ETV Bharat / sukhibhava

Cotton Buds Disadvantages: ਰੂੰ ਨਾਲ ਕੰਨਾਂ ਨੂੰ ਸਾਫ਼ ਕਰਨਾ ਹੋ ਸਕਦੈ ਖਤਰਨਾਕ, ਵਰਤੋਂ ਕਰਨ ਤੋਂ ਪਹਿਲਾ ਜਾਣ ਲਓ ਇਸਦੇ ਇਹ ਨੁਕਸਾਨ ਅਤੇ ਕੰਨ ਸਾਫ਼ ਕਰਨ ਦੇ ਸਹੀ ਤਰੀਕੇ - health tips

ਕੰਨ ਹੋ ਜਾਂ ਨੱਕ, ਪਾਣੀ, ਹਵਾ ਅਤੇ ਮਿੱਟੀ ਨਾਲ ਗੰਦਦੀ ਇਕੱਠੀ ਹੋਣ ਲੱਗਦੀ ਹੈ। ਕੰਨਾਂ ਵਿੱਚ ਇਕੱਠੀ ਹੋਣ ਵਾਲੀ ਗੰਦਗੀ ਨੂੰ ਏਅਰਵੈਕਸ ਕਿਹਾ ਜਾਂਦਾ ਹੈ। ਕਈ ਲੋਕ ਅੱਜ ਵੀ ਕੰਨਾਂ ਦੀ ਮੈਲ ਸਾਫ਼ ਕਰਨ ਲਈ ਤੀਲਾਂ ਦੀ ਡੱਬੀ ਇਸਤੇਮਾਲ ਕਰਦੇ ਹਨ।

Cotton Buds Disadvantages
Cotton Buds Disadvantages
author img

By

Published : Jul 27, 2023, 11:27 AM IST

ਹੈਦਰਾਬਾਦ: ਕੰਨ ਵਿੱਚ ਇਕੱਠੀ ਹੋਣ ਵਾਲੀ ਗੰਦਗੀ ਨੂੰ ਏਅਰਵੈਕਸ ਕਿਹਾ ਜਾਂਦਾ ਹੈ। ਇਸਨੂੰ ਸਾਫ਼ ਕਰਨ ਲਈ ਕੁਝ ਲੋਕ ਰੂੰ ਦਾ ਇਸਤੇਮਾਲ ਕਰਦੇ ਹਨ। ਜਦੋ ਵੀ ਤੁਸੀਂ ਕੰਨ ਸਾਫ਼ ਕਰਨ ਲਈ ਤੀਲੀ ਦਾ ਇਸਤੇਮਾਲ ਕਰਦੇ ਹੋ, ਤਾਂ ਅਕਸਰ ਕਿਹਾ ਜਾਂਦਾ ਹੈ ਕਿ ਕੰਨ ਦਾ ਪਰਦਾ ਫੱਟ ਜਾਵੇਗਾ, ਰੂੰ ਨਾਲ ਕੰਨ ਸਾਫ਼ ਕਰੋ। ਪਰ ਕੰਨ ਸਾਫ਼ ਕਰਨ ਲਈ ਰੂੰ ਦਾ ਇਸਤੇਮਾਲ ਕਰਨਾ ਵੀ ਖਤਰਨਾਕ ਹੋ ਸਕਦਾ ਹੈ।

ਰੂੰ ਨਾਲ ਕੰਨਾਂ ਨੂੰ ਸਾਫ਼ ਕਰਨ ਦੇ ਨੁਕਸਾਨ: ਡਾਕਟਰਾਂ ਦੇ ਅਨੁਸਾਰ ਰੂੰ ਨਾਲ ਕੰਨ ਸਾਫ਼ ਕਰਨਾ ਠੀਕ ਨਹੀਂ ਹੁੰਦਾ। ਜਦੋਂ ਤੁਸੀਂ ਰੂੰ ਨਾਲ ਕੰਨ ਸਾਫ਼ ਕਰਦੇ ਹੋ, ਤਾਂ ਇਸ ਨਾਲ ਗੰਦਗੀ ਬਾਹਰ ਆਉਣ ਦੀ ਜਗ੍ਹਾਂ ਹੋਰ ਅੰਦਰ ਚਲ ਜਾਂਦੀ ਹੈ। ਜਿਸ ਨਾਲ ਕੰਨ ਵਿੱਚ ਇਨਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ। ਇਸਦੇ ਨਾਲ ਹੀ ਕੰਨ ਵਿੱਚ ਜਖਮ ਵੀ ਹੋ ਸਕਦਾ ਹੈ। ਰੂੰ ਦੇ ਨਾਲ ਕੰਨ ਦੀ ਅੰਦਰਲੀ ਪਰਤ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ ਅਤੇ ਤੁਹਾਡੀ ਸੁਣਨ ਦੀ ਸ਼ਕਤੀ ਨੂੰ ਵੀ ਨੁਕਸਾਨ ਹੋ ਸਕਦਾ ਹੈ।

ਕੰਨ ਦੇ ਅੰਦਰ ਗੰਦਗੀ ਜਾਣ ਨਾਲ ਹੋ ਸਕਦੀਆਂ ਸਮੱਸਿਆਵਾਂ: ਕੰਨ ਵਿੱਚ ਏਅਰਵੈਕਸ ਬਣਦੇ ਹਨ, ਜੋ ਇੱਕ ਤਰ੍ਹਾਂ ਨਾਲ ਕੰਨਾਂ ਦੀ ਸੁਰੱਖਿਆਂ ਵੀ ਕਰਦੇ ਹਨ। ਪਰ ਜੇਕਰ ਏਅਰਵੈਕਸ ਜ਼ਰੂਰਤ ਤੋਂ ਜ਼ਿਆਦਾ ਬਣ ਜਾਵੇ, ਤਾਂ ਕੰਨਾਂ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ। ਲੋਕ ਰੂੰ ਨਾਲ ਕੰਨ ਤਾਂ ਸਾਫ਼ ਕਰ ਲੈਂਦੇ ਹਨ, ਪਰ ਇਸ ਨਾਲ ਗੰਦਗੀ ਕੰਨ ਦੇ ਹੋਰ ਅੰਦਰ ਚਲ ਜਾਂਦੀ ਹੈ। ਜਿਸ ਕਾਰਨ ਬੈਕਟੀਰੀਆਂ ਦਾ ਕੰਨ ਦੇ ਅੰਦਰ ਜਾਣ ਦਾ ਖਤਰਾ ਰਹਿੰਦਾ ਹੈ। ਇਹ ਬੈਕਟੀਰੀਆਂ ਇੰਨੇਂ ਜ਼ਿਆਦਾ ਖਤਰਨਾਕ ਹੁੰਦੇ ਹਨ ਕਿ ਇਸ ਨਾਲ ਕੰਨ ਦੇ ਪਰਦੇ ਨੂੰ ਨੁਕਸਾਨ ਹੋਣ ਲੱਗਦਾ ਹੈ। ਜਦੋ ਕੰਨ ਦੇ ਅੰਦਰ ਬੈਕਟੀਰੀਆਂ ਜਾ ਗੰਦਗੀ ਚਲੀ ਜਾਂਦੀ ਹੈ, ਤਾਂ ਸ਼ੁਰੂਆਤ ਵਿੱਚ ਇਸਦਾ ਪਤਾ ਨਹੀਂ ਚਲਦਾ ਅਤੇ ਖੁਜਲੀ ਹੋਣ ਲੱਗਦੀ ਹੈ। ਇਸ ਕਾਰਨ ਗੰਦਗੀ ਵਧਣ ਲੱਗਦੀ ਹੈ। ਜਿਸ ਨਾਲ ਕੰਨ ਦੇ ਅੰਦਰ ਕਈ ਖਤਰਨਾਕ ਬਿਮਾਰੀਆਂ ਹੋ ਸਕਦੀਆਂ ਹਨ। ਅਜਿਹੇ ਵਿੱਚ ਕੰਨਾਂ ਨੂੰ ਸਾਫ਼ ਕਰਨ ਲਈ ਰੂੰ ਦਾ ਇਸਤੇਮਾਲ ਕਰਨ ਤੋਂ ਬਚਣਾ ਚਾਹੀਦਾ ਹੈ। ਖਾਸ ਕਰਕੇ ਬੱਚੇ ਅਤੇ ਬਜ਼ੁਰਗਾਂ ਨੂੰ ਰੂੰ ਨਾਲ ਭੁੱਲ ਕੇ ਵੀ ਆਪਣੇ ਕੰਨ ਸਾਫ਼ ਨਹੀਂ ਕਰਨੇ ਚਾਹੀਦੇ।

ਕੰਨ ਦੀ ਸਫਾਈ ਕਰਨ ਦੇ ਤਰੀਕੇ:

ਤੇਲ: ਕੰਨ ਦੀ ਮੈਲ ਨੂੰ ਤੇਲ ਦੀ ਵਰਤੋ ਕਰਕੇ ਆਸਾਨੀ ਨਾਲ ਸਾਫ਼ ਕੀਤਾ ਜਾ ਸਕਦਾ ਹੈ। ਤੇਲ ਮੋਮ ਨੂੰ ਨਰਮ ਕਰਨ ਦਾ ਕੰਮ ਕਰਦਾ ਹੈ। ਇਸ ਲਈ ਤੁਸੀਂ ਬੇਬੀ ਤੇਲ, ਨਾਰੀਅਲ ਤੇਲ, ਜੈਤੁਨ ਦੇ ਤੇਲ ਦੀ ਵਰਤੇ ਕਰ ਸਕਦੇ ਹੋ। ਕੋਈ ਵੀ ਤੇਲ ਲਓ, ਥੋੜਾ ਜਿਹਾ ਗਰਮ ਕਰੋ ਅਤੇ ਇੱਕ ਬੋਤਲ ਵਿੱਚ ਪਾ ਕੇ ਆਪਣੇ ਕੰਨ ਵਿੱਚ ਪਾਓ ਅਤੇ 5 ਮਿੰਟ ਲਈ ਆਪਣੇ ਕੰਨ ਨੂੰ ਝੁਕਾ ਕੇ ਰੱਖੋ। ਅਜਿਹਾ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਤੇਲ ਜ਼ਿਆਦਾ ਗਰਮ ਨਾ ਹੋਵੇ। ਅਜਿਹਾ ਤੁਸੀਂ ਰੋਜ਼ਾਨਾ ਕਰ ਸਕਦੇ ਹੋ।

ਬੇਕਿੰਗ ਸੋਡਾ: ਤੁਸੀਂ ਕੰਨ ਦੀ ਮੈਲ ਸਾਫ਼ ਕਰਨ ਲਈ ਬੈਕਿੰਗ ਸੋਡੇ ਦੀ ਵਰਤੋ ਕਰ ਸਕਦੇ ਹੋ। ਇਸ ਲਈ ਅੱਧਾ ਚਮਚ ਬੇਕਿੰਗ ਸੋਡਾ ਲਗਭਾਗ ਅੱਧੇ ਕੱਪ ਕੋਸੇ ਪਾਣੀ 'ਚ ਮਿਲਾਓ ਅਤੇ ਇਸਨੂੰ ਇੱਕ ਬੋਤਲ ਵਿੱਚ ਪਾ ਕੇ ਰੱਖ ਲਓ। ਤੁਸੀਂ ਇੱਕ ਵਾਰ 'ਚ 5 ਤੋਂ 10 ਬੂੰਦਾਂ ਕੰਨ ਵਿੱਚ ਪਾ ਸਕਦੇ ਹੋ ਅਤੇ ਇੱਕ ਘੰਟੇ ਬਾਅਦ ਕੰਨ ਨੂੰ ਸਾਫ਼ ਪਾਣੀ ਨਾਲ ਧੋ ਸਕਦੇ ਹੋ।

ਨਹਾਉਦੇ ਸਮੇਂ ਕੰਨ ਦੀ ਸਫ਼ਾਈ: ਨਹਾਉਦੇ ਸਮੇਂ ਆਪਣੇ ਕੰਨ ਦੀ ਸਫਾਈ ਜ਼ਰੂਰ ਕਰੋ। ਕਿਉਕਿ ਨਹਾਉਦੇ ਸਮੇਂ ਪਾਣੀ ਕੰਨ ਵਿੱਚ ਚਲਾ ਜਾਂਦਾ ਹੈ। ਇਸ ਨਾਲ ਕੰਨ ਦੀ ਮੈਲ ਨੂੰ ਆਸਾਨੀ ਨਾਲ ਸਾਫ਼ ਕੀਤਾ ਜਾ ਸਕਦਾ ਹੈ।

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.