ਹੈਦਰਾਬਾਦ: ਦਮਾ ਇੱਕ ਅਜਿਹੀ ਬਿਮਾਰੀ ਹੈ, ਜਿਸ 'ਚ ਮਰੀਜ਼ ਨੂੰ ਸਾਹ ਲੈਣ 'ਚ ਮੁਸ਼ਕਿਲ ਹੁੰਦੀ ਹੈ। ਇਸ ਬਿਮਾਰੀ 'ਚ ਦਿਲ ਅਤੇ ਫੇਫੜੇ ਬੂਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ। ਸਰਦੀਆਂ ਦੇ ਮੌਸਮ 'ਚ ਇਹ ਬਿਮਾਰੀ ਹੋਰ ਵੀ ਵਧ ਸਕਦੀ ਹੈ। ਇਸ ਲਈ ਦਮੇ ਦੀਆਂ ਦਵਾਈਆਂ ਹਮੇਸ਼ਾ ਆਪਣੇ ਨਾਲ ਰੱਖਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਦਮੇ ਦੇ ਮਰੀਜ਼ਾਂ ਲਈ ਕੁਝ ਭੋਜਨ ਖਾਣਾ ਵੀ ਫਾਇਦੇਮੰਦ ਹੋ ਸਕਦਾ ਹੈ।
ਦਮੇ ਤੋਂ ਪੀੜਿਤ ਮਰੀਜ਼ ਇਨ੍ਹਾਂ ਭੋਜਨਾਂ ਨੂੰ ਬਣਾਉਣ ਆਪਣੀ ਖੁਰਾਕ ਦਾ ਹਿੱਸਾ:
ਪਾਲਕ: ਦਮੇ ਦੇ ਮਰੀਜ਼ਾਂ ਲਈ ਪਾਲਕ ਕਾਫ਼ੀ ਫਾਇਦੇਮੰਦ ਹੁੰਦੀ ਹੈ। ਦਮੇ ਦੇ ਮਰੀਜ਼ਾਂ 'ਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਦੀ ਕਮੀ ਹੁੰਦੀ ਹੈ। ਜਿਸ ਕਰਕੇ ਦਮੇ ਦੇ ਦੌਰੇ ਪੈਣ ਦਾ ਖਤਰਾ ਰਹਿੰਦਾ ਹੈ। ਅਜਿਹੇ 'ਚ ਤੁਸੀਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਪਾਲਕ ਖਾ ਸਕਦੇ ਹੋ। ਇਸ ਨਾਲ ਦਮੇ ਦੀ ਸਮੱਸਿਆਂ ਤੋਂ ਰਾਹਤ ਮਿਲ ਸਕਦੀ ਹੈ।
ਸੰਤਰਾ: ਸੰਤਰਾ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਇਮਿਊਨਟੀ ਮਜ਼ਬੂਤ ਕਰਨ 'ਚ ਮਦਦ ਮਿਲਦੀ ਹੈ ਅਤੇ ਦਮੇ ਦੀ ਸਮੱਸਿਆਂ ਤੋਂ ਵੀ ਰਾਹਤ ਮਿਲਦੀ ਹੈ। ਇੱਕ ਖੋਜ ਅਨੁਸਾਰ, ਵਿਟਾਮਿਨ-ਸੀ ਦਾ ਜ਼ਿਆਦਾ ਸੇਵਨ ਕਰਨ ਵਾਲੇ ਵਿਅਕਤੀਆਂ ਨੂੰ ਦਮੇ ਦੀ ਸਮੱਸਿਆਂ ਹੋਣ ਦਾ ਘਟ ਖਤਰਾ ਰਹਿੰਦਾ ਹੈ।
ਕੇਲਾ: ਦਮੇ ਦੇ ਮਰੀਜ਼ਾਂ ਲਈ ਕੇਲਾ ਖਾਣਾ ਵੀ ਫਾਇਦੇਮੰਦ ਹੁੰਦਾ ਹੈ। ਇਸ 'ਚ ਪੋਟਾਸ਼ੀਅਮ ਪਾਇਆ ਜਾਂਦਾ ਹੈ। ਇਸ ਨਾਲ ਦਮੇ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਕੇਲਾ ਖਾਣ ਨਾਲ ਬੀਪੀ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ।
ਆਵਾਕੈਡੋ: ਆਵਾਕੈਡੋ ਐਂਟੀਆਕਸੀਡੈਂਟ ਦਾ ਚੰਗਾ ਸਰੋਤ ਹੁੰਦਾ ਹੈ। ਇਸ ਨਾਲ ਸਰੀਰ 'ਚੋ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਮਿਲਦੀ ਹੈ। ਆਵਾਕੈਡੋ ਖਾਣ ਨਾਲ ਦਮੇ ਦੇ ਮਰੀਜ਼ਾਂ ਨੂੰ ਰਾਹਤ ਮਿਲ ਸਕਦੀ ਹੈ। ਇਸ ਲਈ ਦਮੇ ਤੋਂ ਪੀੜਿਤ ਮਰੀਜ਼ਾਂ ਨੂੰ ਆਪਣੀ ਖੁਰਾਕ 'ਚ ਆਵਾਕੈਡੋ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਅਦਰਕ: ਜ਼ਿਆਦਾਤਰ ਲੋਕ ਅਦਰਕ ਦਾ ਇਸਤੇਮਾਲ ਭੋਜਨ ਦਾ ਸਵਾਦ ਵਧਾਉਣ ਲਈ ਕਰਦੇ ਹਨ। ਪਰ ਅਦਰਕ ਭੋਜਨ ਦਾ ਸਵਾਦ ਹੀ ਨਹੀਂ ਸਗੋ ਦਮੇ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਗਲੇ 'ਚ ਇੰਨਫੈਕਸ਼ਨ ਨਹੀਂ ਹੁੰਦੀ। ਇਸ ਲਈ ਤੁਸੀਂ ਅਦਰਕ ਨੂੰ ਕੱਦੂਕਸ ਕਰ ਲਓ ਅਤੇ ਇਸਨੂੰ ਗਰਮ ਪਾਣੀ 'ਚ ਮਿਲਾ ਲਓ। ਫਿਰ ਇਸ 'ਚ ਇੱਕ ਚਮਚ ਸ਼ਹਿਦ ਮਿਲਾ ਕੇ ਪੀ ਲਓ। ਇਸ ਨਾਲ ਦਮੇ ਦੇ ਮਰੀਜ਼ਾਂ ਨੂੰ ਕਾਫ਼ੀ ਫਾਇਦਾ ਮਿਲੇਗਾ।