ਹੈਦਰਾਬਾਦ: ਘਰ 'ਚ ਛੋਟੇ ਬੱਚੇ ਦੇ ਹੱਸਣ ਨਾਲ ਖੁਸ਼ੀ ਦਾ ਮਹੌਲ ਬਣ ਜਾਂਦਾ ਹੈ। ਜਨਮ ਤੋਂ ਬਾਅਦ ਬੱਚਾ ਕੁਝ ਅਲੱਗ-ਅਲੱਗ ਤਰ੍ਹਾਂ ਦੀਆਂ ਹਰਕਤਾਂ ਕਰਦਾ ਹੈ, ਜਿਵੇਂ ਕਿ ਨੀਦ 'ਚ ਹੱਸਣਾ, ਨੀਂਦ 'ਚ ਦੁੱਧ ਪੀਣਾ ਅਤੇ ਰੋਣਾ ਆਦਿ। ਪਰ ਜਦੋ ਬੱਚਾ ਬਿਨ੍ਹਾਂ ਗੱਲ੍ਹ ਤੋਂ ਰੋਂਦਾ ਹੈ, ਤਾਂ ਮਾਪੇ ਪਰੇਸ਼ਾਨ ਹੋ ਜਾਂਦੇ ਹਨ। ਅਜਿਹੇ 'ਚ ਮਾਤਾ-ਪਿਤਾ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਕਿ ਬੱਚੇ ਦਾ ਬਿਨ੍ਹਾਂ ਗੱਲ੍ਹੋ ਰੋਣਾ ਕੋਲਿਕ ਦੀ ਸਮੱਸਿਆਂ ਕਾਰਨ ਹੋ ਸਕਦਾ ਹੈ। ਇਹ ਸਮੱਸਿਆਂ ਬੱਚਿਆਂ ਨੂੰ ਕਾਫ਼ੀ ਆਮ ਹੁੰਦੀ ਹੈ। ਇਸ ਸਮੱਸਿਆਂ ਤੋਂ ਆਸਾਨੀ ਨਾਲ ਰਾਹਤ ਪਾਈ ਜਾ ਸਕਦੀ ਹੈ।
ਕੀ ਹੈ ਕੋਲਿਕ ਦੀ ਸਮੱਸਿਆਂ?: ਕੋਲਿਕ ਦੀ ਸਮੱਸਿਆਂ ਹੋਣ 'ਤੇ ਨਵਜੰਮੇ ਬੱਚੇ ਲੰਬੇ ਸਮੇਂ ਤੱਕ ਬਿਨ੍ਹਾਂ ਕਿਸੇ ਕਾਰਨ ਤੋਂ ਰੋਣ ਲੱਗਦੇ ਹਨ। ਇਹ ਸਮੱਸਿਆਂ ਬੱਚੇ ਦੇ ਜਨਮ ਤੋਂ ਦੋ ਹਫ਼ਤੇ ਬਾਅਦ ਸ਼ੁਰੂ ਹੁੰਦੀ ਹੈ ਅਤੇ ਤਿੰਨ ਜਾਂ ਚਾਰ ਮਹੀਨਿਆਂ ਤੱਕ ਚਲਦੀ ਹੈ। ਇਸ ਸਮੱਸਿਆਂ ਦੇ ਹੋਣ 'ਤੇ ਤੁਹਾਨੂੰ ਡਰਨ ਦੀ ਲੋੜ ਨਹੀ ਹੈ। ਤੁਸੀਂ ਆਪਣੇ ਬੱਚਿਆਂ ਨੂੰ ਕੋਲਿਕ ਦੀ ਸਮੱਸਿਆਂ ਤੋਂ ਰਾਹਤ ਦਿਵਾਉਣ ਲਈ ਕੁਝ ਘਰੇਲੂ ਤਰੀਕੇ ਅਜ਼ਮਾ ਸਕਦੇ ਹੋ।
ਕੋਲਿਕ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਘਰੇਲੂ ਉਪਾਅ:
ਬੱਚੇ ਨੂੰ ਗਰਮ ਪਾਣੀ ਨਾਲ ਨਹਾਉਣਾ: ਗਰਮ ਪਾਣੀ ਨਾਲ ਨਹਾ ਕੇ ਕੋਲਿਕ ਤੋਂ ਪੀੜਿਤ ਬੱਚਿਆਂ ਨੂੰ ਰਾਹਤ ਮਿਲਦੀ ਹੈ। ਜੇਕਰ ਉਨ੍ਹਾਂ ਦੇ ਪੇਟ 'ਚ ਦਰਦ ਅਤੇ ਗੈਸ ਦੀ ਸਮੱਸਿਆਂ ਵੀ ਹੋਵੇ, ਤਾਂ ਵੀ ਗਰਮ ਪਾਣੀ ਨਾਲ ਨਹਾ ਕੇ ਬੱਚੇ ਨੂੰ ਆਰਾਮ ਮਿਲੇਗਾ। ਇਸ ਲਈ ਤੁਸੀਂ ਗਰਮ ਪਾਣੀ 'ਚ ਇੱਕ ਤੋਲੀਏ ਨੂੰ ਭਿਓ ਦਿਓ, ਫਿਰ ਇਸਨੂੰ ਨਿਚੋੜ ਲਓ ਅਤੇ ਹੌਲੀ-ਹੌਲੀ ਬੱਚੇ ਦੇ ਪੇਟ 'ਤੇ ਸਿਕਾਈ ਕਰੋ। ਇਸ ਨਾਲ ਬੱਚੇ ਨੂੰ ਆਰਾਮ ਮਿਲੇਗਾ।
ਬੱਚੇ ਦੀ ਮਾਲਿਸ਼ ਕਰੋ: ਬਦਾਮ ਅਤੇ ਨਾਰੀਅਲ ਦੇ ਤੇਲ ਨਾਲ ਬੱਚੇ ਦੀ ਮਾਲਿਸ਼ ਕਰਨਾ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਬੱਚੇ ਨੂੰ ਆਰਾਮ ਮਿਲੇਗਾ ਅਤੇ ਪਾਚਨ 'ਚ ਵੀ ਸੁਧਾਰ ਹੋ ਸਕਦਾ ਹੈ।
- Newborn: ਨਵਜੰਮੇ ਬੱਚੇ ਦੀਆਂ ਇਨ੍ਹਾਂ ਆਦਤਾਂ ਤੋਂ ਨਾ ਹੋਵੋ ਪਰੇਸ਼ਾਨ, ਨਹੀਂ ਹੈ ਕੋਈ ਖਤਰੇ ਦਾ ਸੰਕੇਤ
- Newborn Baby Myth vs Facts: ਨਵਜੰਮੇ ਬੱਚੇ ਦੀ ਦੇਖਭਾਲ ਨੂੰ ਲੈ ਕੇ ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਨ੍ਹਾਂ ਗੱਲਾਂ 'ਤੇ ਭਰੋਸਾ, ਇੱਥੇ ਜਾਣੋ ਪੂਰੀ ਸਚਾਈ
- Crying Baby: ਨਵਜੰਮੇਂ ਬੱਚੇ ਦਾ ਜ਼ਿਆਦਾ ਸਮੇਂ ਤੱਕ ਰੋਣਾ ਇਸ ਗੱਲ ਦਾ ਹੋ ਸਕਦੈ ਸੰਕੇਤ, ਮਾਵਾਂ ਇਨ੍ਹਾਂ ਗੱਲਾਂ ਦਾ ਰੱਖਣ ਖਾਸ ਧਿਆਨ
ਬੱਚੇ ਨੂੰ ਪੇਟ ਦੇ ਭਾਰ ਲਿਟਾਓ: ਬੱਚੇ ਨੂੰ ਪੇਟ ਦੇ ਭਾਰ ਲਿਟਾਉਣ ਨਾਲ ਉਨ੍ਹਾਂ ਨੂੰ ਕਾਫ਼ੀ ਆਰਾਮ ਮਿਲ ਸਕਦਾ ਹੈ। ਇਸ ਲਈ ਤੁਸੀਂ ਸਿਰਹਾਣਾ ਲਗਾ ਕੇ ਜਾਂ ਫਿਰ ਆਪਣੀ ਗੋਦ 'ਚ ਬੱਚੇ ਨੂੰ ਪੇਟ ਦੇ ਭਾਰ ਲਿਟਾ ਲਓ। ਇਸ ਨਾਲ ਉਨ੍ਹਾਂ ਦੇ ਪੇਟ ਨੂੰ ਆਰਾਮ ਮਿਲੇਗਾ। ਇਸਦੇ ਨਾਲ ਹੀ ਤੁਸੀਂ ਆਪਣੇ ਹੱਥਾਂ ਨਾਲ ਬੱਚੇ ਦੀ ਪਿੱਠ ਨੂੰ ਰਗੜੋ, ਇਸ ਨਾਲ ਉਨ੍ਹਾਂ ਨੂੰ ਗੈਸ ਦੀ ਸਮੱਸਿਆਂ ਤੋਂ ਰਾਹਤ ਮਿਲੇਗੀ।
ਬੱਚੇ ਨੂੰ ਡਕਾਰ ਦਿਵਾਓ: ਬੱਚੇ ਨੂੰ ਦੁੱਧ ਪਿਲਾਉਣ ਤੋਂ ਤਰੁੰਤ ਬਾਅਦ ਡਕਾਰ ਦਿਵਾਉਣਾ ਜ਼ਰੂਰੀ ਹੈ। ਦੁੱਧ ਪੀਣ ਤੋਂ ਬਾਅਦ ਬੱਚੇ ਦੇ ਪੇਟ 'ਚ ਗੈਸ ਹੋ ਜਾਂਦੀ ਹੈ ਅਤੇ ਬੱਚੇ ਨੂੰ ਭਾਰੀਪਨ ਲੱਗਣ ਲੱਗਦਾ ਹੈ। ਇਸ ਲਈ ਦੁੱਧ ਪਿਲਾਉਣ ਤੋਂ ਬਾਅਦ ਬੱਚੇ ਨੂੰ ਆਪਣੇ ਮੋਢੇ 'ਤੇ ਲਿਟਾ ਕੇ ਹਲਕੇ ਹੱਥਾਂ ਨਾਲ ਬੱਚੇ ਦੀ ਪਿੱਠ ਨੂੰ ਰਗੜੋ। ਇਸ ਨਾਲ ਉਨ੍ਹਾਂ ਨੂੰ ਡਕਾਰ ਆ ਜਾਵੇਗਾ।