ਸ਼ੂਗਰ ਇੱਕ ਪੁਰਾਣੀ ਬਿਮਾਰੀ ਹੈ। ਇੱਕ ਵਾਰ ਜਦੋਂ ਅਸੀਂ ਇਸ ਬਿਮਾਰੀ ਨਾਲ ਪ੍ਰਭਾਵਿਤ ਹੋ ਜਾਂਦੇ ਹਾਂ, ਤਾਂ ਇਹ ਸਾਡੀ ਬਾਕੀ ਦੀ ਜ਼ਿੰਦਗੀ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਇਸ ਬਿਮਾਰੀ ਤੋਂ ਚੁਟਕਾਰਾ ਪਾਉਣ ਲਈ ਕਸਰਤ ਦੇ ਨਾਲ-ਨਾਲ ਸਹੀ ਖੁਰਾਕ ਦੀ ਪਾਲਣਾ ਕਰਨੀ ਚਾਹੀਦੀ ਹੈ। ਸ਼ੂਗਰ ਨੂੰ ਕੰਟਰੋਲ 'ਚ ਰੱਖਣ ਲਈ ਸਾਵਧਾਨੀਆਂ ਵਰਤਣੀਆ ਚਾਹੀਦੀਆ ਹਨ। ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯਮਤ ਤੌਰ 'ਤੇ ਚੈੱਕ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਕੰਟਰੋਲ ਵਿਚ ਰੱਖਣ ਲਈ ਲਗਾਤਾਰ ਕੋਸ਼ਿਸ਼ਾ ਕਰਨੀਆ ਚਾਹੀਦੀਆ ਹਨ।
ਸ਼ੂਗਰ ਲੈਵਲ ਨੂੰ ਰੱਖੋ ਕੰਟਰੋਲ 'ਚ: ਸ਼ੂਗਰ ਦੇ ਮਰੀਜ਼ ਕਈ ਸਿਹਤ ਸਮੱਸਿਆਵਾਂ ਨਾਲ ਜੂਝਦੇ ਹਨ। ਜੇਕਰ ਸ਼ੂਗਰ ਲੈਵਲ ਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਹੋਰ ਸਿਹਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਸ਼ੂਗਰ ਅੱਖਾਂ, ਗੁਰਦਿਆਂ ਅਤੇ ਦਿਲ ਨੂੰ ਪ੍ਰਭਾਵਿਤ ਕਰਦੀ ਹੈ। ਹੋਰ ਸਿਹਤ ਸਮੱਸਿਆਵਾਂ ਤੋਂ ਬਚਣ ਲਈ ਬਲੱਡ ਸ਼ੂਗਰ ਦੇ ਪੱਧਰ ਨੂੰ ਹਰ ਸਮੇਂ ਕੰਟਰੋਲ ਵਿੱਚ ਰੱਖਣਾ ਚਾਹੀਦਾ ਹੈ।
ਸ਼ੂਗਰ ਦੀਆਂ ਦਵਾਈਆ ਦਾ ਅੱਖਾਂ ਦੀ ਰੌਸ਼ਨੀ ਨਾਲ ਕੋਈ ਲੈਣਾ-ਦੇਣਾ ਨਹੀਂ: ਕਈ ਲੋਕ ਆਪਣੇ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ। ਪਰ ਸ਼ੂਗਰ ਦੇ ਮਰੀਜ਼ ਦਵਾਈਆਂ ਦੀ ਵਰਤੋਂ ਕਰਨ ਕਾਰਨ ਬਹੁਤ ਸਾਰੇ ਮਾੜੇ ਪ੍ਰਭਾਵਾਂ ਅਤੇ ਪੇਚੀਦਗੀਆਂ ਤੋਂ ਚਿੰਤਤ ਹਨ। ਇਸ ਕਰਕੇ ਕੁਝ ਲੋਕ ਦਵਾਈ ਦੀ ਵਰਤੋਂ ਕੀਤੇ ਬਿਨਾਂ ਆਪਣੇ ਸ਼ੂਗਰ ਦੇ ਪੱਧਰ ਨੂੰ ਹੋਰ ਤਰੀਕਿਆਂ ਨਾਲ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਿਹਾ ਜਾਂਦਾ ਹੈ ਕਿ ਸ਼ੂਗਰ ਲਈ ਦਵਾਈਆਂ ਦੀ ਲੰਬੇ ਸਮੇਂ ਤੱਕ ਵਰਤੋਂ ਕਰਨ ਨਾਲ ਅੱਖਾਂ ਦੀ ਰੋਸ਼ਨੀ ਗੁਆਉਣ ਦਾ ਖ਼ਤਰਾ ਰਹਿੰਦਾ ਹੈ। ਪਰ ਡਾਕਟਰੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸੱਚ ਨਹੀਂ ਹੈ। ਅੱਖਾਂ ਦੀ ਰੋਸ਼ਨੀ 'ਤੇ ਦਵਾਈ ਦਾ ਅਸਰ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਅੱਖਾਂ ਦੀ ਰੌਸ਼ਨੀ ਘੱਟਣ ਨਾਲ ਦਵਾਈਆਂ ਦਾ ਕੋਈ ਲੈਣਾ-ਦੇਣਾ ਨਹੀਂ ਹੈ।
ਸ਼ੂਗਰ ਤੋਂ ਪੀੜਿਤ ਲੋਕਾਂ ਨੂੰ ਅੱਖਾਂ ਸੰਬੰਧੀ ਹੋ ਸਕਦੀਆਂ ਇਹ ਸਮੱਸਿਆਵਾਂ: ਪਰ ਕੁਝ ਸਾਲਾਂ ਤੋਂ ਸ਼ੂਗਰ ਤੋਂ ਪੀੜਤ ਲੋਕਾਂ ਦੀਆਂ ਅੱਖਾਂ ਦੀਆਂ ਨਸਾਂ, ਗੁਰਦਿਆਂ ਅਤੇ ਦਿਲ ਦੀਆਂ ਨਸਾਂ ਉੱਤੇ ਅਸਰ ਪੈਂਦਾ ਹੈ। ਸ਼ੂਗਰ ਰੈਟਿਨਾ ਨੂੰ ਸਿੱਧਾ ਪ੍ਰਭਾਵਿਤ ਕਰਦੀ ਹੈ। ਅਜਿਹੇ ਸਮੇਂ ਵਿਚ ਅੱਖਾਂ ਦੀ ਰੌਸ਼ਨੀ ਘੱਟ ਹੋਣ ਦੀ ਸੰਭਾਵਨਾ ਹੁੰਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸ਼ੂਗਰ ਲੈਵਲ ਨੂੰ ਕੰਟਰੋਲ 'ਚ ਰੱਖਣ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
- Knee And Hip Problems: ਮੋਢਿਆ ਅਤੇ ਕਮਰ ਦੀ ਸਮੱਸਿਆ ਤੋਂ ਹੋ ਪੀੜਿਤ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
- Banana For Piles treatment: ਬਵਾਸੀਰ ਦੀ ਸਮੱਸਿਆ ਤੋਂ ਪੀੜਿਤ ਲੋਕਾਂ ਲਈ ਕੇਲਾ ਹੋ ਸਕਦਾ ਫ਼ਾਇਦੇਮੰਦ
- Benefits Of Mangoes: ਗਰਮੀਆਂ ਵਿੱਚ ਅੰਬ ਖਾਣ ਨਾਲ ਦੂਰ ਹੋਣਗੀਆ ਇਹ ਸਿਹਤ ਸਮੱਸਿਆਵਾਂ
ਜੇ ਤੁਸੀਂ ਦਵਾਈ ਲੈਣੀ ਬੰਦ ਕਰ ਦਿੰਦੇ ਹੋ ਤਾਂ ਵਧੇਰੇ ਖਤਰਾ: ਬਹੁਤ ਸਾਰੇ ਲੋਕ ਸੋਚਦੇ ਹਨ ਕਿ ਸ਼ੂਗਰ ਦੀ ਦਵਾਈ ਲੈਣ ਨਾਲ ਉਨ੍ਹਾਂ ਦੀ ਨਜ਼ਰ ਕਮਜ਼ੋਰ ਹੋ ਜਾਵੇਗੀ। ਇਸ ਨਾਲ ਉਹ ਤੁਰੰਤ ਦਵਾਈ ਦੀ ਵਰਤੋਂ ਬੰਦ ਕਰ ਦਿੰਦੇ ਹਨ। ਇਸ ਤਰ੍ਹਾਂ ਕਰਨ ਨਾਲ ਲਾਭ ਨਾਲੋਂ ਨੁਕਸਾਨ ਜ਼ਿਆਦਾ ਹੁੰਦਾ ਹੈ। ਸ਼ੂਗਰ ਲੈਵਲ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।
ਸਾਲ ਵਿੱਚ ਇੱਕ ਵਾਰ ਇਹ ਟੈਸਟ ਜ਼ਰੂਰ ਕਰਵਾਓ: ਡਾਇਬਟੀਜ਼ ਭਾਵੇਂ ਕੋਈ ਵੀ ਹੋਵੇ, ਉਮਰ ਦੇ ਨਾਲ ਹਰ ਕਿਸੇ ਦੀ ਨਜ਼ਰ ਥੋੜ੍ਹੀ ਘੱਟ ਹੋ ਜਾਂਦੀ ਹੈ। ਅਜਿਹੇ ਸਮੇਂ ਵਿੱਚ ਅੱਖਾਂ ਦੇ ਡਾਕਟਰ ਨਾਲ ਸਲਾਹ ਕਰਨ ਅਤੇ ਇਲਾਜ ਕਰਵਾਉਣ ਨਾਲ ਅੱਖਾਂ ਦੀ ਰੌਸ਼ਨੀ ਵਿੱਚ ਸੁਧਾਰ ਹੋ ਸਕਦਾ ਹੈ। ਡਾਕਟਰ ਸਲਾਹ ਦਿੰਦੇ ਹਨ ਕਿ ਸ਼ੂਗਰ ਤੋਂ ਪੀੜਤ ਲੋਕਾਂ ਲਈ ਸਾਲ ਵਿੱਚ ਇੱਕ ਵਾਰ ਅੱਖਾਂ ਦੀ ਜਾਂਚ ਕਰਵਾਉਣਾ ਬਿਹਤਰ ਹੁੰਦਾ ਹੈ। ਦਵਾਈਆਂ ਦੀ ਵਰਤੋਂ ਕਰਦੇ ਸਮੇਂ ਅਤੇ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਵਿਚ ਰੱਖਦੇ ਹੋਏ ਅੱਖਾਂ ਦੀ ਰੋਸ਼ਨੀ ਨੂੰ ਨੁਕਸਾਨ ਤੋਂ ਬਚਾਉਣ ਦਾ ਧਿਆਨ ਰੱਖਣਾ ਚਾਹੀਦਾ ਹੈ। ਡਾਕਟਰੀ ਮਾਹਿਰਾਂ ਦਾ ਕਹਿਣਾ ਹੈ ਕਿ ਅੱਖਾਂ ਦੇ ਇਲਾਜ ਦੇ ਨਾਲ-ਨਾਲ ਗੁਰਦੇ ਅਤੇ ਦਿਲ ਦੇ ਟੈਸਟ ਕਰਵਾਉਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਮੈਡੀਕਲ ਮਾਹਿਰ ਸਪੱਸ਼ਟ ਕਰਦੇ ਹਨ ਕਿ ਸ਼ੂਗਰ ਲਈ ਦਵਾਈਆਂ ਦੀ ਵਰਤੋਂ ਨਾਲ ਅੱਖਾਂ ਦੀ ਰੋਸ਼ਨੀ 'ਤੇ ਕੋਈ ਅਸਰ ਨਹੀਂ ਪੈਂਦਾ ਪਰ ਜਦੋਂ ਸ਼ੂਗਰ ਦਾ ਪੱਧਰ ਕੰਟਰੋਲ 'ਚ ਨਹੀਂ ਰਹਿੰਦਾ ਤਾਂ ਇਸ ਦਾ ਅੱਖਾਂ ਦੀ ਰੌਸ਼ਨੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ।