ਹੈਦਰਾਬਾਦ: ਨਿੰਬੂ ਦਾ ਇਸਤੇਮਾਲ ਹਰ ਘਰ 'ਚ ਕੀਤਾ ਜਾਂਦਾ ਹੈ। ਨਿੰਬੂ ਕਈ ਚਿਕਿਤਸਕ ਗੁਣਾ ਨਾਲ ਭਰਪੂਰ ਹੁੰਦਾ ਹੈ। ਭਾਰ ਘਟ ਕਰਨ ਲਈ ਰੋਜ਼ਾਨਾ ਕੋਸੇ ਪਾਣੀ 'ਚ ਨਿੰਬੂ ਦਾ ਰਸ ਅਤੇ ਸ਼ਹਿਦ ਪਾ ਕੇ ਪੀਓ। ਪਾਚਨ ਲਈ ਵੀ ਨਿੰਬੂ ਫਾਇਦੇਮੰਦ ਮੰਨਿਆ ਜਾਂਦਾ ਹੈ। ਨਿੰਬੂ ਨਾਲ ਹੋਰ ਵੀ ਕਈ ਫਾਇਦੇ ਮਿਲਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਨਿੰਬੂ ਦੇ ਨਾਲ-ਨਾਲ ਇਸਦੇ ਪੱਤੇ ਵੀ ਕਾਫ਼ੀ ਫਾਇਦੇਮੰਦ ਹੁੰਦੇ ਹਨ।
ਨਿੰਬੂ ਦੇ ਪੱਤੇ ਖਾਣ ਦੇ ਫਾਇਦੇ:
ਨਿੰਬੂ ਦੇ ਪੱਤੇ ਖਾਣ ਨਾਲ ਖੂਨ ਦੀ ਕਮੀ ਨਹੀਂ ਹੁੰਦੀ: ਨਿੰਬੂ ਦੀ ਤਰ੍ਹਾਂ ਇਸਦੀਆਂ ਪੱਤੀਆਂ 'ਚ ਵੀ ਵਿਟਾਮਿਨ-ਸੀ ਪਾਇਆ ਜਾਂਦਾ ਹੈ ਅਤੇ ਇਸ ਵਿੱਚ ਆਈਰਨ ਵੀ ਪਾਇਆ ਜਾਂਦਾ ਹੈ। ਨਿੰਬੂ ਦੀਆਂ ਪੱਤੀਆਂ ਖਾਣ ਨਾਲ ਸਰੀਰ 'ਚ ਖੂਨ ਦੀ ਕਮੀ ਨਹੀਂ ਹੁੰਦੀ।
ਨਿੰਬੂ ਖਾਣ ਨਾਲ ਮੌਸਮੀ ਇੰਨਫੈਕਸ਼ਨ ਤੋਂ ਬਚਾਅ: ਇਨ੍ਹਾਂ ਪੱਤੀਆਂ ਨੂੰ ਖਾਣ ਨਾਲ ਇਮਿਊਨਿਟੀ ਵਧਦੀ ਹੈ ਅਤੇ ਮੌਸਮੀ ਇੰਨਫੈਕਸ਼ਨ ਤੋਂ ਬਚਾਅ ਹੁੰਦਾ ਹੈ। ਇਸ ਲਈ ਨਿੰਬੂ ਦੇ ਨਾਲ-ਨਾਲ ਇਸਦੇ ਪੱਤੇ ਵੀ ਜ਼ਰੂਰ ਖਾਣੇ ਚਾਹੀਦੇ ਹਨ। ਇਸ ਨਾਲ ਸਰੀਰ ਨੂੰ ਕਈ ਫਾਇਦੇ ਮਿਲਣਗੇ।
ਨਿੰਬੂ ਦੇ ਪੱਤੇ ਖਾਣਾ ਚਮੜੀ ਲਈ ਫਾਇਦੇਮੰਦ: ਨਿੰਬੂ ਦੇ ਪੱਤੇ ਖਾਣ ਨਾਲ ਚਮੜੀ ਨਾਲ ਜੁੜੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸ 'ਚ ਮੌਜ਼ੂਦ ਵਿਟਾਮਿਨ-ਸੀ ਚਮੜੀ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਕਿ ਫਿਣਸੀਆਂ ਅਤੇ ਦਾਗ-ਧੱਬਿਆਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੈ। ਇਸ ਨਾਲ ਚਮੜੀ ਚਮਕਦਾਰ ਹੁੰਦੀ ਹੈ।
ਨਿੰਬੂ ਦੇ ਪੱਤਿਆਂ ਨਾਲ ਤਣਾਅ ਦੀ ਸਮੱਸਿਆਂ ਤੋਂ ਛੁਟਕਾਰਾ: ਨਿੰਬੂ ਦੇ ਪੱਤੇ ਸੁੰਘਣ ਨਾਲ ਤਣਾਅ ਦੀ ਸਮੱਸਿਆਂ ਤੋਂ ਛੁਟਕਾਰਾ ਮਿਲਦਾ ਹੈ। ਇਸਦੀ ਖੁਸ਼ਬੂ ਮਨ ਨੂੰ ਸ਼ਾਂਤ ਕਰਦੀ ਹੈ। ਮਾਈਗ੍ਰੇਨ ਦੇ ਦਰਦ ਨੂੰ ਦੂਰ ਕਰਨ ਲਈ ਵੀ ਨਿੰਬੂ ਦੀਆਂ ਪੱਤੀਆਂ ਫਾਇਦੇਮੰਦ ਹੁੰਦੀਆਂ ਹਨ।
- Coriander Leaves Benefits: ਜੋੜਾ ਦੇ ਦਰਦ ਤੋਂ ਲੈ ਕੇ ਭਾਰ ਘਟਾਉਣ ਤੱਕ, ਇੱਥੇ ਜਾਣੋ ਧਨੀਏ ਦੇ ਪੱਤੇ ਖਾਣ ਦੇ ਫਾਇਦੇ
- Health Benefits Of Early Dinner: ਬਿਹਤਰ ਨੀਂਦ ਲੈਣ ਲਈ ਫਾਇਦੇਮੰਦ ਹੋ ਸਕਦੀ ਹੈ ਰਾਤ ਦੇ ਸਮੇਂ ਦੀ ਇਹ ਆਦਤ, ਹੋਰ ਵੀ ਕਈ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ
- Foods For Kidney Health: ਇਨ੍ਹਾਂ 6 ਚੀਜ਼ਾਂ ਨੂੰ ਬਣਾ ਲਓ ਆਪਣੀ ਖੁਰਾਕ ਦਾ ਹਿੱਸਾ, ਕਿਡਨੀ ਦੀ ਸਮੱਸਿਆਂ ਤੋਂ ਮਿਲੇਗਾ ਛੁਟਕਾਰਾ
ਭਾਰ ਕੰਟਰੋਲ ਕਰਨ 'ਚ ਨਿੰਬੂ ਦੇ ਪੱਤੇ ਮਦਦਗਾਰ: ਭਾਰ ਕੰਟਰੋਲ ਕਰਨ ਲਈ ਵੀ ਨਿੰਬੂ ਦੇ ਪੱਤੇ ਇਸਤੇਮਾਲ ਕੀਤੇ ਜਾਂਦੇ ਹਨ। ਇਸ ਵਿੱਚ ਮੌਜ਼ੂਦ ਫਾਈਬਰ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ।
ਨਿੰਬੂ ਦੇ ਪੱਤੇ ਖਾਣ ਨਾਲ ਨੱਕ 'ਚੋ ਖੂਨ ਆਉਣ ਦੀ ਸਮੱਸਿਆਂ ਤੋਂ ਛੁਟਕਾਰਾ: ਨਿੰਬੂ ਦੇ ਪੱਤਿਆਂ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਇਸ ਨਾਲ ਨੱਕ 'ਚੋ ਖੂਨ ਆਉਣ ਦੀ ਸਮੱਸਿਆਂ ਦੂਰ ਹੋ ਸਕਦੀ ਹੈ। ਦਰਅਸਲ, ਨੱਕ 'ਚੋ ਖੂਨ ਆਉਣ ਦੀ ਸਮੱਸਿਆਂ ਵਿਟਾਮਿਨ-ਸੀ ਦੀ ਕਮੀ ਕਾਰਨ ਹੁੰਦੀ ਹੈ ਅਤੇ ਇਸਦੇ ਇਸਤੇਮਾਲ ਨਾਲ ਪੌਸ਼ਟਿਕ ਤੱਤਾਂ ਦੀ ਕਮੀ ਵੀ ਦੂਰ ਹੋ ਜਾਂਦੀ ਹੈ।