ETV Bharat / state

ਅੰਮ੍ਰਿਤਸਰ ’ਚ ਮੇਅਰ ਬਣਾਉਣ ਨੂੰ ਲੈ ਕੇ ਕਾਂਗਰਸ ਦੀ ਹੋਈ ਮੀਟਿੰਗ, ਜਲਦ ਮੇਅਰ ਐਲਾਨ ਕਰਨ ਦਾ ਕੀਤਾ ਦਾਅਵਾ - AMRITSAR NEW MAYOR

ਪ੍ਰਤਾਪ ਬਾਜਵਾ ਨੇ ਕਿਹਾ ਕਾਂਗਰਸ ਦਾ ਮੇਅਰ ਅੰਮ੍ਰਿਤਸਰ ਵਿੱਚ ਕਿਸ ਨੂੰ ਬਣਾਉਣਾ ਹੈ, ਇਸ ਸਬੰਧੀ ਜਲਦ ਹੀ ਦੁਬਾਰਾ ਇੱਕ ਮੀਟਿੰਗ ਕਰਕੇ ਫੈਸਲਾ ਲਿਆ ਜਾਵੇਗਾ।

Amritsar New mayor
ਅੰਮ੍ਰਿਤਸਰ ’ਚ ਮੇਅਰ ਬਣਾਉਣ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਹੋਈ ਮੀਟਿੰਗ (Etv Bharat)
author img

By ETV Bharat Punjabi Team

Published : 16 hours ago

Updated : 16 hours ago

ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਵਿੱਚ ਮੇਅਰ ਬਣਾਉਣ ਲਈ ਕਾਂਗਰਸ ਦੀ ਇੱਕ ਨਿੱਜੀ ਹੋਟਲ ਵਿੱਚ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਕਾਂਗਰਸੀ ਆਗੂਆਂ ਦੀ ਰਾਏ ਲਈ ਗਈ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਮੇਅਰ ਨੂੰ ਲੈ ਕੇ ਚਰਚਾ ਕੀਤੀ ਗਈ ਹੈ। ਉਹਨਾਂ ਕਿਹਾ ਕਿ ਅਸੀਂ ਪਾਰਟੀ ਦੇ ਹਰ ਵਰਕਰ ਦੀ ਸਲਾਹ ਨਾਲ ਹੀ ਨਵੇਂ ਮੇਅਰ ਦੀ ਚੋਣ ਕਰਾਂਗੇ। ਕਾਂਗਰਸ ਆਮ ਲੋਕਾਂ ਦੀ ਪਾਰਟੀ ਹੈ, ਇਸ ਵਿੱਚ ਹਰ ਵਰਕਰ ਬਰਾਬਰ ਦਾ ਹਿੱਸੇਦਾਰ ਹੈ।

ਅੰਮ੍ਰਿਤਸਰ ’ਚ ਮੇਅਰ ਬਣਾਉਣ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਹੋਈ ਮੀਟਿੰਗ (Etv Bharat)

ਜਲਦ ਮਿਲੇਗਾ ਅੰਮ੍ਰਿਤਸਰ ਨੂੰ ਨਵਾਂ ਮੇਅਰ

ਪਾਰਟੀ ਆਗੂਆਂ ਨੇ ਕਿਹਾ ਕਿ ਕਾਂਗਰਸ ਦੇ ਵੱਡੇ ਲੀਡਰ ਅੱਜ ਅੰਮ੍ਰਿਤਸਰ ਪਹੁੰਚੇ ਹਨ ਅਤੇ ਉਹਨਾਂ ਨੇ ਹਰੇਕ ਕਾਂਗਰਸੀ ਆਗੂ ਦੀ ਰਾਏ ਲਈ ਹੈ, ਜਿਸ ਵਿੱਚ ਹਰੇਕ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਜਲਦ ਹੀ ਅੰਮ੍ਰਿਤਸਰ ਵਿੱਚ ਕਾਂਗਰਸ ਆਪਣਾ ਮੇਅਰ ਬਣਾ ਦੇਵੇਗੀ ਜੋ ਅੰਮ੍ਰਿਤਸਰ ਦੀ ਨੁਹਾਰ ਬਦਲੇਗਾ। ਉੱਥੇ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕੌਂਸਲਰਾਂ ਦੀ ਖਰੀਦੋ ਫਰੋਖਤ ਕੀਤੀ ਜਾ ਰਹੀ ਹੈ। ਉਹਨਾਂ ਨੂੰ ਕਾਨੂੰਨ ਦਾ ਡਰ ਦਿੱਤਾ ਜਾ ਰਿਹਾ ਹੈ ਪਰ ਸਾਡੇ ਕਾਂਗਰਸੀ ਕੌਂਸਲਰ ਚੱਟਾਨ ਦੀ ਤਰ੍ਹਾਂ ਕਾਂਗਰਸ ਪਾਰਟੀ ਨਾਲ ਖੜੇ ਹਨ।

ਪੰਜਾਬ ਸਰਕਾਰ ਉੱਤੇ ਖੜ੍ਹੇ ਕੀਤੇ ਕਈ ਸਵਾਲ

ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਪੰਜਾਬ ਸਰਕਾਰ ਉੱਤੇ ਕਈ ਸਵਾਲ ਖੜ੍ਹੇ ਕੀਤੇ, ਉਹਨਾਂ ਨੇ ਕਿਹਾ ਕਿ ਆਪ ਸਰਕਾਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਮੇਅਰ ਦੀ ਕੁਰਸੀ ਲੈਣ ਲਈ ਗੁੰਡਾਗਰਦੀ ਕਰ ਰਹੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਾਂਗਰਸ ਦਾ ਮੇਅਰ ਅੰਮ੍ਰਿਤਸਰ ਵਿੱਚ ਕਿਸ ਨੂੰ ਬਣਾਉਣਾ ਹੈ? ਇਸ ਸਬੰਧੀ ਜਲਦ ਹੀ ਦੁਬਾਰਾ ਇੱਕ ਮੀਟਿੰਗ ਸਾਰੇ ਲੀਡਰਾਂ ਵੱਲੋਂ ਫੈਸਲਾ ਲਿਆ ਜਾਵੇਗਾ। ਉਹਨਾਂ ਕਿਹਾ ਕਿ ਕਾਂਗਰਸ ਇਕੱਠੀ ਹੈ ਕੋਈ ਦੋ ਫਾੜ ਨਹੀਂ ਹੈ ਨਾ ਹੀ ਕੋਈ ਗੁੱਟਬਾਜ਼ੀ ਹੈ। ਇਹ ਝੂਠੀਆਂ ਅਫਵਾਹਾਂ ਵਿਰੋਧੀ ਧਿਰਾਂ ਵੱਲੋਂ ਫੈਲਾਈਆਂ ਜਾ ਰਹੀਆਂ ਹਨ। ਬਾਜਵਾ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਕਾਂਗਰਸ ਪਾਰਟੀ ਦਾ ਹੀ ਮੇਅਰ ਬਣੇਗਾ। ਆਮ ਆਮਦੀ ਪਾਰਟੀ ਸਾਡੇ ਕੌਂਸਲਰਾਂ ਨੂੰ 25-25 ਲੱਖ ਰੁਪਏ ਦੇ ਕੇ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ।

Last Updated : 16 hours ago
ETV Bharat Logo

Copyright © 2025 Ushodaya Enterprises Pvt. Ltd., All Rights Reserved.