ਹੈਦਰਾਬਾਦ: ਲੌਕੀ ਦਾ ਜੂਸ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸਦਾ ਸਵਾਦ ਵਧੀਆਂ ਹੋਣ ਕਰਕੇ ਲੋਕ ਇਸ ਜੂਸ ਨੂੰ ਪੀਣਾ ਵੀ ਪਸੰਦ ਕਰਦੇ ਹਨ। ਕਈ ਲੋਕ ਇਸ ਜੂਸ ਨੂੰ ਸਿਹਤਮੰਦ ਸਮਝ ਕੇ ਸਵੇਰੇ ਖਾਲੀ ਪੇਟ ਪੀਂਦੇ ਹਨ, ਪਰ ਲੌਕੀ ਦੇ ਜੂਸ ਨਾਲ ਕਈ ਨੁਕਸਾਨ ਵੀ ਹੋ ਸਕਦੇ ਹਨ। ਲੌਕੀ 'ਚ ਵਿਟਾਮਿਨ, ਮਿਨਰਲਸ ਅਤੇ ਐਂਟੀਆਕਸੀਡੈਂਟ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਨ੍ਹਾਂ ਤੱਤਾਂ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਲੌਕੀ ਦਾ ਜੂਸ ਰੋਜ਼ਾਨਾ ਪੀਣ ਨਾਲ ਕਈ ਨੁਕਸਾਨ ਵੀ ਹੋ ਸਕਦੇ ਹਨ।
ਲੌਕੀ ਦਾ ਜੂਸ ਪੀਣ ਦੇ ਨੁਕਸਾਨ:
ਲੌਕੀ ਦੇ ਜੂਸ ਨਾਲ ਬਲੱਡ ਪ੍ਰੈਸ਼ਰ ਘਟ ਜਾਂਦਾ: ਲੌਕੀ ਦਾ ਜੂਸ ਪੀਣ ਨਾਲ ਬਲੱਡ ਪ੍ਰੈਸ਼ਰ ਘਟ ਹੋ ਜਾਂਦਾ ਹੈ। ਇਸ ਜੂਸ 'ਚ ਪੋਟਾਸ਼ੀਅਮ ਘਟ ਹੁੰਦਾ ਹੈ। ਪੋਟਾਸ਼ੀਅਮ ਦੀ ਕਮੀ ਕਾਰਨ ਬਲੱਡ ਪ੍ਰੈਸ਼ਰ ਘਟ ਸਕਦਾ ਹੈ। ਜਿਸ ਕਰਕੇ ਚੱਕਰ ਅਤੇ ਬੇਹੋਸ਼ੀ ਵਰਗਾ ਮਹਿਸੂਸ ਹੋ ਸਕਦਾ ਹੈ।
ਲੌਕੀ ਦੇ ਜੂਸ ਨਾਲ ਖੂਨ ਪਤਲਾ ਹੁੰਦਾ: ਲੌਕੀ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਇਸ ਜੂਸ ਨੂੰ ਪੀਣ ਨਾਲ ਖੂਨ ਪਤਲਾ ਹੋ ਜਾਂਦਾ ਹੈ। ਖੂਨ ਪਤਲਾ ਹੋਣਾ ਖਤਰਨਾਕ ਹੋ ਸਕਦਾ ਹੈ। ਇਸ ਤੋਂ ਇਲਾਵਾ ਲੌਕੀ ਦਾ ਜੂਸ ਪੀਣ ਨਾਲ ਖੂਨ ਦਾ ਵਹਾਅ ਵੀ ਘਟ ਹੋ ਸਕਦਾ ਹੈ।
ਲੌਕੀ ਦੇ ਜੂਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋਣ ਦਾ ਖਤਰਾ: ਕੁਝ ਲੋਕਾਂ ਨੂੰ ਪਾਚਨ ਨਾਲ ਜੁੜੀਆਂ ਸਮੱਸਿਆ ਦਾ ਖਤਰਾ ਰਹਿੰਦਾ ਹੈ। ਲੌਕੀ ਦਾ ਜੂਸ ਚੰਗੀ ਤਰ੍ਹਾਂ ਪਚ ਨਹੀਂ ਪਾਉਦਾ, ਜਿਸ ਕਰਕੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਹੋ ਜਾਂਦਾ ਹੈ। ਇਸ ਲਈ ਅਜਿਹੇ ਲੋਕਾਂ ਨੂੰ ਲੌਕੀ ਦੇ ਜੂਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਕਿ ਜੇਕਰ ਤੁਸੀਂ ਲੌਕੀ ਦਾ ਜੂਸ ਪੀਂਦੇ ਹੋ, ਤਾਂ ਇਸ ਨਾਲ ਦਸਤ ਅਤੇ ਉਲਟੀ ਦੀ ਸਮੱਸਿਆਂ ਹੋ ਸਕਦੀ ਹੈ।
- Night Yoga Routine: ਰਾਤ ਦਾ ਭੋਜਨ ਖਾਣ ਤੋਂ ਬਾਅਦ ਜ਼ਰੂਰ ਕਰੋ ਇਹ ਚਾਰ ਆਸਾਨ, ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਮਿਲੇਗਾ ਆਰਾਮ
- Ice Facial: ਜਾਣੋ ਕੀ ਹੈ ਆਈਸ ਫੇਸ਼ੀਅਲ ਅਤੇ ਇਸਨੂੰ ਕਰਦੇ ਸਮੇਂ ਵਰਤੋ ਇਹ ਸਾਵਧਾਨੀਆਂ, ਮਿਲਣਗੇ ਅਣਗਿਣਤ ਫਾਇਦੇ
- Relationship Tips: ਆਪਣੇ ਸਾਥੀ ਦੇ ਘਰਵਾਲਿਆਂ ਨੂੰ ਪਹਿਲੀ ਵਾਰ ਮਿਲਣ ਜਾ ਰਹੇ ਹੋ, ਤਾਂ ਇਨ੍ਹਾਂ 3 ਗੱਲਾਂ ਦਾ ਜ਼ਰੂਰ ਰੱਖੋ ਧਿਆਨ
ਲੌਕੀ ਦਾ ਜੂਸ ਗਰਭਅਵਸਥਾ ਦੌਰਾਨ ਖਤਰਨਾਕ: ਲੌਕੀ ਦਾ ਜੂਸ ਗਰਭ 'ਚ ਪਲ ਰਹੇ ਬੱਚੇ ਲਈ ਖਤਰਨਾਕ ਹੁੰਦਾ ਹੈ। ਇਸ ਨਾਲ ਗਰਭਪਾਤ ਵੀ ਹੋ ਸਕਦਾ ਹੈ। ਇਸ ਕਰਕੇ ਗਰਭਅਵਸਥਾ ਦੌਰਾਨ ਲੌਕੀ ਦਾ ਜੂਸ ਪੀਣ ਤੋਂ ਪਰਹੇਜ਼ ਕਰੋ।
ਲੌਕੀ ਦੇ ਜੂਸ ਨਾਲ ਐਲਰਜ਼ੀ ਹੋਣ ਦਾ ਖਤਰਾ: ਕੁਝ ਲੋਕਾਂ ਨੂੰ ਜ਼ਿਆਦਾ ਮਾਤਰਾ 'ਚ ਲੌਕੀ ਦਾ ਜੂਸ ਪੀਣ ਨਾਲ ਐਲਰਜ਼ੀ ਵੀ ਹੋ ਸਕਦੀ ਹੈ। ਇਸ ਸਮੱਸਿਆਂ ਕਾਰਨ ਚਿਹਰੇ 'ਤੇ ਖੁਜਲੀ ਅਤੇ ਸੋਜ ਹੋ ਸਕਦੀ ਹੈ। ਇਸ ਲਈ ਲੌਕੀ ਦੇ ਜੂਸ ਨੂੰ ਜ਼ਿਆਦਾ ਮਾਤਰਾ 'ਚ ਪੀਣ ਤੋਂ ਬਚੋ।