ਹੈਦਰਾਬਾਦ: ਕੀਵੀ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਹੈ। ਇਸ 'ਚ ਵਿਟਾਮਿਨ-ਸੀ, ਵਿਟਾਮਿਨ-ਈ, ਪੋਟਾਸ਼ੀਅਮ ਅਤੇ ਹੋਰ ਕਈ ਪੋਸ਼ਕ ਤੱਤ ਹੁੰਦੇ ਹਨ। ਇਹ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕੀਵੀ ਚਮੜੀ ਨੂੰ ਸਿਹਤਮੰਦ ਰੱਖਣ ਵਿੱਚ ਵੀ ਮਦਦ ਕਰਦਾ ਹੈ। ਇਸ ਦੀ ਵਰਤੋਂ ਕਰਕੇ ਤੁਸੀਂ ਚਮਕਦਾਰ ਚਮੜੀ ਪ੍ਰਾਪਤ ਕਰ ਸਕਦੇ ਹੋ। ਇੱਥੇ ਸਿੱਖੋ ਕੀਵੀ ਨਾਲ ਕਿਵੇਂ ਫੇਸ ਪੈਕ ਬਣਾਉਣਾ ਹੈ।
ਦਹੀਂ ਅਤੇ ਕੀਵੀ ਦਾ ਫੇਸ ਪੈਕ: ਕੀਵੀ ਅਤੇ ਦਹੀਂ ਦਾ ਫੇਸ ਪੈਕ ਚਮੜੀ ਨੂੰ ਨਰਮ ਅਤੇ ਚਮਕਦਾਰ ਬਣਾਉਂਦਾ ਹੈ। ਇਸ ਫੇਸ ਪੈਕ ਦੀ ਵਰਤੋਂ ਕਰਕੇ ਤੁਸੀਂ ਵਧੀਆ ਚਮੜੀ ਪ੍ਰਾਪਤ ਕਰ ਸਕਦੇ ਹੋ।
ਸਮੱਗਰੀ: ਕੀਵੀ ਦਾ ਫ਼ਲ, ਇੱਕ ਚੱਮਚ ਦਹੀਂ
ਢੰਗ: ਇੱਕ ਕਟੋਰੀ ਵਿੱਚ ਕੀਵੀ ਦਾ ਗੁੱਦਾ ਲਓ ਅਤੇ ਇਸ ਨੂੰ ਚੰਗੀ ਤਰ੍ਹਾਂ ਮੈਸ਼ ਕਰੋ। ਹੁਣ ਇਸ 'ਚ ਦਹੀਂ ਪਾਓ। ਇਸ ਮਿਸ਼ਰਣ ਨੂੰ ਚਿਹਰੇ 'ਤੇ ਲਗਾਓ, ਲਗਭਗ 15 ਮਿੰਟ ਬਾਅਦ ਚਿਹਰਾ ਧੋ ਲਓ।
ਕੀਵੀ ਅਤੇ ਬਦਾਮ ਦਾ ਮਾਸਕ: ਕੀਵੀ ਅਤੇ ਬਦਾਮ ਦਾ ਫੇਸ ਮਾਸਕ ਦਾਗ-ਧੱਬਿਆਂ ਨੂੰ ਦੂਰ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਹੈ। ਗਰਮੀਆਂ 'ਚ ਇਸ ਦੀ ਵਰਤੋਂ ਕਰਕੇ ਤੁਸੀਂ ਟੈਨਿੰਗ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾ ਸਕਦੇ ਹੋ।
ਸਮੱਗਰੀ: ਇੱਕ ਕੀਵੀ, 1 ਚਮਚ ਛੋਲਿਆਂ ਦਾ ਆਟਾ, 2-3 ਬਦਾਮ
ਢੰਗ: ਬਦਾਮ ਨੂੰ 5-6 ਘੰਟੇ ਲਈ ਪਾਣੀ 'ਚ ਭਿਓ ਦਿਓ। ਫਿਰ ਇਸ ਨੂੰ ਮਿਕਸਰ 'ਚ ਪੀਸ ਕੇ ਪੇਸਟ ਬਣਾ ਲਓ। ਹੁਣ ਇਸ ਫੇਸ ਪੈਕ ਨੂੰ ਆਪਣੇ ਚਿਹਰੇ 'ਤੇ ਲਗਾਓ, ਲਗਭਗ 20 ਮਿੰਟ ਬਾਅਦ ਮੂੰਹ ਨੂੰ ਸਾਫ਼ ਕਰ ਲਓ।
- Weight Loss: ਜੇਕਰ ਬਿਨ੍ਹਾਂ ਕਾਰਨ ਤੁਹਾਡਾ ਵੀ ਘਟ ਰਿਹਾ ਹੈ ਭਾਰ, ਤਾਂ ਇੱਕ ਵਾਰ ਜ਼ਰੂਰ ਕਰਵਾਓ ਸ਼ੂਗਰ ਟੈਸਟ, ਨਹੀ ਤਾਂ ਹੋ ਸਕਦੈ ਮੌਤ ਦਾ ਖਤਰਾ
- Health Tips: ਚਾਹ ਦੇ ਨਾਲ ਬਿਸਕੁਟ ਖਾਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਇਨ੍ਹਾਂ 4 ਸਮੱਸਿਆਵਾਂ ਦਾ ਹੋ ਸਕਦੇ ਹੋ ਸ਼ਿਕਾਰ
- Hair Care: ਜੇਕਰ ਤੁਸੀਂ ਵੀ ਆਪਣੇ ਵਾਲਾਂ ਨੂੰ ਵਧਾਉਣਾ ਚਾਹੁੰਦੇ ਹੋ, ਤਾਂ ਅੱਜ ਤੋਂ ਹੀ ਡਾਇਟ 'ਚ ਸ਼ਾਮਲ ਕਰੋ ਇਹ ਫ਼ਲ
ਨਿੰਬੂ ਅਤੇ ਕੀਵੀ ਦਾ ਫੇਸ ਪੈਕ: ਨਿੰਬੂ ਵਿੱਚ ਮੌਜੂਦ ਵਿਟਾਮਿਨ ਸੀ ਚਮੜੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਚਮੜੀ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਂਦੇ ਹਨ।
ਸਮੱਗਰੀ: ਕੀਵੀ ਅਤੇ ਇੱਕ ਚਮਚ ਨਿੰਬੂ ਦਾ ਰਸ
ਢੰਗ: ਸਭ ਤੋਂ ਪਹਿਲਾਂ ਇੱਕ ਕਟੋਰੀ 'ਚ ਕੀਵੀ ਦਾ ਗੁੱਦਾ ਕੱਢ ਲਓ ਅਤੇ ਚੰਗੀ ਤਰ੍ਹਾਂ ਮੈਸ਼ ਕਰ ਲਓ। ਹੁਣ ਇਸ ਪੇਸਟ 'ਚ ਨਿੰਬੂ ਦਾ ਰਸ ਮਿਲਾਓ। ਫਿਰ ਇਸ ਪੈਕ ਨੂੰ ਆਪਣੇ ਚਿਹਰੇ 'ਤੇ ਲਗਾਓ। ਕੁਝ ਦੇਰ ਬਾਅਦ ਇਸ ਨੂੰ ਸਾਫ਼ ਪਾਣੀ ਨਾਲ ਧੋ ਲਓ।
ਕੇਲਾ ਅਤੇ ਕੀਵੀ ਮਾਸਕ: ਗਰਮੀਆਂ ਵਿੱਚ ਸਨਬਰਨ ਆਮ ਗੱਲ ਹੈ। ਇਸ ਨੂੰ ਹਟਾਉਣ ਲਈ ਤੁਸੀਂ ਇਸ ਪੈਕ ਦੀ ਵਰਤੋਂ ਕਰ ਸਕਦੇ ਹੋ
ਸਮੱਗਰੀ: ਇੱਕ ਕੇਲਾ, ਇੱਕ ਕੀਵੀ ਅਤੇ 1 ਚਮਚ ਦਹੀਂ
ਢੰਗ: ਇੱਕ ਕਟੋਰੀ ਵਿੱਚ ਕੀਵੀ ਦਾ ਗੁੱਦਾ ਅਤੇ ਕੇਲੇ ਦੇ ਟੁਕੜੇ ਲਓ। ਚੰਗੀ ਤਰ੍ਹਾਂ ਮਿਲਾਓ। ਹੁਣ ਇਸ 'ਚ ਦਹੀਂ ਮਿਲਾ ਕੇ ਗਾੜ੍ਹਾ ਪੇਸਟ ਬਣਾ ਲਓ। ਇਸ ਪੈਕ ਨੂੰ ਆਪਣੇ ਚਿਹਰੇ 'ਤੇ ਲਗਾਓ। ਕਰੀਬ 20 ਮਿੰਟ ਬਾਅਦ ਪਾਣੀ ਨਾਲ ਚਿਹਰਾ ਧੋ ਲਓ।