ਪੂਰਾ ਸੰਸਾਰ ਪਿਛਲੇ ਕੁਝ ਸਮੇਂ ਤੋਂ ਕੋਰੋਨਾਵਾਇਰਸ ਵਰਗੀ ਭਿਆਨਕ ਮਹਾਮਾਰੀ ਦਾ ਸਾਹਮਣਾ ਕਰ ਰਿਹਾ ਹੈ। ਇਹ ਨਹੀਂ ਹੈ ਕਿ ਕੋਵਿਡ -19 ਹੁਣ ਤੱਕ ਦਾ ਸਭ ਤੋਂ ਖਤਰਨਾਕ ਵਾਇਰਸ ਹੈ, ਪਰ ਇਸ ਦੇ ਬਹੁਤ ਜ਼ਿਆਦਾ ਛੂਤਕਾਰੀ ਸੁਭਾਅ ਕਾਰਨ ਇਸ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ। ਇਸ ਨਾਲ ਵਿਸ਼ਵਵਿਆਪੀ ਆਰਥਿਕਤਾ ਨੂੰ ਬਹੁਤ ਨੁਕਸਾਨ ਹੋਇਆ ਹੈ। ਕੁਝ ਦੇਸ਼ਾਂ ਨੇ ਦੂਜੇ ਦੇਸ਼ਾਂ ਨਾਲੋਂ ਬਹੁਤ ਜ਼ਿਆਦਾ ਦੁੱਖ ਝੱਲਿਆ ਹੈ, ਪਰ ਕੋਈ ਵੀ ਦੇਸ਼ ਮਹਾਮਾਰੀ ਦੇ ਪ੍ਰਭਾਵਾਂ ਤੋਂ ਅਛੂਤਾ ਨਹੀਂ ਹੈ ਅਤੇ ਜ਼ੀਰੋ ਪ੍ਰਭਾਵ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ।
ਹਾਲਾਂਕਿ, ਕੋਵਿਡ -19 ਮਹਾਮਾਰੀ ਅਜੇ ਵੀ ਸਾਰੇ ਦੇਸ਼ਾਂ ਵਿੱਚ ਲੋਕਾਂ ਦੀ ਸੁਰੱਖਿਆ ਅਤੇ ਸਿਹਤ ਲਈ ਇੱਕ ਗੰਭੀਰ ਖ਼ਤਰਾ ਬਣਿਆ ਹੋਇਆ ਹੈ। ਚੀਨ ਲਗਾਤਾਰ ਇਹ ਨਿਸ਼ਚਤ ਕਰਨ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਕਿ ਵਿਕਾਸਸ਼ੀਲ ਦੇਸ਼ਾਂ ਦੀ ਢੁਕਵੀਂ, ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਟੀਕਿਆਂ ਦੀ ਬਰਾਬਰ ਅਤੇ ਆਸਾਨੀ ਨਾਲ ਪਹੁੰਚ ਹੋਵੇ। ਚੀਨ ਨੇ ਟੀਕੇ ਵਿਕਸਤ ਕਰਨ ਅਤੇ ਵੰਡਣ ਦਾ ਵਾਅਦਾ ਕੀਤਾ ਹੈ ਅਤੇ ਐਲਾਨ ਕੀਤਾ ਹੈ ਕਿ ਉਹ ਟੀਕਿਆਂ ਨੂੰ ਉਹ ਜਨਤਕ ਉਤਪਾਦਾਂ ਵਜੋਂ ਵਿਕਸਤ ਕਰ ਰਹੇ ਹਨ, ਤਾਂ ਜੋ ਵਿਕਾਸਸ਼ੀਲ ਦੇਸ਼ਾਂ ਨੂੰ ਪਹਿਲ ਦੇ ਅਧਾਰ ਉੱਤੇ ਟੀਕੇ ਮੁਹੱਈਆ ਕਰਵਾਏ ਜਾ ਸਕਣ।
ਕੋਰੋਨਾ ਟੀਕਿਆਂ ਦੇ ਨਿਰਮਾਣ ਅਤੇ ਵੰਡ ਲਈ ਇੱਕ ਵਿਸ਼ਵਵਿਆਪੀ ਸਹਿਯੋਗ ਕੋਵਾਕਸ ਦੇ ਨਾਲ ਜੁੜਕੇ, ਚੀਨ ਟੀਕੇ ਦੇ ਦਾਖ਼ਲੇ ਨੂੰ ਯਕੀਨੀ ਬਣਾਉਣ ਲਈ ਇੱਕ ਠੋਸ ਕਦਮ ਚੁੱਕ ਰਿਹਾ ਹੈ, ਖ਼ਾਸਕਰ ਵਿਕਾਸਸ਼ੀਲ ਅਤੇ ਅਵਿਕਸਤ ਦੇਸ਼ਾਂ ਵਿੱਚ ਚੀਨ ਸਾਰਿਆਂ ਦੀ ਸੁਰੱਖਿਆ ਅਤੇ ਸਿਹਤ ਲਈ ਮਹਾਮਾਰੀ ਵਿਰੁੱਧ ਵਿਸ਼ਵਵਿਆਪੀ ਲੜਾਈ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਸਾਰੇ ਪਾਸਿਓਂ ਮਿਲ ਕੇ ਕੰਮ ਕਰਨਾ ਜਾਰੀ ਰੱਖੇਗਾ।
ਦਰਅਸਲ, ਚੀਨ ਨੇ ਮਹਾਮਾਰੀ ਦੇ ਵਿਰੁੱਧ ਆਪਣੀ ਲੜਾਈ ਜਿੱਤੀ ਹੈ ਅਤੇ ਆਮ ਜ਼ਿੰਦਗੀ ਮੁੜ ਸ਼ੁਰੂ ਕੀਤੀ ਹੈ। ਸਪੱਸ਼ਟ ਤੌਰ 'ਤੇ, ਚੀਨ ਨੇ ਕੋਵਿਡ -19 ਨੂੰ ਹਰਾਉਣ ਦੇ ਲਈ ਸਖ਼ਤ ਕਦਮ ਚੁੱਕੇ ਅਤੇ ਅਜਿਹਾ ਕਰਨ ਲਈ ਸਾਰੇ ਉਪਲਬਧ ਸਰੋਤਾਂ ਦੀ ਵਰਤੋਂ ਕੀਤੀ। ਅੱਜ ਚੀਨ ਆਪਣੀ ਮਜ਼ਬੂਤ ਇੱਛਾ ਸ਼ਕਤੀ, ਅਣਥੱਕ ਯਤਨਾਂ ਅਤੇ ਪ੍ਰਭਾਵਸ਼ਾਲੀ ਨੀਤੀਗਤ ਕਦਮਾਂ ਕਾਰਨ ਖ਼ਤਰੇ ਤੋਂ ਬਾਹਰ ਆ ਗਿਆ ਹੈ। ਹੁਣ ਚੀਨ ਮਹਾਮਾਰੀ ਨੂੰ ਦੂਰ ਕਰਨ ਲਈ ਦੂਜੇ ਦੇਸ਼ਾਂ ਦੀ ਸਹਾਇਤਾ ਕਰ ਰਿਹਾ ਹੈ। ਇਸ ਸਮੇਂ ਪੂਰੀ ਦੁਨੀਆਂ ਲਈ ਚੀਨੀ ਤਜ਼ਰਬਾ ਜ਼ਰੂਰੀ ਹੋ ਗਿਆ ਹੈ।
ਚੀਨ ਨੇ ਆਪਣੇ ਇਤਿਹਾਸ ਵਿੱਚ ਬਹੁਤ ਸਾਰੇ ਉਤਰਾਅ ਚੜਾਅ ਵੇਖੇ ਹਨ। ਇਹ ਪਛੜੇ ਵਿਸ਼ਵ ਦਾ ਹਿੱਸਾ ਬਣਨ ਅਤੇ ਵਿਕਸਤ ਹੋਣ ਦਾ ਦਰਦ ਜਾਣਦਾ ਹੈ। ਉਹ ਮਨੁੱਖਤਾ ਨੂੰ ਮਹਾਮਾਰੀ ਤੋਂ ਬਚਾਉਣ ਅਤੇ ਬਹੁਪੱਖੀਵਾਦ ਕਾਇਮ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਤਿਆਰ ਹੈ। ਕੋਵਾਕਸ ਵਿੱਚ ਸ਼ਾਮਿਲ ਹੋ ਕੇ, ਚੀਨ ਨੇ ਆਪਣੀ ਆਲਮੀ ਜ਼ਿੰਮੇਵਾਰੀ ਸਾਂਝੀ ਕਰਨ ਦਾ ਇਰਾਦਾ ਜ਼ਾਹਰ ਕੀਤਾ ਹੈ।