ETV Bharat / sukhibhava

Ice cream Side Effects: ਗਰਮੀਆਂ ਦੇ ਮੌਸਮ 'ਚ ਆਈਸਕ੍ਰੀਮ ਖਾਣ ਤੋਂ ਪਹਿਲਾ ਜਾਣ ਲਓ ਇਸਦੇ ਇਹ ਨੁਕਸਾਨ

ਗਰਮੀ ਦੇ ਮੌਸਮ 'ਚ ਰਾਹਤ ਪਾਉਣ ਲਈ ਹਰ ਕੋਈ ਠੰਡੀ ਆਈਸਕ੍ਰੀਮ ਖਾਂਦਾ ਹੈ। ਆਈਸਕ੍ਰੀਮ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕਿਸੇ ਨੂੰ ਪਸੰਦ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਗਰਮੀਆਂ ਦੇ ਮੌਸਮ 'ਚ ਜ਼ਿਆਦਾ ਆਈਸਕ੍ਰੀਮ ਖਾਣ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।

Ice cream Side Effects
Ice cream Side Effects
author img

By

Published : May 28, 2023, 5:26 PM IST

ਹੈਦਰਾਬਾਦ: ਗਰਮੀਆਂ ਦੇ ਮੌਸਮ 'ਚ ਆਈਸਕ੍ਰੀਮ ਤੁਹਾਨੂੰ ਠੰਡ ਦਾ ਅਹਿਸਾਸ ਕਰਵਾ ਕੇ ਗਰਮੀਂ ਤੋਂ ਰਾਹਤ ਦਿੰਦੀ ਹੈ ਪਰ ਇਸ ਦਾ ਜ਼ਿਆਦਾ ਸੇਵਨ ਕਰਨਾ ਤੁਹਾਡੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਇਕ ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਆਈਸਕ੍ਰੀਮ ਦਾ ਜ਼ਿਆਦਾ ਸੇਵਨ ਮੋਟਾਪਾ, ਸ਼ੂਗਰ, ਦਿਲ ਦੇ ਰੋਗ ਅਤੇ ਪਾਚਨ ਸੰਬੰਧੀ ਕਈ ਬੀਮਾਰੀਆਂ ਦਾ ਕਾਰਨ ਬਣਦਾ ਹੈ। ਅਸਲ 'ਚ ਆਈਸਕ੍ਰੀਮ 'ਚ ਦੁੱਧ, ਚਾਕਲੇਟ ਅਤੇ ਕਈ ਤਰ੍ਹਾਂ ਦੇ ਸੁੱਕੇ ਮੇਵੇ ਹੁੰਦੇ ਹਨ, ਜੋ ਸਰੀਰ ਨੂੰ ਊਰਜਾ ਤਾਂ ਦਿੰਦੇ ਹਨ ਪਰ ਜ਼ਿਆਦਾ ਸੇਵਨ ਕਰਨ ਨਾਲ ਇਹ ਫਾਇਦੇ ਦੇਣ ਦੀ ਬਜਾਏ ਨੁਕਸਾਨਦੇਹ ਬਣ ਜਾਂਦੇ ਹਨ। ਇਸ ਲਈ ਜੇਕਰ ਤੁਸੀਂ ਦਿਨ 'ਚ 3-4 ਆਈਸਕ੍ਰੀਮ ਖਾਂਦੇ ਹੋ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਸ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।

ਜ਼ਿਆਦਾ ਆਈਸਕ੍ਰੀਮ ਖਾਣ ਦੇ ਨੁਕਸਾਨ:

ਮੋਟਾਪਾ ਵੱਧ ਸਕਦਾ: ਜੇਕਰ ਤੁਸੀਂ ਰੋਜ਼ ਆਈਸਕ੍ਰੀਮ ਖਾ ਰਹੇ ਹੋ ਤਾਂ ਇਸ ਨਾਲ ਤੁਹਾਡਾ ਮੋਟਾਪਾ ਵੱਧ ਸਕਦਾ ਹੈ। ਇਸ ਵਿੱਚ ਸ਼ੂਗਰ ਅਤੇ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਸਰੀਰ ਦੀ ਚਰਬੀ ਨੂੰ ਵਧਾ ਸਕਦੀ ਹੈ ਅਤੇ ਇਸ ਨਾਲ ਭਾਰ ਵੱਧ ਸਕਦਾ ਹੈ।

ਡਾਇਬਟੀਜ਼ ਹੋ ਸਕਦੀਆਂ: ਜ਼ਿਆਦਾ ਆਈਸਕ੍ਰੀਮ ਖਾਣ ਨਾਲ ਡਾਇਬਟੀਜ਼ ਹੋ ਸਕਦੀ ਹੈ। ਦਰਅਸਲ ਆਈਸਕ੍ਰੀਮ 'ਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਤੁਹਾਡੇ ਬਲੱਡ ਸ਼ੂਗਰ ਲੈਵਲ ਨੂੰ ਵਧਾ ਸਕਦੀ ਹੈ। ਡਾਇਬਟੀਜ਼ ਦੇ ਮਰੀਜ਼ਾਂ ਨੂੰ ਆਈਸਕ੍ਰੀਮ ਦਾ ਸੇਵਨ ਸੀਮਤ ਮਾਤਰਾ 'ਚ ਹੀ ਕਰਨਾ ਚਾਹੀਦਾ ਹੈ।

ਆਈਸਕ੍ਰੀਮ ਥਕਾਵਟ ਦਾ ਕਾਰਨ ਬਣ ਸਕਦੀ: ਆਈਸਕ੍ਰੀਮ 'ਚ ਜ਼ਿਆਦਾ ਚਰਬੀ ਹੁੰਦੀ ਹੈ ਜਿਸ ਨੂੰ ਪਚਣ 'ਚ ਜ਼ਿਆਦਾ ਸਮਾਂ ਲੱਗਦਾ ਹੈ, ਜਿਸ ਕਾਰਨ ਤੁਸੀਂ ਸੁਸਤ ਅਤੇ ਥਕਾਵਟ ਮਹਿਸੂਸ ਕਰ ਸਕਦੇ ਹੋ। ਇਸ ਤੋਂ ਇਲਾਵਾ ਬਲੋਟਿੰਗ ਅਤੇ ਬਦਹਜ਼ਮੀ ਦੀ ਸਮੱਸਿਆ ਵੀ ਹੁੰਦੀ ਹੈ।

ਆਈਸਕ੍ਰੀਮ ਖਾਣ ਨਾਲ ਯਾਦਦਾਸ਼ਤ ਕੰਮਜ਼ੋਰ ਹੋ ਜਾਂਦੀ: ਆਈਸਕ੍ਰੀਮ 'ਚ ਸੈਚੂਰੇਟਿਡ ਫੈਟ ਅਤੇ ਸ਼ੂਗਰ ਹੁੰਦੀ ਹੈ ਜੋ ਯਾਦ ਸ਼ਕਤੀ ਨੂੰ ਘੱਟ ਕਰ ਸਕਦੀ ਹੈ। ਇਹ ਭੁੱਲਣ ਜਾਂ ਯਾਦਦਾਸ਼ਤ ਦੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ।

  1. World Hunger Day 2023: ਦੁਨੀਆ ਭਰ ਵਿੱਚ ਭੋਜਣ ਦੀ ਘਾਟ ਕਾਰਨ ਅੱਜ ਵੀ ਲੋਕ ਕਰ ਰਹੇ ਭੁੱਖਮਰੀ ਦਾ ਸਾਹਮਣਾ
  2. Benefits Of Beetroot Icecube: ਗਰਮੀਆਂ ਵਿੱਚ ਵੀ ਆਪਣੀ ਚਮੜੀ ਨੂੰ ਸੁੰਦਰ ਬਣਾਈ ਰੱਖਣ ਲਈ ਇੱਥੇ ਸਿੱਖੋ ਆਸਾਨ ਤਰੀਕਾ, ਮਿਲਣਗੇ ਕਈ ਫ਼ਾਇਦੇ
  3. Mobile Addiction Reduce Tips: ਸਾਵਧਾਨ! ਕਿਤੇ ਤੁਹਾਡੇ ਬੱਚੇ ਵੀ ਫ਼ੋਨ ਦੇ ਆਦੀ ਤਾਂ ਨਹੀ, ਇਸ ਆਦਤ ਨੂੰ ਘਟਾਉਣ ਲਈ ਮਾਪੇ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖਣ ਧਿਆਨ

ਦਿਲ ਦੀ ਬੀਮਾਰੀ ਦਾ ਖ਼ਤਰਾ ਵੱਧ ਸਕਦਾ: ਆਈਸਕ੍ਰੀਮ 'ਚ ਸੈਚੁਰੇਟਿਡ ਫੈਟ ਹੁੰਦੀ ਹੈ, ਜੋ ਟ੍ਰਾਈਗਲਿਸਰਾਈਡ ਅਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਵਧਾਉਂਦੀ ਹੈ, ਇਸ ਲਈ ਜੇਕਰ ਤੁਸੀਂ ਦਿਨ 'ਚ ਤਿੰਨ ਤੋਂ ਚਾਰ ਆਈਸਕ੍ਰੀਮ ਖਾਂਦੇ ਹੋ ਤਾਂ ਦਿਲ ਦੀ ਬੀਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ।

ਇਮਿਊਨਿਟੀ ਕੰਮਜ਼ੋਰ: ਆਈਸਕ੍ਰੀਮ ਖਾਣ ਨਾਲ ਤੁਹਾਡੀ ਇਮਿਊਨਿਟੀ ਵੀ ਕਮਜ਼ੋਰ ਹੋ ਸਕਦੀ ਹੈ। ਆਈਸਕ੍ਰੀਮ ਖਾਣ ਤੋਂ ਬਾਅਦ ਗਲਾ ਖਰਾਸ਼ ਅਤੇ ਖਾਂਸੀ ਜ਼ੁਕਾਮ ਦੀ ਸਮੱਸਿਆ ਹੋ ਜਾਂਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.