ETV Bharat / state

ਵਿਧਵਾ ਕੰਵਲਦੀਪ ਕੌਰ ਵਲੋਂ ਸਮਾਜਸੇਵੀਆਂ ਨੂੰ ਮਦਦ ਦੀ ਗੁਹਾਰ - ਦਿਹਾੜੀ ਨਾ ਲੱਗਣ ਕਾਰਨ

ਕੰਵਲਦੀਪ ਕੌਰ ਦਾ ਕਹਿਣਾ ਕਿ ਉਸਦੇ ਪਤੀ ਗੁਰਸਾਬ ਸਿੰਘ ਦੀ ਭਿਆਨਕ ਬਿਮਾਰੀ ਤੋਂ ਬਾਅਦ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਘਰ ਚਲਾਉਣ ਲਈ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ। ਜਿਸ ਦੇ ਚੱਲਦਿਆਂ ਉਸ ਵਲੋਂ ਕਦੇ ਕਦੇ ਦਿਹਾੜੀ ਕਰਕੇ ਹੀ ਆਪਣੇ ਬੱਚਿਆਂ ਦਾ ਢਿੱਡ ਭਰਿਆ ਜਾਂਦਾ ਹੈ।

ਵਿਧਵਾ ਕੰਵਲਦੀਪ ਕੌਰ ਵਲੋਂ ਸਮਾਜਸੇਵੀਆਂ ਨੂੰ ਮਦਦ ਦੀ ਗੁਹਾਰ

author img

By

Published : May 25, 2021, 5:59 PM IST

ਤਰਨਤਾਰਨ: ਪਤੀ ਦੀ ਇੱਕ ਸਾਲ ਪਹਿਲਾਂ ਬੀਮਾਰੀ ਕਾਰਨ ਹੋਈ ਮੌਤ ਨੂੰ ਅੱਜ ਵੀ ਕੰਵਲਦੀਪ ਕੌਰ ਭੁਲਾ ਨਾ ਸਕੀ। ਇਸ ਦੇ ਨਾਲ ਹੀ ਛੋਟੇ ਛੋਟੇ ਬੱਚੇ ਵੀ ਪਿਤਾ ਦਾ ਤਸਵੀਰ ਚੁੱਕ ਆਪਣੇ ਬਾਪ ਦੇ ਪਿਆਰ ਨੂੰ ਉਡੀਕਦੇ ਹਨ। ਤਰਨਤਾਰਨ ਦੀ ਕੰਵਲਦੀਪ ਕੌਰ ਦਾ ਪਤੀ ਸਾਲ ਪਹਿਲਾਂ ਗੰਭੀਰ ਬੀਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਿਆ ਸੀ। ਪਤੀ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਪਾਲਣ ਪੌਸ਼ਣ ਬਹੁਤ ਹੀ ਮੁਸ਼ਕਿਲ ਨਾਲ ਚੱਲ ਰਿਹਾ ਹੈ। ਜਿਸ ਦੇ ਚੱਲਦਿਆਂ ਵਿਧਵਾ ਕੰਵਲਦੀਪ ਕੌਰ ਵਲੋਂ ਸਮਾਜਸੇਵੀਆਂ ਤੋਂ ਮਦਦ ਦੀ ਮੰਗ ਕੀਤੀ ਹੈ।

ਵਿਧਵਾ ਕੰਵਲਦੀਪ ਕੌਰ ਵਲੋਂ ਸਮਾਜਸੇਵੀਆਂ ਨੂੰ ਮਦਦ ਦੀ ਗੁਹਾਰ

ਇਸ ਸਬੰਧੀ ਕੰਵਲਦੀਪ ਕੌਰ ਦਾ ਕਹਿਣਾ ਕਿ ਉਸਦੇ ਪਤੀ ਗੁਰਸਾਬ ਸਿੰਘ ਦੀ ਭਿਆਨਕ ਬਿਮਾਰੀ ਤੋਂ ਬਾਅਦ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਘਰ ਚਲਾਉਣ ਲਈ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ। ਜਿਸ ਦੇ ਚੱਲਦਿਆਂ ਉਸ ਵਲੋਂ ਕਦੇ ਕਦੇ ਦਿਹਾੜੀ ਕਰਕੇ ਹੀ ਆਪਣੇ ਬੱਚਿਆਂ ਦਾ ਢਿੱਡ ਭਰਿਆ ਜਾਂਦਾ ਹੈ। ਉਸ ਦਾ ਕਹਿਣਾ ਕਿ ਕਈ ਵਾਰ ਦਿਹਾੜੀ ਨਾ ਲੱਗਣ ਕਾਰਨ ਉਸ ਨੂੰ ਅਤੇ ਉਸਦੇ ਬੱਚਿਆਂ ਨੂੰ ਭੁੱਖੇ ਢਿੱਡ ਹੀ ਸੌਣਾ ਪੈਂਦਾ ਹੈ। ਇਸ ਨੂੰ ਲੈਕੇ ਉਕਤ ਮਹਿਲਾ ਵਲੋਂ ਸਮਾਜਸੇਵੀ ਸੰਸਥਾਵਾਂ ਤੋਂ ਮਦਦ ਦੀ ਅਪੀਲ ਕੀਤੀ ਹੈ।

ਇਸ ਸਬੰਧੀ ਉਕਤ ਮਹਿਲਾ ਦੇ ਪਿਤਾ ਦਾ ਕਹਿਣਾ ਕਿ ਉਹ ਦਿਹਾੜੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਮਰ ਜ਼ਿਆਦਾ ਹੋਣ ਕਾਰਨ ਕਿੰਨਾ ਸਮਾਂ ਮਜ਼ਦੂਰੀ ਕਰਨਗੇ। ਉਨ੍ਹਾਂ ਆਪਣੀ ਧੀ ਅਤੇ ਉਸਦੇ ਬੱਚਿਆਂ ਲਈ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਕਿ ਜੇਕਰ ਸਮਾਜਸੇਵੀ ਮਦਦ ਕਰਨਗੇ ਤਾਂ ਉਨ੍ਹਾਂ ਦੀ ਧੀ ਦੀ ਕੁਝ ਮਦਦ ਹੋਵੇਗੀ ਅਤੇ ਉਸਦੇ ਬੱਚਿਆਂ ਦਾ ਭਵਿੱਖ ਸੰਭਲ ਜਾਵੇਗਾ। ਇਸ ਦੇ ਨਾਲ ਹੀ ਜੇਕਰ ਕੋਈ ਸਮਾਜਸੇਵੀ ਮਦਦ ਕਰਨਾ ਚਾਹੁੰਦਾ ਹੈ ਤਾਂ ਪਰਿਵਾਰ ਵਲੋਂ ਆਪਣਾ ਨੰਬਰ 8194972272 ਵੀ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:Punjabi Youtuber: ਪਾਰਸ ਸਿੰਘ 'ਤੇ ਨਸਲੀ ਟਿੱਪਣੀ ਲਈ ਹੋਇਆ ਕੇਸ ਦਰਜ

ETV Bharat Logo

Copyright © 2025 Ushodaya Enterprises Pvt. Ltd., All Rights Reserved.