ਹੈਦਰਾਬਾਦ: ਕਰੇਲੇ ਦੇ ਬੀਜ ਚਮੜੀ ਲਈ ਫਾਇਦੇਮੰਦ ਹੁੰਦੇ ਹਨ। ਇਸ 'ਚ ਮੌਜ਼ੂਦ ਵਿਟਾਮਿਨ, ਐਂਟੀਆਕਸੀਡੈਂਟ ਅਤੇ ਮਿਨਰਲ ਚਮੜੀ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਇਸ ਲਈ ਤੁਸੀਂ ਕਰੇਲੇ ਦੇ ਬੀਜਾ ਦਾ ਫੇਸ ਪੈਕ ਬਣਾ ਕੇ ਇਸਤੇਮਾਲ ਕਰ ਸਕਦੇ ਹੋ। ਕਰੇਲੇ ਦੇ ਬੀਜ ਚਮੜੀ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਤੋਂ ਬਚਾਉਦੇ ਹਨ ਅਤੇ ਚਮੜੀ ਨੂੰ ਚਮਕਦਾਰ ਬਣਾਏ ਰੱਖਣ 'ਚ ਮਦਦ ਕਰਦੇ ਹਨ।
ਕਰੇਲੇ ਦੇ ਬੀਜਾਂ ਨਾਲ ਫੇਸ ਪੈਕ ਬਣਾਉਣ ਦਾ ਤਰੀਕਾ: ਕਰੇਲੇ ਦੇ ਬੀਜਾ ਦਾ ਫੇਸ ਪੈਕ ਬਣਾਉਣ ਲਈ 2 ਚਮਚ ਕਰੇਲੇ ਦੇ ਬੀਜ, 1 ਚਮਚ ਸ਼ਹਿਦ ਅਤੇ ਇੱਕ ਚਮਚ ਦਹੀ ਦੀ ਲੋੜ ਹੁੰਦੀ ਹੈ। ਇਸ ਫੇਸ ਪੈਕ ਨੂੰ ਬਣਾਉਣ ਲਈ ਸਭ ਤੋਂ ਪਹਿਲਾ ਕਰੇਲੇ ਦੇ ਬੀਜਾ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਫਿਰ ਇਨ੍ਹਾਂ ਬੀਜਾਂ ਨੂੰ ਪੀਸ ਲਓ। ਹੁਣ ਇਸ 'ਚ ਸ਼ਹਿਦ ਅਤੇ ਦਹੀ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਫਿਰ ਇਸ ਪੇਸਟ ਨੂੰ ਚਿਹਰੇ 'ਤੇ ਲਗਾਓ ਅਤੇ 15-20 ਮਿੰਟ ਤੱਕ ਲੱਗਾ ਰਹਿਣ ਦਿਓ। ਉਸ ਤੋਂ ਬਾਅਦ ਆਪਣੇ ਚਿਹਰੇ ਨੂੰ ਗਰਮ ਪਾਣੀ ਨਾਲ ਧੋ ਲਓ। ਹਫ਼ਤੇ 'ਚ ਦੋ ਜਾਂ ਤਿੰਨ ਵਾਰ ਅਜਿਹਾ ਕਰੋ। ਇਸ ਨਾਲ ਚਿਹਰੇ 'ਤੇ ਚਮਕ ਅਤੇ ਨਿਖਾਰ ਆਵੇਗਾ। ਇਸ ਫੇਸ ਪੈਕ ਨੂੰ ਤੁਸੀਂ 1 ਹਫ਼ਤੇ ਤੱਕ ਫਰਿੱਜ਼ 'ਚ ਸਟੋਰ ਕਰਕੇ ਵੀ ਰੱਖ ਸਕਦੇ ਹੋ।
ਕਰੇਲੇ ਦੇ ਬੀਜਾਂ ਨਾਲ ਚਿਹਰੇ ਨੂੰ ਹੋਣ ਵਾਲੇ ਫਾਇਦੇ: ਕਰੇਲੇ ਦੇ ਬੀਜਾ ਨਾਲ ਚਿਹਰੇ ਨੂੰ ਹਾਈਡ੍ਰੇਟ ਰੱਖਣ 'ਚ ਮਦਦ ਮਿਲਦੀ ਹੈ। ਕਰੇਲੇ ਦੇ ਬੀਜ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਨਾਲ ਚਮੜੀ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਨਹੀਂ ਹੁੰਦਾ। ਇਸਦੇ ਨਾਲ ਹੀ ਚਮੜੀ ਦੀ ਨਮੀ ਬਣੀ ਰਹਿੰਦੀ ਹੈ। ਕਰੇਲੇ ਦੇ ਬੀਜਾਂ ਨਾਲ ਬਣਿਆ ਫੇਸ ਪੈਕ ਲਗਾਉਣ ਨਾਲ ਚਮੜੀ ਸਿਹਤਮੰਦ, ਸੁੰਦਰ ਅਤੇ ਚਮਕਦਾਰ ਹੁੰਦੀ ਹੈ।