ਹੈਦਰਾਬਾਦ: ਲੋਕ ਆਪਣੇ ਦਿਨ ਦੀ ਸ਼ੁਰੂਆਤ ਅਲੱਗ-ਅਲੱਗ ਤਰੀਕੇ ਨਾਲ ਕਰਦੇ ਹਨ। ਕੁਝ ਲੋਕ ਰਾਤ ਨੂੰ ਸੌਣ ਤੋਂ ਪਹਿਲਾ ਕਿਤਾਬ ਪੜਨਾ ਪਸੰਦ ਕਰਦੇ ਹਨ, ਤਾਂ ਕੁਝ ਲੋਕ ਗੀਤ ਸੁਨਣਾ ਪਸੰਦ ਕਰਦੇ ਹਨ। ਅਕਸਰ ਲੋਕ ਕਹਿੰਦੇ ਹਨ ਕਿ ਸੌਣ ਤੋਂ ਪਹਿਲਾ ਨਹਾਉਣਾ ਚਾਹੀਦਾ ਹੈ। ਇਸ ਨਾਲ ਨੀਂਦ ਵਧੀਆਂ ਆਉਦੀ ਹੈ। ਮਾਹਰਾਂ ਦੀ ਮੰਨੀਏ ਤਾਂ ਸੌਣ ਤੋਂ ਪਹਿਲਾ ਨਹਾਉਣਾ ਸਰੀਰ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਅਤੇ ਇਸ ਨਾਲ ਚੰਗੀ ਨੀਂਦ ਆਉਦੀ ਹੈ।
ਸੌਣ ਤੋਂ ਪਹਿਲਾ ਨਹਾਉਣ ਦੇ ਫਾਇਦੇ:
- ਪੂਰੇ ਦਿਨ ਦੀ ਥਕਾਵਟ ਘਟ ਹੋ ਜਾਂਦੀ ਹੈ।
- ਸਰੀਰ 'ਚ ਖੂਨ ਦਾ ਵਹਾਅ ਵਧਦਾ ਹੈ।
- ਚਮੜੀ 'ਤੇ ਫਿਣਸੀਆਂ ਅਤੇ ਐਲਰਜੀ ਘਟ ਹੋ ਜਾਂਦੀ ਹੈ ਕਿਉਕਿ ਨਹਾਉਣ ਨਾਲ ਗੰਦਗੀ, ਪਸੀਨਾ ਅਤੇ ਤੇਲ ਆਦਿ ਨਿਕਲ ਜਾਂਦੇ ਹਨ। ਜੇਕਰ ਕੋਈ ਵਿਅਕਤੀ ਰਾਤ ਨੂੰ ਸੌਣ ਤੋਂ ਪਹਿਲਾ ਨਹੀਂ ਨਹਾਉਦਾ, ਤਾਂ ਇਹ ਪੋਰਸ ਨਾਲ ਮਿਲ ਸਕਦੇ ਹਨ ਅਤੇ ਚਮੜੀ 'ਚ ਜਲਨ ਪੈਦਾ ਕਰਦੇ ਹਨ। ਜਿਸ ਕਾਰਨ ਫਿਣਸੀਆਂ ਹੋਣ ਲੱਗਦੀਆਂ ਹਨ।
- ਸਰੀਰ ਅਤੇ ਪੂਰੇ ਦਿਮਾਗ ਨੂੰ ਇਸ ਨਾਲ ਆਰਾਮ ਮਿਲਦਾ ਹੈ।
ਸਰਦੀਆਂ 'ਚ ਵੀ ਰਾਤ ਨੂੰ ਨਹਾਉਣਾ ਫਾਇਦੇਮੰਦ: ਮਾਹਰ ਕਹਿੰਦੇ ਹਨ ਕਿ ਸਰਦੀਆਂ 'ਚ ਵੀ ਰੋਜ਼ ਰਾਤ ਨੂੰ ਨਹਾਉਣਾ ਫਾਇਦੇਮੰਦ ਹੈ। ਸਰਦੀਆਂ 'ਚ ਨਹਾਉਣ ਲਈ ਪਾਣੀ ਨਾਂ ਤਾਂ ਜ਼ਿਆਦਾ ਗਰਮ ਅਤੇ ਨਾਂ ਹੀ ਜ਼ਿਆਦਾ ਠੰਢਾ ਹੋਣਾ ਚਾਹੀਦਾ ਹੈ। ਸਰਦੀਆਂ 'ਚ ਕੋਸੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਨਹਾਉਣ ਤੋਂ ਬਾਅਦ ਸਿਰ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ, ਜਿਸ ਨਾਲ ਚੰਗੀ ਨੀਂਦ ਆਵੇ। ਕਿਉਕਿ ਜੇਕਰ ਸਿਰ ਗਿੱਲਾ ਰਹੇਗਾ, ਤਾਂ ਤੁਹਾਨੂੰ ਸਿਰਦਰਦ ਅਤੇ ਬੈਚੇਨੀ ਹੋ ਸਕਦੀ ਹੈ। ਇਸ ਲਈ ਨਹਾਉਣ ਤੋਂ ਬਾਅਦ ਸਿਰ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਫਿਰ ਸੌਵੋ।
ਗਰਮ ਅਤੇ ਠੰਢੇ ਪਾਣੀ ਨਾਲ ਨਹਾਉਣ ਦੇ ਫਾਇਦੇ: ਸਰਦੀਆਂ 'ਚ ਗਰਮ ਪਾਣੀ ਨਾਲ ਨਹਾਉਣ ਨਾਲ ਸਰੀਰ ਦੀ ਥਕਾਵਟ ਦੂਰ ਹੁੰਦੀ ਹੈ। ਇਸਦੇ ਨਾਲ ਹੀ ਮਾਸਪੇਸ਼ੀਆਂ 'ਚ ਹੋ ਰਹੇ ਦਰਦ ਤੋਂ ਵੀ ਛੁਟਕਾਰਾ ਮਿਲੇਗਾ। ਅਕਸਰ ਠੰਢ ਦੇ ਮੌਸਮ 'ਚ ਲੋਕਾਂ ਨੂੰ ਹੱਡੀਆਂ 'ਚ ਦਰਦ ਦੀ ਸ਼ਿਕਾਇਤ ਹੁੰਦੀ ਹੈ। ਇਸ ਲਈ ਗਰਮ ਪਾਣੀ ਨਾਲ ਨਹਾਉਣ ਨਾਲ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ ਅਤੇ ਚੰਗੀ ਨੀਂਦ ਆਉਦੀ ਹੈ। ਗਰਮੀਆਂ ਦੇ ਮੌਸਮ 'ਚ ਠੰਢੇ ਪਾਣੀ ਨਾਲ ਨਹਾਉਣ ਨਾਲ ਲੋਕਾਂ ਦੇ ਦਿਮਾਗ ਅਤੇ ਸਰੀਰ ਨੂੰ ਆਰਾਮ ਮਿਲਦਾ ਹੈ।
- Dry Fruits For Weight Loss: ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਇਨ੍ਹਾਂ 5 ਡਰਾਈ ਫਰੂਟਸ ਨੂੰ ਅੱਜ ਤੋਂ ਹੀ ਬਣਾ ਲਓ ਆਪਣੀ ਖੁਰਾਕ ਦਾ ਹਿੱਸਾ
- Tomato Side Effects: ਇਨ੍ਹਾਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ ਟਮਾਟਰ, ਨਹੀਂ ਤਾਂ ਸਮੱਸਿਆਵਾਂ ਵਧਣ ਦਾ ਹੋ ਸਕਦੈ ਖ਼ਤਰਾ
- Lemon For Weight Loss: ਭਾਰ ਨੂੰ ਕੰਟਰੋਲ ਕਰਨ ਲਈ ਨਿੰਬੂ ਪਾਣੀ 'ਚ ਇਹ ਚੀਜ਼ਾਂ ਮਿਲਾ ਕੇ ਪੀਣ ਦੀ ਗਲਤੀ ਨਾ ਕਰੋ, ਸਿਹਤ ਲਈ ਹੋ ਸਕਦੈ ਖਤਰਨਾਕ
ਸੌਣ ਤੋਂ ਪਹਿਲਾ ਨਹਾਉਣ ਦਾ ਸਹੀ ਸਮਾਂ: ਦੱਸ ਦਈਏ ਕਿ ਸੌਣ ਤੋਂ ਪਹਿਲਾ ਨਹਾਉਣ ਦਾ ਕੋਈ ਸਮਾਂ ਨਹੀਂ ਹੁੰਦਾ। ਪਰ ਮਾਹਰ ਦੱਸਦੇ ਹਨ ਕਿ ਸੌਣ ਤੋਂ 1 ਤੋਂ 2 ਘੰਟੇ ਪਹਿਲਾ ਨਹਾਉਣਾ ਸਰੀਰ ਲਈ ਵਧੀਆਂ ਹੁੰਦਾ ਹੈ। ਹਾਲਾਂਕਿ ਹਰ ਕਿਸੇ ਨੂੰ ਸੌਣ ਤੋਂ ਪਹਿਲਾ ਨਹਾਉਣ ਦੀ ਸਲਾਹ ਨਹੀਂ ਦਿੱਤੀ ਜਾਂਦੀ।
ਇਹ ਲੋਕ ਸੌਣ ਤੋਂ ਪਹਿਲਾ ਨਹਾਉਣ ਤੋਂ ਕਰਨ ਪਰਹੇਜ਼: ਬਜ਼ੁਰਗਾਂ ਨੂੰ ਸੌਣ ਤੋਂ ਪਹਿਲਾ ਨਹੀਂ ਨਹਾਉਣਾ ਚਾਹੀਦਾ। ਅਜਿਹੇ ਲੋਕ 2-3 ਦਿਨਾਂ 'ਚ ਰਾਤ ਨੂੰ ਇੱਕ ਵਾਰ ਨਹਾ ਸਕਦੇ ਹਨ। ਬਜ਼ੁਰਗ ਲੋਕ ਜ਼ਿਆਦਾ ਠੰਢੇ ਪਾਣੀ ਜਾਂ ਜ਼ਿਆਦਾ ਗਰਮ ਪਾਣੀ ਨਾਲ ਨਾ ਨਹਾਉਣ, ਕਿਉਕਿ ਇਸ ਨਾਲ ਸਰੀਰ 'ਤੇ ਗਲਤ ਅਸਰ ਪੈ ਸਕਦਾ ਹੈ।