ਨਵੀਂ ਦਿੱਲੀ: ਆਈਸੀਸੀ ਚੈਂਪੀਅਨਜ਼ ਟਰਾਫੀ ਸ਼ੁਰੂ ਹੋਣ ਵਿੱਚ 1 ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਹੈ। ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਰਾਹਤ ਦੀ ਖਬਰ ਸਾਹਮਣੇ ਆਈ ਹੈ। ਭਾਰਤ ਦੇ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ, ਜੋ ਨਵੰਬਰ 2023 ਵਿੱਚ ਵਿਸ਼ਵ ਕੱਪ ਫਾਈਨਲ ਤੋਂ ਬਾਅਦ ਤੋਂ ਬਾਹਰ ਹਨ, ਇੰਗਲੈਂਡ ਦੇ ਖਿਲਾਫ ਘਰੇਲੂ ਸੀਰੀਜ਼ ਵਿੱਚ ਵਾਪਸੀ ਕਰ ਸਕਦੇ ਹਨ।
🚨 SHAMI IS COMING BACK...!!!! 🚨
— Johns. (@CricCrazyJohns) January 8, 2025
- Shami is likely to return in the England ODI series. [Cricbuzz] pic.twitter.com/nRJPdCw9gk
ਇੰਗਲੈਂਡ ਦੇ ਖਿਲਾਫ ਸੀਰੀਜ਼ ਤੋਂ ਕਰਨਗੇ ਵਾਪਸੀ
ਕ੍ਰਿਕਬਜ਼ ਦੀ ਰਿਪੋਰਟ ਦੇ ਮੁਤਾਬਕ ਤਜਰਬੇਕਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਇੰਗਲੈਂਡ ਖਿਲਾਫ ਵਨਡੇ ਸੀਰੀਜ਼ ਅਤੇ ਸੰਭਾਵਤ ਤੌਰ 'ਤੇ ਚੈਂਪੀਅਨਸ ਟਰਾਫੀ ਲਈ ਭਾਰਤੀ ਟੀਮ 'ਚ ਵਾਪਸੀ ਦੀ ਉਮੀਦ ਹੈ। ਭਾਰਤ 6 ਫ਼ਰਵਰੀ ਨੂੰ ਨਾਗਪੁਰ 'ਚ ਇੰਗਲੈਂਡ ਖਿਲਾਫ ਪਹਿਲਾਂ ਵਨਡੇ ਮੈਚ ਖੇਡੇਗਾ। ਸ਼ਮੀ ਇਸ ਦਿਨ ਭਾਰਤੀ ਟੀਮ 'ਚ ਵਾਪਸੀ ਕਰ ਸਕਦੇ ਹਨ।
ਕ੍ਰਿਕਬਜ਼ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਹਵਾਲੇ ਨਾਲ ਕਿਹਾ, 'ਐਨਸੀਏ ਦੀ ਮੈਡੀਕਲ ਟੀਮ ਸ਼ਮੀ ਦੀ ਨੇੜਿਓਂ ਨਿਗਰਾਨੀ ਕਰ ਰਹੀ ਹੈ, ਜਿਸ ਦੀ ਸੱਜੀ ਅੱਡੀ ਦੀ ਸਰਜਰੀ ਹੋਈ ਹੈ। ਅੱਡੀ ਠੀਕ ਹੋ ਗਈ ਹੈ, ਪਰ ਉਸ ਦੇ ਗੋਡੇ ਵਿੱਚ ਮਾਮੂਲੀ ਸੋਜ ਹੈ, ਜਿਸ ਕਾਰਨ ਉਸ ਨੂੰ ਬਾਰਡਰ-ਗਾਵਸਕਰ ਟਰਾਫੀ ਦੇ ਬਾਅਦ ਦੇ ਪੜਾਅ ਲਈ ਵਿਚਾਰਿਆ ਨਹੀਂ ਗਿਆ ਹੈ।"
ਘਰੇਲੂ ਕ੍ਰਿਕਟ ਖੇਡ ਰਹੇ ਸ਼ਮੀ
ਦੱਸ ਦੇਈਏ ਕਿ ਹਾਲ ਹੀ 'ਚ ਸ਼ਮੀ ਨੇ ਬੰਗਾਲ ਲਈ ਵਿਜੇ ਹਜ਼ਾਰੇ ਟਰਾਫੀ ਦੇ ਕੁਝ ਮੈਚਾਂ 'ਚ ਹਿੱਸਾ ਲਿਆ ਹੈ ਅਤੇ ਵੀਰਵਾਰ ਨੂੰ ਬੜੌਦਾ 'ਚ ਹਰਿਆਣਾ ਦੇ ਖਿਲਾਫ ਪ੍ਰੀ-ਕੁਆਰਟਰ ਫਾਈਨਲ 'ਚ ਦੁਬਾਰਾ ਖੇਡਣ ਲਈ ਤਿਆਰ ਹੈ।
Precision, Pace, and Passion, All Set to Take on the World! 🌍💪 #Shami #TeamIndia pic.twitter.com/gIEfJidChX
— 𝕸𝖔𝖍𝖆𝖒𝖒𝖆𝖉 𝖘𝖍𝖆𝖒𝖎 (@MdShami11) January 7, 2025
ਐਨਸੀਏ ਦੀ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਸ਼ਮੀ
ਬੀਸੀਸੀਆਈ ਦੇ ਅਨੁਸਾਰ, ਸ਼ਮੀ ਨੈਸ਼ਨਲ ਕ੍ਰਿਕੇਟ ਅਕੈਡਮੀ (ਐਨਸੀਏ) ਦੀ ਮੈਡੀਕਲ ਟੀਮ ਦੀ ਨਜ਼ਦੀਕੀ ਨਿਗਰਾਨੀ ਹੇਠ ਹੈ, ਜਿੱਥੇ ਵੀ ਉਹ ਜਾਂਦੇ ਹਨ, ਘੱਟੋ ਘੱਟ ਇੱਕ ਐਨਸੀਏ ਫਿਜ਼ੀਓ ਜਾਂ ਟ੍ਰੇਨਰ ਸ਼ਮੀ ਨਾਲ ਹੁੰਦਾ ਹੈ। ਸ਼ਮੀ ਨੇ ਰਾਜਕੋਟ ਵਿੱਚ ਸਈਅਦ ਮੁਸ਼ਤਾਕ ਅਲੀ ਟੀ-20 ਟਰਾਫੀ ਵਿੱਚ ਖੇਡਿਆ ਅਤੇ ਹਾਲ ਹੀ ਵਿੱਚ ਹੈਦਰਾਬਾਦ ਵਿੱਚ, ਐਨਸੀਏ ਫਿਜ਼ੀਓ ਨੂੰ ਸ਼ਮੀ ਅਤੇ ਹਾਰਦਿਕ ਪੰਡਯਾ ਦੋਵਾਂ ਦੀ ਹਾਜ਼ਰੀ ਵਿੱਚ ਦੇਖਿਆ ਗਿਆ।
ਪੂਰੀ ਤਾਕਤ ਨਾਲ ਗੇਂਦਬਾਜ਼ੀ ਕਰ ਰਹੇ ਸ਼ਮੀ
ਦੱਸ ਦੇਈਏ ਕਿ ਸ਼ਮੀ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਨੈੱਟ 'ਤੇ ਗੇਂਦਬਾਜ਼ੀ ਕਰਦੇ ਹੋਏ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਸੀ। ਜਿਸ 'ਚ ਉਹ ਪੂਰੇ ਜ਼ੋਰ ਨਾਲ ਗੇਂਦਬਾਜ਼ੀ ਕਰਦੇ ਨਜ਼ਰ ਆਏ। ਸ਼ੁਰੂਆਤੀ ਸੰਕੇਤਾਂ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਦੀ ਗੇਂਦਬਾਜ਼ੀ 'ਤੇ ਕੋਈ ਅਸਰ ਨਹੀਂ ਪਿਆ ਹੈ ਅਤੇ ਉਹ ਹੁਣ ਕਾਫੀ ਹੱਦ ਤੱਕ ਪਰੇਸ਼ਾਨੀ ਤੋਂ ਮੁਕਤ ਹਨ। ਹਾਲਾਂਕਿ, ਉਸ ਨੂੰ ਵਾਪਸ ਬੁਲਾਉਣ ਲਈ, NCA ਦੀ ਪ੍ਰਵਾਨਗੀ ਲੈਣੀ ਲਾਜ਼ਮੀ ਹੈ।
12 ਜਨਵਰੀ ਨੂੰ ਹੋ ਸਕਦੀ ਹੈ ਚੋਣ ਕਮੇਟੀ ਦੀ ਮੀਟਿੰਗ
BCCI ਦੀ ਚੋਣ ਕਮੇਟੀ ਦੀ ਬੈਠਕ 12 ਜਨਵਰੀ ਦੇ ਆਸਪਾਸ ਹੋਣ ਦੀ ਉਮੀਦ ਹੈ, ਤਾਂ ਜੋ ਇੰਗਲੈਂਡ ਦੇ ਖਿਲਾਫ ਵਨਡੇ, ਟੀ-20 ਸੀਰੀਜ਼ ਅਤੇ ਚੈਂਪੀਅਨਸ ਟਰਾਫੀ ਲਈ ਆਰਜ਼ੀ ਟੀਮ ਦੀ ਚੋਣ ਕੀਤੀ ਜਾ ਸਕੇ। ਭਾਰਤ 22 ਜਨਵਰੀ ਤੋਂ 12 ਫ਼ਰਵਰੀ ਤੱਕ ਘਰੇਲੂ ਮੈਦਾਨ 'ਤੇ ਇੰਗਲੈਂਡ ਦੇ ਖਿਲਾਫ 5 ਟੀ-20 ਅੰਤਰਰਾਸ਼ਟਰੀ ਅਤੇ 3 ਵਨਡੇ ਮੈਚ ਖੇਡਣਗੇ।