ਹੈਦਰਾਬਾਦ: ਗਲਤ ਜੀਵਨਸ਼ੈਲੀ ਕਾਰਨ ਕਮਰ ਦਰਦ ਦੀ ਸਮੱਸਿਆਂ ਆਮ ਹੋ ਗਈ ਹੈ। ਅਕਸਰ ਲੋਕਾਂ ਨੂੰ ਪਿੱਠ ਦੇ ਹੇਠਲੇ ਹਿੱਸੇ ਵਿੱਚ ਦਰਦ ਦੀ ਜ਼ਿਆਦਾ ਸ਼ਿਕਾਇਤ ਹੁੰਦੀ ਹੈ। ਜ਼ਿਆਦਾ ਝੁਕ ਕੇ ਕੰਮ ਕਰਨ ਨਾਲ ਵੀ ਕਮਰ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ। ਔਰਤਾਂ ਵਿੱਚ ਕਮਰ ਦਰਦ ਦੀ ਸਮੱਸਿਆਂ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਕਈ ਵਾਰ ਆਫ਼ਿਸ ਵਿੱਚ ਲਗਾਤਾਰ ਬੈਠ ਕੇ ਕੰਮ ਕਰਨ ਨਾਲ ਵੀ ਕਮਰ ਦਰਦ ਦੀ ਸਮੱਸਿਆਂ ਸ਼ੁਰੂ ਹੋ ਜਾਂਦੀ ਹੈ। ਕਮਰ ਦਰਦ ਤੋਂ ਰਾਹਤ ਪਾਉਣ ਲਈ ਮਸਾਜ ਕੀਤੀ ਜਾ ਸਕਦੀ ਹੈ। ਰੋਜ਼ਾਨਾ ਮਸਾਜ ਕਰਨ ਨਾਲ ਕਮਰ ਦਰਦ ਦੀ ਸਮੱਸਿਆਂ ਤੋਂ ਰਾਹਤ ਮਿਲ ਸਕਦੀ ਹੈ।
ਕਮਰ ਦਰਦ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਇਨ੍ਹਾਂ ਤੇਲਾਂ ਨਾਲ ਕਰੋ ਮਾਲਿਸ਼:
ਸਰ੍ਹੋ ਦਾ ਤੇਲ: ਸਰ੍ਹੋ ਦੇ ਤੇਲ ਨਾਲ ਕਮਰ ਦਰਦ ਦੀ ਸਮੱਸਿਆਂ ਤੋਂ ਰਾਹਤ ਮਿਲ ਸਕਦੀ ਹੈ। ਨਹਾਉਣ ਤੋਂ ਪਹਿਲਾ ਸਰ੍ਹੋ ਦੇ ਤੇਲ ਨੂੰ ਗਰਮ ਕਰ ਲਓ ਅਤੇ ਫਿਰ ਹੱਥਾਂ ਨਾਲ ਕਮਰ 'ਤੇ ਹੌਲੀ-ਹੌਲੀ 5-10 ਮਿੰਟ ਮਸਾਜ ਕਰੋ। ਫਿਰ ਕੋਸੇ ਪਾਣੀ ਨਾਲ ਨਹਾ ਲਓ।
ਸਰ੍ਹੋ ਦੇ ਤੇਲ 'ਚ ਅਜਵਾਇਨ ਪਾਓ: ਕਮਰ ਦਰਦ ਤੋਂ ਛੁਟਕਾਰਾ ਪਾਉਣ ਲਈ ਸਰ੍ਹੋ ਦੇ ਤੇਲ 'ਚ ਅਜਵਾਇਨ ਪਾਓ ਅਤੇ ਇਸਨੂੰ ਗਰਮ ਕਰੋ। ਜਦੋ ਤੇਲ ਗਰਮ ਹੋ ਜਾਵੇ, ਤਾਂ ਕਮਰ 'ਤੇ ਲਗਾ ਕੇ ਮਾਲਿਸ਼ ਕਰੋ। 1 ਹਫ਼ਤੇ ਤੱਕ ਇਸ ਤੇਲ ਦੀ ਵਰਤੋ ਕਰੋ। ਇਸ ਨਾਲ ਤੁਹਾਡੀ ਕਮਰ ਨੂੰ ਆਰਾਮ ਮਿਲੇਗਾ।
ਜੈਤੂਨ ਦਾ ਤੇਲ: ਕਮਰ ਦਰਦ ਤੋਂ ਰਾਹਤ ਪਾਉਣ ਲਈ ਜੈਤੂਨ ਦਾ ਤੇਲ ਵੀ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਜੈਤੂਨ ਦੇ ਤੇਲ ਨੂੰ ਗਰਮ ਕਰਕੇ ਕਮਰ 'ਤੇ ਹੌਲੀ-ਹੌਲੀ 10-15 ਮਿੰਟ ਤੱਕ ਮਸਾਜ ਕਰੋ। ਇਸ ਨਾਲ ਕਮਰ ਦਰਦ ਤੋਂ ਛੁਟਕਾਰਾ ਮਿਲ ਜਾਵੇਗਾ।
ਸਰ੍ਹੋ ਦੇ ਤੇਲ 'ਚ ਲਸਣ ਪਾਓ: ਸਰ੍ਹੋ ਦੇ ਤੇਲ 'ਚ ਲਸਣ ਪਾਕੇ ਮਸਾਜ ਕਰਨ ਨਾਲ ਵੀ ਫਾਇਦਾ ਹੋ ਸਕਦਾ ਹੈ। ਇਸ ਲਈ 2 ਚਮਚ ਸਰ੍ਹੋ ਦਾ ਤੇਲ ਅਤੇ 2 ਲਸਣ ਦੀ ਕਲੀਆਂ ਲਓ। ਹੁਣ ਇਸਨੂੰ ਗਰਮ ਕਰ ਲਓ ਅਤੇ ਗਰਮ ਹੋਣ ਤੋਂ ਬਾਅਦ 10-15 ਮਿੰਟ ਤੱਕ ਕਮਰ 'ਤੇ ਮਸਾਜ ਕਰੋ ਅਤੇ ਫਿਰ ਨਹਾ ਲਓ।
ਨਾਰੀਅਲ ਦੇ ਤੇਲ 'ਚ ਲਸਣ: ਨਾਰੀਅਲ ਦੇ ਤੇਲ 'ਚ ਲਸਣ ਪਾਕੇ ਮਾਲਿਸ਼ ਕਰਨ ਨਾਲ ਕਮਰ ਦਰਦ ਤੋਂ ਰਾਹਤ ਮਿਲਦੀ ਹੈ। ਨਾਰੀਅਲ ਤੇਲ 'ਚ ਲਸਣ ਦੀਆਂ 4-5 ਕਲੀਆਂ ਪਾਓ ਅਤੇ ਇਸਨੂੰ ਗਰਮ ਕਰ ਲਓ। ਫਿਰ ਇਸ ਨਾਲ ਕਮਰ ਦੀ ਮਾਲਿਸ਼ ਕਰੋ। ਇਸ ਨਾਲ ਕਮਰ ਦਰਦ ਦੂਰ ਹੋ ਜਾਵੇਗਾ।
- Home Remedies For Nose Congestion: ਮੀਂਹ ਦੇ ਮੌਸਮ 'ਚ ਵਾਰ-ਵਾਰ ਨੱਕ ਬੰਦ ਹੋ ਜਾਂਦੀ ਹੈ, ਤਾਂ ਅਪਣਾਓ ਇਹ ਘਰੇਲੂ ਨੁਸਖੇ, ਮਿਲੇਗੀ ਰਾਹਤ
- Parenting Mistakes: ਮਾਪੇ ਹੋ ਜਾਣ ਸਾਵਧਾਨ, ਤੁਹਾਡੀਆਂ ਇਹ 4 ਗਲਤੀਆਂ ਤੁਹਾਡੇ ਬੱਚੇ ਨੂੰ ਬਣਾ ਸਕਦੀਆਂ ਨੇ ਜ਼ਿੱਦੀ
- Amla Benefits: ਸਵੇਰੇ ਖਾਲੀ ਪੇਟ ਆਂਵਲਾ ਖਾਣਾ ਹੋ ਸਕਦੈ ਫਾਇਦੇਮੰਦ, ਚਿਹਰੇ ਦੇ ਨਾਲ-ਨਾਲ ਸ਼ੂਗਰ ਦੀ ਸਮੱਸਿਆਂ ਤੋਂ ਵੀ ਮਿਲੇਗਾ ਛੁਟਕਾਰਾ
ਬਾਦਾਮ ਦਾ ਤੇਲ: ਕਮਰ ਦਰਦ ਤੋਂ ਰਾਹਤ ਪਾਉਣ ਲਈ ਬਾਦਾਮ ਦਾ ਤੇਲ ਵੀ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਬਾਦਾਮ ਦੇ ਤੇਲ ਨੂੰ ਗਰਮ ਕਰਕੇ ਕਮਰ 'ਤੇ ਲਗਾਉਣ ਨਾਲ ਤੁਹਾਨੂੰ ਆਰਾਮ ਮਿਲੇਗਾ।