦੇਖਣ ਨੂੰ ਮਿਲਦੀ ਹੈ। ਇਸਦੇ ਨਾਲ ਹੀ ਧੂੜ ਵਾਲੇ ਮੌਸਮ ਵਿੱਚ ਵੀ ਇਹ ਬਿਮਾਰੀ ਹੁੰਦੀ ਹੈ। ਲਾਪਰਵਾਹੀ ਵਰਤਣ 'ਤੇ ਅੱਖਾਂ ਵਿੱਚ ਪਰੇਸ਼ਾਨੀ ਵਧਦੀ ਹੈ ਅਤੇ ਅੱਖਾਂ ਲਾਲ ਹੋ ਜਾਂਦੀਆਂ ਹਨ। ਅਜਿਹੇ ਵਿੱਚ ਅੱਖਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਛੋਟੇ ਬੱਚਿਆਂ ਨੂੰ ਆਪਣੀਆਂ ਅੱਖਾਂ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ। ਕਿਉਕਿ ਛੋਟੇ ਬੱਚੇ ਅੱਖਾਂ 'ਤੇ ਜ਼ਿਆਦਾ ਖੁਜਲੀ ਕਰਦੇ ਹਨ ਅਤੇ ਆਪਣੇ ਹੱਥ ਦੂਜੇ ਬੱਚਿਆਂ ਨੂੰ ਵੀ ਲਗਾ ਦਿੰਦੇ ਹਨ।
ਅੱਖਾਂ ਦੇ ਫਲੂ ਦਾ ਬੱਚਿਆਂ ਨੂੰ ਜ਼ਿਆਦਾ ਖਤਰਾ: ਡਾਕਟਰ ਲਲਿਤ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਕੰਨਜਕਟਿਵਾਇਟਿਸ ਇੱਕ ਆਮ ਬਿਮਾਰੀ ਹੈ। ਜੇਕਰ ਇਹ ਬਿਮਾਰੀ ਕਿਸੇ ਵੀ ਵਿਅਕਤੀ ਨੂੰ ਹੋ ਜਾਂਦੀ ਹੈ, ਤਾਂ ਪੂਰਾ ਪਰਿਵਾਰ ਇਸ ਬਿਮਾਰੀ ਤੋਂ ਪੀੜਿਤ ਹੋ ਜਾਂਦਾ ਹੈ। ਅਜਿਹੇ ਵਿੱਚ ਸਾਰਿਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਗਲੇ ਵਿੱਚ ਦਰਦ ਦੇ ਨਾਲ ਖਰਾਸ਼ ਵੀ ਬੱਚਿਆਂ ਨੂੰ ਹੋਵੇ, ਤਾਂ ਇਸਦੇ ਮਾਮਲੇ ਵੀ ਲਗਾਤਾਰ ਵਧ ਜਾਂਦੇ ਹਨ। ਕਿਉਕਿ ਜ਼ਿਆਦਾਤਰ ਦੇਖਣ 'ਚ ਆ ਰਿਹਾ ਹੈ ਕਿ ਅੱਖਾਂ ਦੇ ਲਾਲ ਹੋਣ ਦੇ ਨਾਲ ਸਰਦੀ, ਖੰਘ ਅਤੇ ਬੁਖਾਰ ਦੀ ਸ਼ਿਕਾਇਤ ਵੀ ਬੱਚਿਆਂ ਵਿੱਚ ਲਗਾਤਾਰ ਆ ਰਹੀ ਹੈ। ਅੱਖਾਂ ਵਿੱਚ ਲਾਲੀ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਛੋਟੇ ਬੱਚੇ ਇਸ ਸਮੱਸਿਆਂ ਦੇ ਜ਼ਿਆਦਾ ਸ਼ਿਕਾਰ ਹਨ। ਅੱਖਾਂ ਵਿੱਚ ਕੰਨਜਕਟਿਵਾਇਟਿਸ ਹੋਣ ਨਾਲ ਸੋਜ, ਦਰਦ, ਲਾਲੀ ਅਤੇ ਅੱਖਾਂ ਵਿੱਚ ਪਾਣੀ ਆਉਦਾ ਹੈ। ਜਿਸਦਾ ਮੁੱਖ ਕਾਰਨ ਬੈਕਟੀਰੀਆਂ ਹੈ, ਜੋ ਅਕਸਰ ਸ਼ੁਰੂ ਦੇ 2 ਤੋਂ 3 ਦਿਨਾਂ ਵਿੱਚ ਵਧਦਾ ਹੈ ਅਤੇ ਫਿਰ 5 ਤੋਂ 7 ਦਿਨਾਂ ਵਿੱਚ ਠੀਕ ਹੋ ਜਾਂਦਾ ਹੈ।
ਅੱਖਾਂ ਦੇ ਫਲੂ ਤੋਂ ਬਚਣ ਦੇ ਤਰੀਕੇ:
- ਆਪਣੀਆਂ ਅੱਖਾਂ ਨੂੰ ਹੱਥ ਲਗਾਉਣ ਤੋਂ ਪਹਿਲਾ ਆਪਣੇ ਹੱਥ ਜ਼ਰੂਰ ਧੋਓ।
- ਪੀੜਿਤ ਵਿਅਕਤੀ ਆਪਣਾ ਤੌਲੀਆਂ, ਸਿਰਹਾਣਾ, ਅੱਖਾਂ ਵਿੱਚ ਪਾਉਣ ਵਾਲੀ ਦਵਾਈ ਆਦਿ ਇਸਤੇਮਾਲ ਕੀਤੀਆਂ ਗਈਆਂ ਚੀਜ਼ਾਂ ਬਾਕੀ ਘਰ ਦੇ ਮੈਬਰਾਂ ਤੋਂ ਦੂਰ ਰੱਖਣ।
- ਸਵਿਮਿੰਗ ਪੂਲ ਦਾ ਇਸਤੇਮਾਲ ਕਰਨ ਤੋਂ ਬਚੋ।
- ਕੰਟੈਕਸ ਲੈਂਸ ਪਾਉਣਾ ਬੰਦ ਕਰੋ ਅਤੇ ਆਪਣੇ ਅੱਖਾਂ ਦੇ ਡਾਕਟਰ ਦੀ ਸਲਾਹ ਲਓ।
- ਅੱਖਾਂ ਦੇ ਸ਼ਿੰਗਾਰ ਦਾ ਇਸਤੇਮਾਲ ਨਾ ਕਰੋ।
- ਸਾਫ਼ ਹੱਥਾਂ ਨਾਲ ਆਪਣੀਆਂ ਅੱਖਾਂ ਦੇ ਆਲੇ-ਦੁਆਲੇ ਕਿਸੇ ਵੀ ਤਰ੍ਹਾਂ ਦੇ ਡਿਸਚਾਰਜ ਨੂੰ ਦਿਨ ਵਿੱਚ ਕਈ ਵਾਰ ਸਾਫ਼ ਅਤੇ ਗਿੱਲੇ ਕੱਪੜੇ ਨਾਲ ਧੋਓ। ਇਸਤੇਮਾਲ ਕੀਤੇ ਗਏ ਕੱਪੜੇ ਨੂੰ ਗਰਮ ਪਾਣੀ ਨਾਲ ਧੋਓ।
- ਜੇਕਰ ਅੱਖਾਂ ਵਿੱਚ ਲਾਲੀ ਹੋਵੇ, ਤਾਂ ਆਪਣੇ ਨਜ਼ਦੀਕੀ ਸਿਹਤ ਕੇਂਦਰ ਨਾਲ ਸਲਾਹ ਕਰੋ ਅਤੇ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਕੋਈ ਵੀ ਦਵਾਈ ਦਾ ਇਸਤੇਮਾਲ ਨਾ ਕਰੋ।
ਅੱਖਾਂ ਦੇ ਫਲੂ ਦੇ ਲੱਛਣ:
- ਅੱਖਾਂ ਵਿੱਚ ਲਾਲੀ ਆਉਣਾ
- ਲਗਾਤਾਰ ਖੁਜਲੀ ਅਤੇ ਜਲਨ ਹੋਣਾ
- ਧੁੰਦਲਾ ਨਜ਼ਰ ਆਉਣਾ
- ਪਲਕਾਂ ਦਾ ਸੁੱਜ ਜਾਣਾ
- ਨਜ਼ਰ ਨਾਲ ਜੁੜੀਆਂ ਸਮੱਸਿਆਵਾਂ
- Cotton Buds Disadvantages: ਰੂੰ ਨਾਲ ਕੰਨਾਂ ਨੂੰ ਸਾਫ਼ ਕਰਨਾ ਹੋ ਸਕਦੈ ਖਤਰਨਾਕ, ਵਰਤੋਂ ਕਰਨ ਤੋਂ ਪਹਿਲਾ ਜਾਣ ਲਓ ਇਸਦੇ ਇਹ ਨੁਕਸਾਨ ਅਤੇ ਕੰਨ ਸਾਫ਼ ਕਰਨ ਦੇ ਸਹੀ ਤਰੀਕੇ
- Excessive Yawning: ਤੁਹਾਨੂੰ ਵੀ ਦਿਨ ਭਰ ਆਉਦੀ ਹੈ ਉਬਾਸੀ, ਤਾਂ ਇਸਨੂੰ ਨਾ ਕਰੋ ਨਜ਼ਰਅੰਦਾਜ਼, ਇਨ੍ਹਾਂ ਸਮੱਸਿਆਵਾਂ ਦਾ ਹੋ ਸਕਦਾ ਹੈ ਸੰਕੇਤ
- Cucumber Benefits: ਭਾਰ ਕੰਟਰੋਲ ਕਰਨ ਦੇ ਨਾਲ-ਨਾਲ ਸ਼ੂਗਰ ਨੂੰ ਵੀ ਕੰਟਰੋਲ ਕਰਨ 'ਚ ਮਦਦਗਾਰ ਹੈ ਇਹ ਹਰੀ ਸਬਜ਼ੀ
ਅੱਖਾਂ ਦੇ ਫਲੂ ਨੂੰ ਫੈਲਣ ਤੋਂ ਰੋਕਣ ਦੇ ਉਪਾਅ:
- ਪੀੜਿਤ ਹੋਣ 'ਤੇ ਵਾਰ-ਵਾਰ ਆਪਣੇ ਹੱਥ ਅਤੇ ਚਿਹਰੇ ਨੂੰ ਠੰਢੇ ਪਾਣੀ ਨਾਲ ਧੋਓ। ਵਾਰ-ਵਾਰ ਅੱਖਾਂ ਨੂੰ ਹੱਥ ਨਾ ਲਗਾਓ। ਇਸ ਨਾਲ ਸਥਿਤੀ ਖਰਾਬ ਹੋ ਸਕਦੀ ਹੈ ਅਤੇ ਤੁਹਾਡੀ ਦੂਸਰੀ ਅੱਖ ਤੱਕ ਫੈਲ ਸਕਦੀ ਹੈ।
- ਆਪਣੇ ਹੱਥ ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਧੋਓ ਅਤੇ ਛੋਟੇ ਬੱਚਿਆਂ ਨੂੰ ਵੀ ਅਜਿਹਾ ਕਰਨ 'ਚ ਮਦਦ ਕਰੋ। ਗੁਲਾਬੀ ਅੱਖ ਵਾਲੇ ਕਿਸੇ ਵਿਅਕਤੀ ਜਾਂ ਉਸਦੀਆਂ ਚੀਜ਼ਾਂ ਨੂੰ ਹੱਥ ਲਗਾਉਣ ਤੋਂ ਬਾਅਦ ਚੰਗੀ ਤਰ੍ਹਾਂ ਆਪਣੇ ਹੱਥ ਧੋਓ।
- ਨਿੱਜੀ ਚੀਜ਼ ਜਿਵੇਂ ਕਿ ਤੌਲੀਆਂ, ਸਿਰਹਾਣਾ, ਰੂਮਾਲ, ਅੱਖਾਂ ਵਿੱਚ ਪਾਉਣ ਵਾਲੀ ਦਵਾਈ, ਟਿਸ਼ੂ, ਬੈੱਡ ਨੂੰ ਸਾਫ਼ ਕਰੋ ਅਤੇ ਆਪਣੇ ਮੇਕਅੱਪ ਨੂੰ ਵੀ ਸਾਂਝਾ ਕਰਨ ਤੋਂ ਬਚੋ।
- ਆਪਣੇ ਡਾਕਟਰ ਦੀ ਸਲਾਹ ਅਨੁਸਾਰ ਕੰਟੈਕਸ ਲੈਂਸ ਨੂੰ ਸਾਫ਼ ਕਰੋ, ਸਟੋਰ ਕਰੋ ਅਤੇ ਬਦਲੋ।
- ਗੁਲਾਬੀ ਅੱਖ ਦੇ ਲੱਛਣਾ ਵਾਲੇ ਬੱਚਿਆਂ ਨੂੰ ਤਰੁੰਤ ਡਾਕਟਰ ਨੂੰ ਦਿਖਾਉਣਾ ਚਾਾਹੀਦਾ ਹੈ।
- ਅੱਖਾਂ ਵਿੱਚ ਤੇਜ਼ ਦਰਦ ਅਤੇ ਨਜ਼ਰ ਕੰਮਜ਼ੋਰ ਵਰਗੇ ਲੱਛਣ ਕਿਸੇ ਗੰਭੀਰ ਬਿਮਾਰੀ ਦੇ ਲੱਛਣ ਹੋ ਸਕਦੇ ਹਨ। ਇਸ ਲਈ ਤਰੁੰਤ ਡਾਕਟਰ ਦੀ ਸਲਾਹ ਲਓ।